ਸੱਪ ਸੀੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੱਪ ਸੀੜੀ
Snakes and Ladders.jpg
ਖੇਡਾ ਦਾ ਬੋਰਡ
ਕਿਰਿਆਸ਼ੀਲਤਾ ਦੇ ਸਮਾਂ ਪੁਰਾਤਨ ਖੇਡਾਂ ਤੋਂ ਹੁਣ ਤੱਕ
ਵਿਧੀ ਬੋਰਡ ਖੇਡਾਂ
ਦੌੜ ਵਾਲੀਆਂ ਖੇਡਾਂ
ਪਾਸਾ ਖੇਡਾਂ
ਖਿਡਾਰੀ 2+
ਉਮਰ ਹੱਦ 3+
ਸਥਾਪਿਤ ਕਰਨ ਦਾ ਸਮਾਂ ਬਹੁਤ ਘੱਟ
ਖੇਡਣ ਦਾ ਸਮਾਂ 15–45 ਮਿੰਟ
ਰਲ਼ਵਾਂ ਮੌਕਾ ਸਾਰੇ
ਯੋਗਤਾਵਾਂ ਗਿਣਤੀ, ਧਿਆਨ

ਸੱਪ ਸੀੜੀ ਬੱਚਿਆ ਦੀ ਖੇਡ ਹੈ ਕਈ ਵਾਰੀ ਬੱਚਿਆ ਨਾਲ ਵੱਡੇ ਵੀ ਖੇਡਦੇ ਹਨ। ਇਸ ਖੇਡ ਦਾ ਹੋਰ ਨਾਮ ਮੋਕਸ਼ ਪਾਤਮ ਜਾਂ ਪਰਮ ਪਦਮ ਵੀ ਕਿਹਾ ਜਾਂਦਾ ਹੈ। ਇਹ ਖੇਡ ਘਰ 'ਚ ਹੀ ਖੇਡੀ ਜਾ ਸਕਦੀ ਹੈ ਇਸ ਵਾਸਤੇ ਕੋਈ ਖੇਡ ਦਾ ਮੈਦਾਨ ਦੀ ਜਰੂਰਤ ਨਹੀਂ ਪੈਂਦੀ। ਇਸ ਖੇਡ ਨੂੰ ਬੋਰਡ ਉੱਤੇ ਡਾਈਸ ਨਾਲ ਖੇਡਿਆ ਜਾਂਦਾ ਹੈ। ਇਸ ਨੂੰ ਦੋ ਜਾਂ ਇਸ ਤੋਂ ਵੱਧ ਖਿਡਾਰੀ ਖੇਡ ਸਕਦੇ ਹਨ। ਇਸ ਖੇਡ ਦੀ ਖੋਜ ਭਾਰਤ ਵਿੱਚ ਹੋਈ ਮੰਨੀ ਜਾਦੀ ਹੈ।[1]

ਸਮਾਨ[ਸੋਧੋ]

ਬੋਰਡ ਉੱਤੇ ਕਈ ਨਿੱਕੇ ਨਿੱਕੇ ਡੱਬਿਆਂ ਉੱਤੇ ਪੌੜੀਆਂ ਅਤੇ ਸੱਪ ਬਣੇ ਹੁੰਦੇ ਹਨ। ਹਰ ਸੱਪ ਤੇ ਪੌੜੀ ਸ਼ੁਰੂ ਤੇ ਅੰਤ ਵਿੱਚ ਦੋ ਡੱਬਿਆਂ ਨਾਲ ਜੁੜੇ ਹੋਏ ਹੁੰਦੇ ਹਨ। ਪੌੜੀਆਂ ਦਾ ਮਤਲਵ ਲਾਭ ਤੇ ਸੱਪ ਦਾ ਮਤਲਵ ਹਾਨੀ ਹੈ। ਪੌੜੀਆਂ ਦੀ ਗਿਣਤੀ ਸੱਪਾਂ ਦੀ ਗਿਣਤੀ ਤੋਂ ਘੱਟ ਹੁੰਦੀ ਹੈ ਹਾਥੀ ਦੰਦ ਅਤੇ ਹੱਡੀਆਂ ਦੇ ਬਣੇ ਹੋਏ ਪਾਸੇ (ਡਾਈਸ) ਜਿਨ੍ਹਾਂ ਉੱਪਰ ਬਿੰਦੀਆਂ ਦੇ ਨਿਸ਼ਾਨ ਬਣੇ ਹੋਏ ਹਨ

ਇਤਿਹਾਸ[ਸੋਧੋ]

ਇਹ ਖੇਡ ਪੁਨਰ ਇਤਿਹਾਸ ਕਾਲ ਤੋਂ ਖੇਡੀ ਜਾਂਦੀ ਰਹੀ ਹੋਵੇਗੀ ਇਸਦੇ ਸਬੂਤ ਸਿੰਧ ਘਾਟੀ ਸੱਭਿਅਤਾ ਦੇ ਸਮੇਂ ਵੀ ਮਿਲੇ ਹਨ। ਹਾਥੀ ਦੰਦ ਅਤੇ ਹੱਡੀਆਂ ਦੇ ਬਣੇ ਹੋਏ ਪਾਸੇ (ਡਾਈਸ) ਜਿਨ੍ਹਾਂ ਉੱਪਰ ਬਿੰਦੀਆਂ ਦੇ ਨਿਸ਼ਾਨ ਬਣੇ ਹੋਏ ਹਨ ਲੋਥਲ, ਕਾਲੀਬੰਗਨ ਅਤੇ ਆਲਮਗੀਰ ਤੋਂ ਪ੍ਰਾਪਤ ਹੋਏ ਹਨ। ਇਸ ਖੇਡ ਦਾ ਜ਼ਿਕਰ ਰਿਗਵੇਦ ਵਿੱਚ ਵੀ ਮਿਲਦਾ ਹੈ। ਵੈਦਿਕ ਲੋਕ ਵਿਭੀਦਕ ਨੂੰ ਪਾਸੇ ਵਜੋਂ ਵਰਤਦੇ ਸਨ। ਇਸ ਖੇਡ ਦਾ ਜ਼ਿਕਰ ਮਹਾਂਭਾਰਤ ਵਿੱਚ ਵੀ ਮਿਲਦਾ ਹੈ ਜਦੋਂ ਯੁਧਿਸ਼ਟਰ ਆਪਣੀ ਪਤਨੀ ਅਤੇ ਹੋਰ ਸਭ ਕੁਝ ਕੌਰਵਾਂ ਨੂੰ ਹਾਰ ਜਾਂਦਾ ਹੈ । ਸਕੰਦ ਪੁਰਾਣ ਵਿੱਚ ਸ਼ਿਵ ਤੇ ਪਾਰਵਤੀ ਨੂੰ ਚੌਪਰ ਖੇਡਦੇ ਹੋਏ ਵਰਨਣ ਕੀਤਾ ਗਿਆ ਹੈ। ਇਹ ਦ੍ਰਿਸ਼ ਇਲੋਰਾ ਗੁਫਾਵਾਂ ਵਿੱਚ ਵੀ ਮੂਰਤੀਮਾਨ ਕੀਤਾ ਗਿਆ ਹੈ। ਸਭ ਧਰਮ ਜਿਵੇ ਹਿੰਦੂ, ਮੁਸਲਿਮ, ਬੁੱਧ ਤੇ ਜੈਨ ਗਿਆਨ ਚੌਪਰ ਮਿਲਦੇ ਹਨ। ਬਸਤੀਵਾਦੀ ਰਾਜ ਦੌਰਾਨ ਇਹ ਖੇਡ ਇੰਗਲੈਂਡ ਤੋਂ ਹੁੰਦੀ ਹੋਈ ਸਾਰੀ ਦੁਨੀਆਂ ਵਿੱਚ ਪ੍ਰਚੱਲਿਤ ਹੋ ਗਈ।

ਹਵਾਲੇ[ਸੋਧੋ]