ਹਰਪਾਲ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਪਾਲ ਬਰਾੜ
ਹਰਪਾਲ ਬਰਾੜ, ਫਾਸ਼ੀਵਾਦ ਉੱਤੇ ਜਿੱਤ ਦੀ 70ਵੀਂ ਵਰ੍ਹੇਗੰਢ ਤੇ.ਬਰਮਿੰਘਮ ਵਿੱਚ ਨੌਜਵਾਨ ਕਮਿਊਨਿਸਟਾਂ ਨੂੰ ਸੰਬੋਧਨ ਕਰਦੇ ਹੋਏ।
ਜਨਮ (1939-10-05) 5 ਅਕਤੂਬਰ 1939 (ਉਮਰ 84)
ਪੇਸ਼ਾਚੇਅਰਮੈਨ, ਸੀਪੀਜੀਪੀ-ਐਮਐਲ
ਰਾਜਨੀਤਿਕ ਦਲਕਮਿਊਨਿਸਟ ਪਾਰਟੀ ਆਫ਼ ਗ੍ਰੇਟ ਬ੍ਰਿਟੇਨ (ਮਾਰਕਸਵਾਦੀ–ਲੈਨਿਨਵਾਦੀ)

ਹਰਪਾਲ ਬਰਾੜ (ਜਨਮ 5 ਅਕਤੂਬਰ 1939) ਇੱਕ ਭਾਰਤੀ-ਮੂਲ ਦਾ ਬਰਤਾਨਵੀ ਕਮਿਊਨਿਸਟ ਸਿਆਸਤਦਾਨ, ਲੇਖਕ ਅਤੇ ਵਪਾਰੀ ਹੈ। ਉਹ ਕਮਿਊਨਿਸਟ ਪਾਰਟੀ ਆਫ਼ ਗ੍ਰੇਟ ਬ੍ਰਿਟੇਨ (ਮਾਰਕਸਵਾਦੀ–ਲੈਨਿਨਵਾਦੀ) ਦਾ ਬਾਨੀ ਅਤੇ ਮੌਜੂਦਾ ਚੇਅਰਮੈਨ ਹੈ।

ਬਰਾੜ ਸ੍ਰੀ ਮੁਕਤਸਰ ਸਾਹਿਬ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਪੈਦਾ ਹੋਇਆ  ਅਤੇ 1962 ਦੇ ਬਾਅਦ ਬ੍ਰਿਟੇਨ ਵਿੱਚ ਰਹਿੰਦਾ ਅਤੇ ਕੰਮ ਕਰਦਾ ਹੈ। ਪਹਿਲਾਂ ਇੱਕ ਵਿਦਿਆਰਥੀ ਹੋਣ ਦੇ ਨਾਤੇ, ਫਿਰ ਉੱਚ ਸਿੱਖਿਆ ਦੇ ਹੈਰੋ ਕਾਲਜ (ਬਾਅਦ ਵਿੱਚ ਨਵੇਂ ਨਾਮ ਵਾਲੀ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਮਿਲਾ ਦਿੱਤਾ ਗਿਆ) ਵਿੱਚ ਕਾਨੂੰਨ ਦੇ ਲੈਕਚਰਾਰ ਦੇ ਤੌਰ ਤੇ, ਅਤੇ ਬਾਅਦ ਵਿੱਚ ਟੈਕਸਟਾਈਲ ਕਾਰੋਬਾਰ ਚਲਾ ਲਿਆ। ਬਰਾੜ ਵੈਸਟ ਲੰਡਨ ਵਿੱਚ ਇਮਾਰਤਾਂ ਦਾ ਮਾਲਕ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਉਹ ਸੀਪੀਜੀਪੀ-ਐਮਐਲ ਦੀਆਂ ਪਾਰਟੀ ਸਰਗਰਮੀਆਂ ਦੇ ਲਈ ਵਰਤਦਾ ਹੈ, ਅਤੇ ਇੱਕ ਹਿੱਸੇ ਵਿੱਚ ਇੱਕ ਇੰਟਰਨੈੱਟ ਦੁਕਾਨ ਹੈ, ਜਿਸਨੂੰ "ਮੈਡਲੇਨ ਤਰੇਹੀਰਨ ਐਂਡ ਹਰਪਾਲ ਬਰਾੜ" ਕਹਿੰਦੇ ਹਨ,  ਜਿਥੇ ਸ਼ਾਲ ਵੇਚੇ ਜਾਂਦੇ ਹਨ।

ਬਰਾੜ  ਇੱਕ ਖੱਬੇ ਸਿਆਸੀ ਅਖਬਾਰ ਕਹਿੰਦੇ ਲਲਕਾਰ  ਦਾ ਸੰਪਾਦਕ ਹੈ, ਸੀ, ਜਿਸਦਾ ਇਲਹਾਕ ਬਰਾੜ ਵਲੋਂ ਵਿਰਸੇ ਵਿੱਚ ਆਉਣ ਤੋਂ ਪਹਿਲਾਂ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਸੀ। ਬਰਾੜ ਨੇ ਕਮਿਊਨਿਜ਼ਮ, ਭਾਰਤੀ ਰਿਪਬਲੀਕਨ, ਸਾਮਰਾਜਵਾਦ, ਜਿਓਨਵਾਦ-ਵਿਰੋਧ, ਬਸਤੀਵਾਦ-ਵਿਰੋਧ, ਅਤੇ ਬ੍ਰਿਟਿਸ਼ ਜਨਰਲ ਹੜਤਾਲ ਵਰਗੇ ਵਿਸ਼ਿਆਂ ਤੇ ਅਨੇਕ ਕਿਤਾਬਾਂ ਲਿਖੀਆਂ ਹਨ। ਉਹ ਹੈਂਡਜ ਆਫ਼ ਚਾਈਨਾ ਮੁਹਿੰਮ ਦਾ ਸਹਿ-ਬਾਨੀ ਵੀ ਹੈ।

ਰਚਨਾਵਾਂ[ਸੋਧੋ]

  • Inquilab Zindabad, India's Liberation Struggle
  • Revisionism and the demise of the USSR
  • The 1926 British General Strike
  • Nato's Predatory War Against Yugoslavia
  • Imperialism and War
  • Imperialism – the Eve of the Social Revolution of the Proletariat
  • Chimurenga! The Liberation Struggle in Zimbabwe
  • Imperialism – Decadent, Parasitic, Moribund Capitalism
  • Bourgeois Nationalism or Proletarian Internationalism?
  • Social Democracy – the Enemy Within
  • Trotskyism or Leninism?
  • Perestroika – the Complete Collapse of Revisionism

ਚੋਣਾਂ ਲੜੀਆਂ[ਸੋਧੋ]

ਯੂਕੇ ਸੰਸਦ ਦੀਆਂ ਚੋਣਾਂ

ਚੋਣ ਦੀ

ਮਿਤੀ

ਹਲਕੇ ਪਾਰਟੀ ਵੋਟ %
1997 Ealing Southall SLP 2,107 3.9
2001 Ealing Southall SLP 921 2.0

ਯੂਰਪੀ ਸੰਸਦ ਚੋਣਾਂ

ਸਾਲ ਖੇਤਰ ਪਾਰਟੀ ਵੋਟ % ਨਤੀਜਾ ਸੂਚਨਾ
1999 ਲੰਡਨ SLP 19,632 1.7 ਨਾ-ਚੁਣੇ ਗਏ ਬਹੁ-ਪਾਰਟੀ ਹਲਕੇ; ਪਾਰਟੀ ਦੀ ਸੂਚੀ

ਲੰਡਨ ਵਿਧਾਨ ਸਭਾ ਚੋਣਾਂ (ਸਾਰਾ ਲੰਡਨ ਸ਼ਹਿਰ)

ਚੋਣ ਦੀ

ਮਿਤੀ  

ਪਾਰਟੀ ਵੋਟ % ਨਤੀਜੇ ਸੂਚਨਾ
2000 SLP 17,401[1] 1.0 ਨਾ ਚੁਣੇ ਗਏ ਬਹੁ-ਪਾਰਟੀ ਮੈਂਬਰ ਪਾਰਟੀ ਸੂਚੀ[2]

ਟਿੱਪਣੀਆਂ[ਸੋਧੋ]

  1. "Greater London Authority Election Results" Archived 2019-09-26 at the Wayback Machine.. www.election.demon.co.uk.
  2. "Greater London Authority Candidates". www.election.demon.co.uk.

ਬਾਹਰੀ ਲਿੰਕ[ਸੋਧੋ]