ਸੁਹੇਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਹੇਲ ਸਿੰਘ .jpg

ਸੁਹੇਲ ਸਿੰਘ, ਜਿਨ੍ਹਾਂ ਨੂੰ ਆਮ ਤੌਰ ਤੇ 'ਸੁਹੇਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ) ਦੇ ਪੰਜਾਬੀ ਹਫਤਾਵਾਰੀ ਪਰਚੇ ਲੋਕ ਲਹਿਰ ਦੇ ਸੰਪਾਦਕ ਸਨ।ਉਹ ਇਸ ਤੋਂ ਪਹਿਲਾਂ ਰੋਜ਼ਾਨਾ ਨਵਾਂ ਜ਼ਮਾਨਾ ਦੇ ਉਪ-ਸੰਪਾਦਕ ਵੀ ਰਹੇ।[1]

ਜੀਵਨੀ[ਸੋਧੋ]

1975 ਵਿਚ ਕਾਂਗਰਸ ਸਰਕਾਰ ਦੁਆਰਾ ਦੇਸ਼ ਉਪਰ ਠੋਸੀ ਐਮਰਜੈਂਸੀ ਤੇ 80ਵਿਆਂ ਦੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਖਤਰਨਾਕ ਦੌਰ ਵਿਚ ਵੀ ਸੁਹੇਲ ਦਾ ਹੌਸਲਾ ਤੇ ਸੱਚੀ ਗੱਲ ਕਹਿਣ ਦੀ ਹਰ ਰੋਜ਼ ਨਵੀਂ 'ਤਰਾਸ਼ੀ ਵਿਧੀ' ਇਕ ਮਾਣ ਕਰਨਯੋਗ ਵਿਲੱਖਣਤਾ ਹੈ ਉਸਦੀ। ਸਰਕਾਰ ਦੇ ਸੈਂਸਰ ਬੋਰਡ ਦੀ ਕੈਂਚੀ ਤੋਂ ਵੀ ਸੁਹੇਲ ਦੀ ਲਿਖਤ ਅੱਖ ਬਚਾ ਕੇ ਅਗਾਂਹ ਲੰਘ ਜਾਂਦੀ ਸੀ। ਹਰ ਰੋਜ਼ ਹੀ ਲਿਖਤਾਂ ਤੇ ਬੋਲਾਂ ਵਿਚ ਖਾਲਿਸਤਾਨੀ ਦਹਿਸ਼ਤਗਰਦੀ ਦੇ ਪਰਖੱਚੇ ਉਡਾਉਣ ਵਾਲਾ ਸੁਹੇਲ ਬਿਨਾਂ ਕਿਸੇ ਭੈਅ ਤੇ ਝਿਜਕ ਦੇ ਆਪਣੇ ਜ਼ਿੰਮੇ ਲੱਗੇ ਹਰ ਕੰਮ ਨੂੰ ਬਾਖੂਬੀ ਨਿਭਾਉਂਦਾ ਰਿਹਾ।[2]

ਕਹਾਣੀ ਲੇਖਕ[ਸੋਧੋ]

ਉਹਦਾ ਸ਼ੌਕ ਕਹਾਣੀ ਲਿਖਣਾ ਸੀ। ਉਹ ਪੰਜਾਬ ਦੇ ਪਿੰਡਾਂ ਦੇ ਮਿਹਨਤੀ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਤੀਜੇ ਦਰਜੇ ਦੇ ਕਰਮਚਾਰੀਆਂ ਦੀਆਂ ਹੱਡਬੀਤੀਆਂ, ਦੁੱਖਾਂ, ਦਰਦਾਂ ਅਤੇ ਮਜਬੂਰੀਆਂ ਨੂੰ ਆਪਣੀਆਂ ਕਹਾਣੀਆਂ ਦੇ ਵਿਸ਼ੇ ਬਣਾਉਂਦਾ। ਪੰਜਾਬ ਪੁਲੀਸ ਦੀ ਲੁੱਟ ਅਤੇ ਕੁੱਟ ਨੂੰ ਵੀ ਨਿਸੰਗ ਪ੍ਰਗਟ ਕਰਦਾ। ਸੁਹੇਲ ਸਿੰਘ ਕਹਾਣੀ ਲਿਖਦਾ। ਉਹ ਆਉਂਦੇ ਐਤਵਾਰ ਦੇ ਨਵਾਂ ਜ਼ਮਾਨਾ ਜਾਂ ਕਿਸੇ ਹੋਰ ਦੈਨਿਕ ਪੱਤਰ ਵਿੱਚ ਛਾਈ ਹੁੰਦੀ।

ਛੇਤੀ ਹੀ ਪ੍ਰਕਾਸ਼ਿਤ ਹੋਣ ਕਾਰਨ ਉਸ ਦੀਆਂ ਕਹਾਣੀਆਂ ਮਾਂਜਣ ਸੰਵਾਰਨ ਅਥਵਾ ਵਾਰ ਵਾਰ ਪੜ੍ਹਨ ਅਤੇ ਸੋਧਣ ਸਮਝਣ ਦੀ ਘਾਟ ਕਾਰਨ ਵਿਸ਼ੇ ਦੀ ਉੱਤਮਤਾ ਹੋਣ ਦੇ ਬਾਵਜੂਦ ਤਕਨੀਕੀ ਪੱਖੋਂ ਕਮਜ਼ੋਰ ਜਾਂ ਕੱਚੀਆਂ ਰਹਿ ਜਾਂਦੀਆਂ। ਇਸੇ ਕਰਕੇ ‘ਨਵਾਂ ਜ਼ਮਾਨਾ’ ਅਤੇ ਫਿਰ ‘ਲੋਕ ਲਹਿਰ’ ਦੀਆਂ ਸੰਪਾਦਨ ਜ਼ਿੰਮੇਵਾਰੀਆਂ ਤੇ ਰੁਝੇਵਿਆਂ ਕਰਕੇ ਉਹਦਾ ਧਿਆਨ ਕਹਾਣੀ ਵੱਲੋਂ ਹਟ ਗਿਆ; ਇਹ ਸੰਪਾਦਕੀਆਂ ਵੱਲ ਬਹੁਤਾ ਹੋ ਗਿਆ ਅਤੇ ਇਸ ਤਰ੍ਹਾਂ ਹੌਲੀ ਹੌਲੀ ਉਹ ਕਹਾਣੀ ਸੰਸਾਰ ਤੋਂ ਦੂਰ ਚਲਾ ਗਿਆ।[3]

ਰਚਨਾਵਾਂ[ਸੋਧੋ]

ਬੰਜਰ ਧਰਤੀ (ਕਹਾਣੀ ਸੰਗ੍ਰਹਿ )

ਮੱਛੀ ਤੇ ਪਾਣੀ (ਅਨੁਵਾਦ )

ਹੋਰ ਕੰਮ[ਸੋਧੋ]

ਉਪ-ਸੰਪਾਦਕ (ਨਵਾਂ ਜ਼ਮਾਨਾ)

ਸੰਪਾਦਕ ਲੋਕ ਲਹਿਰ

ਹਵਾਲੇ[ਸੋਧੋ]

ਹਵਾਲੇ[ਸੋਧੋ]