ਸਮੱਗਰੀ 'ਤੇ ਜਾਓ

ਸੁਸ਼ਾਸਨ ਦਿਵਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਸ਼ਾਸਨ ਦਿਵਸ
ਮਨਾਉਣ ਵਾਲੇਭਾਰਤ
ਕਿਸਮਰਾਸ਼ਟਰੀ
ਮਹੱਤਵਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਵਰ੍ਹੇਗੰਢ
ਮਿਤੀ25 ਦਸੰਬਰ
ਬਾਰੰਬਾਰਤਾਸਾਲਾਨਾ
ਪਹਿਲੀ ਵਾਰ2014

ਸੁਸ਼ਾਸਨ ਦਿਵਸ (ਹਿੰਦੀ: सुशासन दिवस, IAST: ਸੁਸ਼ਾਸਨ ਦਿਵਸ) ਭਾਰਤ ਵਿੱਚ ਹਰ ਸਾਲ 25 ਦਸੰਬਰ ਨੂੰ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਸੁਸ਼ਾਸਨ ਦਿਵਸ 2014 ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਭਾਰਤ ਦੇ ਲੋਕਾਂ ਵਿੱਚ ਸਰਕਾਰ ਦੀ ਜਵਾਬਦੇਹੀ ਬਾਰੇ ਜਾਗਰੂਕਤਾ ਫੈਲਾਉਣਾ ਹੈ।

ਇਸ ਸਿਧਾਂਤ ਦੇ ਅਨੁਸਾਰ, ਭਾਰਤ ਸਰਕਾਰ ਨੇ ਸੁਸ਼ਾਸਨ ਦਿਵਸ ਨੂੰ ਸਰਕਾਰੀ ਦਫ਼ਤਰਾਂ ਲਈ ਇਕ ਕੰਮਕਾਜ ਦਾ ਦਿਨ ਘੋਸ਼ਿਤ ਕੀਤਾ ਹੈ।

ਸਥਾਪਨਾ

[ਸੋਧੋ]

23 ਦਸੰਬਰ 2014 ਵਿੱਚ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ, ਨੱਬੇ ਸਾਲਾ[1] ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਡਿਤ ਮਦਨ ਮੋਹਨ ਮਾਲਵੀਆ (ਮਰਨ ਉਪਰੰਤ) ਨੂੰ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਸੀ।

ਇਸ ਐਲਾਨ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਚੁਣੀ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਹੁਣ ਤੋਂ ਭਾਰਤ ਵਿੱਚ ਹਰ ਸਾਲ ਸੁਸ਼ਾਸਨ ਦਿਵਸ ਵਜੋਂ ਮਨਾਇਆ ਜਾਵੇਗਾ। [2]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]