ਸਮੱਗਰੀ 'ਤੇ ਜਾਓ

ਸੇਸਾਰ ਵਾਈਏਖੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੇਸਾਰ ਵਾਈਏਖੋ
1929 ਵਿੱਚ ਵਾਈਏਖੋ
1929 ਵਿੱਚ ਵਾਈਏਖੋ
ਮੂਲ ਨਾਮ
César Vallejo
ਜਨਮਸੇਸਾਰ ਅਬ੍ਰਾਹਮ ਵਾਈਏਖੋ ਮੇਨਦੋਸਾ
16 ਮਾਰਚ 1892
ਸਾਂਤੀਆਗੋ ਦੇ ਚੂਕੋ, ਲਾ ਲਿਬੇਰਤਾਦ ਖੇਤਰ, ਪੇਰੂ
ਮੌਤ15 ਅਪਰੈਲ 1938 (ਉਮਰ 46)
ਪੈਰਿਸ, ਫ਼ਰਾਂਸ
ਕਿੱਤਾਕਵੀ, ਲੇਖਕ, ਪੱਤਰਕਾਰ
ਸ਼ੈਲੀ
ਸਾਹਿਤਕ ਲਹਿਰVanguards
ਪ੍ਰਮੁੱਖ ਕੰਮ
ਦਸਤਖ਼ਤ

ਸੇਸਾਰ ਅਬ੍ਰਾਹਮ ਵਾਈਏਖੋ ਮੇਨਦੋਸਾ (16 ਮਾਰਚ 1892 - 15 ਅਪਰੈਲ 1938) ਇੱਕ ਪੇਰੂਈ ਕਵੀ, ਲੇਖਕ, ਨਾਟਕਕਾਰ ਅਤੇ ਪੱਤਰਕਾਰ ਸੀ। ਭਾਵੇਂ ਇਸਦੇ ਜੀਵਨ ਦੌਰਾਨ ਇਸਦੀਆਂ ਕਵਿਤਾ ਦੀਆਂ ਸਿਰਫ਼ ਦੋ ਕਿਤਾਬਾਂ ਹੀ ਛਪੀਆਂ ਸਨ, ਪਰ ਫੇਰ ਵੀ ਇਸਨੂੰ 20ਵੀਂ ਸਦੀ ਦੇ ਦੁਨੀਆ ਦੇ ਸਭ ਤੋਂ ਮਹਾਨ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਥਾਮਸ ਮਰਟਨ ਨੇ ਇਸਸਨੂੰ "ਦਾਂਤੇ ਤੋਂ ਬਾਅਦ ਸਭ ਤੋਂ ਮਹਾਨ ਵਿਸ਼ਵਵਿਆਪੀ ਕਵੀ" ਕਿਹਾ। ਬ੍ਰਿਟਿਸ਼ ਕਵੀ, ਆਲੋਚਕ ਅਤੇ ਜੀਵਨੀਕਾਰ ਮਾਰਟਿਨ ਸੀਮੌਰ-ਸਮਿਥ, ਜਿਸਨੂੰ ਵਿਸ਼ਵ ਸਾਹਿਤ ਦੇ ਮਾਹਰ ਵਜੋਂ ਜਾਣਿਆ ਜਾਂਦਾ ਹੈ, ਨੇ ਵਾਈਏਖੋ ਨੂੰ "ਵੀਹਵੀਂ ਸਦੀ ਦਾ ਸਭ ਤੋਂ ਮਹਾਨ ਕਵੀ" ਕਿਹਾ। ਉਹ ਪੇਰੂ ਦੇ ਉੱਤਰੀ ਤੱਟਵਰਤੀ ਸ਼ਹਿਰ ਤਰੂਹੀਯੋ ਵਿੱਚ ਬਣੇ ਨੌਰਥ ਗਰੁੱਪ ਨਾਮਕ ਬੌਧਿਕ ਭਾਈਚਾਰੇ ਦਾ ਮੈਂਬਰ ਸੀ।

ਕਲੇਟਨ ਐਸ਼ਲਮੈਨ ਅਤੇ ਹੋਸੇ ਰੂਬੀਆ ਬਾਰਸੀਆਦੇ ਸੇਸਾਰ ਵਾਈਏਖੋ ਦੀ ਮਰਨ ਤੋਂ ਬਾਅਦ ਛਪੀ ਸੰਪੂਰਨ ਕਵਿਤਾ ਦੇ ਅਨੁਵਾਦ ਨੂੰ 1979 ਵਿੱਚ ਅਨੁਵਾਦ ਲਈ ਨੈਸ਼ਨਲ ਬੁੱਕ ਅਵਾਰਡ ਮਿਲ਼ਿਆ।

ਉਸਦੀਆਂ ਕੁਝ ਕਵਿਤਾਵਾਂ ਨੂੰ ਇੰਡੋਨੇਸ਼ੀਆਈ ਸੰਗੀਤਕਾਰ ਅਤੇ ਪਿਆਨੋਵਾਦਕ ਆਨੰਦ ਸੁਕਾਰਲਨ ਨੇ ਸੰਗੀਤਬੱਧ ਕੀਤਾ, ਜਿਸਦੀ ਪਹਿਲੀ ਪੇਸ਼ਕਾਰੀ ਪੇਰੂਈ ਗਾਇਕ ਰੂਦੀ-ਫਰਨਾਨਦੇਸ ਕਾਰਦੇਨਾਸ ਅਤੇ ਪਿਆਨੋ ਉੱਤੇ ਸੰਗੀਤਕਾਰ ਆਨੰਦ ਨੇ ਸਾਂਝੇ ਤੌਰ ਉੱਤੇ ਕੀਤੀ।

ਜੀਵਨੀ

[ਸੋਧੋ]
ਸੈਨ ਮਾਰਕੋਸ ਦੀ ਨੈਸ਼ਨਲ ਯੂਨੀਵਰਸਿਟੀ ਵਿਖੇ ਸੇਸਾਰ ਵਾਈਏਖੋ ਦਾ ਸਮਾਰਕ, ਜਿੱਥੇ ਉਸਨੇ ਪੜ੍ਹਾਈ ਕੀਤੀ।

ਸੇਸਾਰ ਵਾਈਏਖੋ ਦਾ ਜਨਮ ਪੇਰੂਈ ਐਂਡੀਜ਼ ਦੇ ਇੱਕ ਦੂਰ-ਦੁਰਾਡੇ ਪਿੰਡ ਸਾਂਤੀਆਗੋ ਦੇ ਚੂਕੋ ਵਿੱਚ ਫ੍ਰਾਂਸਿਸਕੋ ਦੇ ਪਾਓਲਾ ਵਾਈਏਖੋ ਬੇਨੀਤੇਸ ਅਤੇ ਮਾਰੀਆ ਦੇ ਲੋਸ ਸਾਂਤੋਸ ਮੇਨਦੋਸਾ ਗੂਰੀਓਨੇਰੋ ਦੇ ਘਰ ਹੋਇਆ। ਉਹ ਗਿਆਰਾਂ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਉਸਦਾ ਦਾਦਾ ਤੇ ਨਾਨਾ ਦੋਵੇਂ ਸਪੇਨੀ ਪੁਜਾਰੀ ਸਨ, ਅਤੇ ਉਸਦੀ ਦਾਦੀ ਤੇ ਨਾਨੀ ਦੋਵੇਂ ਮੂਲ ਪੇਰੂਈ ਸਨ।[2]

ਪੈਸਿਆਂ ਦੀ ਘਾਟ ਕਾਰਨ ਇਸਨੂੰ ਕੁਝ ਸਮੇਂ ਲਈ ਆਪਣੀ ਪੜ੍ਹਾਈ ਛੱਡ ਕੇ ਚੀਨੀ ਦੇ ਬਾਗ, ਰੋਮਾ ਹਾਸੀਏਂਦਾ, ਵਿੱਚ ਮਜਬੂਰਨ ਕੰਮ ਕਰਨਾ ਪਿਆ, ਜਿੱਥੇ ਉਸਨੇ ਖੇਤੀਬਾੜੀ ਕਾਮਿਆਂ ਦੇ ਸ਼ੋਸ਼ਣ ਨੂੰ ਦੇਖਿਆ, ਬਾਅਦ ਵਿੱਚ ਇਸ ਅਨੁਭਵ ਦਾ ਉਸਦੀ ਰਾਜਨੀਤੀ ਅਤੇ ਸੁਹਜ ਸ਼ਾਸਤਰ 'ਤੇ ਮਹੱਤਵਪੂਰਨ ਅਸਰ ਪਿਆ। ਵਾਈਏਖੋ ਨੇ 1915 ਵਿੱਚ ਸਪੇਨੀ ਸਾਹਿਤ ਵਿੱਚ ਬੀਏ ਕੀਤੀ, ਉਸੇ ਸਾਲ ਉਸਦੀ ਤਰੂਹੀਯੋ ਦੇ ਬੋਹੀਮੀਆ, ਖਾਸ ਕਰਕੇ ਏਪੀਆਰਏ ਦੇ ਸਹਿ-ਸੰਸਥਾਪਕ ਐਂਤੇਨੋਰ ਓਰੇਗੋ ਅਤੇ ਵਿਕਤੋਰ ਰਾਉਲ ਹਾਇਆ ਦੇ ਲਾ ਤੋਰੇ, ਨਾਲ ਜਾਣ-ਪਛਾਣ ਹੋਈ।

1911 ਵਿੱਚ ਵਾਈਏਖੋ ਲੀਮਾ ਚਲਾ ਗਿਆ, ਜਿੱਥੇ ਇਸਨੇ ਸਾਨ ਮਾਰਕੋਸ ਰਾਸ਼ਟਰੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਸਕੂਲ ਅਧਿਆਪਕ ਵਜੋਂ ਕੰਮ ਕੀਤਾ, ਅਤੇ ਕਲਾਤਮਕ ਅਤੇ ਸਿਆਸੀ ਐਵਾਂ ਗਾਰਦ ਦੇ ਸੰਪਰਕ ਵਿੱਚ ਆਇਆ। ਲੀਮਾ ਵਿੱਚ ਰਹਿੰਦਿਆਂ, ਉਸਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ, ਲੋਸ ਹੇਰਾਲਦੋਸ ਨੇਗਰੋਸ ਵੀ ਤਿਆਰ ਕੀਤਾ। ਭਾਵੇਂ ਇਹ ਕਿਤਾਬ 1918 ਵਿੱਚ ਛਪਣੀ ਸੀ, ਅਸਲ ਵਿੱਚ ਇੱਕ ਸਾਲ ਬਾਅਦ ਛਪੀ। ਇਹ ਪੇਰੂ ਦੇ ਮਾਨੂਏਲ ਗੋਂਸਾਲੇਸ ਪਰਾਦਾ ਦੀ ਕਵਿਤਾ ਅਤੇ ਹੋਰ ਲਿਖਤਾਂ ਤੋਂ ਵੀ ਬਹੁਤ ਪ੍ਰਭਾਵਿਤ ਹੈ, ਜਿਸਦੀ ਉਦੋਂ ਹਾਲ ਵਿੱਚ ਹੀ ਮੌਤ ਹੋਈ ਸੀ। ਫਿਰ ਵਾਈਏਖੋ ਨੂੰ ਅਗਲੇ ਕੁਝ ਸਾਲਾਂ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ: ਉਸਨੇ ਇੱਕ ਔਰਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਉਸਦਾ ਪ੍ਰੇਮ ਸੰਬੰਧ ਸੀ; ਅਤੇ ਉਸਨੂੰ ਅਧਿਆਪਨ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ।

1918 ਵਿੱਚ ਵਾਈਏਖੋ ਦੀ ਮਾਂ ਦੀ ਮੌਤ ਹੋ ਗਈ। ਮਈ 1920 ਵਿੱਚ, ਘਰ ਦੀ ਯਾਦ ਕਾਰਨ ਉਹ ਵਾਪਸ ਸਾਂਤੀਆਗੋ ਦੇ ਚੂਕੋ ਜਾਣ ਲਈ ਮਜਬੂਰ ਹੋ ਗਿਆ। ਪਹਿਲੀ ਅਗਸਤ ਨੂੰ, ਸਾਂਤਾ ਮਾਰੀਆ ਕਾਲੇਦਰੋਨ ਪਰਿਵਾਰ, ਜੋ ਸਮੁੰਦਰੀ ਤੱਟ ਤੋਂ ਜਾਨਵਰਾਂ ਰਾਹੀਂ ਵਪਾਰਕ ਸਮਾਨ ਅਤੇ ਸ਼ਰਾਬ ਦੀ ਢੋਆ-ਢੁਆਈ ਕਰਦਾ ਸੀ, ਦੇ ਘਰ ਨੂੰ ਲੁੱਟ ਕੇ ਅੱਗ ਲਾ ਦਿੱਤੀ ਗਈ। ਵਾਈਏਖੋ ਉੱਤੇ ਇਸ ਵਿੱਚ ਸ਼ਾਮਲ ਹੋਣ ਅਤੇ ਬਾਕੀਆਂ ਨੂੰ ਭੜਕਾਉਣ ਦਾ ਦੋਹਰਾ ਦੋਸ਼ ਲੱਗਿਆ। ਉਹ ਲੁਕ ਗਿਆ ਪਰ ਉਸਨੂੰ ਲੱਭ ਕੇ, ਗ੍ਰਿਫਤਾਰ ਕਰ ਲਿਆ ਗਿਆ ਅਤੇ ਤਰੂਹੀਯੋ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਉਹ 112 ਦਿਨਾਂ ਲਈ ਰਿਹਾ (6 ਨਵੰਬਰ 1920 ਤੋਂ 26 ਫਰਵਰੀ 1921 ਤੱਕ)। 24 ਦਸੰਬਰ 1920 ਨੂੰ ਉਸਨੇ ਤਰੂਹੀਯੋ ਦੇ ਸਿਟੀ ਹਾਲ ਤੋਂ ਆਪਣੀ ਕਵਿਤਾ "ਫਾਬਲਾ ਦੇ ਗੇਸਤਾ (ਮਾਰਕੇਸ ਦੇ ਤੋਰੇ ਤਾਗਲੇ ਨੂੰ ਸ਼ਰਧਾਂਜਲੀ)" ਲਈ ਦੂਜਾ ਸਥਾਨ ਜਿੱਤਿਆ (ਪਹਿਲਾ ਸਥਾਨ ਰੱਦ ਘੋਸ਼ਿਤ ਕਰ ਦਿੱਤਾ ਗਿਆ ਸੀ)। ਵਾਈਏਖੋ ਨੇ ਨਿਰਪੱਖਤਾ ਬਰਕਰਾਰ ਰੱਖਣ ਲਈ ਆਪਣੀ ਪਛਾਣ ਲੁਕਾ ਲਈ ਤੇ ਇੱਕ ਨਕਲੀ ਨਾਂ ਨਾਲ ਮੁਕਾਬਲੇ ਵਿੱਚ ਭਾਗ ਲਿਆ।

ਹਵਾਲੇ

[ਸੋਧੋ]
  1. ""César Vallejo fue uno de los creadores del cuento-ensayo"". La República (in ਸਪੇਨੀ). 16 January 2005. Retrieved 23 April 2009.
  2. González Echevarría, Roberto, "Revolutionary Devotion" Archived September 6, 2017, at the Wayback Machine., The Nation. 3 May 2007. Retrieved on 17 August 2017.