ਸਮੱਗਰੀ 'ਤੇ ਜਾਓ

ਸੱਭਿਆਚਾਰ ਸੰਪਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਭਿਆਚਾਰਕ ਸੰਪਰਕ ਦੇ ਵਿੱਚ ਜਦੋਂ ਦੋ ਕਬੀਲੇ ਆਪਸ ਵਿੱਚ ਇੱਕਠੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਸਭਿਆਚਾਰ ਦੀਆਂ ਰਸਮਾਂ, ਰੀਤਾ, ਭਾਸ਼ਾ ਆਦਿ ਆਪਸ ਵਿੱਚ ਇੱਕਠੀਆਂ ਹੋ ਜਾਂਦੀਆਂ ਹਨ ਤਾਂ ਉਹ ਸਭਿਆਚਾਰਕ ਸੰਪਰਕ ਹੁੰਦਾ ਹੈ। ਇਸ ਵਿੱਚ ਬੰਗਾਲ, ਬਿਹਾਰ, ਝਾਰਖੰਡ ਆਦਿ ਦੇ ਕੁਝ ਕਬੀਲਿਆਂ ਨੂੰ ਲਿਆ ਗਿਆ ਹੈ ਜਿਨ੍ਹਾਂ ਨੂੰ ਸੱਭਿਆਚਾਰਕ ਸੰਪਰਕ ਦੇ ਅਧੀਨ ਲਿਆਇਆ ਗਿਆ। ਇਨ੍ਹਾਂ ਲੋਕਾਂ ਨੂੰ ਸਭਿਅ ਬਣਾਉਣ ਵਾਸਤੇ ਇਨ੍ਹਾਂ ਨੂੰ ਪਹਿਲਾ ਆਮ ਸਮਾਜ ਨਾਲ ਜੋੜਿਆ ਗਿਆ। ਫਿਰ ਇਨ੍ਹਾਂ ਨੂੰ ਪੜ੍ਹਾਈ ਨਾਲ ਜੋੜਿਆ ਗਿਆ। ਪੜ੍ਹਾਈ ਦੇ ਮਾਧਿਅਮ ਰਾਹੀਂ ਹੀ ਇਨ੍ਹਾਂ ਨੂੰ ਬਾਜਾਰ ਨਾਲ ਜੋੜਿਆ ਗਿਆ। ਇਨ੍ਹਾਂ ਕਬੀਲਿਆ ਵਿੱਚ ਪਹਿਲਾ ਵਾਸਤੂਆਂ ਦਾ ਆਦਾਨ ਪ੍ਰਦਾਨ ਹੁੰਦਾ ਸੀ। ਪਰ ਇਨ੍ਹਾਂ ਨੂੰ ਪੈਸੇ ਨਾਲ ਜੋੜ ਕੇ ਨਿਆਂ ਤੇ ਪੈਸੇ ਦੇ ਸੰਪਰਕ ਵਿੱਚ ਲਿਆਂਦਾ ਗਿਆ। ਇਨ੍ਹਾਂ ਦੀਆਂ ਚੀਜਾਂ ਨੂੰ ਬਾਜਾਰ ਵਿੱਚ ਲਿਆ ਕੇ ਵੇਚਿਆ ਗਿਆ ਤੇ ਪੈਸੇ ਨਾਲ ਜੋੜਿਆ ਗਿਆ। ਇਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਸਰਕਾਰੀ ਨੌਕਰੀਆਂ ਲਈ ਵੀ ਰਾਖਈਆਂ ਸੀਟਾਂ ਦਿੱਤੀਆਂ ਜਾਣ ਲੱਗ ਗਈਆਂ। ਇਸ ਤਰ੍ਹਾਂ ਇਹ ਆਪਣੇ ਸਭਿਆਚਾਰ ਵਿਚੋਂ ਨਿਕਲ ਕੇ ਬਾਹਰਲੇ ਸਭਿਆਚਾਰਾਂ ਜਾਂ ਦੂਜੇ ਕਬੀਲਿਆਂ ਦੇ ਸੰਪਰਕ ਵਿੱਚ ਆਏ। ਇਸ ਤਰ੍ਹਾਂ ਦੀ ਪ੍ਰਕ੍ਰਿਆਂ ਹੀ ਸਭਿਆਚਾਰਕ ਸੰਪਰਕ ਹੈ। ਇਸ ਦੇ ਵਿੱਚ ਸਭਿਆਚਾਰ ਬਦਲ ਜਾਂਦਾ ਹੈ। ਜਿਸ ਦੇ ਤਿੰਨ ਕਾਰਣ ਹੁੰਦੇ ਹਨ। 1. ਜਿਥੇ ਆਏ ਨੇ ਉਹ ਸਭਿਆਚਾਰ ਬਦਲ ਗਿਆ। 2. ਜਿਥੋ ਆਏ ਉੱਥੇ ਦੀ ਤਬਦੀਲੀ ਵਾਪਰੀ 3. ਦੋਨਾਂ ਦੇ ਸਿਮਰਣ ਨਾਲ ਤੀਜਾ ਨਵਾਂ ਸਭਿਆਚਾਰ ਬਣਦਾ ਹੈ।  

ਪਰਿਭਾਸ਼ਾ

[ਸੋਧੋ]

ਗੁਰਬਖ਼ਸ਼ ਸਿੰਘ ਫ਼ਰੈਂਕ ਅਨੁਸਾਰ- “ਦੋ ਵੱਖੋ-ਵੱਖਰੇ ਸੱਭਿਆਚਾਰ ਵਾਲੇ ਜਨ ਸਮੂਹ ਕਿੰਨ੍ਹਾਂ ਹਾਲਤਾਂ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆ ਰਹੇ ਹਨ। ਇਸਦਾ ਉੱਤਰ ਉਹਨਾਂ ਦੇ ਸੰਬੰਧਾਂ ਨੂੰ ਉਹਨੇ ਵਿਚਲੇ ਲੋਟ ਦੇਣ ਦੀ ਪ੍ਰਕਿਰਿਆ ਨੂੰ ਅਤੇ ਇਸਦੀ ਗਤੀ ਨੂੰ ਨਿਰਧਾਰਤ ਕਰੇਗਾ। ਆਮ ਕਰਕੇ ਇਹ ਸੰਪਰਕ ਇੱਕ ਜਨ ਸਮੂਹ ਵੱਲ ਦੂਜੇ ਉੱਪਰ ਹਮਲਾ ਕਰਨ, ਦੂਜੇ ਨੂੰ ਅਧੀਨ ਕਰਨ ਉਸ ਉੱਤੇ ਆਪਣਾ ਸੱਭਿਆਚਾਰ ਫੱਸਣ ਦੇ ਰੂਪ ਵਿੱਚ ਹੁੰਦਾ ਹੈ।” ਸੱਭਿਆਚਾਰਕ ਸੰਪਰਕ ਦੇ ਪ੍ਰਭਾਵ

ਖੇਤੀਬਾੜੀ ਅਤੇ ਆਰਥਿਕਤਾ

[ਸੋਧੋ]

ਜਦੋਂ ਇੱਕ ਸੱਭਿਆਚਾਰ ਕਿਸੇ ਦੂਸਰੇ ਸੱਭਿਆਚਾਰ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸਦੇ ਕਾਫੀ ਪ੍ਰਭਾਵ ਪੈਂਦੇ ਹਨ ਜਿਵੇਂ ਸਭ ਤੋ ਪਹਿਲਾ ਪੰਜਾਬ ਦੀ ਧਰਤੀ ਨੂੰ ਨਿਸ਼ਧ ਲੋਕਾਂ ਨੇ ਭਾਗ ਪਾਏ। ਇਹਨੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਸੀ ਇਹਨਾਂ ਲੋਕਾਂ ਨੇ ਹਲ ਨੂੰ ਈਜ਼ਾਦ ਕੀਤਾ। ਇਹ ਲੋਕ-ਚਾਵਲ, ਸਬਜ਼ੀਆਂ, ਮੂਲੀ, ਸਲਗਮ, ਅਦਰਕ ਹਲਦੀ ਅਤੇ ਕੁੱਝ ਦਾਲਾਂ ਦੀ ਕਾਸ਼ਤ ਕਰਦੇ ਸਨ। ਵੀਹਾ ਤੱਕ ਗਿਣਤੀ, ਜਿਹੜੀ ਅੱਜ ਤੱਕ ਪੰਜਾਬ ਵਿੱਚ ਪ੍ਰਚੱਲਿਤ ਹੈ ਇਹਨਾਂ ਲੋਕਾਂ ਦੀ ਹੀ ਕਾਢ ਸੀ। ਹਲਦੀ ਅਤੇ ਚੋਲ ਪੰਜਾਬ ਦੀਆਂ ਬਹੁਤ ਸਾਰੀਆਂ ਰੀਤਾਂ ਵਿੱਚ ਭਾਵ ਸੰਚਾਰ ਦਾ ਮਾਧਿਅਮ ਹਨ।1

ਧਾਰਮਿਕ ਅਤੇ ਨਸਲੀ ਪ੍ਰਭਾਵ

[ਸੋਧੋ]

ਜਦੋਂ ਇੰਡੋ-ਅਰੀਅਨ ਲੋਕ ਪੰਜਾਬ ਉੱਪਰ ਆ ਵਸੇ ਤਾਂ ਉਹਨਾਂ ਦੇ ਧਾਰਮਿਕ ਤੇ ਨਸਲੀ ਪ੍ਰਭਾਵ ਪੰਜਾਬ ਉੱਪਰ ਪਏ “ਦੇਵੀ ਦੇਵਤਿਆ ਦੀ ਪੂਜਾ ਵਿੱਚ ਆਰੀਅਨ ਲੋਕ ਬਲੀ ਦੇਣ ਵਿੱਚ ਵਿਸ਼ਵਾਸ ਕਰਦੇ ਸਨ। ਦੇਵੀ ਦੇਵਤਿਆ ਨੂੰ ਖੁਸ਼ ਕਰਨ ਲਈ ਅਤੇ ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਬਲੀ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਇਹਨਾਂ ਲੋਕਾਂ ਵਿੱਚ ਜਨਮ, ਵਿਆਹ ਅਤੇ ਮਰਨ ਸਮੇਂ ਵਿਸ਼ੇਸ਼ ਰੀਤਾਂ ਅਦਾ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਪਿਤਰਾ ਦੀ ਪੂਜਾ ਵੀ ਇਹਨਾਂ ਲੋਕਾਂ ਦੇ ਵਿਸ਼ਵਾਸ ਦਾ ਅਟੁੱਟ ਭਾਗ ਸੀ। ਆਰੀਆਂ ਲੋਕਾਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਸਾਰੇ ਤੱਤ ਆਏ ਹਨ। ਆਰੀਆਂ ਲੋਕਾਂ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਰਾਜਪੂਤ ਅਤੇ ਜੱਟ ਕਬੀਲੇ ਵਾਲੇ ਜਿਹਨਾਂ ਨੂੰ ਮਿਥੀਅਨ ਕਬੀਲੇ ਕਿਹਾ ਜਾਂਦਾ ਹੈ। ਮੋਜੂਦਾ ਪੰਜਾਬੀ ਭਾਈਚਾਰਾ ਇਹਨਾਂ ਕਬੀਲਿਆਂ ਨਾਲ ਸੰਬੰਧਤ ਹੈ।2

ਸਾਹਿਤ ਤੇ ਕਲਾਵਾਂ

[ਸੋਧੋ]

ਪੰਜਾਬ ਵਿੱਚ ਤੁਰਕ, ਮੁਸਲਮਾਨੀ ਅਤੇ ਸੂਫ਼ੀ ਸੰਤ ਹਮਲਾਵਾਰਾ ਵਜੋਂ ਆ ਕੇ ਸਾਹਿਤ ਅਤੇ ਕਾਲਾਵਾਂ ਨਾਲ ਲੈ ਕੇ ਆਉਂਦੇ ਹਨ। “ਇਹਨਾਂ ਦੀ ਆਮਦ ਨਾਲ ਮੱਧ ਏਸ਼ੀਆ ਦਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਸੰਪਰਕ ਵਿੱਚ ਆਇਆ। ਇਸ ਸੰਪਰਕ ਸਦਕਾ ਪੰਜਾਬੀ ਸ਼ਿਲਪ ਕਲਾ ਦੇ ਕਈ ਨਮੂਨੇ ਹੋਂਦ ਵਿੱਚ ਆਏ। ਚਰਖਾ ਤੁਰਕਾਂ ਦੀ ਪੰਜਾਬੀ ਸਭਿਆਚਾਰ ਨੂੰ ਵਡਮੁੱਲੀ ਦੇਣ ਹੈ। ਇਹਨਾਂ ਲੋਕਾਂ ਨੇ ਹੀ ਚਿੱਤਰਕਲਾ ਅਤੇ ਇਮਾਰਤਸਾਜੀ ਦੇ ਕਈ ਨਮੂਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਦਾਨ ਕੀਤੇ। ਦਰੀਆਂ ਬੁਣਨਾ, ਸੀਸਧਰ ਫੁਲਕਾਰੀਆਂ ਦੇ ਕਈ ਨਮੂਨੇ, ਮੱਧ ਏਸ਼ੀਆ ਨਾਲ ਸੰਬੰਧਤ ਹਨ।”

ਹਵਾਲੇ ਅਤੇ ਟਿਪਣੀਆਂ

[ਸੋਧੋ]

1) ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲਾ, ਪੰਨਾ 231-232. 2) ਉਹੀ, ਪੰਨਾ 233. 3) ਉਹੀ, ਪੰਨਾ 234.