ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ
ਪੰਜਾਬੀ ਯੂਨੀਵਰਸਿਟੀ
ਸਥਾਨਸੰਦੌੜ, ਸੰਗਰੂਰ
ਪੂਰਾ ਨਾਮਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ, ਸੰਦੌੜ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸੰਤ ਬਾਬਾ ਬਲਵੰਤ ਸਿੰਘ ਸਿਹੌੜਾ ਸਾਹਿਬ
ਸਥਾਪਨਾ1972

ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ, ਸੰਦੌੜ ਜ਼ਿਲ੍ਹਾ ਸੰਗਰੂਰ ਦਾ ਵਧੀਆ ਕਾਲਜ ਮੰਨਿਆ ਜਾਂਦਾ ਹੈ। ਇਸ ਇਲਾਕੇ ਦੇ ਬੱਚਿਆਂ ਨੂੰ ਉੱਚੀ ਵਿੱਦਿਆ ਦੇਣ ਲਈ ਵੀਹਵੀਂ ਸਦੀ ਦੇ ਪ੍ਰਮੁੱਖ ਵਿੱਦਿਆ ਪ੍ਰੇਮੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਖੁੱਲ੍ਹਿਆ

ਇਤਿਹਾਸ[ਸੋਧੋ]

ਸੰਤ ਬਾਬਾ ਬਲਵੰਤ ਸਿੰਘ ਸਿਹੌੜਾ ਸਾਹਿਬ ਵਾਲਿਆਂ ਨੇ ਇਲਾਕਾ ਵਾਸੀਆਂ ਦੇ ਸਹਿਯਗ ਨਾਲ 1972 ਵਿੱਚ ਇਹ ਕਾਲਜ ਖੋਲ੍ਹਿਆ ਗਿਆ। ਪਹਿਲਾ ਇਹ ਕੇਵਲ ਆਰਟਸ ਕਾਲਜ ਹੀ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਬੀ.ਸੀ.ਏ., ਪੀ.ਜੀ.ਡੀ.ਸੀ.ਏ. ਅਤੇ ਐਮ.ਐਸਸੀ. (ਆਈ.ਟੀ.) ਦੇ ਕੋਰਸ ਵੀ ਸ਼ੁਰੂ ਕੀਤੇ ਗਏ। ਇਹ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਕਾਲਜ ਕੈਂਪਸ ਦੀ ਹਰਿਆਵਲ, ਸੈਮੀਨਾਰ ਹਾਲ, ਕੰਪਿਊਟਰ ਲੈਬਜ਼, ਕੰਟੀਨ, ਲੜਕੇ-ਲੜਕੀਆਂ ਲਈ ਅਲੱਗ ਕਾਮਨ ਰੂਮ, ਲਾਇਬਰੇਰੀ ਸਨ[1]

ਗਤੀਵਿਧੀਆਂ[ਸੋਧੋ]

ਖੇਡ ਗਤੀਵਿਧੀਆਂ ਵਿੱਚ ਵੀ ਕਾਲਜ ਨੇ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਖਿਡਾਰੀਆਂ ਲਈ ਫੁਟਬਾਲ, ਹਾਕੀ, ਕਬੱਡੀ, ਬਾਸਕਟਬਾਲ, ਅਥਲੈਟਿਕਸ, ਰੈਸਲਿੰਗ, ਬਾਕਸਿੰਗ, ਕ੍ਰਿਕਟ, ਟੈਨਿਸ ਅਤੇ ਖੋ-ਖੋ ਆਦਿ ਖੇਡਾਂ ਦਾ ਪ੍ਰਬੰਧ ਹੈ। ਵਿਦਿਆਰਥੀਆਂ ਅੰਦਰ ਇੱਕ ਯੋਗ ਨਾਗਰਿਕ ਦੀ ਭਾਵਨਾ ਪੈਦਾ ਕਰਨ ਲਈ ਤਿੰਨ ਐਨ.ਐਸ.ਐਸ. ਯੂਨਿਟ ਕਾਇਮ ਕੀਤੇ ਗਏ ਹਨ। ਯੋਗ ਵਾਲੰਟੀਅਰਾਂ ਨੂੰ ਨਹਿਰੂ ਯੁਵਕ ਕੇਂਦਰ ਵੱਲੋਂ ਲਾਏ ਜਾਂਦੇ ਸਾਲਾਨਾ ਇੰਟਰ ਕੈਂਪ ਵਿੱਚ ਭੇਜਿਆ ਜਾਂਦਾ ਹੈ। ਵਿਦਿਆਰਥੀਆਂ ਨੂੰ ਆਪਣੀ ਬੌਧਿਕ ਅਤੇ ਲਿਖਣ ਦੀ ਯੋਗਤਾ ਦਾ ਪ੍ਰਗਟਾਵਾ ਕਰਨ ਦੇ ਮੰਤਵ ਤਹਿਤ ਕਾਲਜ ਮੈਗਜ਼ੀਨ ‘ਅੰਤਰ ਕਿਰਨ’ ਵੀ ਪ੍ਰਕਾਸ਼ਿਤ ਹੁੰਦਾ ਹੈ। ਇਸ ਵਿੱਚ ਵਿਦਿਆਰਥੀਆਂ ਦੀਆਂ ਲਿਖਤਾਂ ਛਪਦੀਆਂ ਹਨ। ਪੰਜਾਬ ਯੂਥ ਵੈਲਫੇਅਰ ਡਿਪਾਰਟਮੈਂਟ ਅਧੀਨ ਕਾਲਜ ਵਿੱਚ ਇੱਕ ਯੂਥ ਵੈਲਫੇਅਰ ਯੂਨਿਟ ਵੀ ਬਣਾਇਆ ਗਿਆ ਹੈ। ਕਾਲਜ ਕੌਂਸਲ ਦੀ ਸਿਫਾਰਸ਼ ’ਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਚੌਧਰੀ ਜੋਗਿੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਵਜ਼ੀਫੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹਰ ਵਰ੍ਹੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਪੜ੍ਹਾਈ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸੋਨ ਤਮਗੇ ਦਿੱਤੇ ਜਾਂਦੇ ਹਨ।

ਹਵਾਲੇ[ਸੋਧੋ]