ਸੰਗੀਤ ਦੇ ਕੁਛ ਮਹੱਤਵਪੂਰਣ ਗ੍ਰੰਥ
ਸੰਗੀਤ ਦੇ ਕੁਛ ਮਹੱਤਵਪੂਰਣ ਗ੍ਰੰਥ ਹੇਠ ਦਿੱਤੇ ਅਨੁਸਾਰ ਹਨ[1]
ਨਾਟਯਾਸ਼ਾਸਤਰ-
[ਸੋਧੋ]ਇਹ ਮੰਨਿਆ ਜਾਂਦਾ ਹੈ ਕਿ ਇਸ ਗ੍ਰੰਥ ਨੂੰ ਭਰਤ ਮੁਨਿ ਨੇ 200 ਈਸਵੀ - 400 ਈਸਵੀ ਤੋਂ ਪਹਿਲਾਂ ਲਿਖੀਆ ਸੀ। ਇਸ ਗ੍ਰੰਥ ਦੇ 28ਵੇਂ ਪਾਠ ਤੋਂ 33ਵੇਂ ਪਾਠਾਂ ਵਿੱਚ ਸੰਗੀਤ ਦਾ ਬਹੁਤ ਵਧੀਆ ਤਰੀਕੇ ਨਾਲ ਲਿਖੀਆਂ ਗਿਆ ਹੈ। ਇਸ ਗ੍ਰੰਥ ਦਾ ਸੰਖੇਪ ਸਾਰ "ਸੰਗੀਤ ਗ੍ਰੰਥ ਸਾਰ" ਵਿੱਚ ਦਿੱਤਾ ਗਿਆ ਹੈ।
ਬ੍ਰਿਹਦਦੇਸ਼ੀ -
[ਸੋਧੋ]ਇਸ ਗ੍ਰੰਥ ਨੂੰ ਮਤਂਗ ਮੁਨਿ ਨੇ ਛੇਵੀਂ ਸਦੀ ਵਿੱਚ ਲਿਖਿਆ ਸੀ। ਇਸ ਗ੍ਰੰਥ ਵਿੱਚ ਅੱਠ ਅਧਿਆਏ ਹਨ। ਇਸ ਗ੍ਰੰਥ ਵਿੱਚ ਵੋਕਲ,ਤਾਲ ਅਤੇ ਵਾਦਨ ਸੰਗੀਤ ਦੇ ਨਾਲ ਨਾਲ ਦੇਸ਼ੀ ਰਾਗਾਂ ਬਾਰੇ ਬਹੁਤ ਵਿਸਤਾਰ ਵਿੱਚ ਦਰਸਾਇਆ ਗਿਆ ਹੈ।
ਸੰਗੀਤ ਮਕਰੰਦ-
[ਸੋਧੋ]ਇਹ ਮੰਨਿਆ ਜਾਂਦਾ ਹੈ ਕਿ ਇਸ ਗ੍ਰੰਥ ਨੂੰ ਤੇਹਰਵੀਂ ਸਦੀ ਵਿੱਚ ਨਾਰਦ ਨਾਮ ਦੇ ਕਿਸੇ ਵਿਅਕਤੀ ਨੇ ਲਿਖਿਆ ਸੀ। ਇਸ ਗ੍ਰੰਥ ਵਿੱਚ ਪਹਿਲੀ ਵਾਰ ਨਰ ਰਾਗ,ਮਾੜਾ ਰਾਗ ਅਤੇ ਨਪੁੰਸਕ ਰਾਗਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ।
ਸੰਗੀਤ-ਰਤਨਾਕਰ -
[ਸੋਧੋ]ਇਹ ਮੰਨਿਆ ਜਾਂਦਾ ਹੈ ਕਿ ਇਸ ਗ੍ਰੰਥ ਨੂੰ ਤੇਹਰਵੀਂ ਸਦੀ ਵਿੱਚ ਸ਼ਰਂਗਦੇਵ ਮੁਨਿ ਨੇ ਲਿਖਿਆ ਸੀ। ਇਸ ਦੇ ਸੱਤ ਅਧਿਆਏ ਹਨ ਜਿਸ ਕਰਕੇ ਇਸ ਗ੍ਰੰਥ ਨੂੰ ਸੱਤ-ਅਧਿਆਯੀ ਵੀ ਕਿਹਾ ਜਾਂਦਾ ਹੈ। ਇਸ ਵਿੱਚ 264 ਰਾਗਾਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਗ੍ਰੰਥ ਨੂੰ ਸੰਗੀਤ ਗ੍ਰੰਥਾਂ ਦਾ ਸਰਤਾਜ ਮੰਨਿਆਂ ਜਾਂਦਾ ਹੈ।
ਮਾਨਕੁਤੂਹਲ-
[ਸੋਧੋ]ਇਸ ਗ੍ਰੰਥ ਨੂੰ ਗਵਾਲੀਅਰ ਦੇ ਰਾਜਾ ਮਾਨਸਿੰਘ ਤੋਮਰ ਨੇ 1500 ਈਸਵੀ ਦੇ ਆਸ-ਪਾਸ ਲਿਖਿਆ ਸੀ। ਇਸ ਗ੍ਰੰਥ ਵਿੱਚ ਧਰੂਪਦ ਅਤੇ ਉਸ ਸਮੇਂ ਦੇ ਸੰਗੀਤ ਅਤੇ ਸੰਗੀਤਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਚਤੁਰਦੰਡਪਰਕਾਸ਼ਿਕਾ-
[ਸੋਧੋ]ਇਸ ਗ੍ਰੰਥ ਨੂੰ ਲਗਭਗ 1630 ਈਸਵੀ ਵਿੱਚ ਵਿਅੰਕਟਮੁਖੀ ਦੁਆਰਾ ਲਿਖਿਆ ਗਿਆ ਸੀ। ਇਸ ਗ੍ਰੰਥ ਤੋਂ ਇਹ ਪਤਾ ਲਗਦਾ ਹੈ ਕਿ 72 ਮੈਲਕਾਰਤਾਂ (22 ਥਾਟਾਂ ਅਤੇ ਦੱਖਨੀ ਸੰਗੀਤ ਵਿੱਚ 12 ਸੁਰਾਂ ਦਿ ਪੱਦਤੀ ਨੂੰ ਵਿਅੰਕਟਮੁਖੀ ਨੇ ਹੀ ਅੰਤਿਮ ਰੂਪ ਦਿੱਤਾ ਸੀ। ਇਸ ਗ੍ਰੰਥ ਵਿੱਚ 48 ਰਾਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਸੰਗੀਤ ਪਰਿਜਾਤ -
[ਸੋਧੋ]ਇਸ ਗ੍ਰੰਥ ਨੂੰ ਪੰਡਿਤ ਅਹੋਬਲ ਦੁਆਰਾ 1665 ਈਸਵੀ ਵਿੱਚ ਲਿਖਿਆ ਗਿਆ ਸੀ। ਇਸ ਗ੍ਰੰਥ ਵਿੱਚ 122 ਰਾਗਾਂ ਬਾਰੇ ਜਾਣਕਾਰੀ ਮਿਲਦੀ ਹੈ।
ਨਗਮਾਤੇ ਆਸਫ਼ੀ-
[ਸੋਧੋ]ਇਸ ਗ੍ਰੰਥ ਨੂੰ 1813 ਈਸਵੀ ਵਿੱਚ ਮੁੰਹਮਦ ਰਜ਼ਾ ਨਾਮ ਦੇ ਵਿਅਕਤੀ ਨੇ ਫਾਰਸੀ ਭਾਸ਼ਾ ਵਿੱਚ ਲਿਖਿਆ ਸੀ। ਉਨ੍ਹਾਂ ਨੇ ਬਿਲਾਵਲ ਥਾਟ ਦੇ ਸੁਰਾਂ ਨੂੰ ਸ਼ੁੱਧ ਸੁਰ ਮੰਨਿਆਂ ਹੈ। ਇਸ ਗ੍ਰੰਥ ਵਿੱਚ ਜ਼ਿਆਦਾਤਰ ਲਕਸ਼ਣ-ਗੀਤ ਦਿੱਤੇ ਗਏ ਹਨ।
ਮਆਦਨੂਲ ਮੌਸੀਕੀ -
[ਸੋਧੋ]ਇਸ ਗ੍ਰੰਥ ਦੀ ਰਚਨਾ 1857 ਈਸਵੀ ਦੇ ਕਰੀਬ ਨਵਾਬ ਵਾਜਿਦ ਅਲੀ ਸ਼ਾਹ ਦੇ ਹਕੀਮ ,ਮੁੰਹਮਦ ਕਰਮ ਇਮਾਮ ਨੇ ਕੀਤੀ ਸੀ। ਇਸ ਜਿਆਰਐਨਟਿਐਚ ਵਿੱਚ ਬਹੁਤ ਸਾਰੇ ਸੰਗੀਤਕਾਰਾਂ ਅਤੇ ਸੰਗੀਤ ਦੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਗਿਆ ਹੈ। ਸਬ ਤੋਂ ਪਹਿਲਾਂ ਇਸੇ ਗ੍ਰੰਥ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਸਿਤਾਰ ਦੀ ਖੋਜ ਅਮੀਰ ਖੁਸਰੋ ਨੇ ਕੀਤੀ ਸੀ।
ਅਭਿਨਵ ਰਾਗ ਮਂਜਰੀ -
[ਸੋਧੋ]ਇਹ ਗ੍ਰੰਥ ਭਾਤਖੰਡੇ ਦੁਆਰਾ ਲਿਖੀਆਂ ਗਿਆ ਹੈ। ਇਹ ਗ੍ਰੰਥ ਲਿਖਣ ਕਰਕੇ ਬਹੁਤ ਸਾਰੇ ਵਿਦਵਾਨ ਭਾਤਖੰਡੇ ਨੂੰ 'ਮੰਜਰੀਕਾਰ' ਕਹਿਣ ਲੱਗ ਪਏ ਸੀ। ਭਾਤਖੰਡੇ ਨੇ ਇਸ ਗ੍ਰੰਥ ਤੋਂ ਇਲਾਵਾ ਹੋਰ ਵੀ ਕਈ ਗ੍ਰੰਥ ਲਿਖੇ ਹਨ।
ਸੰਗੀਤ ਸ਼ਾਸਤਰ-
[ਸੋਧੋ]ਇਸ ਗ੍ਰੰਥ ਨੂੰ ਆਧੁਨਿਕ ਯੁੱਗ ਵਿੱਚ ਕੇ। ਵਸੁਦੇਵ ਸ਼ਾਸਤ੍ਰੀ ਦੁਆਰਾ ਲਿਖੀਆਂ ਗਿਆ ਹੈ। ਇਸ ਗ੍ਰੰਥ ਵਿੱਚ ਜਾਤਿ ਗਾਇਨ ਦਾ ਜ਼ਿਕਰ ਕੀਤਾ ਗਿਆ ਹੈ।
ਸੰਗੀਤ ਚਿੰਤਾਮਣੀ ਅਤੇ ਭਰਤ ਦਾ ਸੰਗੀਤ ਸਿਧਾਂਤ -
[ਸੋਧੋ]ਇਹ ਗ੍ਰੰਥ ਅਤੇ ਇਸ ਦੇ ਨਾਲ ਹੋਰ ਕਈ ਗ੍ਰੰਥ ਆਚਾਰਿਆ ਕੈਲਾਸ਼ਚੰਦ੍ਰ ਦੇਵ ਬ੍ਰਿਹਸਪਤੀ ਦੁਆਰਾ ਲਿਖੀਆਂ ਗਿਆ ਹੈ। ਇਸ ਗ੍ਰੰਥ ਵਿੱਚ ਸੰਗੀਤ ਦੀਆਂ ਕਈ ਉਲਝਣਾਂ ਨੂੰ ਸੁਲਝਾ ਕੇ ਜਾਤਿ ਗਾਨ ਅਤੇ ਪ੍ਰਾਚੀਨ ਸੰਗੀਤ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕਥੱਕ ਨਰਿਤਯ-
[ਸੋਧੋ]ਇਸ ਗ੍ਰੰਥ ਦੇ ਰਚਨਾਕਾਰ ਡਾਕਟਰ ਲਕਸ਼ਮੀ ਨਾਰਾਇਣਗਰਗ ਹਨ ਜਿਹੜੇ ਕਿ ਸੰਗੀਤ ਦੇ ਲੜੀਵਾਰ ਰਸਾਲੇ 'ਸੰਗੀਤ' ਦੇ ਸੰਪਾਦਕ ਹਨ। ਕਥੱਕ ਨਰਿਤਯ ਉੱਤੇ ਲਿਖੀਆਂ ਗਿਆ ਇਹ ਪਹਿਲਾਂ ਗ੍ਰੰਥ ਹੈ। ਉਹਨਾਂ ਨੇ ਇਸ ਗ੍ਰੰਥ ਤੋਂ ਇਲਾਵਾ ਹੋਰ ਵੀ ਕਈ ਰਚਨਾਵਾਂ ਲਿਖੀਆਂ ਹਨ।
ਤਾਲ ਪ੍ਰਕਾਸ਼ ਅਤੇ ਸਿਤਾਰ ਮਲਿਕਾ -
[ਸੋਧੋ]ਇਸ ਗ੍ਰੰਥ ਦੀ ਰਚਨਾ ਭਗਵਤਸ਼ਰਣ ਸ਼ਰਮਾ ਨੇ ਕੀਤੀ ਹੈ। ਇਸ ਗ੍ਰੰਥ ਵਿੱਚ ਸੰਗੀਤ ਦੀਆਂ ਰਚਨਾਵਾਂ ਦੀ ਤਰੀਕਾ ਦੱਸਿਆ ਗਿਆ ਹੈ। ਇਸ ਗ੍ਰੰਥ ਤੋਂ ਇਲਾਵਾ ਭਗਵਤਸ਼ਰਣ ਸ਼ਰਮਾ ਨੇ ਹੋਰ ਵੀ ਕਈ ਗ੍ਰੰਥ ਲਿਖੇ ਹਨ।