ਸੋਨਾਗਾਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੋਨਾਗਾਛੀ ਤੋਂ ਰੀਡਿਰੈਕਟ)
ਸੋਨਾਗਾਚੀ ਦਾ ਇੱਕ ਦ੍ਰਿਸ਼, 2005

ਸੋਨਾਗਾਚੀ ਏਸ਼ੀਆ ਮਹਾਂਖੰਡ ਦਾ ਮੰਨਿਆ ਪਰਮੰਨਿਆ ਸਭ ਨਾਲੋਂ ਵੱਡਾ ਲਾਲ ਬੱਤੀ ਏਰੀਆ ਹੈ। ਸੋਨਾਗਾਚੀ ਭਾਰਤ ਵਿੱਚ ਕੋਲਕਾਤਾ ਵਿੱਚ ਸਥਿਤ ਹੈ। ਇਸ ਵਿੱਚ ਸੈੰਕੜਾਂ ਹੀ ਬਹੁ-ਮੰਜਿਲੀ ਕੋਠੇ ਦੀਆਂ ਇਮਾਰਤਾ ਹਨ, ਅਤੇ ਇਹਨਾਂ ਵਿੱਚ ਅੰਦਾਜ਼ਾ 11,000 ਵੇਸਵਾ ਰਹਿੰਦੀਆਂ ਹਨ। ਸੋਨਾਗਾਚੀ ਕੋਲਕਾਤਾ ਦੇ ਮਾਰਬਲ ਪੈਲੇਸ ਤੋਂ ਤਕਰੀਬਨ 1 ਕਿ.ਮੀ. ਦੀ ਦੂਰੀ ਉੱਤੇ ਸਥਿਤ ਹੈ।

ਨਿਰੁਕਤੀ[ਸੋਧੋ]

ਕਿਹਾ ਜਾਂਦਾ ਹੈ ਕਿ ਇਹ ਇਲਾਕਾ ਸਾਨਾਉੱਲਾਹ ਗ੍ਹਾਜ਼ੀ ਦੀ ਮਲਕੀਅਤ ਸੀ। ਸਾਨਾਉੱਲਾਹ ਇੱਕ ਮੁਸਲਿਮ ਸੰਤ ਸੀ। ਇਸਦੀ ਸਮਾਧ ਅਜੇ ਵੀ ਸੋਨਾਗਾਚੀ ਵਿੱਚ ਹੈ। ਪਹਿਲਾਂ ਇਸ ਇਲਾਕੇ ਦਾ ਨਾਂ ਸੋਨਾ ਗਾਜ਼ੀ ਦੇ ਨਾਂ ਉੱਤੇ ਸੀ, ਬਾਦ ਵਿੱਚ ਇਸਦਾ ਨਾਮ ਬਦਲ ਕੇ ਸੋਨਾਗਾਚੀ ਰੱਖਿਆ ਗਿਆ।