ਹਿੰਦੁਸਤਾਨੀ ਦਾ ਇਤਹਾਸ
ਦਿੱਖ
ਹਿੰਦੁਸਤਾਨੀ ਦੱਖਣ ਏਸ਼ੀਆ ਦੀ ਮੁੱਖ ਭਾਸ਼ਾ ਹੈ, ਆਪਣੇ ਮਿਆਰੀ ਬਣਾਏ ਰੂਪਾਂ ਹਿੰਦੀ ਅਤੇ ਉਰਦੂ ਵਜੋਂ ਭਾਰਤ ਅਤੇ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਹੈ। ਇਹ ਮੁਗਲ ਰਾਜ ਦੇ ਜ਼ਮਾਨੇ ਵਿੱਚ, ਜਦੋਂ ਦਰਬਾਰੀ ਭਾਸ਼ਾ ਫ਼ਾਰਸੀ ਨੇ ਕੇਂਦਰੀ ਭਾਰਤ ਦੀ ਹਿੰਦੀ ਤੇ ਵੱਡਾ ਪ੍ਰਭਾਵ ਪਾਇਆ, ਜਿਸਦਾ ਨਤੀਜਾ ਰੇਖ਼ਤੇ, ਜਾਂ "ਖਿਚੜੀ" ਬੋਲੀ ਵਿੱਚ ਨਿਕਲਿਆ; ਜਿਸ ਨੂੰ ਹਿੰਦੁਸਤਾਨੀ, ਹਿੰਦੀ, ਹਿੰਦਵੀ, ਅਤੇ ਉਰਦੂ ਕਿਹਾ ਗਿਆ; ਸਾਹਿਤਕ ਭਾਸ਼ਾ ਦਾ ਰੁਤਬਾ ਮਿਲ ਗਿਆ, ਅਤੇ ਆਜ਼ਾਦੀ ਉਪਰੰਤ ਇਹ ਆਧੁਨਿਕ ਟਕਸਾਲੀ ਹਿੰਦੀ ਅਤੇ ਉਰਦੂ ਦਾ ਅਧਾਰ ਬਣੀ। 19ਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਇਸਦੀ ਵਰਤੋਂ ਨੂੰ ਤਕੜਾ ਹੁਲਾਰਾ ਦਿੱਤਾ ਜਦੋਂ ਉਨ੍ਹਾਂ ਨੇ ਇਸਦੇ ਮਿਆਰੀਕਰਨ ਦੇ ਯਤਨ ਕੀਤੇ।[1]