ਸੰਥਾਲੀ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਥਾਲੀ ਵਿਕੀਪੀਡੀਆ
ਵੈੱਬਸਾਈਟsat.wikipedia.org

ਸੰਥਾਲੀ ਵਿਕੀਪੀਡੀਆ ਸੰਥਾਲੀ ਭਾਸ਼ਾ ਦਾ ਵਿਕੀਪੀਡੀਆ ਦੁਆਰਾ ਚਲਾਇਆ ਜਾ ਰਿਹਾ ਵਰਜਨ ਹੈ। ਵਿਕੀਮੀਡੀਆ ਸੰਸਥਾ ਦੁਆਰਾ ਇਹ ਸਾਈਟ 2 ਅਗਸਤ 2018 ਨੂੰ ਆਰੰਭ ਕੀਤੀ ਗਈ ਸੀ। ਇਸ ਵਿਕੀਪੀਡੀਆ ਦੀ ਵਰਣਮਾਲਾ ਵਜੋਂ ਸੰਤਾਲੀ ਭਾਸ਼ਾ ਦੀ ਆਪਣੇ ਵਰਣਮਾਲਾ, ਓਲ ਚੀਕੀ, ਵਰਤੀ ਗਈ ਹੈ। [1] [2] ਸੰਥਾਲੀ, ਮੁੰਡਾ ਉਪ ਭਾਸ਼ਾ ਪਰਿਵਾਰ ਵਰਗ ਜੋ ਕਿ ਆਸਟਰੋਏਸ਼ੀਆਈ ਭਾਸ਼ਾਵਾਂ ਪਰਿਵਾਰ ਦੀ ਇੱਕ ਭਾਸ਼ਾ ਹੈ ਅਤੇ ਜਿਸ ਨੂੰ ਦੱਖਣੀ ਏਸ਼ੀਆ ( ਬੰਗਲਾਦੇਸ਼, ਭਾਰਤ, ਭੂਟਾਨ ਅਤੇ ਨੇਪਾਲ ) ਵਿੱਚ 74 ਲੱਖ ਲੋਕ ਬੋਲਦੇ ਹਨ।

ਇਤਿਹਾਸ[ਸੋਧੋ]

ਸੰਥਾਲੀ-ਭਾਸ਼ਾ ਵਿਕੀਪੀਡੀਆ ਬਣਾਉਣ ਦੀ ਪ੍ਰਕਿਰਿਆ 2012 ਵਿਚ ਸ਼ੁਰੂ ਹੋਈ ਸੀ ਅਤੇ ਬਾਅਦ ਵਿੱਚ, ਫਰਵਰੀ 2017 ਵਿਚ ਇਸ ਵਿੱਚ ਤੇਜ਼ੀ ਆਈ।[3] ਸਾਲ 2012 ਵਿੱਚ, ਵਿਕੀਮੀਡੀਆ ਬੰਗਲਾਦੇਸ਼ ਨੇ ਇੱਕ ਸੰਥਾਲੀ ਭਾਸ਼ਾ ਵਿਕੀਪੀਡੀਆ ਦੀ ਸ਼ੁਰੂਆਤ ਕਰਨ ਦੇ ਉਦੇਸ਼ ਨਾਲ ਬੰਗਲਾਦੇਸ਼ ਦੇ ਦਿਨਾਜਪੁਰ ਜ਼ਿਲ੍ਹੇ ਵਿੱਚ ਸੰਥਾਲੀ ਭਾਸ਼ਾ ਕਮਿਊਨਿਟੀ ਨਾਲ ਇੱਕ ਵਿਕੀਪੀਡੀਆ ਮੁਲਾਕਾਤ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਸੀ। [4] ਹਾਲਾਂਕਿ, ਇਹ ਪ੍ਰਕਿਰਿਆ ਕੁਝ ਸਮੇਂ ਬਾਅਦ ਹੌਲੀ ਹੋ ਗਈ। [5]

ਫਿਰ ਸਤੰਬਰ 2017 ਵਿਚ, ਵਿਕੀਮੀਡੀਆ ਬੰਗਲਾਦੇਸ਼ ਨੇ ਢਾਕਾ ਵਿਕੀਪੀਡੀਆ ਮੀਟਅਪ ਵਿਚ ਸੰਥਾਲੀ ਭਾਸ਼ਾ ਕਮਿਊਨਿਟੀ ਨਾਲ ਇਕ ਹੋਰ ਬੈਠਕ ਦਾ ਆਯੋਜਨ ਕੀਤਾ ਜਿੱਥੇ ਵਿਕੀਪੀਡੀਆ ਦੀ ਸ਼ੁਰੂਆਤ ਵਿਚ ਤੇਜ਼ੀ ਲਿਆਉਣ ਦਾ ਫੈਸਲਾ ਲਿਆ ਗਿਆ। [3] [6] ਉਸ ਵਿਚਾਰ ਵਟਾਂਦਰੇ ਤੋਂ ਬਾਅਦ, ਵਿਕਮੀਡੀਆ ਬੰਗਲਾਦੇਸ਼ ਦੁਆਰਾ 30 ਦਸੰਬਰ, 2017 ਨੂੰ ਸੰਥਾਲੀ ਭਾਸ਼ਾ ਭਾਈਚਾਰੇ ਲਈ ਢਾਕਾ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। [4] ਆਨਲਾਈਨ ਵਿਚਾਰ ਵਟਾਂਦਰੇ ਦੁਆਰਾ ਭਾਰਤ ਤੋਂ ਸੰਥਾਲੀ ਭਾਸ਼ਾ ਭਾਈਚਾਰੇ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ, ਉੜੀਸਾ ਵਿਕੀਮੀਡੀਅਨ ਯੂਜਰ ਗਰੁੱਪ ਦੇ ਸਹਿਯੋਗ ਨਾਲ 11 ਮਾਰਚ, 2018 ਨੂੰ ਓਡੀਸ਼ਾ ਭਾਰਤ ਵਿੱਚ ਸੰਥਾਲੀ ਭਾਸ਼ਾ ਭਾਈਚਾਰੇ ਲਈ ਇੱਕ ਹੋਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਕਈ ਮਹੀਨਿਆਂ ਦੇ ਕੰਮ ਕਰਨ ਤੋਂ ਬਾਅਦ, ਵਿਕੀਮੀਡੀਆ ਭਾਸ਼ਾ ਕਮੇਟੀ ਨੇ 28 ਜੂਨ 2018 ਨੂੰ ਸੰਥਾਲੀ-ਭਾਸ਼ਾ ਵਿਕੀਪੀਡੀਆ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਆਖਿਰਕਾਰ ਸੰਥਾਲੀ ਵਿਕੀਪੀਡੀਆ ਸਾਈਟ ਨੂੰ 2 ਅਗਸਤ 2018 ਨੂੰ ਸ਼ੁਰੂ ਕੀਤਾ ਗਿਆ। [4] [6]

ਯੂਜਰ ਅਤੇ ਸੰਪਾਦਕ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. উইকিপিডিয়ায় সাঁওতালি ভাষা - banglatribune.com. Archived from the original on 2019-08-14. Retrieved 2021-01-10.
  2. Team, Samakal Online. উইকিপিডিয়ায় সাঁওতালি ভাষা. Archived from the original on 2018-11-19. Retrieved 2021-01-10.
  3. 3.0 3.1 Tanvi, Patel (10 August 2018). "This Tribal Language Just Became India's First to Have Wikipedia Edition in Own Script!". The Better India.
  4. 4.0 4.1 4.2 "Santhali becomes India's first tribal language to get own Wikipedia edition". 9 August 2018.
  5. ক্ষুদ্রজাতির ভাষায় বিশ্বকোষ - কালের কণ্ঠ (in Bengali).
  6. 6.0 6.1 Bhandari, Tannistha. নজির গড়ে উইকিপিডিয়ায় স্বীকৃতি পেল সাঁওতালি ভাষা. kolkata24x7.com. Archived from the original on 2018-08-10. Retrieved 2021-01-10. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]