ਸੁਲਗਨਾ ਪਾਣੀਗਰਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਲਗਨਾ ਪਾਣੀਗਰਾਹੀ
Sulagna Panigrahi at the audio release & first look of an Hindi film.jpg
2016 ਵਿੱਚ, ਸੁਲਗਨਾ
ਜਨਮਸੁਲਗਨਾ ਪਾਣੀਗਰਾਹੀ
3 February 1989 (1989-02-03) (age 30)
ਬ੍ਰਹਮਾਪੁਰ, ਉੜੀਸਾ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ

ਸੁਲਗਨਾ ਪਾਣੀਗਰਾਹੀ ਇੱਕ ਉੜੀਆ, ਮਰਾਠੀ ਅਤੇ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮੀ ਅਦਾਕਾਰਾ ਹੈ। ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੁਆਤ ਵਿੱਚ ਇਸਨੇ ਟੈਲੀਵਿਜ਼ਨ ਸੀਰਿਅਲ ਅੰਬਰ ਧਾਰਾ ਵਿੱਚ ਬਤੌਰ ਧਾਰਾ ਮੁੱਖ ਭੂਮਿਕਾ ਅਦਾ ਕੀਤੀ ਅਤੇ ਫਿਰ ਦੋ ਸਹੇਲੀਆਂ ਵਿੱਚ ਵੀ ਇਸਨੇ ਖ਼ਾਸ ਭੂਮਿਕਾ ਨਿਭਾਈ। ਇਸ ਤੋਂ ਬਾਅਦ ਇਸਨੇ ਬਿਦਾਈ ਵਿੱਚ ਸਾਕਸ਼ੀ ਰਾਜਵੰਸੀ ਵਜੋਂ ਮੁੱਖ ਭੂਮਿਕਾ ਨਿਭਾਈ। ਇਸ ਤੋਂ ਬਾਅਦ ਭੱਟ ਬੈਨਰ ਦੀ ਫ਼ਿਲਮ ਮਰਡਰ 2 ਵਿੱਚ ਇਸਨੇ ਰੇਸ਼ਮਾ ਦਾ ਰੋਲ ਅਦਾ ਕੀਤਾ।.[1]

ਕੈਰੀਅਰ[ਸੋਧੋ]

ਪਾਣੀਗਰਾਹੀ ਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਅੰਬਰ ਧਾਰਾ ਨਾਲ ਕੀਤੀ ਜਿਸ ਵਿੱਚ ਉਸਨੇ ਧਾਰਾ ਦਾ ਰੋਲ ਅਦਾ ਕੀਤਾ ਅਤੇ ਇਸ ਨਾਟਕ ਦੀ ਕਹਾਣੀ ਜੋੜੇ ਬੱਚਿਆਂ ਉੱਪਰ ਅਧਾਰਿਤ ਹੈ।[2]

ਨਿੱਜੀ ਜੀਵਨ[ਸੋਧੋ]

ਸੁਲਗਨਾ ਦਾ ਜਨਮ ਬ੍ਰਹਮਾਪੁਰ, ਉੜੀਸਾ ਵਿੱਚ ਹੋਇਆ, ਇਸ ਤੋਂ ਬਾਅਦ ਇਹ 10 ਸਾਲ ਨਿਊ ਦਿੱਲੀ ਵਿੱਚ ਰਹੀ ਅਤੇ 2007 ਵਿੱਚ ਇਹ ਮੁੰਬਈ ਚਲੀ ਗਈ। ਇਸਨੇ ਆਪਣੀ ਸਕੂਲੀ ਪੜ੍ਹਾਈ ਆਰਮੀ ਪਬਲਿਕ ਸਕੂਲ, ਧੂਦਣ ਕੁਆਂ, ਨਿਊ ਦਿੱਲੀ ਤੋਂ ਕੀਤੀ। ਇਸ ਦੇ ਪਿਤਾ ਭਾਰਤੀ ਫੌਜ ਵਿੱਚ ਸਨ ਅਤੇ ਮਾਤਾ ਹਾਉਸ ਵਾਈਫ਼ ਅਤੇ ਭੈਣ ਫਿਲਮ ਮੇਕਰ ਹੈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2011 ਮਰਡਰ 2 ਰੇਸ਼ਮਾ ਹਿੰਦੀ ਸ਼ੁਰੁਆਤ
2014 ਇਸ਼ਕ ਵਾਲਾ ਲਵ ਓਵੀ ਮਰਾਠੀ ਸ਼ੁਰੁਆਤ
2015 ਈਸਾਈ ਜੈਨੀਫਰ ਤਾਮਿਲ ਸ਼ੁਰੁਆਤ
2015 ਗੁਰੂ ਦਕਸ਼ਿਣਾ ਟੀਬੀਏ ਹਿੰਦੀ

ਟੈਲੀਵਿਜ਼ਨ[ਸੋਧੋ]

ਸਾਲ ਸ਼ਾਅ ਭੂਮਿਕਾ ਚੈਨਲ ਨੋਟਸ
2007-2008 ਅੰਬਰ ਧਾਰਾ ਧਾਰਾ ਸੋਨੀ
2010 ਦੋ ਸਹੇਲੀਆਂ ਮੈਥਿਲੀ ਜ਼ੀ ਟੀਵੀ
2007-2010 ਬਿਦਾਈ ਸਾਕਸ਼ੀ ਆਲੇਖ ਰਾਜਵੰਸ਼ ਸਟਾਰ ਪਲਸ

ਹਵਾਲੇ[ਸੋਧੋ]