ਸਮੱਗਰੀ 'ਤੇ ਜਾਓ

ਸੱਭਿਆਚਾਰ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਭਿਆਚਾਰ ਵਿਗਿਆਨ ਇੱਕ ਅਧਿਐਨ ਖੇਤਰ ਹੈ ਜਿਸ ਵਿੱਚ ਸੱਭਿਆਚਾਰਾਂ ਦੀਆਂ ਗਤੀਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ।

ਸੱਭਿਆਚਾਰ ਵਿਗਿਆਨ ਦੀ ਪਰਿਭਾਸ਼ਾ[ਸੋਧੋ]

ਸੱਭਿਆਚਾਰ ਵਿਗਿਆਨ ਦੀ ਪਰਿਭਾਸ਼ਾ, “A.R. Reddiff Brown, “ਸੱਭਿਆਚਾਰ ਦੇ ਵਿਗਿਆਨ ਦਾ ਮਨੋਰਥ ਉਸ ਜਟਿਲ ਸਮੱਗਰੀ ਨੂੰ ਜਿਸ ਨਾਲ ਇਹ ਸੰਬੰਧ ਰੱਖਦਾ ਹੈ ਸੀਮਿਤ ਜਿਹੀ ਗਿਣਤੀ ਦੇ ਆਮ ਨਿਯਮਾਂ ਜਾਂ ਸਿਧਾਂਤਾਂ ਵਿੱਚ ਬਦਲਣਾ ਰੱਖਦਾ ਹੈ।``5

ਸੱਭਿਆਚਾਰ ਵਿਗਿਆਨ ਦਾ ਵਿਕਾਸ[ਸੋਧੋ]

“ਸੱਭਿਆਚਾਰ ਵਿਗਿਆਨ ਵਿੱਚ ਏਨੀ ਬਹੁਵੰਨੀ ਸਮੱਗਰੀ ਨੇ ਆਪਣੇ ਅਧਿਐਨ ਵਿਸ਼ਲੇਸ਼ਣ ਦਾ ਆਧਾਰ ਬਣਾਉਣਾ ਪੈਂਦਾ ਹੈ ਕਿ ਇਸਦੇ ਸਾਂਝੇ ਤੇ ਸੀਮਿਤ ਨਿਯਮ ਜਾਂ ਸਿਧਾਂਤ ਖੋਜਣੇ ਦੂਸਰੇ ਭੌਤਿਕ ਜਾਂ ਜੀਵ ਵਿਗਿਆਨਾਂ ਦੇ ਮੁਕਾਬਲੇ ਬੇਹੱਦ ਔਖੇ ਹਨ। ਸੱਭਿਆਚਾਰ ਵਿਗਿਆਨ ਦੀ ਉਸਾਰੀ ਵਿੱਚ ਆਧੁਨਿਕ ਯੁੱਗ ਵਿੱਚ ਵਿਕਸੇ ਨਵੇਂ ਗਿਆਨ ਸਿਧਾਂਤਾਂ ਅਤੇ ਵਿਗਿਆਨਾਂ ਦੀਆਂ ਨਵੀਆਂ ਖੋਜਾਂ ਤੇ ਤਕਨਾਲੋਜੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਾਰਵਿਨ ਦੇ ਵਿਕਾਸਵਾਦੀ ਸਿਧਾਂਤ ਨੇ ਕਾਰਲ ਮਾਰਕਸ ਦੇ ਦਵੰਦਵਾਦੀ ਨੇ ਕਾਰਲ ਸਾਰਕਸ ਦੇ ਦਵੰਦਵਾਦੀ ਸਿਧਾਂਤ ਨੇ ਆਇਨਸਟਾਇਨ ਦੇ ਸਾਪੇਖਤਾ ਸਿਧਾਤ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਪਾਸਾਰ ਵਿੱਚ ਇਲਕਲਾਬੀ ਪਰਿਵਰਤਨ ਲਿਆਂਦੇ ਹਨ।“ਵਿਗਿਆਨਕ ਯੁੱਗ ਵਿੱਚ ਸਮਾਜਕ ਕਦਰਾਂ ਕੀਮਤਾ ਬੜੀ ਤੇਜੀ ਨਾਲ ਬਦਲ ਰਹੀਆਂ ਹਨ। ਧਾਰਮਿਕ, ਅਕੀਦਿਆਂ ਰਹਿਣੀ-ਸਹਿਣੀ ਅਤੇ ਨਵੇਂ ਉਪਜਾਊ ਢੰਗਾਂ ਕਾਰਨ ਰੂੜ੍ਹੀਵਾਦੀ ਪਰੰਪਰਾਗਤ ਢਾਂਚਾ ਭਾਵਾਛੋਲ ਹੋਣ ਲੱਗਦਾ ਹੈ ਪੰਜਾਬੀ ਸੱਭਿਅਚਾਰ ਦੀ ਇਹ ਲਚਕਤਾ ਕਹੀ ਜਾ ਸਕਦੀ ਹੈ ਕਿ ਇਹ ਬੜੀ ਤੇਜੀ ਨਾਲ ਵਿਗਿਆਨਕ ਅਤੇ ਤਕਨੀਕੀ ਯੁੱਗ ਨਾਲ ਸਾਹਣਾਂ ਬਰਮੇਚ ਸਕਦਾ ਹੈ ਸਭ ਤੋਂ ਉੱਤਮ ਉਦਾਹਰਨ ਪੰਜਾਬੀ ਕਿਸਾਨ ਦੀ ਹੈ। ਖੇਤੀਬਾੜੀ ਦੇ ਮਸ਼ੀਨੀਕਰਨ ਨੂੰ ਸੁਯਗੋਤਾ ਨਾਲ ਪੰਜਾਬੀ ਕਿਸਾਂਨ ਨੇ ਅਪਣਾਇਆ ਹੈ ਦੁਨੀਆ ਦੇ ਕਿਸੇ ਹੋਰ ਕਿੱਤੇ ਵਿੱਚ ਇਸਦੀ ਉਦਾਹਰਣ ਨਹੀਂ ਮਿਲਦੀ।``6

ਸੱਭਿਆਚਾਰ ਵਿਗਿਆਨ ਦੇ ਸਿਧਾਂਤ[ਸੋਧੋ]

ਪੰਜਾਬੀ ਸੱਭਿਅਚਾਰ ਬਾਰੇ ਪ੍ਰਾਪਤ ਅਧਿਐਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਸੱਭਿਅਚਾਰ ਅਧਿਐਨ ਦੀ ਦ੍ਰਿਸਟੀ ਤੋਂ ਪੰਜਾਬੀ ਸੱਭਿਆਚਾਰ ਅਧਿਐਨ ਲਈ ਬਹੁਤ ਸਾਰੇ ਸਾਮਾਨਯ ਸਿਧਾਂਤ ਪੇਸ਼ ਹੋਏ ਹਨ।[1] ਸਿਧਾਂਤਕ ਤੌਰ ਤੇ ਸੱਭਿਆਚਾਰ ਦੇ ਵਿਗਿਆਨਕ ਅਧਿਐਨ ਲਈ ਸਭ ਤੋਂ ਪਹਿਲਾਂ ਅਜਿਹੇ ਯਤਨ ਪੱਛਮੀ ਚਿੰਤਕਾਂ ਵਲੋਂ ਹੀ ਕੀਤੇ ਗਏ ਹਨ। ਜਿੰਨ੍ਹਾਂ ਨੂੰ ਆਧਾਰ ਬਣਾ ਕੇ ਪ੍ਰਾਪਤ ਅਧਿਐਨਾ ਨੇ ਇਨ੍ਹਾਂ ਦੀ ਵਰਤੋਂ ਕੀਤੀ ਹੈ। ਪਰੰਪਰਾਵਾਦੀ ਸਿਧਾਂਤ ਪੰਜਾਬੀ ਸੱਭਿਆਚਾਰ ਦੇ ਨਿਕਾਸ ਤੇ ਵਿਕਾਸ ਨੂੰ ਜਾਣਨ-ਸਮਝਣ ਦੇ ਕਾਰਜ ਨਾਲ ਸੰਬੰਧਤ ਹੈ। ਇਸ ਸਿਧਾਂਤ ਦੀ ਵਰਤੋਂ ਸੱਭਿਆਚਾਰ ਵਿਗਿਆਨ ਆਪਣੇ ਖੇਤਰ ਦੀ ਖੋਜ ਲਈ ਕਰਦੇ ਹਨ। ਇਸ ਸਿਧਾਂਤ ਅਨੁਸਾਰ ਹਰ ਸੱਭਿਅਚਾਰ ਵਿੱਚ ਅਤੀਤਕਾਲ ਵਰਤਮਾਨ ਦੇ ਪਿੱਛੇ ਨਹੀਂ ਸਗੋਂ ਉਸ ਦੇ ਅੰਦਰ ਲੁਕਿਆ ਹੁੰਦਾ ਹੈ। ਹਰ ਸੱਭਿਆਚਾਰ ਵਿਗਿਆਨੀ ਸੱਭਿਆਚਾਰ ਦੇ ਅਤੀਤ ਬਾਰੇ ਜਾਣਨ ਦਾ ਚਾਹਵਾਨ ਹੁੰਦਾ ਹੈ। ਜਿਸ ਤੋਂ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਨੂੰ ਦੇਖਿਆ ਸਮਝਿਆ ਜਾਂਦਾ ਹੈ।

  • ਉਪਭੋਕਤਵਾਦ
  • ਸੰਸਕ੍ਰਿਤੀਵਾਦ
  • ਮਾਰਕਸਵਾਦ
  • ਸੰਰਚਨਾਵਾਦ
  • ਨਾਰੀਵਾਦ

ਸੱਭਿਆਚਾਰ ਵਿਗਿਆਨ ਦੀ ਲੋੜ[ਸੋਧੋ]

“ਇਹ ਪ੍ਰਤੱਖ ਹੈ ਕਿ ਸੱਭਿਅਤਾ ਦੇ ਪਸਾਰ ਨਾਲ ਕਈ ਪੱਖਾਂ ਤੋਂ ਸੱਭਿਆਚਾਰ ਉੱਤੇ ਭੈੜਾ ਅਸਰ ਹੋਇਆ ਹੈ ਜਾ ਹੋ ਰਿਹਾ ਹੈ। ਕਈ ਵਾਰ ਇਹ ਵੀ ਮਹਿਸੂਸ ਹੋਇਆ ਹੈ ਕਿ ਇਨ੍ਹਾਂ ਦੇ ਪਰਿਵਰਤਨ ਵਿੱਚ ਦਿਸਾ-ਹੀਨਤਾ ਹੁੰਦੀ ਹੈ। ਅੱਜ ਕੱਲ ਸੱਭਿਆਚਾਰ ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਹਨ। ਕਿ ਇਹ “ਬੋਧਿਕ ਸੱਭਿਆਚਾਰ ਜਾ ਅਬੋਧਿਕ ਸੱਭਿਆਚਾਰ ਜਾਂ ਇਹ” ਵਿਗਿਆਨਕ-ਸੱਭਿਆਚਾਰ ਹੈ ਤੇ ਇਹ ਗੈਰ ਵਿਗਿਆਨਕ ਜਾਂ ਫਿਰ ਪ੍ਰਤਿਭਾਸ਼ੀਲ ਲੋਕਾਂ ਦਾ ਸੱਭਿਆਚਾਰ ਅਲੱਗ ਹੈ ਤੇ ਆਮ ਲੋਕਾਂ ਦਾ ਅਲੱਗ। ਇਸ ਵਾਸਤੇ ਸਾਨੂੰ ਇੱਕ ਨਵੇਂ ਅਨੁਸ਼ਾਸਨ ਜਾਂ ਉਪ ਅਨੁਸ਼ਾਸਨ ਭਾਵ ‘ਸੱਭਿਆਚਾਰ ਵਿਗਿਆਨ’ ਦੀ ਲੋੜ ਹੈ ਜਿਸ ਵਿੱਚ ਸੱਭਿਆਚਾਰ ਦੇ ਹਰ ਪਹਿਲੂ ਦਾ ਸਹੀ ਢੰਗ ਨਾਲ ਅਧਿਐਨ ਕੀਤਾ ਜਾ ਸਕੇ। ਭਾਵੇਂ ਇਸ ਅਨੁਸ਼ਾਸਨ ਦਾ ਜਿਕਰ 1901 ਵਿੱਚ ਜਰਮਨ ਦੇ ਰਸਾਇਣ ਵਿਗਿਆਨੀ ਤੇ ਫਿਲਾਸਫ਼ਰ ਡਬਲਯੂ ਐਸਟਵਲਡ ਨੇ ਕੀਤਾ ਹੋਇਆਂ ਹੈ ਪਰ ਫਿਰ ਇਸਦੇ ਪਸਾਰ ਦੀ ਖਾਸ ਤੌਰ ਤੇ ਭਾਰਤ ਵਿੱਚ ਵਧੇਰੇ ਲੋੜ ਹੈ। ਤਾਂ ਮਨੁੱਖ ਨੂੰ ਉਸ ਅਵਸਥਾ ਤੋਂ ਬਚਾਇਆ ਜਾ ਸਕੇ ਜਿਸਨੂੰ ਸਮਾਜ-ਵਿਗਿਆਨੀ “ਸੱਭਿਆਚਾਰ ਵਿਚਲਨ” ਦਾ ਨਾਂ ਦਿੰਦੇ ਹਨ। "ਸੱਭਿਆਚਾਰ ਵਿਗਿਆਨ ਦੇ ਇਸ ਅਨੁਸ਼ਾਸਨ” ਪੱਧਰ ਤੇ ਹੋਣਾ ਚਾਹੀਦਾ ਹੈ।"7

ਹਵਾਲੇ[ਸੋਧੋ]

1. ਦਵਿੰਦਰ ਸਿੰਘ ਸੱਭਿਆਚਾਰ ਵਿਗਿਆਨ ਅਤੇ ਪੰਜਾਬੀ ਸੱਭਿਅਚਾਰਕ ਅਧਿਐਨ (ਖੋਜ ਪ੍ਰਬੰਧ) ਪੰਜਾਬੀ ਯੂਨੀਵਰਸਿਟੀ ਪਟਿਆਲਾ, 2009, ਪੰਨਾ:1
2. ਦਵਿੰਦਰ ਸਿੰਘ, ਸੱਭਿਆਚਾਰ ਵਿਗਿਆਨ ਅਤੇ ਪੰਜਾਬੀ ਸੱਭਿਅਚਾਰਕ ਅਧਿਐਨ (ਖੋਜ ਪ੍ਰਬੰਧ) ਪੰਜਾਬੀ ਯੂਨੀਵਰਸਿਟੀ ਪਟਿਆਲਾ,2009 ਪੰਨਾ 2,3
3. ਦਵਿੰਦਰ ਸਿੰਘ, ਸੱਭਿਆਚਾਰ ਵਿਗਿਆਨ ਅਤੇ ਪੰਜਾਬੀ ਸੱਭਿਅਚਾਰਕ ਅਧਿਐਨ (ਖੋਜ ਪ੍ਰਬੰਧ) ਪੰਜਾਬੀ ਯੂਨੀਵਰਸਿਟੀ ਪਟਿਆਲਾ,2009 ਪੰਨਾ 3
4. ਡਾ:ਜਸਵਿੰਦਰ ਸਿੰਘ ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ, ਗ੍ਰੇਸੀਅਸ ਬੁੱਕ ਡਿਪੂ ਪਟਿਆਲਾ ਪੰਨਾ: 15
5. ਡਾ: ਜਸਵਿੰਦਰ ਸਿੰਘ, ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ ਗ੍ਰੇਸੀਅਸਾ ਬੁੱਕ ਡਿਪੂ ਪਟਿਆਲਾ ਪੰਨਾ ਨੰ: 16
6. ਹਰਦੇਵ ਸਿੰਘ ਵਿਰਕ, ਪੰਜਾਬੀ ਸੱਭਿਆਚਾਰ ਇੱਕ ਵਿਸ਼ੇਲਸਣ (ਦੂਜੀ ਪੰਜਾਬੀ ਵਿਕਾਸ ਕਾਨਫਰੰਸ), ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 250
7. ਅਸਰਜੀਤ ਸਿੰਘ ਢਿੱਲੋ, ਪੰਜਾਬੀ ਸੱਭਿਆਚਾਰ ਵਿਸ਼ੇਲਸਣ, (ਦੂਜੀ ਪੰਜਾਬੀ ਵਿਕਾਸ ਕਾਨਫਰੰਸ) ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ: 30

ਹਵਾਲੇ[ਸੋਧੋ]

  1. ਗੁਰਚਰਨ ਸਿੰਘ ਅਰਸ਼ੀ (1998). ਪੰਜਾਬੀ ਸੱਭਿਆਚਾਰ. ਭਾਸ਼ਾ ਵਿਭਾਗ ਪੰਜਾਬ.