ਸੱਯਦ ਸੱਜਾਦ ਹੈਦਰ ਯਲਦਰਮ
ਦਿੱਖ
ਸੱਯਦ ਸੱਜਾਦ ਹੈਦਰ "ਯਲਦਰਮ" (1880 – 1943) ਬ੍ਰਿਟਿਸ਼ ਭਾਰਤ ਤੋਂ ਇੱਕ ਉਰਦੂ ਲਘੂ ਕਹਾਣੀ ਲੇਖਕ, ਯਾਤਰਾ ਲੇਖਕ, ਅਨੁਵਾਦਕ, ਭਾਸ਼ਾ ਵਿਗਿਆਨੀ, ਨਿਬੰਧਕਾਰ ਅਤੇ ਹਾਸਰਸਕਾਰ ਸੀ।[1][2]
ਜਿੰਦਗੀ
[ਸੋਧੋ]ਉਸ ਦਾ ਜਨਮ ਅਜੋਕੇ ਉੱਤਰ ਪ੍ਰਦੇਸ਼ ਰਾਜ, ਭਾਰਤ ਦੇ ਬਿਜਨੌਰ ਜ਼ਿਲ੍ਹੇ ਦੇ ਪਿੰਡ ਨੇਹਤੌਰ ਵਿਖੇ ਹੋਇਆ ਸੀ। ਉਸਨੇ 1901 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਸਨੇ ਬਗਦਾਦ ਵਿੱਚ 3 ਸਾਲ ਸਰਕਾਰੀ ਸੇਵਾਵਾਂ ਵਿੱਚ ਸੇਵਾ ਕੀਤੀ ਜਿੱਥੇ ਉਸਨੇ ਤੁਰਕੀ ਭਾਸ਼ਾ ਸਿੱਖੀ। ਉਸਨੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਵੀ ਕੰਮ ਕੀਤਾ। ਉਸਨੇ ਕਈ ਮੁਸਲਿਮ ਦੇਸ਼ਾਂ ਦੀ ਯਾਤਰਾ ਕੀਤੀ। ਕੁਰਤੁਲਾਇਨ ਹੈਦਰ ਲਿਖਦਾ ਹੈ ਕਿ ਉਸ ਨੂੰ ਬ੍ਰਿਟਿਸ਼ ਸਰਕਾਰ ਨੇ ਓਟੋਮਨ ਰਾਜ ਦੇ ਵਿਰੁੱਧ ਤੁਰਕੀ ਵਿੱਚ ਯੰਗ ਤੁਰਕਸ ਅੰਦੋਲਨ ਦਾ ਸਮਰਥਨ ਕਰਨ ਲਈ ਭੇਜਿਆ ਸੀ।
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- ਸੱਯਦ ਸੱਜਾਦ ਹੈਦਰ ਯਲਦਰਮ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Dawn.com