ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਗੁਰੂ ਸਾਹਿਬਾਨ,ਭਗਤਾਂ,ਭੱਟਾ (ਜਨਮ-ਸਥਾਨ ਮੁਤਾਬਕ)

ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ ਤੇ ਤਿੰਨ ਵਰ੍ਹਿਆ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਅੱਜ ਕੱਲ੍ਹ ‘ਆਦਿ ਗ੍ਰੰਥ` ਨੂੰ ਕਰਤਾਰਪੁਰ ਵਿਖੇ ਸਥਾਪਿਤ ਕੀਤਾ ਹੋਇਆ ਹੈ। 1706 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮੁੜ ਤੋਂ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਜਿਸ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਸ਼ਾਮਿਲ ਕੀਤੀ ਗਈ। 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੇਹ ਗੁਰੂ ਦੀ ਥਾਂ ਤੇ ਸ਼ਬਦ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਗੁਰਿਆਈ ਦਿੱਤੀ ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਉਥੇ ਨਾਲ ਹੀ ਇਸ ਗ੍ਰੰਥ ਨੂੰ ਗੁਰੂ [1] ਦਾ ਦਰਜਾ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ [2] ਵਿੱਚ 35 ਬਾਣੀਕਾਰਾਂ ਦੀ ਬਾਣੀ ਦਰਜ ਹੈ। ਬਾਣੀ ਦੀ ਤਰਤੀਬ ਵਿੱਚ ਸਭ ਤੋਂ ਪਹਿਲਾਂ ਛੇ ਗੁਰੂ ਸਹਿਬਾਨਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਤਿੰਨ ਗੁਰੂ ਘਰ ਦੇ ਨਿਕਟਵਰਤੀ ਦੀ ਬਾਣੀ ਸਾਮਿਲ ਹੈ।[3]

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸੱਭਿਆਚਾਰਕ ਪਿਛੋਕੜ

ਗੁਰੂ ਸਾਹਿਬਾਨ[ਸੋਧੋ]

 • ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈੀ ਵਿੱਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਜੋ ਕਿ ਹੁਣ ਪਾਕਿਸਤਾਨ ਵਿੱਚ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 974 ਸ਼ਬਦ ਆਪ ਜੀ ਦੇ ਦਰਜ ਹਨ।
“ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।" (ਗੁ. ਗ੍ਰੰ. ਸਾ. ਪੰਨਾ 661)
 • ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈ. ਨੂੰ ਮਤੇ ਦੀ ਸਰਾਂ, ਜ਼ਿਲ੍ਹਾ ਫਿਰੋਜਪੁਰ (ਪੰਜਾਬ) ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਬਾਬਾ ਫੇਰੂ ਮੱਲ ਜੀ ਅਤੇ ਮਾਤਾ ਦਾ ਨਾਂ ਦਯਾ ਕੌਰ ਜੀ ਸੀ।4 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 63 ਸਲੋਕ ਦਰਜ ਹਨ।
“ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥" (ਗੁ.ਗ੍ਰੰ. ਸਾ.ਪੰਨਾ 83)
 • ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈ. ਵਿੱਚ ਪਿੰਡ ਬਾਸਰਕੇ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ। ਆਪ ਦੇ ਪਿਤਾ ਬਾਬਾ ਤੇਜ ਭਾਨ ਜੀ ਅਤੇ ਆਪ ਜੀ ਦੀ ਮਾਤਾ ਦਾ ਨਾਂ ਸੁਲੱਖਣੀ ਦੇਵੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 869 ਸ਼ਬਦ ਸ਼ਾਮਿਲ ਹਨ।[4]
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਗੁ.ਗ੍ਰੰ.ਸਾ. ਪੰਨਾ 853)
 • ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 1534 ਈ. ਵਿੱਚ ਲਾਹੌਰ ਦੇ ਪ੍ਰਸਿੱਧ ਸ਼ਹਿਰ ਚੂਨਾ ਮੰਡੀ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਹਰੀ ਦਾਸ ਅਤੇ ਮਾਤਾ ਦਾ ਨਾਂ ਦਯਾ ਕੌਰ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 638 ਸ਼ਬਦ ਦਰਜ ਹਨ।[5]
ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ॥
ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ॥ (ਗੁ.ਗ੍ਰੰ.ਸਾ. ਪੰਨਾ 667)
 • ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ. ਨੂੰ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ। ਆਪ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਸੀ।ਆਪ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 2312 ਸ਼ਬਦ, 30 ਰਾਗਾਂ ਵਿੱਚ ਦਰਜ ਹਨ।
ਸਗਲ ਪਰਾਧ ਦੇਹਿ ਲੋਰੋਨੀ॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ (ਗੁ.ਗ੍ਰੰ.ਸਾ. ਪੰਨਾ 1136)
 • ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈ. ਨੂੰ ਗੁਰੂ ਕੇ ਮਹਲ, ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਦਾ ਨਾਂ ਮਾਤਾ ਨਾਨਕੀ ਜੀ ਸੀ। ਆਪ ਜੀ ਦੇ ਗੁਰੂ ਗ੍ਰੰਥ ਸਹਿਬ ਵਿੱਚ 115 ਸ਼ਬਦ, 15 ਰਾਗਾਂ ਵਿੱਚ ਦਰਜ ਹਨ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਗੁ.ਗ੍ਰੰ.ਸਾ. ਪੰਨਾ 1427)

ਭਗਤਾਂ[ਸੋਧੋ]

 • ਭਗਤ ਕਬੀਰ ਜੀ ਦਾ ਜਨਮ 1398 ਈ. ਨੂੰ ਬਨਾਰਸ (ਉੱਤਰ ਪ੍ਰਦੇਸ) ਵਿੱਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਨੀਰੂ ਜੀ ਅਤੇ ਮਾਤਾ ਦਾ ਨਾਂ ਨੀਮਾ ਜੀ ਸੀ।5 ਸ੍ਰੀ ਗ੍ਰੰਥ ਸਾਹਿਬ ਵਿੱਚ ਆਪ ਜੀ ਦੀਆਂ 292 ਰਚਨਾਵਾਂ ਦਰਜ ਹਨ।
ਜੌ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥ (ਗੁ.ਗ੍ਰੰ.ਸਾ. ਪੰਨਾ 324)
 • ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਪਿੰਡ ਨਰਸੀ ਬਾਮਣੀ, ਜਿਲ੍ਹਾ ਸਤਾਰਾ (ਮਹਾਰਾਸ਼ਟਰ) ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਦਮ ਸੇਤੀ ਜੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਜੀ ਸੀ। ਆਪ ਨੇ ਮਾਨਸਰੋਵਰ ਤੋਂ ਲੈ ਕੇ ਰਮੇਸ਼ਵਰ ਤੱਕ ਪੈਦਲ ਯਾਤਰਾ ਕੀਤੀ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 61 ਪਦ ਸ਼ਾਮਿਲ ਹਨ।
ਏਕੈ ਪਾਥਰ ਕੀ ਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਗੁ.ਗ੍ਰੰ.ਸਾ. ਪੰਨਾ 525)
 • ਭਗਤ ਰਵਿਦਾਸ ਜੀ ਦਾ ਜਨਮ 1376 ਈ. ਨੂੰ ਬਨਾਰ (ਉੱਤਰ ਪ੍ਰਦੇਸ਼) ਵਿੱਚ ਹੋਇਆ। ਆਪ ਜੀ ਦੇ ਪਿਤਾ ਰਘੂ ਰਾਇ ਜੀ ਅਤੇ ਮਾਤਾ ਦਾ ਨਾਂ ਕਰਮਾ ਦੇਵੀ ਜੀ ਸੀ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 41 ਪਦ ਸ਼ਾਮਿਲ ਹਨ।
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥
ਮੇਰੇ ਰਮਈਏ ਰੰਗੁ ਮਜੀਠ ਕਾਕ ਹੁ ਰਵਿਦਾਸ ਚਮਾਰਾ॥ (ਗੁ.ਗ੍ਰੰ.ਸਾ. ਪੰਨਾ 346)
 • ਭਗਤ ਰਾਮਾਨੰਦ ਜੀ ਦਾ ਜਨਮ 1366 ਈ. ਵਿੱਚ ਪ੍ਰਯੋਗ (ਉੱਤਰ ਪ੍ਰਦੇਸ਼) ਵਿੱਚ ਹੋਇਆ। ਆਪ ਦੇ ਪਿਤਾ ਭੂਰਿ ਕਰਮ ਜੀ ਅਤੇ ਮਾਤਾ ਦਾ ਨਾਂ ਸ਼ਸੀਲਾ ਜੀ ਸੀ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਾ ਇੱਕ ਸ਼ਬਦ ਦਰਜ ਹੈ।
ਸਤਿਗੁਰ ਮੈਂ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥
ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ (ਗੁ.ਗ੍ਰੰ.ਸਾ. ਪੰਨਾ 1195)
 • ਭਗਤ ਜੈਦੇਵ ਜੀ ਦਾ ਜਨਮ 1201 ਈ. ਵਿੱਚ ਪਿੰਡ ਕੇਂਦਲੀ, ਜਿਲ੍ਹਾ ਬੀਰ ਭੂਮਿ (ਬੰਗਾਲ) ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਭੋਜ਼ ਦੇਵ ਜੀ ਅਤੇ ਮਾਤਾ ਦਾ ਨਾਂ ਬਾਮ ਦੇਵੀ ਸੀ।ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਦੋ ਪਦ ਸ਼ਾਮਿਲ ਸਨ।
ਕੇਵਲ ਰਾਮ ਨਾਮ ਮਨੋਰਮੰ॥ ਬਦਿ ਅੰਮ੍ਰਿਤ ਤਤ ਮਇਐ॥
ਨ ਦਨੋਤਿ ਜ਼ਸਮਰਣੇਨ ਜਨਮ ਜਰਾਧਿ ਮਰਣ ਭਇਅੰ॥ (ਗੁ.ਗ੍ਰੰ.ਸਾ. ਪੰਨਾ 526)
 • ਭਗਤ ਤ੍ਰਿਲੋਚਨ ਜੀ ਦਾ ਜਨਮ1267 ਈ. ਵਿੱਚ ਪਿੰਡ ਬਾਰੀਸੀ ਸੋਲਾਪੁਰ (ਮਹਾਂਰਾਸ਼ਟਰ) ਵਿੱਚ ਹੋਇਆ। ਇਹ ਜਾਤ ਦੇ ਵੈਸ਼ ਸਨ। ਆਪ ਬਾਹਰਲੇ ਕਰਮ ਕਾਂਡਾਂ ਦਾ ਤਿਆਗ ਕਰਨ ਉੱਤੇ ਜ਼ੋਰ ਦਿੰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਚਾਰ ਸ਼ਬਦ ਤਿੰਨ ਰਾਗਾਂ ਵਿੱਚ ਦਰਜ ਹਨ।
ਅੰਤਿ ਕਾਲਿ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੈ ਮਰੈ॥
ਬਦਤਿ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਦੈ ਬਸੈ॥ (ਗੁ.ਗ੍ਰੰ.ਸਾ. ਪੰਨਾ 526)
 • ਭਗਤ ਧੰਨਾ ਜੀ ਦਾ ਜਨਮ 1415 ਈ. ਨੂੰ ਧੁਆਨ ਨਗਰ, ਜ਼ਿਲ੍ਹਾ ਟਾਂਕ (ਰਾਜਸਥਾਨ) ਵਿੱਚ ਹੋਇਆ। ਆਪ ਜਾਤ ਦੇ ਜੱਟ ਸਨ। ਆਪ ਮੂਰਤੀ ਪੂਜਾ ਕਰਕੇ ਸਨ। 5ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਤਿੰਨ ਸ਼ਬਦ 2 ਰਾਗਾਂ ਵਿੱਚ ਦਰਜ਼ ਹਨ।
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮੀਰ ਭਗਤਿ ਕਰੰਤੇ ਤਿੰਨ ਕੇ ਕਾਜ ਸਵਾਰਤਾ॥ (ਗੁ.ਗ੍ਰੰ.ਸਾ. ਪੰਨਾ 695)
 • ਭਗਤ ਸੈਣ ਜੀ ਦਾ ਜਨਮ 1390 ਈ. ਵਿੱਚ ਰੀਵਾ (ਮੱਧ ਪ੍ਰਦੇਸ਼) ਵਿੱਚ ਹੋਇਆ। ਆਪ ਜਾਤ ਦੇ ਨਾਈ ਸਨ। ਆਪ ਮੂਰਤੀ ਪੂਜਾ ਦੇ ਵਿਰੋਧੀ ਸਨ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਇੱਕ ਸ਼ਬਦ ਧਨਾਸਰੀ ਰਾਗ ਵਿੱਚ ਦਰਜ ਹੈ।
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥
ਸੈਨੁ ਭਣੈ ਭਜੁ ਪਰਮਾਨੰਦੇ॥ (ਗੁ.ਗ੍ਰੰ.ਸਾ. ਪੰਨਾ 695)
 • ਭਗਤ ਪੀਪਾ ਜੀ ਦਾ ਜਨਮ 1425 ਈ. ਨੂੰ ਗਗਰੌਨਗੜ੍ਹ (ਗੁਜਰਾਤ) ਵਿੱਚ ਹੋਇਆ ਆਪ ਜੀ ਦੀ ਪਤਨੀ ਦਾ ਨਾਂ ਸੀਤਾ ਜੀ ਸੀ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਇੱਕ ਸ਼ਬਦ ਧਨਾਸਰੀ ਰਾਗ ਵਿੱਚ ਦਰਜ ਹੈ।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੂ ਹੈ ਸਤਿਗੁਰੂ ਹੋਇ ਲਖਾਵੈ॥ (ਗੁ.ਗ੍ਰੰ.ਸਾ. ਪੰਨਾ 695)
 • ਭਗਤ ਭੀਖਨ ਜੀ ਦਾ ਜਨਮ 1408 ਈ. ਵਿੱਚ ਪਿੰਡ ਕਾਕੋਰੀ ਲਖਨਾਊ (ਉੱਤਰ ਪ੍ਰਦੇਸ਼) ਵਿੱਚ ਹੋਇਆ। ਆਪ ਮੁਸਲਮਾਨ ਸੂਫੀ ਸੰਤ ਸਨ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਦੋ ਸ਼ਬਦ ਦਰਜ ਹਨ।
ਹਰਿ ਗੁਨਿ ਕਹਤੇ ਕਹਨੁ ਨ ਜਾਈ॥
ਜੈਸੇ ਗੂੰਗੇ ਕੀ ਮਠਿਆਈ॥ (ਗੁ.ਗ੍ਰੰ.ਸਾ. ਪੰਨਾ 659)
 • ਭਗਤ ਸਧਨਾ ਜੀ ਦਾ ਜਨਮ 12 ਵੀ. ਸਦੀ ਵਿੱਚ ਸੇਹਬਾਨ, ਸੂਬਾ ਸਿੰਧ (ਪਾਕਿਸਤਾਨ) ਵਿੱਚ ਹੋਇਆ। ਆਪ ਇਸਲਾਮ ਧਰਮ ਨੂੰ ਮੰਨਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਾ ਇੱਕ ਸ਼ਬਦ ਬਿਲਾਵਲ ਰਾਗ ਵਿੱਚ ਦਰਜ ਹੈ।
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥
ਸਿੰਘ ਸਰ ਨਕਤ ਜਾਈਐ ਜਉ ਜੰਬਕੁ ਗ੍ਰਾਸੈ॥ (ਗੁ.ਗ੍ਰੰ.ਸਾ. ਪੰਨਾ 858)
 • ਭਗਤ ਪਰਮਾਨੰਦ ਜੀ ਦਾ ਜਨਮ 1483 ਈ. ਨੂੰ ਕਨੌਜ਼ (ਮਹਾਂਰਾਸ਼ਟਰ) ਵਿੱਚ ਹੋਇਆ। ਆਪ ਜਾਤ ਦੇ ਬ੍ਰਾਹਮਣ ਸਨ। ਆਪ ਨੇ ‘ਪਰਮਾਨੰਦ ਸਾਗਰ` ਗ੍ਰੰਥ ਦੀ ਰਚਨਾ ਕੀਤੀ। 5ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਇੱਕ ਸ਼ਬਦ ਸਾਰੰਗ ਰਾਗ ਵਿੱਚ ਦਰਜ ਹੈ।
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨਾ ਦੀਨਾ॥ (ਗੁ.ਗ੍ਰੰ.ਸਾ. ਪੰਨਾ 1253)
 • ਭਗਤ ਸੂਰਦਾਸ ਜੀ ਦਾ ਜਨਮ 1529 ਈ. ਵਿੱਚ ਹੋਇੲਆ। ਆਪ ਅਕਬਰ ਦੇ ਰਾਜਕਾਲ ਵਿੱਚ ਸੂਬੇਦਾਰ ਸਨ। ਆਪ ਦੇ ਪਿਤਾ ਪੰਡਤ ਰਵੀਦਾਸ ਜੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਇੱਕ ਸ਼ਬਦ ਦਰਜ ਹੈ।
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥(ਗੁ.ਗ੍ਰੰ.ਸਾ. ਪੰਨਾ 1253)
 • ਭਗਤ ਬੈਣੀ ਜੀ ਦਾ ਜਨਮ 15 ਵੀਂ ਸਦੀ ਵਿੱਚ ਪਿੰਡ ਆਸਨੀ (ਮੱਧ ਪ੍ਰਦੇਸ਼) ਵਿੱਚ ਹੋਇਆ। ਆਮ ਨਾਮਦੇਵ ਦੇ ਸਮਕਾਲੀ ਸਨ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਤਿੰਨ ਸ਼ਬਦ ਦਰਜ਼ ਹਨ।
ਜਿਨਿ ਆਤਮ ਤਤੁ ਨ ਚੀਨਿਆ॥ ਸਤ ਫੋਕਟ ਧਰਮ ਅਬੀਨਿਆ॥
ਕਹੁ ਬੇਣੀ ਗੁਰਮੁਖਿ ਧਿਆਵੈ॥
ਬਿਨੁ ਸਤਿਗੁਰ ਬਾਟਟ ਨ ਪਾਵੈ॥ (ਗੁ.ਗ੍ਰੰ.ਸਾ. ਪੰਨਾ 1351)
 • ਸ਼ੇਖ ਫ਼ਰੀਦ ਜੀ ਦਾ ਜਨਮ 1173 ਈ. ਵਿੱਚ ਪਿੰਡ ਖੋਤਵਾਲ, ਮੁਲਤਾਨ, (ਪਾਕਿਸਤਾਨ) ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸ਼ੇਖ ਜਮਾਲੁਦੀਨ ਅਤੇ ਮਾਤਾ ਦਾ ਨਾਂ ਕੁਰਸ਼ਮ ਜੀ ਸੀ। ਸ੍ਰੀ 5ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 116 ਸ਼ਬਦ ਦਰਜ ਹਨ।
ਦਿਲਹੁ ਮੁਹਬਤ ਜਿਨ ਸੇਈ ਸਚਿਆ॥
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ (ਗੁ.ਗ੍ਰੰ.ਸਾ. ਪੰਨਾ 488)

ਭੱਟਾਂ[ਸੋਧੋ]

ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਕਲਸਹਾਰ ਜੀ (54 ਸ਼ਬਦ ਦੇ ਸਵੱਯੀਏ), ਭੱਟ ਗਯੰਦ ਜੀ (13 ਸ਼ਬਦ), ਭੱਟ ਭਿੱਖਾ ਜੀ (2 ਸ਼ਬਦ), ਭੱਟ ਕੀਰਤ ਜੀ (8 ਸ਼ਬਦ), ਭੱਟ ਮਥੁਰਾ ਜੀ (12 ਸ਼ਬਦ), ਭੱਟ ਜਾਲਪ ਜੀ (5 ਸ਼ਬਦ), ਭੱਟ ਮਲ ਜੀ (3 ਸ਼ਬਦ), ਭੱਟ ਭਲ ਜੀ (1 ਸ਼ਬਦ ਤੇ ਸਵੱਯੀਏ), ਭੱਟ ਬਲ ਜੀ (5 ਸ਼ਬਦ ਤੇ ਸਵੱਯੀਏ), ਭੱਟ ਹਰਬੰਸ ਜੀ (2 ਸ਼ਬਦ), ਭੱਟ ਨਲ ਜੀ (16 ਸ਼ਬਦ) ਦੀ ਬਾਣੀ ਦਰਜ ਹੈ। ਕੁੱਲ ਭੱਟਾਂ ਦੇ 121 ਸ਼ਬਦ ਦਰਜ ਹਨ।

 • ਭੱਟ ਜਾਲਪ ਨੂੰ ‘ਜਲ` ਨਾਮ ਨਾਲ ਵੀ ਸੰਬੋਧਿਤ ਕੀਤਾ ਗਿਆ ਹੈ। ਆਪ ਦੇ ਪਿਤਾ ਭਟ ਭਿਖਾ ਸਨ।5ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 5 ਸਵਈਏ ਦਰਜ਼ ਹਨ।
ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਰਮ ਨਿਤ॥
..ਤੈ ਲੋਭੁ ਕੋ੍ਰਧ ਤਿਸ੍ਰਨਾ ਤਜੀ ਸੁ ਮਤਿ ਜਲ੍ਹ ਜਾਣੀ ਜੁਗਤਿ॥ (ਗੁ.ਗ੍ਰੰ.ਸਾ. ਪੰਨਾ 1394)
 • ਭੱਟ ਕਲਸਹਾਰ ਜੀ ਨੇ ਪੰਜਾਂ ਗੁਰੂ ਸਾਹਿਬਾਨ ਜੀ ਦੀ ਉਸਤਤ ਵਿੱਚ ਸਵਈਏ ਉਚਰੇ ਹਨ। ਆਪ ਜੀ ਦੇ ਪਿਤਾ ਦਾ ਨਾਂ ਭਟ ਚੌਖਾ ਜੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 54 ਸਵਈਏ ਦਰਜ਼ ਹਨ।
ਕਲ੍ਹ ਸਹਾਰੁ ਤਾਸੁ ਗੁਣ ਜੰਪੈ॥ (ਗੁ.ਗ੍ਰੰ.ਸਾ. ਪੰਨਾ 1396)
 • ਭੱਟ ਕੀਰਤ' ਜੀ ਦੇ ਪਿਤਾ ਜੀ ਦਾ ਨਾਂ ਭਟ ਭਿਖਾ ਜੀ ਸੀ। ਆਪ ਜੀ ਦੀ ਬਾਣੀ ਦਿਲ ਖਿਚਵੀਂ ਹੈ ਉਥੇ ਉਸਦਾ ਰੂਪ ਸਰਧਾਮਈ ਹੈ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 8 ਸਵਈਏ ਦਰਜ਼ ਹਨ।
ਇਕੁ ਉਤਮ ਪੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇੱਕ ਅਰਦਾਸਿ ਭਾਟ ਕੀਰਤਿ ਕੀ ਗੁਰੂ ਰਾਮਦਾਸ ਰਾਖਹੁ ਸਰਣਾਈ॥ (ਗੁ.ਗ੍ਰੰ.ਸਾ. ਪੰਨਾ 1406)
 • ਭੱਟ ਭਿੱਖਾ ਜੀ ਭੱਟ ਰਈਆ ਜੀ ਦੇ ਸਪੁੱਤਰ ਸਨ। ਆਪ ਦਾ ਜਨਮ ਸੁਲਤਾਨਪੁਰ ਵਿੱਚ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 2 ਸਵਈਏ ਦਰਜ ਹਨ।
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ ਕੇ ਗੁਣ ਹਉ ਕਿਆ ਕਹਉ॥
ਗੁਰ ਦਯਿ ਮਿਲਾਯਉ ਭਿਖਿਆ ਜਿਵ ਤੂੰ ਰਖਹਿ ਤਿਵ ਰਹਉ॥(ਗੁ.ਗ੍ਰੰ.ਸਾ. ਪੰਨਾ 1396)
 • ਭੱਟ ਸਲ੍ਹ ਜੀ, ਭੱਟ ਭਿਖਾ ਜੀ ਦੇ ਛੋਟੇ ਭਰਾ ਸੇਖੇ ਦੇ ਸਪੁੱਤਰ ਅਤੇ ਭੱਟ ਕਲ੍ਹ ਜੀ ਦੇ ਭਰਾ ਸਨ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਾ 1 ਸਵਈਏ ਦਰਜ਼ ਹਨ।
ਰੁਦ੍ਰ ਧਿਆਨ ਗਿਆਨ ਸਤਿਯੁਗ ਕੇ ਕਬਿ ਜਨ ਭਲ੍ਹ ਉਨਹੁ ਜੁਗਾਵੈ॥ (ਗੁ.ਗ੍ਰੰ.ਸਾ. ਪੰਨਾ 1396)
 • ਭੱਟ ਨਲ੍ਹ ਜੀ ਨੂੰ ‘ਦਾਸ` ਦੇ ਉਪ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੋਇੰਦਵਾਲ ਦੀ ਪਵਿੱਤਰ ਧਰਤੀ ਨੂੰ ਇੱਕ ਬੈਕੁੰਠ ਦਾ ਦਰਜਾ ਦਿੰਦੇ ਹਨ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 16 ਸਵਈਏ ਦਰਜ ਹਨ।
ਜੈਸੀ ਗਥੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ॥ (ਗੁ.ਗ੍ਰੰ.ਸਾ. ਪੰਨਾ 1400)
 • ਭੱਟ ਗਯੰਦ' ਜੀ ਭੱਟ ਚੌਖੇ ਦੇ ਸਪੁੱਤਰ ਸਨ। ਆਪ ਭੱਟ ਕਲਸਹਾਰ ਜੀ ਦੇ ਛੋਟੇ ਭਰਾ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 13 ਸਵਈਏ ਦਰਜ ਹਨ।
ਨਾਮੁ ਸਾਰੁ ਹੀਏ ਧਾਰੁ ਭਜੁ ਬਿਕਾਰੁ ਮਨ
ਗਯੰਦ ਸਤਿਗੁਰੂ ਸਤਿਗੁਰੂ ਗੁਬਿੰਦ ਜੀਓੂ॥ (ਗੁ.ਗ੍ਰੰ.ਸਾ. ਪੰਨਾ 1403)
 • ਭੱਟ ਮਥੁਰਾ ਜੀ ਭੱਟ ਭਿਖਾ ਜੀ ਦੇ ਸਪੁੱਤਰ ਸਨ। ਆਪ ਭੱਟ ਕੀਰਤ ਜੀ ਅਤੇ ਭਟ ਜਾਲਪ ਜੀ ਦੇ ਭਰਾ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 14 ਸਵਈਏ ਦਰਜ ਸਨ।
ਧਰਨਿ ਗਗਨ ਨਵਖੰਡ ਮਹਿ ਜੋਤਿ ਸਰੂਪੀ ਰਹਿਓ ਭਰਿ॥ (ਗੁ.ਗ੍ਰੰ.ਸਾ. ਪੰਨਾ 1409)
 • ਭੱਟ ਬਲ੍ਹ ਜੀ ਭੱਟ ਭਿਖਾ ਜੀ ਦੇ ਭਰਾ ਸੇਖੇ ਦੇ ਸਪੁੱਤਰ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 5 ਸਵਈਏ ਦਰਜ਼ ਹਨ।
ਸ੍ਰੀ ਗੁਰੂ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਓੁ॥(ਗੁ.ਗ੍ਰੰ.ਸਾ. ਪੰਨਾ 1405)
 • ਭੱਟ ਮਲ ਜੀ ਦੇ 3 ਸ਼ਬਦ ਦਰਜ ਹਨ ਗੁਰੂ ਗਰੰਥ ਸਹਿਬ ਵਿਚ।
 • 'ਭਟ ਹਰਿਬੰਸ ਜੀ ਨੇ ਵਿਲੱਖਣ ਸ਼ੈਲੀ ਵਿੱਚ ਗੁਰੂ-ਜੋਤਿ ਦੀ ਮਹਿਮਾ ਪ੍ਰਗਟ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2 ਸਵੀਈਏ ਦਰਜ ਹਨ।
ਹਰਿਬੰਸ ਜਗਤਿ ਜਸੁ ਸੰਚਰ੍ਹਉ ਸੁ ਕਵਣ ਕਹੇ ਸ੍ਰੀ ਗੁਰੂ ਮੁਯਉ॥(ਗੁ.ਗ੍ਰੰ.ਸਾ. ਪੰਨਾ 1409)

ਗੁਰੂ ਘਰ ਦੇ ਨਿਕਟਵਰਤੀ[ਸੋਧੋ]

 • ਭਾਈ ਮਰਦਾਨਾ ਜੀਦਾ ਜਨਮ 1459 ਈ. ਸ਼ੇਖੂਪੁਰਾ (ਪਾਕਿਸਤਾਨ) ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਬਾਦਰੇ ਅਤੇ ਮਾਤਾ ਦਾ ਨਾਂ ਬੇਬੇ ਲਖੋ ਜੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 3 ਸਲੋਕ ਦਰਜ ਹਨ।
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੂ॥ (ਗੁ.ਗ੍ਰੰ.ਸਾ. ਪੰਨਾ 553) ੲਿਸ ਸਬਦ ਤੇ ਸਿਰਲੇਖ "ਮਰਦਾਨਾ ਪਹਿਲਾ" ਭਾਈ ਸਾਹਿਬ ਦੇ ਸਤਕਾਰ ਲਈ ਗੁਰੂ ਜੀ ਨੇ ਵਰਤਿਅਾ ਹੈ ਜਦ ਕਿ ਸਬਦ ਗੁਰੂ ਨਾਨਕ ਦੇਵ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ।(ਤਿੰਨ ਗੁਰਸਿਖਾਂ ਦੀ ਬਾਣੀ ਹੀ ਸ੍ਰੀ ਗੁਰੂ ਗ੍ਰੰਥ ਸਾਹਬਿ ਵਿਚ ਦਰਜ ਹੈ ਜਿੰਨਾਂ ਵੇਰਵਾ ਹੇਠ ਲਿਖੇ ਅਨੁਸਾਰ ਹੈ)
 • ਰਾਇ ਬਲਵੰਡ ਜੀ ਦਾ ਜਨਮ 16 ਵੀਂ ਸਦੀ ਵਿੱਚ ਹੋਇਆ। ਆਪ ਪੰਜਾਬ ਦੇ ਰਹਿਣ ਵਾਲੇ ਸਨ। ਆਪ ਡੂਮ ਜਾਤੀ ਦੇ ਸਨ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ। ਸਵਈਆ ਦਰਜ ਹੈ।
ਨਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ॥ (ਗੁ.ਗ੍ਰੰ.ਸਾ. ਪੰਨਾ 966)
 • ਭਾਈ ਸਤਾ ਜੀ ਦਾ ਜਨਮ 16 ਵੀਂ ਸਦੀ ਵਿੱਚ ਹੋਇਆ। ਆਪ ਪੰਜਾਬ ਦੇ ਰਹਿਣ ਵਾਲੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਾ ਇੱਕ ਸਵਈਆ ਦਰਜ ਹਨ।
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ (ਗੁ.ਗ੍ਰੰ.ਸਾ. ਪੰਨਾ 968)
 • ਬਾਬਾ ਸੁੰਦਰ ਜੀਦਾ ਜਨਮ 1560 ਈ. ਨੂੰ ਗੋਇੰਦਵਾਲ (ਪੰਜਾਬ) ਵਿੱਚ ਹੋਇਆ। ਆਪ ਜੀ ਦੇ ਪਿਤਾ ਭਾਈ ਅਨੰਦ ਜੀ ਸਨ।5 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਦੇ। ਸਵੲਈਆ ਦਰਜ ਹਨ।
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ॥
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨਾ ਭਾਇਆ॥ (ਗੁ.ਗ੍ਰੰ.ਸਾ. ਪੰਨਾ 923)

ਸਿੱਟਾ[ਸੋਧੋ]

ਉਪਰੋਕਤ ਕੀਤੀ ਗਈ ਚਰਚਾ ਦੇ ਅਧਾਰ ਤੇ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 35 ਬਾਣੀਕਾਰਾਂ ਦੀ ਬਾਣੀ ਦਰਜ ਹੈ। ਆਦਿ ਗ੍ਰੰਥ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1601ਈ. ਵਿੱਚ ਸੰਪੂਰਨ ਕੀਤਾ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। 1706 ਈ. ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁੜ ਭਾਈ ਮਨੀ ਸਿੰਘ ਤੋਂ ਲਿਖਵਾਇਆ ਜਿਸ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਸ਼ਾਮਿਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਤਿੰਨ ਗੁਰੂ ਘਰ ਦੇ ਨਿਕਟਵਰਤੀਆਂ ਦੀ ਬਾਣੀ ਦਰਜ ਹੈ  

ਹਵਾਲੇ[ਸੋਧੋ]

 1. ਜੱਗੀ, ਰਤਨ ਸਿੰਘ (ਡਾ.)- ਗੁਰੂ ਗ੍ਰੰਥ ਵਿਸ਼ਵਕੋਸ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
 2. ਸਰਬਜਿੰਦਰ ਸਿੰਘ (ਡਾ.), ਧੁਰ ਕੀ ਬਾਣੀ, ਸਿੱਖ ਫਾਊਡੇਸ਼ਨ, ਏ-35 ਲਾਜਪਤ ਨਗਰ-1 ਨਵੀਂ ਦਿੱਲੀ-110024, ਇੰਡੀਆ।
 3. ਪ੍ਰਮਿੰਦਰ ਸਿੰਘ (ਡਾ.), ਕਿਰਪਾਲ ਸਿੰਘ ਕਸਲੇ, ਗੋਬਿੰਦ ਸਿੰਘ ਲਾਂਬਾ (ਡਾ.)- ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, 2-ਲਾਜਪਤ ਰਾਏ ਮਾਰਕਿਟ, ਲੁਧਿਆਣਾ।
 4. ਜੱਗੀ, ਰਤਨ ਸਿੰਘ (ਡਾ.), ਖੋਜ ਪਤ੍ਰਿਕਾ ਸ੍ਰੀ ਗੁਰੂ ਅਮਰਦਾਸ ਵਿਸ਼ੇਸ਼ ਅੰਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
 5. ਬਲਕਾਰ ਸਿੰਘ (ਡਾ.), ਬਾਣੀ ਸ੍ਰੀ ਗੁਰੂ ਰਾਮਦਾਸ ਜੀ ਤੁਕ ਤਤਕਰਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।