ਹਰੀ ਉੱਪਲ (ਕਲਾਸੀਕਲ ਡਾਂਸਰ)
Hari Uppal | |
|---|---|
| ਜਨਮ | ਸਤੰਬਰ 22, 1926 |
| ਮੌਤ | 2 ਜਨਵਰੀ 2011 (ਉਮਰ 84) Kolkata, India |
| ਕਬਰ | Magra, Nalanda, Bihar, India 25°07′12″N 85°18′40″E / 25.1200°N 85.3112°E |
| ਬੱਚੇ | Abhik Uppal Stella Uppal Subbiah and two other daughters |
| ਪੁਰਸਕਾਰ | Padma Shri Sangeet Natak Akademi Award Tamra Patra |
| ਵੈੱਬਸਾਈਟ | Official web site |


ਹਰੀ ਉੱਪਲ ਇੱਕ ਭਾਰਤੀ ਕਲਾਸੀਕਲ ਡਾਂਸਰ ਸੀ ਅਤੇ ਭਾਰਤੀ ਨ੍ਰਿਤਿਆ ਕਲਾ ਮੰਦਰ ਨਾਮ ਦੀ ਇੱਕ ਕਲਾਸੀਕਲ ਡਾਂਸ ਅਕੈਡਮੀ ਦਾ ਸੰਸਥਾਪਕ ਸੀ, ਜੋ ਕਥਕਲੀ ਅਤੇ ਮਣੀਪੁਰੀ ਦੇ ਨਾਚ ਰੂਪਾਂ ਵਿੱਚ ਆਪਣੀ ਮੁਹਾਰਤ ਹਾਸਿਲ ਕਰਣ ਲਈ ਜਾਣਿਆ ਜਾਂਦਾ ਹੈ।[1][2][3][4][5][6] ਉਸ ਨੂੰ 2010 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ,ਜਿਹੜਾ ਕਿ ਭਾਰਤ ਦਾ ਚੌਥਾ ਸਭ ਤੋਂ ਵੱਡਾ ਭਾਰਤੀ ਨਾਗਰਿਕ ਪੁਰਸਕਾਰ ਹੈ, ਨਾਲ ਸਨਮਾਨਿਤ ਕੀਤਾ ਗਿਆ ਸੀ।[7]
ਜੀਵਨੀ
[ਸੋਧੋ]ਹਰੀ ਉੱਪਲ ਦਾ ਜਨਮ 22 ਸਤੰਬਰ 1926 ਨੂੰ ਭਾਰਤ ਦੇ ਬਿਹਾਰ ਰਾਜ ਦੇ ਸਮਸਤੀਪੁਰ ਜ਼ਿਲ੍ਹੇ ਦੇ ਮਾਨਪੁਰ ਵਿੱਚ ਹੋਇਆ ਸੀ।[2][6][4][3] ਉਸਨੇ ਆਪਣੀ ਸਕੂਲ ਦੀ ਪਡ਼੍ਹਾਈ ਪਟਨਾ ਦੇ ਇੱਕ ਸਥਾਨਕ ਸਕੂਲ ਵਿੱਚ ਕੀਤੀ ਅਤੇ ਪਟਨਾ ਆਰਟਸ ਕਾਲਜ ਤੋਂ ਮੂਰਤੀਕਲਾ ਵਿੱਚ ਗ੍ਰੈਜੂਏਸ਼ਨ ਕੀਤੀ।[6] ਸਕਾਲਰਸ਼ਿਪ ਪ੍ਰਾਪਤ ਕਰਨ ਤੋਂ ਬਾਅਦ, ਉੱਪਲ 1943 ਵਿੱਚ ਸ਼ਾਂਤੀਨਿਕੇਤਨ ਵਿੱਚ ਦਾਖਿਲ ਹੋ ਗਿਆ, ਜਿੱਥੋਂ ਉਸਨੇ ਕਥਕਲੀ ਅਤੇ ਮਣੀਪੁਰੀ ਨਾਚ ਸਿੱਖਿਆ।[4][6] ਉਸਦਾ ਅਗਲਾ ਲਕਸ਼ ਕੇਰਲ ਕਲਾਮੰਡਲਮ ਵੱਲ ਸੀ ਜਿਥੇ ਉਸਨੇ ਪ੍ਰਸਿੱਧ ਕਥਕਲੀ ਵਿਦਵਾਨ, ਗੁਰੂ ਕੁੰਚੂ ਕੁਰੁਪ ਅਤੇ ਆਸਨ ਰਮਨਕੁੱਟੀ ਨਾਇਰ ਦੀ ਦੇਖ-ਰੇਖ ਹੇਠ ਪਡ਼੍ਹਾਈ ਕੀਤੀ।[6] ਇਸ ਤੋਂ ਬਾਅਦ 1949 ਵਿੱਚ ਗੁਰੂ ਓਝਾ ਅਮੂਬੀ ਸਿੰਘ ਦੀ ਅਗਵਾਈ ਹੇਠ ਮਣੀਪੁਰੀ ਨਾਚ ਦੀਆਂ ਰਾਸ ਮਹਾਰਾਂ ਅਤੇ ਬਸੰਤ ਰਾਸ ਸ਼ੈਲੀਆਂ ਦੀ ਤਾਲੀਮ ਹਾਸਿਲ ਕੀਤੀ।[6] ਉਸਨੇ 1970 ਵਿੱਚ ਭਾਰਤ ਸਰਕਾਰ ਦੀ ਸਕਾਲਰਸ਼ਿਪ 'ਤੇ ਚੈਕੋਸਲੋਵਾਕੀਆ ਅਤੇ ਰੂਸ ਵਿੱਚ ਯੂਰਪੀਅਨ ਲੋਕ ਨਾਚਾਂ ਦੀ ਤਿੰਨ ਮਹੀਨਿਆਂ ਦੀ ਸਿਖਲਾਈ ਵੀ ਲਈ ਸੀ।[4][6]
8 ਦਸੰਬਰ 1950 ਨੂੰ, ਉੱਪਲ ਨੇ ਆਪਣੇ ਪ੍ਰੋਜੈਕਟ, ਭਾਰਤੀ ਨ੍ਰਿਤਿਆ ਕਲਾ ਮੰਦਿਰ, ਇੱਕ ਡਾਂਸ ਅਕੈਡਮੀ 'ਤੇ ਕੰਮ ਕਰਨਾ ਸ਼ੁਰੂ ਕੀਤਾ।[4][5] ਅਕੈਡਮੀ, ਜੋ ਕਿ 1963 ਵਿੱਚ 8 ਲੜਕਿਆਂ ਅਤੇ 10 ਲੜਕੀਆਂ ਦੀ ਵਿਦਿਆਰਥੀ ਗਿਣਤੀ ਨਾਲ ਸ਼ੁਰੂ ਹੋਈ ਸੀ, ਪਿਛਲੇ ਸਾਲਾਂ ਵਿੱਚ ਪੰਜ ਭਾਰਤੀ ਕਲਾਸੀਕਲ ਨਾਚ ਰੂਪਾਂ ਅਤੇ ਬਿਹਾਰ ਦੇ ਕਈ ਲੋਕ ਨਾਚ ਰੂਪਾਂ ਲਈ ਕੋਚਿੰਗ ਕਰਵਾਉਣ ਲਈ ਵਧੀ ਹੈ।[4][6] ਅਕੈਡਮੀ ਡਾਂਸ ਅਤੇ ਡਰਾਮਾ ਲਈ ਸਟੂਡੀਓ, ਇੱਕ ਗੈਲਰੀ ਅਤੇ ਇੱਕ ਕਲਾ ਅਜਾਇਬ ਘਰ ਦੀ ਮੇਜ਼ਬਾਨੀ ਕਰਦੀ ਹੈ ਅਤੇ ਪਟਨਾ ਅਤੇ ਰਾਂਚੀ ਵਿੱਚ ਸਿਖਲਾਈ ਕੇਂਦਰ ਹਨ।[8][9][3] ਇਸ ਨੇ 2011 ਤੋਂ ਇੱਕ ਸੰਗੀਤ ਕਾਲਜ ਦਾ ਦਰਜਾ ਵੀ ਪ੍ਰਾਪਤ ਕੀਤਾ ਹੈ।[10]
ਹਰੀ ਉੱਪਲ ਦੀ ਕਥਿਤ ਤੌਰ ਉੱਤੇ ਦਿਮਾਗ ਦੇ ਖੂਨ ਵਗਣ ਕਾਰਨ 2 ਜਨਵਰੀ 2011 ਨੂੰ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।[1][3] ਉਹ ਆਪਣੇ ਪਿੱਛੇ ਪੁੱਤਰ ਅਭਿਕ ਅਤੇ ਤਿੰਨ ਧੀਆਂ ਛੱਡ ਗਿਆ ਹੈ।[1][5] ਉਸ ਦੀਆਂ ਬੇਟੀਆਂ ਵਿੱਚੋਂ ਇੱਕ, ਸਟੈਲਾ ਉੱਪਲ ਸੁਬੀਆ, ਰੁਕਮਣੀ ਦੇਵੀ ਅਰੁੰਡੇਲ ਦੇ ਕਲਾਕਸ਼ੇਤਰ ਦੀ ਸਾਬਕਾ ਵਿਦਿਆਰਥੀ ਹੈ, ਅਤੇ ਇੱਕ ਯੂ. ਕੇ. ਅਧਾਰਤ ਭਰਤਨਾਟਿਅਮ ਦੀ ਪ੍ਰਸਿੱਧ ਨੁਮਾਇੰਦਾ ਹੈ।[11] ਉਸ ਦੀ ਮ੍ਰਿਤਕ ਦੇਹ ਨੂੰ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਮਾਗਰਾ ਵਿੱਚ ਉਸ ਦੇ ਨਿਵਾਸ ਉੱਪਲ ਹਾਊਸ ਵਿਖੇ ਦਫ਼ਨਾਇਆ ਗਿਆ।[1][5]
ਅਵਾਰਡ ਅਤੇ ਮਾਨਤਾ
[ਸੋਧੋ]ਹਰੀ ਉੱਪਲ ਨੂੰ 1952 ਵਿੱਚ ਬਿਹਾਰ ਨ੍ਰਿਤਿਆ ਨਾਟਯ ਕਲਾ ਪ੍ਰੀਸ਼ਦ ਤੋਂ ਤਾਮਰ ਪਾਤਰਾ (ਤਾਂਬੇ ਡਾ ਪਲਾਕ) ਅਤੇ 2001 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ ਸੀ।[4][2][5][12] ਭਾਰਤ ਸਰਕਾਰ ਨੇ ਉਸ ਨੂੰ 2010 ਦੇ ਗਣਤੰਤਰ ਦਿਵਸ ਸਨਮਾਨ ਸੂਚੀ ਵਿੱਚ ਪਦਮ ਸ਼੍ਰੀ ਦੇ ਨਾਗਰਿਕ ਪੁਰਸਕਾਰ ਲਈ ਵੀ ਸ਼ਾਮਲ ਕੀਤਾ ਸੀ।[4][7]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 1.3 "TOI". TOI. 3 January 2011. Retrieved 19 December 2014.
- ↑ 2.0 2.1 2.2 "Oxford Index". Oxford University Press. 2014. Archived from the original on 18 February 2018. Retrieved 19 December 2014.
- ↑ 3.0 3.1 3.2 3.3 "Hari Uppal dies at 80". 3 January 2011. Archived from the original on 4 ਮਾਰਚ 2016. Retrieved 16 June 2018.
- ↑ 4.0 4.1 4.2 4.3 4.4 4.5 4.6 4.7 "Telegraph". Telegraph. 4 January 2011. Archived from the original on 23 April 2014. Retrieved 19 December 2014.
- ↑ 5.0 5.1 5.2 5.3 5.4 "Patna Daily". Patna Daily. 3 January 2011. Archived from the original on 16 June 2018. Retrieved 19 December 2014.
- ↑ 6.0 6.1 6.2 6.3 6.4 6.5 6.6 6.7 "Bihar Days". Bihar Days. 4 January 2011. Archived from the original on 25 September 2015. Retrieved 19 December 2014.
- ↑ 7.0 7.1 "Padma Shri" (PDF). Padma Shri. 2014. Archived from the original (PDF) on 15 ਅਕਤੂਬਰ 2015. Retrieved 11 November 2014.
- ↑ "TOI BNKM". TOI. 15 March 2013. Retrieved 19 December 2014.
- ↑ "Bihar Plus". Bihar Plus. 2014. Archived from the original on 20 March 2014. Retrieved 19 December 2014.
- ↑ "Music College". TOI. 10 April 2011. Retrieved 19 December 2014.
- ↑ "Red Hot Curry". Red Hot Curry. 2014. Archived from the original on 21 August 2012. Retrieved 19 December 2014.
- ↑ "Sangeet Natak Akademi". Sangeet Natak Akademi. 2014. Archived from the original on 30 May 2015. Retrieved 19 December 2014.