ਹਿਮਾਂਸ਼ੀ ਖੁਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿਮਾਂਸ਼ੀ ਖੁਰਾਣਾ(ਜਨਮ 27 ਨਵੰਬਰ 1991) ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ ਜੋ ਕੀਰਤਪੁਰ ਸਾਹਿਬ, ਪੰਜਾਬ[1] ਤੋਂ ਹੈ। ਇਸਨੇ ਇੱਕ ਅਦਾਕਾਰ ਵਜੋਂ ਆਪਣੀ ਪਛਾਣ ਪੰਜਾਬੀ ਫ਼ਿਲਮ ਸਾਡਾ ਹੱਕ ਤੋਂ ਕਾਇਮ ਕੀਤੀ। ਇਸਨੂੰ ਵਧੇਰੇ ਬਤੌਰ ਮਾਡਲ ਪਛਾਣਿਆ ਜਾਂਦਾ ਹੈ ਹਿਮਾਂਸ਼ੀ ਖੁਰਾਣਾ ਨੇ ਸੋਚ (ਹਾਰਡੀ ਸੰਧੂ), ਓਸਮਾਨੀਆਂ (ਸਿੱਪੀ ਗਿੱਲ), ਲਾਦੇਨ (ਜੱਸੀ ਗਿੱਲ), ਠੋਕਦਾ ਰਿਹਾ ਅਤੇ ਗੱਲ ਜੱਟਾਂ ਵਾਲੀ (ਨਿੰਜਾ), ਗੱਭਰੂ ਅਤੇ ਗੱਭਰੂ 2 (ਜੇ ਸਟਾਰ) ਆਦਿ ਪੰਜਾਬੀ ਗੀਤਾਂ ਦੇ ਵੀਡੀਓਜ਼ ਵਿੱਚ ਮਾਡਲਿੰਗ ਕੀਤੀ।

ਮੁੱਢਲਾ ਜੀਵਨ[ਸੋਧੋ]

ਹਿਮਾਂਸ਼ੀ ਦਾ ਜਨਮ 27 ਨਵੰਬਰ, 1991 ਨੂੰ ਕੀਰਤਪੁਰ ਸਾਹਿਬ, ਪੰਜਾਬ ਵਿੱਚ ਹੋਇਆ। ਇਸਦੇ ਦੋ ਛੋਟੇ ਭਰਾ ਹਨ। ਹਿਮਾਂਸ਼ੀ ਨੇ ਆਪਣੀ ਪ੍ਰੇਰਣਾ ਆਪਣੀ ਮਾਂ ਸੁਨੀਤ ਕੌਰ[2] ਨੂੰ ਦੱਸਿਆ। ਇਸਨੇ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਬੀ.ਸੀ.ਐਮ ਸਕੂਲ ਤੋਂ ਕੀਤੀ। ਹਿਮਾਂਸ਼ੀ ਨੇ ਬਾਰ੍ਹਵੀਂ ਜਮਾਤ ਮੈਡੀਕਲ ਸਾਇੰਸ ਵਿੱਚ ਕੀਤੀ। ਬਾਅਦ ਵਿੱਚ ਇਸਨੇ ਹੋਸਪਿਟੈਲਿਟੀ ਵਿੱਚ ਡਿਗਰੀ ਪ੍ਰਾਪਤ ਕੀਤੀ। ਹੁਣ ਇਹ ਬਤੌਰ ਅਦਾਕਾਰਾ ਕਾਰਜ ਕਰ ਰਹੀ ਹੈ।

ਕੈਰੀਅਰ[ਸੋਧੋ]

ਹਿਮਾਂਸ਼ੀ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ ਵਿੱਚ ਕੀਤੀ ਜਦੋਂ ਇਹ 2011 ਵਿੱਚ ਮਿਸ ਲੁਧਿਆਣਾ ਬਣੀ। ਫਿਰ ਇਹ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਦਿੱਲੀ ਆ ਗਈ। ਇਹ ਮੈਕ ਦੀ ਬ੍ਰਾਂਡ ਐਮਬੈਸਡਰ ਬਣੀ। ਫਿਰ ਇਸਨੇ ਮੇਕ ਮਾਈ ਟ੍ਰਿਪ, ਆਯੂਰ, ਪੈਪਸੀ, ਨੈਸਲੇ, ਗੀਤਾਂਜਲੀ ਜਵੈਲਰਸ, ਬਿੱਗ ਬਾਜ਼ਾਰ, ਕਿੰਗਫਿਸ਼ਰ, ਕੈਲਵਿਨ ਕੈਲਿਨ ਅਤੇ ਹੋਰ ਕਈ ਵੱਡੀ ਕੰਪਨੀਆਂ ਲਈ ਕੰਮ ਕੀਤਾ।

ਇਸਨੇ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 2010 ਵਿੱਚ "ਜੋੜੀ- ਬਿਗ ਡੇ ਪਾਰਟੀ" ਪੰਜਾਬੀ ਐੱਮ.ਸੀ. ਅਤੇ ਕੁਲਦੀਪ ਮਾਣਕ ਤੋਂ ਕੀਤੀ। ਫਿਰ, 2012 ਵਿੱਚ, ਇਸਨੇ ਫ਼ਿਰੋਜ਼ ਖਾਨ ਦੇ ਗਾਣੇ ਅਤੇ ਹਰਜੋਤ ਦੇ ਗਾਨੇ ਇਜ਼ਹਾਰ ਵਿੱਚ ਕੰਮ ਕੀਤਾ। 2013 ਵਿੱਚ, ਹਿਮਾਂਸ਼ੀ ਨੇ ਹਾਰਡੀ ਸੰਧੂ ਦੇ ਸੋਚ ਗਾਣੇ ਅਤੇ ਫ਼ਿਲਮ ਸਾਡਾ ਹੱਕ ਵਿੱਚ ਭੂਮਿਕਾ ਨਿਭਾਈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ
ਫ਼ਿਲਮ
ਭੂਮਿਕਾ
2012 ਜੀਤ ਲੇਂਗੇ ਜਹਾਨ[3] -
2013 ਸਾਡਾ ਹੱਕ ਸੁਖਪ੍ਰੀਤ
2015 ਲੈਦਰ ਲਾਇਫ਼ ਸਿਫ਼ਤ
2015 2 ਬੋਲ[4] -

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. ""2 BOL" to feature Himanshi Khurana as the female lead". http://timesofindia.indiatimes.com/. The Timesofindia. Retrieved Aug 19, 2015.  External link in |website= (help)
  2. "Bollywood dream keeps Himanshi busy". Times of India. 29 January 2012. Retrieved 3 October 2015. 
  3. "Jeet Lengey Jahaan 2012 Movie News, Wallpapers, Songs & Videos". Bollywood Hungama. Retrieved 3 October 2015. 
  4. "2 Bol Movie". Sikh Siyasat. 3 September 2015. Retrieved 3 October 2015.