ਸੁਮਿਤਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਮਿਤਾ ਦੇਵੀ
Sumitadevi.jpg
ਜਨਮ
ਹਿਨਾ ਭੱਟਾਚਾਰੀਆ

(1936-02-02)2 ਫਰਵਰੀ 1936
ਮਨਿਕਗੰਜ ਜਿਲ੍ਹਾ, ਬੰਗਾਲ ਸਰਕਾਰ, ਬਰਤਾਨਵੀ ਭਾਰਤ
ਮੌਤ6 ਜਨਵਰੀ 2004(2004-01-06) (ਉਮਰ 67)
ਢਾਕਾ, ਬੰਗਲਾਦੇਸ਼
ਹੋਰ ਨਾਮਨੀਲੂਫ਼ਰ ਬੇਗ਼ਮ
ਪੇਸ਼ਾਅਦਾਕਾਰਾ, ਫ਼ਿਲਮ ਨਿਰਮਾਤਾ
ਜੀਵਨ ਸਾਥੀਅਮੁਲਿਆ ਲਹਿਰੀ
(ਵਿ. 1962; ਤ. 1968)

ਨੀਲੂਫ਼ਰ ਬੇਗ਼ਮ (2 ਫਰਵਰੀ 1936 - 6 ਜਨਵਰੀ 2004; ਜਨਮ ਹਿਨਾ ਭੱਟਾਚਾਰੀਆ), ਜਿਸਨੂੰ ਮੰਚ ਨਾਮ ਸੁਮਿਤਾ ਦੇਵੀ ਨਾਲ ਜਾਣਿਆ ਜਾਂਦਾ ਹੈ, ਉਹ ਇੱਕ ਬੰਗਲਾਦੇਸ਼ੀ ਅਭਿਨੇਤਰੀ ਸੀ। [1] ਆਪਣੇ ਕਰੀਅਰ ਦੇ 45 ਸਾਲਾਂ ਵਿੱਚ ਉਸਨੇ ਲਗਭਗ 200 ਫ਼ਿਲਮਾਂ ਅਤੇ 150 ਰੇਡੀਓ ਅਤੇ ਟੈਲੀਵੀਜ਼ਨ ਡਰਾਮਿਆਂ ਵਿੱਚ ਕੰਮ ਕੀਤਾ।[2] ਉਹ 1971 ਵਿੱਚ ਸੁਤੰਤਰ ਬੰਗਲਾ ਬੇਤਰ ਕੇਂਦਰ ਵਿੱਚ ਇੱਕ ਕਲਾਕਾਰ ਸੀ। [3]

ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ[ਸੋਧੋ]

ਦੇਵੀ ਦਾ ਜਨਮ ਤਤਕਾਲੀ ਬੰਗਾਲ ਰਾਸ਼ਟਰਪਤੀ ਦੇ ਮਨਿਕਗੰਜ ਜ਼ਿਲ੍ਹੇ ਵਿੱਚ ਹੋਇਆ ਸੀ। [1] ਉਹ ਆਪਣੇ ਮਾਪਿਆਂ ਨਾਲ 1944 ਵਿਚ ਢਾਕਾ, ਫਿਰ 1951 ਵਿਚ ਕਲਕੱਤੇ ਚਲੀ ਗਈ ਸੀ। [4] ਉਸਨੇ ਫ਼ਿਲਮ ਅਸੀਆ (1960) ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਹ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਦੀ ਪਹਿਲੀ ਅਭਿਨੇਤਰੀ ਸੀ ਜਿਸਨੇ ਪੱਛਮੀ ਪਾਕਿਸਤਾਨ ਵਿੱਚ ਨਿਰਮਤ ਫ਼ਿਲਮ ਧੂਪਛਾਇਆ ਵਿੱਚ ਅਦਾਕਾਰੀ ਕੀਤੀ ਸੀ। [2] ਬਾਅਦ ਵਿੱਚ ਉਸਨੇ ਪੰਜ ਫ਼ਿਲਮਾਂ ਦਾ ਨਿਰਮਾਣ ਕੀਤਾ।

ਕੰਮ[ਸੋਧੋ]

ਅਭਿਨੇਤਰੀ
 • ਅਕਾਸ਼ ਔਰ ਮਾਟੀ (1959)[5]
 • ਏ ਦੇਸ਼ ਤੋਮਰ ਅਮਰ (1959)[6]
 • ਮਤਿਰਪਹਰ (1959)
 • ਅਸੀਆ (1960)
 • ਕਾਖੋਨੋ ਆਸ਼ੈਨੀ (1961)
 • ਕੰਚਰ ਦਯਾਲ (1963)[7]
 • ਸੋਨਰ ਕਾਜਲ (1962)
 • ਏ ਤੋ ਜੀਬਨ (1964)
 • ਦੁਈ ਦੀਗਾਂਤਾ (1964)
 • ਸੰਗਮ (1964)
 • ਬੇਹੁਲਾ (1966)
 • ਅਗੁਨ ਨੀਏ ਖੇਲਾ (1967)
 • ਅਭਿਸ਼ਾਪ (1967)
 • ਓਰਾ ਏਕਾਰਾ ਜੋਨ (1972)[1]
 • ਅਮਰ ਜਨਮਾ ਭੂਮੀ[2]
ਨਿਰਮਾਤਾ
 • ਅਗੁਨ ਨੀਏ ਖੇਲਾ (1967)
 • ਮੋਮਰ ਆਲੋ (1968)
 • ਮਯਾਰ ਸੰਗਸਰ (1969)
 • ਆਦਰਸ਼ਾ ਚੱਪਾਖਾਨਾ (1970)
 • ਨੋਟੂਨ ਪ੍ਰੋਭੱਟ (1970) [1]

ਨਿੱਜੀ ਜ਼ਿੰਦਗੀ ਅਤੇ ਮੌਤ[ਸੋਧੋ]

ਦੇਵੀ ਦਾ ਅਮੂਲਿਆ ਲਹਿਰੀ ਨਾਲ ਪਹਿਲਾ ਵਿਆਹ ਬਹੁਤ ਘੱਟ ਸਮੇਂ ਤੱਕ ਰਿਹਾ ਸੀ। [1] ਬਾਅਦ ਵਿਚ ਉਸਨੇ 1962 ਵਿਚ ਫ਼ਿਲਮ ਨਿਰਮਾਤਾ ਜ਼ਾਹਿਰ ਰਾਇਹਨ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਉਸਨੇ ਇਸਲਾਮ ਧਰਮ ਅਪਣਾ ਲਿਆ ਅਤੇ ਨਾਮ ਨੀਲੂਫ਼ਰ ਬੇਗਮ ਰੱਖ ਲਿਆ। ਰਾਇਹਨ ਦੇ ਨਾਲ ਉਸ ਦੇ ਦੋ ਪੁੱਤਰ, ਅਨਲ ਅਤੇ ਬਿਪੂਲ ਸਨ।[8] [9] ਉਸਦਾ ਇੱਕ ਹੋਰ ਪੁੱਤਰ ਅਤੇ ਇੱਕ ਧੀ ਸੀ। [3] 1972 ਵਿਚ ਰਾਇਹਾਨ ਦੇ ਲਾਪਤਾ ਹੋਣ ਤੋਂ ਬਾਅਦ ਸਰਕਾਰ ਨੇ ਮੁਹੰਮਦਪੁਰ ਥਾਨਾ ਵਿਚ ਦੇਵੀ ਨੂੰ 7.5 ਕਥਾ 'ਤੇ ਇਕ ਛੱਡਿਆ ਹੋਇਆ ਘਰ ਅਲਾਟ ਕਰ ਦਿੱਤਾ ਸੀ।

ਦੇਵੀ ਦੀ ਮੌਤ ਬੰਗਲਾਦੇਸ਼ ਮੈਡੀਕਲ ਹਸਪਤਾਲ, ਢਾਕਾ ਵਿਚ 6 ਜਨਵਰੀ 2004 ਨੂੰ ਦਿਮਾਗ ਦੀ ਬਿਮਾਰੀ ਕਾਰਨ ਹੋ ਗਈ। ਹਸਪਤਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਦੋਵੇਂ ਗੁਰਦੇ ਅਤੇ ਜਿਗਰ ਖ਼ਰਾਬ ਹੋ ਚੁੱਕੇ ਸਨ। ਜਦੋਂ ਤੋਂ ਉਸ ਦਾ ਇਲਾਜ਼ ਸ਼ੁਰੂ ਹੋਇਆ ਸੀ ਤਾਂ ਉਦੋਂ ਤੋਂ ਹੀ ਉਹ ਕੋਮਾ ਵਿੱਚ ਸੀ।[2]

ਸਨਮਾਨ[ਸੋਧੋ]

ਫ਼ਿਲਮ ਕੰਚਰ ਦਯਾਲ (1963) ਵਿਚ ਦੇਵੀ
 • ਆਲ ਪਾਕਿਸਤਾਨ ਕ੍ਰਿਟਿਕ ਅਵਾਰਡ (1962)
 • ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਨਿਗਰ ਪੁਰਸਕਾਰ (1964)
 • ਬੰਗਲਾਦੇਸ਼ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਦਾ ਪੁਰਸਕਾਰ
 • ਟੈਲੀਵਿਜ਼ਨ ਰਿਪੋਰਟਰਜ਼ ਐਸੋਸੀਏਸ਼ਨ ਆਫ਼ ਬੰਗਲਾਦੇਸ਼ ਪੁਰਸਕਾਰ
 • ਅਗਰਤਲਾ ਮੁਕਤਜੋਧਾ ਅਵਾਰਡ (2002)
 • ਜਨਕੰਠਾ ਗੁਨੀਜਨ ਅਤੇ ਪ੍ਰਤਿਭਾ ਸੰਮਨੋਨਾ (2002) [10]

ਹਵਾਲੇ[ਸੋਧੋ]

 1. 1.0 1.1 1.2 1.3 1.4 Islam, Sirajul (2012). "Devi, Sumita". In Islam, Sirajul; Mohanta, Sambaru (eds.). Banglapedia: National Encyclopedia of Bangladesh (Second ed.). Asiatic Society of Bangladesh.
 2. 2.0 2.1 2.2 2.3 "Adieu to a great actress". The Daily Star. 2004-01-07. Retrieved 2018-09-20.
 3. 3.0 3.1 "Sumita Devi passes away". The Daily Star. 2004-01-07. Retrieved 2018-09-20.
 4. কিংবদন্তি : ফার্স্ট লেডি সুমিতা দেবী [Legend: First Lady Sumita Devi]. Amar Desh (in Bengali). 2010-03-31. Archived from the original on 2010-04-04.
 5. "Sumita Devi fighting for life". The Daily Star. 2003-11-20. Retrieved 2018-09-20.
 6. "In Transition: Farida Yasmin (1940-2015)". The Daily Star (in ਅੰਗਰੇਜ਼ੀ). 2015-08-10. Retrieved 2018-09-20.
 7. "Chalachitravidhya: New book on film study by Anupam Hayat". The Daily Star. 2004-04-12. Retrieved 2018-09-20.
 8. "Govt orders to restore Zahir Raihan's house". The Daily Star (in ਅੰਗਰੇਜ਼ੀ). 2011-02-13. Retrieved 2018-09-20.
 9. প্রধানমন্ত্রীর সহায়তা কামনা. Prothom Alo (in Bengali). 2015-03-12. Retrieved 2018-09-20.
 10. "Poet Abul Hossain, Actress Sumita get Janakantha Sammanona". The Daily Star (in ਅੰਗਰੇਜ਼ੀ). 2003-01-04. Retrieved 2018-09-20.

ਬਾਹਰੀ ਲਿੰਕ[ਸੋਧੋ]