ਸੋਫੀਆ ਦਲੀਪ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਫੀਆ ਦਲੀਪ ਸਿੰਘ
1910-Sophia-Suffragette-Duleep-Singh-fixed.jpg
ਸੋਫੀਆ ਦਲੀਪ ਸਿੰਘ 1913 ਵਿੱਚ ਔਰਤਾਂ ਦੇ ਹੱਕਾਂ ਸੰਬੰਧੀ ਪਰਚਾ " ਦਾ ਸਫ੍ਰਾਗੇਟ "ਵੇਚਦੇ ਹੋਏ ।
ਪੂਰਾ ਨਾਂ
ਰਾਜ ਕੁਮਾਰੀ ਸੋਫੀਆ ਅਲੱਗਜੈਂਡਰ ਦਲੀਪ ਸਿੰਘ
ਜਨਮ 8 ਅਗਸਤ 1876
ਐਲਵੈਡਨ ਹਾਲ, ਏਲਵੈਡਨ, ਸੁਫੋਕ, ਇੰਗਲੈਂਡ
ਮੌਤ 22 ਅਗਸਤ 1948(1948-08-22) (ਉਮਰ 72)
ਟਾਇਲਰ ਗ੍ਰੀਨ, ਬੁਕਿੰਗਮਸਰ, ਇੰਗਲਨ
ਪੇਸ਼ਾ ਇੰਗਲੈਂਡ ਦੀ ਸਿਰਕੱਢ ਨਾਰੀਵਾਦੀ ( suffragette)
ਧਰਮ ਈਸਾਈ
ਤਿਨ ਭੈਣਾਂ,ਖੱਬੇ ਤੋਂ ਸੱਜੇ ਬਾਂਬਾ,ਕੈਥਰਾਈਨ ਅਤੇ ਸੋਫੀਆ

ਰਾਜਕੁਮਾਰੀ ਸੋਫੀਆ ਦਲੀਪ ਸਿੰਘ (8 ਅਗਸਤ 1876 -22 ਅਗਸਤ 1948)-[1] ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ (ਵੋਟ ਦਾ ਹੱਕ) ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ (suffragette) ਕਾਰਕੁਨ ਸੀ। ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ [2] ਜਿਸਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ ਜਿਥੇ ਉਸਨੇ ਕ੍ਰਿਸਚੀਐਨਟੀ ਤੋਂ ਪ੍ਰਭਾਵਿਤ ਹੋਕੇ ਇਸਨੂੰ ਆਪਣਾ ਲਿਆ।[3] ਸੋਫੀਆ ਦੀ ਮਾਂ ਮਹਾਰਾਣੀ ਬਾਂਬਾ ਮਿਓਲਰ ਸੀ। ਉਸਦੀ ਧਰਮਮਾਤਾ ਮਹਾਰਾਣੀ ਵਿਕਟੋਰੀਆ ਸੀ। ਸੋਫੀਆ ਇੱਕ ਕਟੜ ਨਾਰੀਵਾਦੀ ਸੀ ਅਤੇ ਹੈਂਪਟਨ ਕੋਰਟ ਮਹਿਲ ਦੇ ਇੱਕ ਘਰ ਵਿੱਚ ਰਹਿੰਦੀ ਸੀ ਜੋ ਮਹਾਰਾਣੀ ਵਿਕਟੋਰੀਆ ਨੇ ਉਸਨੂੰ ਲਿਹਾਜ ਵਿੱਚ ਦਿੱਤਾ ਹੋਇਆ ਸੀ। ਉਸਦੀਆਂ ਚਾਰ ਭੈਣਾਂ ( ਦੋ ਮਤਰੇਈਆਂ ਸਮੇਤ) ਸਨ ਅਤੇ ਚਾਰ ਭਰਾ ਸਨ। ਉਹ ਐਡਵਾਰਡੀਨ ਔਰਤ ਵਜੋਂ ਪੁਸ਼ਾਕ ਪਓਂਦੀ ਸੀ ਭਾਵੇਂ ਉਹ ਭੂਰੇ ਰੰਗੀ ਸੀ।

ਖੁਫੀਆ ਦਸਤਾਵੇਜ਼ ਉਸਦੀ ਪਹਿਚਾਣ ਇੱਕ "ਕਾਨੂਨ ਤੋੜਨ " ਵਾਲੀ ਗਰਮ ਸੁਭਾਓ ਦੀ ਔਰਤ ਵਜੋਂ ਕਰਾਉਂਦੇ ਹਨ। ਉਸਦੀਆਂ ਡਾਇਰੀਆਂ ਤੋਂ ਜਾਹਰ ਹੋਇਆ ਹੈ ਕਿ ਉਸਦੇ ਭਾਰਤੀ ਸਵਤੰਤਰਤਾ ਸੰਗਰਾਮ ਦੇ ਕਈ ਨੇਤਾਵਾਂ ਜਿਵੇਂ ਗੋਪਾਲ ਕ੍ਰਿਸ਼ਨ ਗੋਖਲੇ , ਸਰਲਾ ਦੇਵੀ ਅਤੇ ਲਾਲਾ ਲਾਜਪਤ ਰਾਏ ਆਦਿ ਨਾਲ ਨੇੜਲੇ ਸਬੰਧ ਸਨ। [3] [4]

ਉਸਨੂੰ ਔਰਤਾਂ ਦੀ ਟੈਕਸ ਵਿਰੋਧੀ ਲੀਗ ਜਥੇਬੰਦੀ ਵਿੱਚ ਮੋਹਰੀ ਰੋਲ ਅਦਾ ਕਰਨ ਲਈ ਜਿਆਦਾ ਯਾਦ ਕੀਤਾ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]

ਬਾਹਰੀ ਲਿੰਕ[ਸੋਧੋ]ਹਵਾਲੇ[ਸੋਧੋ]

  1. "Princess Sophia Duleep Singh – Timeline". History Heroes organization. 
  2. Sarna, Navtej (23 January 2015). "The princess dares: Review of Anita Anand's book "Sophia"". India Today News Magazine. 
  3. 3.0 3.1 Anand, Anita (14 January 2015). "Sophia, the suffragette". The Hindu. 
  4. Ahmed & Mukherjee 2011, p. viii.