ਸਮੱਗਰੀ 'ਤੇ ਜਾਓ

ਸੁਰਿੰਦਰ ਗੀਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰਿੰਦਰ ਗੀਤ
ਜਨਮ(1951-04-02)2 ਅਪ੍ਰੈਲ 1951
ਮੋਗਾ,ਪੰਜਾਬ, ਭਾਰਤ
ਕਿੱਤਾਸੇਵਾ-ਮੁਕਤ ਮਿਊਨੀਸਿਪਲ ਕਾਰਪੋਰੇਸ਼ਨ ਆਫ ਕੈਲਗਰੀ
ਰਾਸ਼ਟਰੀਅਤਾਭਾਰਤੀ
ਕਾਲ1996 ਤੋਂ ਹੁਣ ਤੱਕ
ਸ਼ੈਲੀਕਵਿਤਾ, ਕਹਾਣੀ
ਵਿਸ਼ਾਭਾਰਤ ਦੀ ਵੰਡ, ਔਰਤਾਂ, ਸੁਪਨਾ
ਸਾਹਿਤਕ ਲਹਿਰਰੋਮਾਂਸ-ਪ੍ਰਗਤੀਵਾਦ
ਪ੍ਰਮੁੱਖ ਕੰਮਤੁਰੀ ਸਾਂ ਮੈਂ ਓਥੋਂ (ਕਾਵਿ ਸੰਗ੍ਰਹਿ)
ਸੁਣ ਨੀ ਜਿੰਦੇ (ਕਾਵਿ ਸੰਗ੍ਰਹਿ)
ਚੰਦ ਸਿਤਾਰੇ ਮੇਰੇ ਵੀ ਨੇ (ਕਾਵਿ ਸੰਗ੍ਰਹਿ)
ਜੀਵਨ ਸਾਥੀਗੁਰਬਖ਼ਸ਼ ਸਿੰਘ ਗਿੱਲ
ਬੱਚੇ3

ਸੁਰਿੰਦਰ ਗੀਤ (ਜਨਮ 2 ਅਪਰੈਲ 1951) ਇੱਕ ਪਰਵਾਸੀ ਪੰਜਾਬੀ ਕਵੀ ਹੈ।

ਸਰਿੰਦਰ ਗੀਤ ਦਾ ਜਨਮ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ ਸਰਦਾਰਨੀ ਮੁਖਤਿਆਰ ਕੌਰ ਦੇ ਘਰ ਸੁਰਿੰਦਰ ਕੌਰ ਧਾਲੀਵਾਲ ਵਜੋਂ ਹੋਇਆ ਸੀ। ਮੂਲ ਤੌਰ ਤੇ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਬੀਰ-ਰਾਉਕੇ ਦੀ ਰਹਿਣ ਵਾਲੀ ਹੈ। 1974 ਵਿੱਚ ਘੱਲ ਕਲਾਂ (ਜ਼ਿਲ੍ਹਾ ਮੋਗਾ) ਦੇ ਸ: ਗੁਰਬਖ਼ਸ਼ ਸਿੰਘ ਗਿੱਲ ਨਾਲ ਵਿਆਹ ਕਰਵਾ ਕੇ ਕੈਨੇਡਾ ਜਾ ਵਸੀ ਸੀ। ਉਹ ਕੈਲਗਰੀ, ਕੈਨੇਡਾ ਵਿੱਚ ਰਹਿੰਦੀ ਹੈ।[1] 1997 ਵਿਚ ਉਨ੍ਹਾਂ ਦੀ ਪਹਿਲੀ ਕਿਤਾਬ 'ਪ੍ਰਕਾਸ਼ਿਤ ਹੋਈ ਸੀ।

ਸੁਰਿੰਦਰ ਗੀਤ ਦੀ ਕਵਿਤਾ ਬਾਰੇ ਵੱਖ ਵੱਖ ਆਲੋਚਕਾਂ ਦੇ ਵਿਚਾਰ

[ਸੋਧੋ]

ਡਾ. ਮੋਹਨ ਸਿੰਘ ਤਿਆਗੀ ਖ਼ੇਤਾਂ ਦਾ ਸਫ਼ਰ ਪੁਸਤਕ ਦੇ ਹਵਾਲੇ ਨਾਲ ਲਿਖਦੇ ਹਨ, 'ਸੁਰਿੰਦਰ ਗੀਤ ਪੰਜਾਬੀ ਕਵਿਤਾ ਦੀ ਉਹ ਮਾਣਯੋਗ ਸ਼ਾਇਰਾ ਹੈ ਜਿਸਨੇ ਆਪਣੀ ਕਾਵਿ ਸਿਰਜਣਾ ਦੇ ਅਰਥਪੂਰਨ ਸੰਵਾਦ ਰਾਹੀਂ ਪੰਜਾਬੀ ਸਾਹਿਤਕ ਖੇਤਰ ਵਿੱਚ ਨਵੀਂ ਹਲਚਲ ਪੈਦਾ ਕੀਤੀ ਹੈ । ਉਸਦੀ ਕਵਿਤਾ ਦਾ ਸੰਕਲਪ ਅਤੇ ਗੌਰਵ ਉਸਦੇ ਕਾਵਿ-ਸਰੋਕਾਰਾਂ ਵਿੱਚ ਪਿਆ ਹੈ। ਉਸਦੀ ਕਵਿਤਾ ਨਾਰੀ ਸਿਰਜਣਾ ਦੀਆਂ ਸੰਕੁਚਿਤ ਹੱਦਬੰਦੀਆਂ ਨੂੰ ਤੋੜਦੀ ਹੋਈ ਸਿਰਫ਼ ਸਮਕਾਲ ਦੇ ਜਟਿਲ ਪਾਸਾਰੇ ਨੂੰ ਹੀ ਮੁਖ਼ਾਤਿਬ ਨਹੀਂ ਹੁੰਦੀ ਸਗੋਂ ਸਮਕਾਲ ਨਾਲ ਪ੍ਰਵਚਨੀ ਸੁਰ ਬਣਾਉਣ ਦਾ ਯਤਨ ਵੀ ਕਰਦੀ ਹੈ। ਉਹ ਵਿਸ਼ਵ ਕਾਰਪੋਰੇਟ ਤੋਂ ਲੈ ਕੇ ਸਥਾਨਕ ਸਰਕਾਰਾਂ ਦੁਆਰਾ ਕਿਰਤੀ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਅਤੇ ਖੇਹ-ਖ਼ਰਾਬੀ ਨੂੰ ਚੇਤਨਾ ਦੀ ਤਿੱਖੀ ਕਾਵਿ-ਭਾਸ਼ਾ ਵਿਚ ਅਭਿਵਿਅਕਤ ਕਰਦੀ ਹੋਈ ਆਪਣੀ ਕਵਿਤਾ ਨੂੰ ਅਰਥਪੂਰਨ ਸੰਵਾਦ ਵਿੱਚ ਢਾਲ ਦਿੰਦੀ ਹੈ।'

ਪ੍ਰੋ: ਹਰਿਭਜਨ ਸਿੰਘ ਭਾਟੀਆ ਪੁਸਤਕ ਰੰਗਾਂ ਦੀ ਖੇਡ ਪੁਸਤਕ ਦੇ ਹਵਾਲੇ ਨਾਲ ਲਿਖਦੇ ਹਨ, 'ਪੰਜਾਬੀ ਅਦਬੀ ਦੁਨੀਆਂ ਵਿਚ ਸੁਰਿੰਦਰ ਗੀਤ ਇਕ ਜਾਣਿਆਂ-ਪਛਾਣਿਆਂ, ਅਦੁੱਤੀ ਅਤੇ ਗੌਲਣਯੋਗ ਹਸਤਾਖ਼ਰ ਹੈ। ਪਰਦੇਸੀ ਪੰਜਾਬ (ਕੈਲਗਰੀ) ਵਿਚ ਬੈਠੀ, ਤਿੰਨ ਦਹਾਕਿਆਂ ਤੋਂ ਇਸ ਖੇਤਰ ਵਿਚ ਨਿਰੰਤਰ ਸਾਧਨਾ ਅਤੇ ਮੁਸ਼ਕੱਤ ਕਰ ਰਹੀ ਸ਼ਾਇਰਾ/ਲੇਖਿਕਾ ਦੀ ਕਲਮ ਤੋਂ ਨੌਂ ਕਾਵਿ-ਸੰਗ੍ਰਹਿਆਂ ਅਤੇ ਇਕ ਕਥਾ-ਸੰਗ੍ਰਹਿ ਨੇ ਜਨਮ ਲਿਆ ਹੈ। ਉਸਦੀ ਸਾਹਿਤ ਸੰਵੇਦਨਾ ਨੇ ਵੱਖ ਵੱਖ ਰੂਪਾਂ ਜਿਵੇਂ ਗ਼ਜ਼ਲ, ਨਜ਼ਮ, ਪ੍ਰਗੀਤ ਅਤੇ ਕਹਾਣੀ ਰਾਹੀਂ ਵਜੂਦ ਹਾਸਲ ਕੀਤਾ ਹੈ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਜ਼ੁਬਾਨ ਅਤੇ ਸ਼ਾਹਮੁਖੀ ਤੇ ਗੁਰਮੁਖੀ ਲਿਪੀਆਂ ਦੇ ਜ਼ਰੀਏ ਇਸ ਅਦਬ ਨੇ ਆਪਣੇ ਪਾਠਕ ਵਰਗ ਨੂੰ ਵਸੀਹ ਕੀਤਾ ਹੈ। ਅਦਬ ਤੇ ਸ਼ਾਇਰੀ ਦੇ ਵਰਤਮਾਨ ਮੁਕਾਮ ਉੱਪਰ ਉਹ ਕਿਸੇ ਦੈਵੀ ਕ੍ਰਿਸ਼ਮੇ ਜਾਂ ਗਲਤ ਸਮਾਜੀ ਵਸੀਲਿਆਂ ਰਾਹੀਂ ਨਹੀਂ, ਬਲਕਿ ਆਪਣੀ ਨਿਰੰਤਰ ਮਿਹਨਤ -ਮੁਸ਼ੱਕਤ, ਸਿਰੜ ਅਤੇ ਮਸ਼ਕ ਨਾਲ ਅੱਪੜੀ ਹੈ। ਉਸਦੇ ਇਕਸਾਰ ਮਾਨਵਵਾਦੀ ਜੀਵਨ ਨਜ਼ਰੀਏ ਉੱਪਰੋਂ ਰਹੱਸ ਤੇ ਰੁਮਾਂਸ ਨਾਲ ਗਲੇਫ਼ੀ ਕੋਈ ਵੀ ਮਹੀਨ ਪਰਤ ਦਿਖਾਈ ਨਹੀਂ ਦੇਂਦੀ। ਇਨਸਾਨੀ ਕਦਰਾਂ ਕੀਮਤਾਂ, ਲੋਕ-ਮੁਖਤਾ ਅਤੇ ਪ੍ਰਸ਼ਨ-ਮੂਲਕ ਬਿਰਤੀ ਇਸ ਅਦਬ ਦੇ ਪਛਾਣ-ਚਿਨ੍ਹ ਹਨ।'

ਕਿਤਾਬਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਤੁਰੀ ਸਾਂ ਮੈਂ ਉਥੋਂ (1996) (ਕਾਵਿ ਸੰਗ੍ਰਹਿ)
  • ਸੁਣ ਨੀ ਜਿੰਦੇ (1999) (ਕਾਵਿ ਸੰਗ੍ਰਹਿ)
  • ਚੰਦ ਸਿਤਾਰੇ ਮੇਰੇ ਵੀ ਹਨ (2005) (ਕਾਵਿ ਸੰਗ੍ਰਹਿ)
  • ਮੋਹ ਦੀਆਂ ਛੱਲਾਂ (ਗ਼ਜ਼ਲਾਂ, 2011) (ਗ਼ਜ਼ਲ ਸੰਗ੍ਰਹਿ)
  • ਕਾਨੇ ਦੀਆਂ ਕਲਮਾਂ' (2014) (ਕਾਵਿ ਸੰਗ੍ਰਹਿ)
  • ਰੁੱਖ ਤੇ ਪੰਛੀ (2017) (ਕਾਵਿ ਸੰਗ੍ਰਹਿ)
  • ਸ਼ਬਦ-ਸੁਨੱਖੇ (2019) (ਕਾਵਿ ਸੰਗ੍ਰਹਿ)
  • ਖੇਤਾਂ ਦਾ ਸਫ਼ਰ (2021) (ਕਾਵਿ ਸੰਗ੍ਰਹਿ)
  • ਗੁਸਤਾਖ਼ ਹਵਾ (2022) (ਕਾਵਿ ਸੰਗ੍ਰਹਿ)
  • ਦਿਲ ਦੀ ਮਮਟੀ (ਗ਼ਜ਼ਲ ਸੰਗ੍ਰਹਿ)
  • ਤੋਹਫ਼ਾ(2023) (ਕਹਾਣੀ ਸੰਗ੍ਰਹਿ)

ਸੁਰਿੰਦਰ ਗੀਤ ਰਚਿਤ ਸਾਹਿਤ ਬਾਰੇ ਆਲੋਚਨਾ ਦੀਆਂ ਪੁਸਤਕਾਂ

[ਸੋਧੋ]
  • ਸੁਰਿੰਦਰ ਗੀਤ ਕਾਵਿ: ਦ੍ਰਿਸ਼ਟੀਗਤ ਪ੍ਰਵਚਨ (ਆਲੋਚਨਾ) 2019 (ਡਾ. ਸੁਰਜੀਤ ਬਰਾੜ)
  • ਸੁਰਿੰਦਰ ਗੀਤ ਕਾਵਿ: ਦ੍ਰਿਸ਼ਟੀ ਤੇ ਸੰਵਾਦ (ਅਲੋਚਨਾ) 2021 ਡਾ. ਨਰੇਸ਼ ਕੁਮਾਰ
  • ਸੁਰਿੰਦਰ ਗੀਤ ਦੀਆਂ ਕਹਾਣੀਆਂ: ਪ੍ਰਵਾਸੀ ਪ੍ਰਵਚਨ (ਅਲੋਚਨਾ ) 2023ਡਾ. ਨਰੇਸ਼ ਕੁਮਾਰ
  • ਸੁਰਿੰਦਰ ਗੀਤ ਸਾਹਿਤ ਸੰਵਾਦ (ਅਲੋਚਨਾ)2023 ਜਸਵਿੰਦਰ ਕੌਰ ਜੱਸੀ
  • ਸੁਰਿੰਦਰ ਗੀਤ ਰਚਿਤ ਸਾਹਿਤ: ਚਿੰਤਨੀ ਪਰਿਪੇਖ (ਅਲੋਚਨਾ) 2025 ਪ੍ਰੋ. ਜਸਪਾਲ ਕੌਰ

ਹੋਰ

[ਸੋਧੋ]

ਧੀ ਦਾ ਕਰਜ਼ (ਵਾਰਤਕ ਸੰਗ੍ਰਹਿ, 2019)

ਹਵਾਲੇ

[ਸੋਧੋ]
  1. Service, Tribune News. "ਕੈਲਗਰੀ (ਕੈਨੇਡਾ) ਤੋਂ ਸੁਰਿੰਦਰ ਗੀਤ ਦੀਆਂ ਕਵਿਤਾਵਾਂ". Tribuneindia News Service. Retrieved 2021-04-03.