ਹਰੀ ਸਿੰਘ (ਕਲਾਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਰੀ ਸਿੰਘ ਇੱਕ ਭਾਰਤੀ ਚਿੱਤਰਕਾਰ ਸੀ

ਸਾਰ[ਸੋਧੋ]

ਹਰੀ ਸਿੰਘ ਉਹਨਾਂ ਕਲਾਕਾਰਾਂ ਵਿਚੋਂ ਇੱਕ ਸੀ ਜਿਹੜੇ ਆਪਣੇ ਕੰਮ ਦੇ ਤਾਂ ਬਹੁਤ ਮਾਹਰ ਹੁੰਦੇ ਹਨ ਪਰ ਸ਼ੌਹਰਤ ਦੇ ਮਗਰ ਨਹੀਂ ਭੱਜਦੇ। ਪੇਂਟਿੰਗ ਦੇ ਖੇਤਰ ਵਿਚ ਉਸਦੀ ਦੇਣ ਨਾਂ ਭੁੱਲੀ ਜਾਣ ਵਾਲੀ ਹੈ , ਪਰ ਉਹ ਸ਼ੌਹਰਤ ਤੋਂ ਸਦਾ ਹੀ ਦੂਰ ਰਿਹਾ। ਕਈ ਮਸ਼ਹੂਰ ਚਿੱਤਰਕਾਰ ਜਿਨ੍ਹਾਂ ਵਿਚ ਗੁਰਬਖਸ਼ ਸਿੰਘ ਸ਼ੇਠੀ, ਜੀ ਐੱਸ ਸੋਹਨ, ਦਵਾਰਕਾ ਦਾਸ, ਅਤੇ ਰਾਮ ਸਿੰਘ, ਉਸਦੇ ਸ਼ਗਿਰਦ ਸਨ। ਹਰੀ ਸਿੰਘ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ, ਜੋ ਕਿ ਅੰਮ੍ਰਿਤਸਰ ਵਿਚ ਸਥਿੱਤ ਹੈ, ਦੇ ਫਾਊਂਡਰ ਸਨ ਅਤੇ ਆਪਣੇ ਆਖਰੀ ਸਾਹਾਂ ਤੱਕ ਇਸਦੇ ਵਾਈਸ ਪ੍ਰੈਸੀਡੈਂਟ ਰਹੇ। ਉਹ ਭਾਰਤ ਦੇ ਮਹੱਤਵਪੂਰਨ ਚਿੱਤਰਕਾਰਾਂ ਵਿਚੋਂ ਇੱਕ ਹਨ।

ਜਨਮ[ਸੋਧੋ]

ਸ. ਹਰੀ ਸਿੰਘ ਦਾ ਜਨਮ ਰਾਮਗੜ੍ਹੀਆ ਸਿਖ ਪਰਿਵਾਰ ਵਿਚ ਸੰਨ 1984 ਵਿਚ ਹੋੲਿਆ। ਉਸ ਦੇ ਪਿਤਾ ਸਰਦਾਰ ਗੰਡਾ ਸਿੰਘ, ਜੋ ਕਿ ਇੱਕ ਮਸ਼ਹੂਰ ਆਰਕੀਟੈੱਕ ਅਤੇ ਚਿੱਤਰਕਾਰ ਸਨ।