ਹਬੀਬ ਜਾਲਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਬੀਬ ਜਾਲਬ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਬੀਬ ਜਾਲਬ
حبیب جالب
ਇਨਕਲਾਬੀ ਸ਼ਾਇਰ ਹਬੀਬ ਜਾਲਬ
ਜਨਮ ਹਬੀਬ ਅਹਿਮਦ
24 ਮਾਰਚ 1928(1928-03-24)
ਹੁਸ਼ਿਆਰਪੁਰ, ਪੰਜਾਬ
ਮੌਤ 12 ਮਾਰਚ 1993(1993-03-12) (ਉਮਰ 65)
ਲਾਹੌਰ, ਪਾਕਿਸਤਾਨ
ਕੌਮੀਅਤ ਪਾਕਿਸਤਾਨੀ
ਕਿੱਤਾ ਉਰਦੂ ਸ਼ਾਇਰੀ
ਪ੍ਰਭਾਵਿਤ ਕਰਨ ਵਾਲੇ ਮਾਰਕਸਵਾਦ
ਪ੍ਰਭਾਵਿਤ ਹੋਣ ਵਾਲੇ ਉਰਦੂ ਸ਼ਾਇਰੀ
ਲਹਿਰ ਤਰੱਕੀ ਪਸੰਦ ਤਹਿਰੀਕ
ਇਨਾਮ ਨਿਗਾਰ ਐਵਾਰਡ
ਨਿਸ਼ਾਨ-ਏ-ਇਮਤਿਆਜ਼ (ਮਰਨ ਬਾਅਦ 23 ਮਾਰਚ 2009)

ਹਬੀਬ ਜਾਲਬ (24 ਮਾਰਚ 1928 - 12 ਮਾਰਚ 1993) (ਉਰਦੂ: حبیب جالب) ਮਸ਼ਹੂਰ ਇਨਕਲਾਬੀ ਸ਼ਾਇਰ ਹੋਣ ਦੇ ਨਾਲ ਨਾਲ ਅਮੀਰਸ਼ਾਹੀ ਦੇ ਖ਼ਿਲਾਫ਼ ਅਤੇ ਗ਼ੈਰ ਜਮਹੂਰੀ ਹਕੂਮਤਾਂ ਦੇ ਖ਼ਿਲਾਫ਼ ਖੜਨ ਵਾਲੇ ਸਿਆਸਤਦਾਨ ਵੀ ਸੀ।

ਮੁਢਲਾ ਜੀਵਨ[ਸੋਧੋ]

ਹਬੀਬ ਜਾਲਬ 24 ਮਰਚ 1928 [1] ਨੂੰ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ, ਬਰਤਾਨਵੀ ਪੰਜਾਬ ਵਿੱਚ ਪੈਦਾ ਹੋਏ। ਐਂਗਲੋ ਅਰੇਬਕ ਹਾਈ ਸਕੂਲ ਦਿੱਲੀ ਤੋਂ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ। ਬਾਦ ਨੂੰ ਸਰਕਾਰੀ ਹਾਈ ਸਕੂਲ ਜੈਕਬ ਲਾਈਨ ਕਰਾਚੀ ਤੋਂ ਹੋਰ ਪੜ੍ਹਾਈ ਕੀਤੀ, ਰੋਜ਼ਨਾਮਾ ਜੰਗ ਅਤੇ ਫਿਰ ਲਾਇਲਪੁਰ ਟੈਕਸਟਾਇਲ ਮਿਲ ਨਾਲ ਰੋਜਗਾਰ ਦੇ ਸਿਲਸਿਲੇ ਵਿੱਚ ਜੁੜੇ।

ਉਸਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ ਬਰਗ ਅਵਾਰਾ ਦੇ ਨਾਮ ਨਾਲ 1957 ਵਿੱਚ ਪ੍ਰਕਾਸ਼ਿਤ ਕੀਤਾ। ਵੱਖ ਵੱਖ ਸ਼ਹਿਰਾਂ ਤੋਂ ਹਿਜਰਤ ਕਰਦੇ ਹੋਏ ਆਖ਼ਰ ਉਹ ਲਾਹੌਰ ਵਿੱਚ ਆਬਾਦ ਹੋ ਗਏ ਅਤੇ ਉਸ ਦਾ ਇਹ ਸ਼ੇਅਰ ਹਮੇਸ਼ਾ ਲਈ ਅਮਰ ਹੋ ਗਿਆ।

ਯਹ ਏਜਾਜ਼ ਹੈ ਹੁਸਨ ਆਵਾਰਗੀ ਕਾ
ਜਹਾਂ ਵੀ ਗਏ ਦਾਸਤਾਂ ਛੋੜ ਆਏ

ਅਜ਼ਾਦੀ ਦੇ ਬਾਅਦ ਉਹ ਕਰਾਚੀ ਆ ਗਏ ਅਤੇ ਕੁੱਝ ਅਰਸਾ ਮਾਰੂਫ਼ ਕਿਸਾਨ ਰਹਿਨੁਮਾ ਹੈਦਰ ਬਖ਼ਸ਼ ਜਤੋਈ ਦੀ ਸਿੰਧ ਹਾਰੀ ਤਹਿਰੀਕ ਵਿੱਚ ਕੰਮ ਕੀਤਾ। ਇੱਥੇ ਉਸ ਵਿੱਚ ਜਮਾਤੀ ਚੇਤਨਾ ਪੈਦਾ ਹੋਈ ਅਤੇ ਉਸ ਨੇ ਸਮਾਜੀ ਨਾਇਨਸਾਫ਼ੀਆਂ ਨੂੰ ਆਪਣੀਆਂ ਨਜ਼ਮਾਂ ਦਾ ਮੌਜ਼ੂ ਬਣਾਇਆ। ਫਿਰ 1956 ਵਿੱਚ ਲਾਹੌਰ ਵਿੱਚ ਰਿਹਾਇਸ਼ ਕਰ ਲਈ।

ਸਿਆਸੀ ਜ਼ਿੰਦਗੀ[ਸੋਧੋ]

ਅਯੂਬ ਖ਼ਾਨ ਅਤੇ ਯਾਹੀਆ ਖ਼ਾਨ ਦੀ ਹਕੂਮਤ ਸਮੇਂ ਉਸਨੇ ਕਈ ਬਾਰ ਕੈਦਕੱਟੀ। ਜਾਲਬ ਨੂੰ 1960 ਦੇ ਦਹਾਕੇ ਵਿੱਚ ਜੇਲ੍ਹ ਜਾਣਾ ਅਤੇ ਉੱਥੇ ਉਸ ਨੇ ਕੁਝ ਕਵਿਤਾਵਾਂ ਲਿਖੀਆਂ ਜੋ ਹਕੂਮਤ ਨੇ ਜ਼ਬਤ ਕਰ ਲਈਆਂ ਪਰ ਉਸ ਨੇ ਲਿਖਣਾ ਨਹੀਂ ਛੱਡਿਆ। ਜਾਲਬ ਨੇ 1960 ਅਤੇ 1970 ਦੇ ਦਹਾਕਿਆਂ ਵਿੱਚ ਬਹੁਤ ਖ਼ੂਬਸੂਰਤ ਸ਼ਾਇਰੀ ਕੀਤੀ ਜਿਸ ਵਿੱਚ ਉਸ ਨੇ ਉਸ ਵਕਤ ਦੇ ਮਾਰਸ਼ਲ ਲਾ ਦੇ ਖ਼ਿਲਾਫ਼ ਭਰਪੂਰ ਇਹਤਜਾਜ ਕੀਤਾ।

ਨਵੰਬਰ 1997 ਵਿੱਚ ਜਦ ਉਸ ਵਕਤ ਦੇ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਐਮਰਜੈਂਸੀ ਲਗਾਈ ਤਾਂ ਮੁਸ਼ੱਰਫ਼ ਦੇ ਸਿਆਸੀ ਵਿਰੋਧੀਆਂ ਦੀਆਂ ਮੀਟਿੰਗਾਂ ਤੇ ਜਲਸਿਆਂ ਵਿੱਚ ਹਬੀਬ ਜਾਲਬ ਦੀ ਸ਼ਾਇਰੀ ਦਿਲਾਂ ਨੂੰ ਗਰਮਾਉਣ ਲਈ ਪੜ੍ਹੀ ਜਾਂਦੀ ਸੀ। ਕਾਰ ਹਾਏ ਨੁਮਾਇਆਂ

ਸ਼ੋਹਰਤ[ਸੋਧੋ]

1958 ਵਿੱਚ ਪਹਿਲਾ ਤਾਨਸ਼ਾਹੀ ਦਾ ਦੌਰ ਸ਼ੁਰੂ ਹੋਇਆ, ਜਿਸਨੇ 1962 ਵਿੱਚ ਨਾਮ ਨਿਹਾਦ ਦਸਤੂਰ ਪੇਸ਼ ਕੀਤੇ ਜਿਸ ਪਰ ਜਾਲਬ ਨੇ ਆਪਣੀ ਮਸ਼ਹੂਰ-ਏ-ਜ਼ਮਾਨਾ ਨਜ਼ਮ, ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ ਕਹੀ। 1970 ਦੀਆਂ ਚੋਣਾਂ ਦੇ ਬਾਦ ਜਨਰਲ ਯਾਹੀਆ ਖ਼ਾਨ ਨੇ ਸੱਤਾ ਧਾਰੀ ਪਾਰਟੀ ਨੂੰ ਮੁੰਤਕਿਲ ਨਾ ਕੀਤਾ ਅਤੇ ਇਸ ਦੇ ਜਵਾਬ ਵਿੱਚ ਉਸ ਤੇ ਗੋਲੀਆਂ ਚਲੀਆਂ। ਉਸ ਵਕਤ ਪੱਛਮੀ ਪਾਕਿਸਤਾਨ ਇਸ ਫ਼ੌਜਕਸ਼ੀ ਦੀ ਹਿਮਾਇਤ ਕਰ ਰਿਹਾ ਸੀ। ਉਸ ਵਕਤ ਇਹ ਜਾਲਬ ਸਾਹਿਬ ਹੀ ਸੀ ਜੋ ਕਹਿ ਰਿਹਾ ਸੀ:

ਮੁਹੱਬਤ ਗੋਲਿਓਂ ਸੇ ਬੋ ਰਹੇ ਹੋ
ਵਤਨ ਕਾ ਚਿਹਰਾ ਖ਼ੂੰ ਸੇ ਧੋ ਰਹੇ ਹੋ
ਗੁਮਾਂ ਤੁਮਕੋ ਕਿ ਰਸਤਾ ਕੱਟ ਰਿਹਾ ਹੈ
ਯਕੀਂ ਮੁਝ ਕੋ ਕਿ ਮੰਜ਼ਿਲ ਖੋ ਰਹੇ ਹੋ

ਤਾਨਾਸ਼ਾਹੀ ਦੇ ਬਾਦ ਜਦ ਪੀਪਲਜ਼ ਪਾਰਟੀ ਦੀ ਹਕੂਮਤ ਦਾ ਪਹਿਲਾ ਦੌਰ ਆਇਆ ਅਤੇ ਅਵਾਮ ਦੇ ਹਾਲਾਤ ਕੁਛ ਨਾ ਬਦਲੇ ਤਾਂ ਜਾਲਬ ਸਾਹਿਬ ਨੂੰ ਕਹਿਣਾ ਪਿਆ:

ਵਹੀ ਹਾਲਾਤ ਹੈਂ ਫ਼ਕੀਰੋਂ ਕੇ
ਦਿਨ ਫਿਰੇਂ ਹੈਂ ਫ਼ਕਤ ਵਜ਼ੀਰੋਂ ਕੇ
ਹਰ ਬਿਲਾਵਲ ਹੈ ਦੇਸ ਕਾ ਮਕਰੂਜ਼
ਪਾਉਂ ਨੰਗੇ ਹੈਂ ਬੇ ਨਜ਼ੀਰੋਂ ਕੇ

ਰਚਨਾਵਾਂ[ਸੋਧੋ]

  • ਸਿਰਾਤ ਮੁਸਤਕੀਮ
  • ਜ਼ਿਕਰ ਬਹਤੇ ਖ਼ੂੰ ਕਾ
  • ਗੁੰਬਦ-ਏ- ਬੇਦਾਰ
  • ਕੁਲੀਆਤ ਹਬੀਬ ਜਾਲਬ
  • ਇਸ ਸ਼ਹਿਰ-ਏ-ਖ਼ਰਾਬੀ ਮੇਂ
  • ਗੋਸ਼ੇ ਮੇਂ ਕਫ਼ਸ ਕੇ
  • ਹਰਫ਼-ਏ-ਹੱਕ
  • ਹਰਫ਼-ਏ-ਸਰਦਾਰ

ਹਵਾਲੇ[ਸੋਧੋ]