ਸੈਦੇਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੈਦੇਵਾਲਾ

Lua error in Module:Location_map at line 414: No value was provided for longitude.ਪੰਜਾਬ ਵਿੱਚ ਸੈਦੇਵਾਲਾ ਦੀ ਸਥਿਤੀ

ਗੁਣਕ: 29°50′02″N 75°35′26″E / 29.833906°N 75.590438°E / 29.833906; 75.590438
ਦੇਸ਼  ਭਾਰਤ

ਸੈਦੇ ਵਾਲਾ' (Saidewala, سیدیوالا) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇਕ ਪਿੰਡ ਹੈ।[1] ਇਸ ਪਿੰਡ ਦੀ ਦੂਰੀ ਬੁਢਲਾਡਾ ਤੋ ਲਗਪਗ 11 ਕਿਲੋਮੀਟਰ ਹੈ।[2]

ਇਤਿਹਾਸ[ਸੋਧੋ]

ਇਸ ਪਿੰਡ ਦੇ ਸਥਾਪਿਤ ਹੋਣ ਦੀ ਕੋਈ ਸੰਪੂਰਨ ਜਾਣਕਾਰੀ ਤਾ ਨਹੀਂ ਮਿਲਦੀ ਪਰ ਇਸ ਪਿੰਡ ਨੂੰ ਇਕ ਸੈਦੇ ਨਾਮ ਦੇ ਇਕ ਮੁਸਲਮਾਨ ਨੇ ਵਸਾਇਆ ਸੀ। ਇਸ ਪਿੰਡ ਦੇ ਵਿੱਚ ਮੁਸਲਮਾਨ ਅਤੇ ਅਗਰਵਾਲ ਜਾਤ ਦੇ ਹਿੰਦੂ ਰਹਿੰਦੇ ਸੀ। ਇਸ ਪਿੰਡ ਵਿੱਚ ਪਾਹਨ ਸਹਿਬ ਨਾਮ ਦਾ ਇਤਿਹਾਸਕ ਗੁਰੂਦਵਾਰਾ ਹੈ ਜਿਥੇ ਹਰ ਮਹੀਨੇ ਮੱਸਿਆ ਦਾ ਮੇਲਾ ਲਗਦਾ ਹੈ। ਸੱਚਨ ਸੱਚ ਕੋਲ ਗੁਰੂ ਅਮਰ ਦਾਸ ਜੀ ਦਾ ਇਕ ਪੈਰ ਦਾ ਜੋੜਾ ਸੀ। ਇਹ ਪਵਿੱਤਰ ਜੋੜਾ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਪਿੰਡ ਧੰਨੀ ਮੱਲਾ ਵਿੱਚ ਭਾਈ ਸੱਚਨ ਸੱਚ ਦੇ ਪਰਿਵਾਰ ਕੋਲ ਸੀ। ਪਾਕਿਸਤਾਨ ਦੀ ਵੰਡ ਸਮੇਂ ਇਹ ਪਰਿਵਾਰ ਪਿੰਡ ਸੈਦੇਵਾਲ ਆ ਕੇ ਵੱਸ ਗਿਆ ਜਿਨ੍ਹਾਂ ਨਾਲ ਪੈਰ ਦਾ ਜੋੜਾ ਵੀ ਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਇਸ ਜੋੜੇ ਦੇ ਜੇਕਰ ਕੋਈ ਪਾਗਲ ਕੁੱਤੇ ਦਾ ਕੱਟਿਆ ਜਾ ਕੋਹੜ ਵਾਲਾ ਵਿਅਕਤੀ ਦਰਸ਼ਨ ਕਰ ਲਵੇ ਜਾਂ ਆਪਣੇ ਮੱਥੇ ਨਾਲ ਲਾਵੇ ਤਾਂ ਉਸ ਦਾ ਰੋਗ ਠੀਕ ਹੋ ਜਾਂਦਾ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪ੍ਰੈਲ 2013.  Check date values in: |access-date= (help)
  2. ਪੰਜਾਬ ਦੇ ਪਿੰਡਾ ਦਾ ਨਾਮਕਰਨ ਅਤੇ ਇਤਿਹਾਸ- ਡਾ.ਕਿਰਪਾਲ ਸਿੰਘ ਅਤੇ ਡਾ.ਹਰਿੰਦਰ ਕੌਰ