ਸੰਗੀਤਕਾਰ ਰਾਜਨ ਅਤੇ ਸਾਜਨ ਮਿਸ਼ਰਾ
Rajan and Sajan Mishra | |
|---|---|
Rajan and Sajan Mishra (2020) | |
| ਜਾਣਕਾਰੀ | |
| ਵੰਨਗੀ(ਆਂ) | Hindustani Classical Music |
| ਮੈਂਬਰ | Rajan Mishra Sajan Mishra |
ਸੰਗੀਤਕਾਰ ਰਾਜਨ ਮਿਸ਼ਰਾ ਅਤੇ ਸਾਜਨ ਮਿਸ਼ਰਾ ਭਰਾ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀ ਖਿਆਲ ਸ਼ੈਲੀ ਦੇ ਗਾਇਕ ਹਨ। ਉਹਨਾਂ ਨੂੰ 2007 ਵਿੱਚ ਪਦਮ ਭੂਸ਼ਣ, ਸੰਗੀਤ ਨਾਟਕ ਅਕਾਦਮੀ ਪੁਰਸਕਾਰ, 1998 ਵਿੱਚ ਸਾਂਝੇ ਤੌਰ 'ਤੇ, ਗੰਧਰਵਾ ਨੈਸ਼ਨਲ ਅਵਾਰਡ 1994-1995 ਅਤੇ 14 ਦਸੰਬਰ 2012 ਨੂੰ ਨੈਸ਼ਨਲ ਤਾਨਸੇਨ ਸਨਮਾਨ [ID1] ਨਾਲ ਸਨਮਾਨਿਤ ਕੀਤਾ ਗਿਆ ਸੀ।
ਰਾਜਨ ਮਿਸ਼ਰਾ ਦੀ ਮੌਤ 25 ਅਪ੍ਰੈਲ 2021 ਨੂੰ ਨਵੀਂ ਦਿੱਲੀ ਦੇ ਸੇਂਟ ਸਟੀਫਨ ਹਸਪਤਾਲ ਵਿੱਚ ਕੋਵਿਡ-19 ਦੀਆਂ ਪੇਚੀਦਗੀਆਂ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ।


ਮੁਢਲਾ ਜੀਵਨ
[ਸੋਧੋ]ਰਾਜਨ ਮਿਸ਼੍ਰਾ (1951-2021) ਅਤੇ ਸਾਜਨ ਮਿਸ਼ਰਾ (ਜਨਮ 1956) ਮਿਸ਼ਰਾ ਦਾ ਜਨਮ ਅਤੇ ਪਾਲਣ-ਪੋਸ਼ਣ ਵਾਰਾਣਸੀ ਵਿੱਚ ਹੋਇਆ ਸੀ। ਉਹਨਾਂ ਨੇ ਆਪਣੇ ਦਾਦੇ ਦੇ ਭਰਾ, ਬੜੇ ਰਾਮ ਦਾਸ ਜੀ ਮਿਸ਼ਰਾ, ਅਤੇ ਆਪਣੇ ਪਿਤਾ, ਹਨੂੰਮਾਨ ਪ੍ਰਸਾਦ ਮਿਸ਼ਰਾ, ਦੇ ਨਾਲ-ਨਾਲ ਆਪਣੇ ਚਾਚੇ, ਸਾਰੰਗੀ ਕਲਾਕਾਰ, ਗੋਪਾਲ ਪ੍ਰਸਾਦ ਮਿਸ਼ਰਾ ਤੋਂ ਸੰਗੀਤ ਦੀ ਸ਼ੁਰੂਆਤੀ ਸਿਖਲਾਈ ਪ੍ਰਾਪਤ ਕੀਤੀ ਅਤੇ ਜਦੋਂ ਉਹ ਆਪਣੀ ਕਿਸ਼ੋਰ ਅਵਸਥਾ ਵਿੱਚ ਸਨ, ਉਦੋਂ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।[1] ਉਹ 1977 ਵਿੱਚ ਦਿੱਲੀ ਦੇ ਰਮੇਸ਼ ਨਗਰ ਚਲੇ ਗਏ, ਜਿੱਥੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ।
ਕੈਰੀਅਰ
[ਸੋਧੋ]ਰਾਜਨ ਅਤੇ ਸਾਜਨ ਮਿਸ਼ਰਾ ਬਨਾਰਸ ਘਰਾਣੇ ਦੇ 300 ਸਾਲ ਪੁਰਾਣੇ ਖਿਆਲ ਗਾਉਣ ਦੇ ਵੰਸ਼ ਦਾ ਹਿੱਸਾ ਹਨ। ਮਿਸ਼ਰਾ ਭਰਾ ਕਈ ਸਾਲਾਂ ਤੋਂ ਪੂਰੇ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਲਈ ਪ੍ਰਦਰਸ਼ਨ ਕਰ ਰਹੇ ਹਨ।
ਉਹ ਦੋਵੇਂ ਇੱਕ ਛੋਟੀ ਜਿਹੀ ਦੁਕਾਨ ਵਿੱਚ ਲੇਖਾਕਾਰ ਸਨ ਜਦੋਂ ਉਹਨਾਂ ਨੇ ਇੱਕ ਵਾਰੀ ਸਤਗੁਰੂ ਜਗਜੀਤ ਸਿੰਘ ਦੀ ਹਾਜ਼ਰੀ ਵਿੱਚ ਪੇਸ਼ਕਾਰੀ ਕੀਤੀ। ਸਤਗੁਰੂ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਦੇ ਹੋਏ ਉਹਨਾਂ ਨੂੰ ਰੋਜ਼ੀ-ਰੋਟੀ ਦੀ ਤਨਖਾਹ ਦੁੱਗਣੀ ਦੇਣ ਦੀ ਪੇਸ਼ਕਸ਼ ਕੀਤੀ ਅਤੇ ਬਦਲੇ ਵਿੱਚ ਉਹਨਾਂ ਨੂੰ ਅਪਣਾ ਰਿਆਜ਼ ਦਾ ਸਮਾਂ ਹੋਰ ਵਧਾਉਣ ਦੇ ਲਈ ਗੁਜ਼ਾਰਿਸ਼ ਕੀਤੀ। ਉਹਨਾਂ ਨੇ 1978 ਵਿੱਚ ਸ਼੍ਰੀਲੰਕਾ ਵਿੱਚ ਆਪਣਾ ਪਹਿਲਾ ਸੰਗੀਤ ਸਮਾਰੋਹ ਪੇਸ਼ ਕੀਤਾ ਅਤੇ ਜਲਦੀ ਹੀ ਉਹਨਾਂ ਨੇ ਜਰਮਨੀ, ਫਰਾਂਸ, ਸਵਿਟਜ਼ਰਲੈਂਡ, ਆਸਟਰੀਆ, ਯੂਐਸਏ, ਯੂਕੇ, ਨੀਦਰਲੈਂਡਜ਼, ਯੂਐਸਐਸਆਰ, ਸਿੰਗਾਪੁਰ, ਕਤਰ, ਬੰਗਲਾਦੇਸ਼ ਅਤੇ ਓਮਾਨ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਪ੍ਰਦਰਸ਼ਨ ਕੀਤਾ।