ਸੰਸਦ ਦੇ ਅੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਧਾਨਪਾਲਿਕਾ ਸਰਕਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 79 ਵਿੱਚ ਵਿਧਾਨਪਾਲਿਕਾ ਦੀ ਵਿਵਸਥਾ ਸੰਸਦ ਦੇ ਰੂਪ ਵਿੱਚ ਕੀਤੀ ਗਈ ਹੈ। ਆਰਟੀਕਲ 79 ਅਨੁਸਾਰ ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਸੰਸਦ ਦੇ ਦੋਵੇਂ ਸਦਨ-ਰਾਜ ਸਭਾ ਤੇ ਲੋਕ ਸਭਾ ਸ਼ਾਮਿਲ ਹਨ।

ਲੋਕ ਸਭਾ[ਸੋਧੋ]

ਭਾਰਤੀ ਸੰਵਿਧਾਨ ਦੇ ਆਰਟੀਕਲ 81 ਵਿੱਚ ਲੋਕ ਸਭਾ ਦੀ ਵਿਵਸਥਾ ਹੈ। ਲੋਕ ਸਭਾ ਨੂੰ ਸੰਸਦ ਦਾ ਹੇਠਲਾ ਸਦਨ, ਪਹਿਲਾ ਸਦਨ, ਜਨਤਕ ਸਦਨ ਵੀ ਕਿਹਾ ਜਾਂਦਾ ਹੈ। ਲੋਕ ਸਭਾ ਵਿੱਚ ਵੱਧ ਤੋਂ ਵੱਧ 552 ਮੈਂਬਰ ਨਿਸ਼ਚਿਤ ਹਨ। 530 ਮੈਂਬਰ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹਨ। 20 ਮੈਂਬਰ ਸੰਘੀ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ। 2 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।ਲੋਕ ਸਭਾ ਦੇ ਮੈਂਬਰ ਸਾਰੀਆਂ ਸਟੇਟਾਂ ਤੋਂ ਬਰਾਬਰ ਨਹੀਂ ਹੁੰਦੇ ਕਿਸੇ ਸਟੇਟ ਦੇ ਮੈਂਬਰ ਘੱਟ ਹਨ ਤੇ ਕਿਸੇ ਸਟੇਟ ਦੇ ਮੈਂਬਰ ਵੱਧ ਹਨ।