ਸਮੱਗਰੀ 'ਤੇ ਜਾਓ

ਹਾਈਪਰ ਰੀਅਲਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਈਪਰਰਿਐਲਿਟੀ ਪੋਸਟ-ਸਟ੍ਰਕਚਰਲਿਜ਼ਮ ਦਾ ਇੱਕ ਸੰਕਲਪ ਹੈ ਜੋ ਹਕੀਕਤ ਦੀਆਂ ਧਾਰਨਾਵਾਂ ਦੇ ਵਿਕਾਸ ਦੀ ਉਸ ਪ੍ਰਕਿਰਿਆ ਦਾ ਲਖਾਇਕ ਹੈ, ਜਿਸ ਨਾਲ ਹਕੀਕਤ ਦੀ ਨੁਮਾਇੰਦਗੀ ਲਈ ਘੜੇ ਗਏ ਚਿੰਨ੍ਹਾਂ ਅਤੇ ਪ੍ਰਤੀਕਾਂ ਅਤੇ ਆਮ ਸਹਿਮਤੀ ਵਾਲ਼ੀ ਹਕੀਕਤ ਦੀਆਂ ਪ੍ਰਤੱਖ ਧਾਰਨਾਵਾਂ ਵਿਚਕਾਰ ਘਿੱਚਮਿੱਚ ਦੀ ਸੱਭਿਆਚਾਰਕ ਸਥਿਤੀ ਪੈਦਾ ਹੋ ਜਾਂਦੀ ਹੈ। ਹਾਈਪਰਰੀਅਲਿਟੀ ਨੂੰ ਇੱਕ ਅਜਿਹੀ ਸਥਿਤੀ ਵਜੋਂ ਦੇਖਿਆ ਜਾਂਦਾ ਹੈ ਜਿਸ ਵਿੱਚ, ਸੱਭਿਆਚਾਰ ਅਤੇ ਮੀਡੀਆ ਵਿੱਚ ਹਕੀਕਤ ਦੀਆਂ ਧਾਰਨਾਵਾਂ ਦੇ ਗੁੰਨ੍ਹੇ ਜਾਣ ਦੇ ਕਾਰਨ, ਆਮ ਤੌਰ 'ਤੇ ਹਕੀਕੀ ਅਤੇ ਮਨੋਘੜਤ ਨੂੰ ਅਨੁਭਵਾਂ ਵਿੱਚ ਇਸ ਤਰ੍ਹਾਂ ਖ਼ਲਤ ਮਲਤ ਕਰ ਦਿੱਤਾ ਜਾਂਦਾ ਹੈ ਤਾਂ ਜੋ ਇੱਕ ਦੇ ਖ਼ਤਮ ਹੋਣ ਅਤੇ ਦੂਜੇ ਦੇ ਸ਼ੁਰੂ ਹੋਣ ਵਿਚਕਾਰ ਕੋਈ ਸਪੱਸ਼ਟ ਅੰਤਰ ਨਾ ਰਹੇ। [1]

ਇਹ ਪਦ ਫਰਾਂਸੀਸੀ ਦਾਰਸ਼ਨਿਕ ਜੀਨ ਬੌਦਰੀਲਾਰਦ ਨੇ ਪ੍ਰਚਲਿਤ ਕੀਤਾ ਸੀ, ਜਿਸ ਦੀਆਂ ਉੱਤਰ-ਆਧੁਨਿਕ ਰਚਨਾਵਾਂ ਨੇ ਸੰਚਾਰ ਅਧਿਐਨ ਦੇ ਖੇਤਰ ਦੀ ਵਿਦਵਤਾਪੂਰਨ ਪਰੰਪਰਾ ਵਿੱਚ ਯੋਗਦਾਨ ਪਾਇਆ ਜੋ ਸਿੱਧੇ ਤੌਰ 'ਤੇ ਵੱਡੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀ ਹੈ। ਉੱਤਰ-ਆਧੁਨਿਕਤਾਵਾਦ ਦੀ ਸਥਾਪਨਾ 1960 ਦੇ ਦਹਾਕੇ ਦੀਆਂ ਸਮਾਜਿਕ ਉਥਲ-ਪੁਥਲਾਂ ਰਾਹੀਂ ਹੋਈ ਸੀ, ਜਿਨ੍ਹਾਂ ਨੂੰ ਪਹਿਲਾਂ ਤੋਂ ਮੌਜੂਦ ਪਰੰਪਰਾਵਾਂ ਅਤੇ ਸਮਾਜਿਕ ਸੰਸਥਾਵਾਂ ਬਾਰੇ ਸਵਾਲ ਉਠਾਉਣ ਵਾਲੀਆਂ ਸਮਾਜਿਕ ਲਹਿਰਾਂ ਨੇ ਅੱਡੀ ਲਾਈ ਸੀ। ਉੱਤਰ-ਆਧੁਨਿਕ ਦ੍ਰਿਸ਼ਟੀਕੋਣ ਰਾਹੀਂ, ਹਕੀਕਤ ਨੂੰ ਇੱਕ ਖੰਡਿਤ, ਪੂਰਕ ਅਤੇ ਬਹੁ-ਸਮੂਹਕ ਪ੍ਰਣਾਲੀ ਵਜੋਂ ਦੇਖਿਆ ਜਾਂਦਾ ਹੈ ਜਿਸ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੈਦਾ ਕੀਤੇ ਗਏ ਪੁਰਜੇ ਹੁੰਦੇ ਹਨ। ਸਮਾਜਿਕ ਹਕੀਕਤਾਂ ਜੋ ਸਹਿਮਤੀ ਵਾਲੀ ਹਕੀਕਤ ਦਾ ਗਠਨ ਕਰਦੀਆਂ ਹਨ, ਲਗਾਤਾਰ ਪੈਦਾ ਅਤੇ ਦੁਬਾਰਾ ਪੈਦਾ ਹੁੰਦੀਆਂ ਹਨ, ਜੋ ਚਿੰਨ੍ਹਾਂ ਅਤੇ ਪ੍ਰਤੀਕਾਂ ਦੀ ਵਿਸਤ੍ਰਿਤ ਵਰਤੋਂ ਦੁਆਰਾ ਬਦਲਦੀਆਂ ਰਹਿੰਦੀਆਂ ਹਨ ਜੋ ਇਸ ਤਰ੍ਹਾਂ ਇੱਕ ਵੱਡੀ ਹਾਈਪਰਰੀਅਲਟੀ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦੀਆਂ ਹਨ।

ਹਵਾਲੇ

[ਸੋਧੋ]
  1. Tiffin, John; Terashima, Nobuyoshi (2005). "Paradigm for the third millennium". Hyperreality.