ਹਿੱਪੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਿੱਪੀ ਸਭਿਆਚਾਰ ਤੋਂ ਰੀਡਿਰੈਕਟ)

ਹਿੱਪੀ ਸਭਿਆਚਾਰ ਇਕ ਉਪ-ਸਭਿਆਚਾਰ ਹੈ। 'ਹਿੱਪੀ' ਸ਼ਬਦ 'ਹਿਪਸਟਰ' ਤੋਂ ਬਣਿਆ ਹੈ ਜਿਸਦਾ ਅਰਥ ਹੈ ਉਹ ਵਿਅਕਤੀ ਜਿਹੜਾ ਆਧੁਨਿਕ ਪ੍ਰਵਿਰਤੀ ਤੇ ਫੈਸ਼ਨ ਨੂੰ ਅਪਣਾਵੇ ਜਾਂ ਪਿੱਛਾ ਕਰੇ ।ਇਸ ਕਰਕੇ ਹਿੱਪੀ ਉਹ ਲੋਕ ਹਨ ਜੋ ਰੂੜੀ ਵਿਰੋਧੀ , ਪਰੰਪਰਕ ਕਦਰਾਂ ਕੀਮਤਾਂ ਦੇ ਵਿਰੋਧੀ ਅਤੇ ਭ੍ਰਾਂਤੀਜਨਕ ਡ੍ਰੱਗਸ ਲੈਂਦੇ ਹਨ ।

ਇਤਿਹਾਸ[ਸੋਧੋ]

ਹਿੱਪੀ ਉਪ-ਸੰਸਕ੍ਰਿਤੀ ਮੂਲ ਤੌਰ ਤੇ ਇੱਕ ਯੁਵਕ ਅੰਦੋਲਨ ਸੀ ਜੋ 1960ਵਿਆਂ ਮਧ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਉੱਭਰਿਆ ਅਤੇ ਬੜੀ ਤੇਜ਼ੀ ਨਾਲ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਫੈਲ ਗਿਆ। ਹਿੱਪੀ ਸ਼ਬਦ ਦੀ ਵਿਉਤਪਤੀ ਹਿਪਸਟਰ ਤੋਂ ਹੋਈ ਹੈ। ਸ਼ੁਰੁ ਵਿੱਚ ਇਸਦਾ ਇਸਤੇਮਾਲ ਬੀਟਨਿਕਾਂ (ਪਰੰਪਰਾਵਾਂ ਦਾ ਵਿਰੋਧ ਕਰਨ ਵਾਲੇ ) ਨੂੰ ਦਰਸਾਉਣ ਲਈ ਕੀਤਾ ਜਾਂਦਾ ਸੀ ਜੋ ਨਿਊਯਾਰਕ ਸ਼ਹਿਰ ਦੇ ਗਰੀਨਵਿਚ ਵਿਲੇਜ ਅਤੇ ਸੈਨ ਫਰਾਂਸਿਸਕੋ ਦੇ ਹਾਈਟ-ਐਸ਼ਬਰੀ ਜਿਲ੍ਹੇ ਵਿੱਚ ਜਾਕੇ ਬਸ ਗਏ ਸਨ। ਹਿੱਪੀ ਦੀ ਸ਼ੁਰੁਆਤੀ ਵਿਚਾਰਧਾਰਾ ਵਿੱਚ ਬੀਟ ਪੀੜ੍ਹੀ ਦੇ ਸਭਿਆਚਾਰ-ਵਿਰੋਧੀ (ਕਾਉਂਟਰਕਲਚਰ) ਮੁੱਲ ਸ਼ਾਮਿਲ ਸਨ। ਨਵੀਂ ਪੀੜੀ ਸਥਾਪਤ ਮੁੱਲਾਂ ਦਾ ਸ਼ਰ੍ਹੇਆਮ ਮਜ਼ਾਕ ਉਡਾਉਂਦੀ ਸੀ। ਉਹ ਹਰ ਉਸ ਸ਼ੈਅ ਨੂੰ ਹਿੱਪ ਦਿਖਾ ਰਹੇ ਸਨ ਜੋ ਪਿਛਲੀ ਪੀੜ੍ਹੀ ਲਈ ਕੋਈ ਮੁੱਲ ਰੱਖਦੀ ਸੀ। ਇਹ ਲਹਿਰ ਪੱਛਮੀ ਖੋਖਲਾਪਣ ਚੌਰਾਹੇ ਵਿਚ ਭੰਨ ਰਹੀ ਸੀ। ਕੁੱਝ ਲੋਕਾਂ ਨੇ ਖੁਦ ਆਪਣੇ ਸਮਾਜਕ ਸਮੂਹ ਅਤੇ ਸਮੁਦਾਏ ਬਣਾ ਲਏ ਜੋ ਮਨੋਵਿਕਾਰੀ ਰਾਕ ਧੁਨਾਂ ਸੁਣਦੇ ਸਨ, ਯੋਨ ਕ੍ਰਾਂਤੀ ਨੂੰ ਅੰਗੀਕਾਰ ਕਰਦੇ ਸਨ ਅਤੇ ਚੇਤਨਾ ਦੀਆਂ ਵਿਕਲਪਿਕ ਮਨੋਸਥਿਤੀਆਂ ਨੂੰ ਪ੍ਰਾਪਤ ਕਰਨ ਲਈ ਮਾਰਿਜੁਆਨਾ ਅਤੇ ਐਲਐਸਡੀ ਵਰਗੀਆਂ ਨਸ਼ੀਲੀਆਂ ਦਵਾਵਾਂ ਦਾ ਸੇਵਨ ਕਰਦੇ ਸਨ।

"ਸਭਿਆਚਾਰ ਦਾ ਸਾਰਾ ਵਿਕਾਸ ਮਨੁੱਖ ਨੂੰ ਪ੍ਰਕਿਰਤਕ ਮਨੁੱਖ ਤੋਂ ਸਮਾਜਕ ਮਨੁੱਖ ਬਣਾਉਣ ਵੱਲ ਦਾ ਹੈ, ਪਸ਼ੂ ਤੋਂ ਮਨੁੱਖ ਅਤੇ ਪੂਰਨ-ਮਨੁੱਖ ਬਣਾਉਣ ਦਾ ਹੈ। ਪਰ ਹਿੱਪੀ ਸਭਿਆਚਾਰ ਮੁੜ ਮਨੁੱਖ ਅੰਦਰ ਪਾਸ਼ਵੀ ਰੁਚੀਆਂ ਨੂੰ ਉਭਾਰਦਾ ਹੈ ਅਤੇ ਨਿੱਜੀ ਆਜ਼ਾਦੀ ਦੀ ਸਮਾਜਕ ਕਦਰ ਦੀ ਦੁਰਵਰਤੋਂ ਕਰਦਾ ਹੋਇਆ ਇਹਨਾਂ ਰੁਚੀਆਂ ਨੂੰ ਸੰਤੁਸ਼ਟ ਕਰਨਾ ਆਪਣਾ ਹੱਕ ਸਮਝਦਾ ਹੈ।"[1] ______________________________

ਪੱਛਮ ਵਿਚ ਕੁਝ ਲੋਕਾਂ ਨੇ ਹਿੱਪੀਆਂ ਦਾ ਨਾਂ ਲੈ ਲਿਆ ਹੈ। ਉਹਨਾਂ ਦੀ ਪਹਿਲੀ ਬਗ਼ਾਵਤ ਇਹ ਹੈ ਕਿ ਉਹ ਕਹਿੰਦੇ ਹਨ ਅਸੀਂ ਸਿਧੇ-ਸਾਧੇ ਆਦਮੀ ਦੀ ਤਰ੍ਹਾਂ ਜੀਵਾਂਗੇ। ਨਾ ਅਸੀਂ ਈਸਾਈ, ਨਾ ਹਿੰਦੂ, ਨਾ ਸੋਸ਼ਲਿਸਟ, ਨਾ ਕਮਿਊਨਿਸਟ, ਅਸੀਂ ਸਿਰਫ ਨਿਰੋਲ ਆਦਮੀ ਦੀ ਤਰ੍ਹਾਂ ਜਿਉਣ ਦੀ ਕੋਸ਼ਿਸ਼ ਕਰਾਂਗੇ। ਹਿੱਪੀ ਨਾਮ ਸੁਣਨ ਵਿਚ ਨਵਾਂ ਲਗਦਾ ਹੈ ਪਰ ਇਸਦਾ ਪਿਛੋਕੜ ਬਹੁਤ ਪੁਰਾਣਾ ਹੈ। ਮਨੁੱਖੀ ਇਤਿਹਾਸ ਵਿਚ ਮਨੁੱਖ ਨੇ ਕਈ ਵਾਰ ਸਿਰਫ ਤੇ ਸਿਰਫ ਨਿਰੋਲ ਆਦਮੀ ਵਾਂਗ ਜਿਉਣ ਦੀ ਕੋਸ਼ਿਸ਼ ਕੀਤੀ।

ਨਿਰੋਲ ਆਦਮੀ ਦੀ ਤਰ੍ਹਾਂ ਜੀਣ ਵਿਚ ਬਹੁਤ ਸਵਾਲ ਹਨ ਜਿਵੇਂ:-ਧਰਮ ਨਹੀਂ, ਜਾਤ ਨਹੀਂ, ਸਮਾਜ ਨਹੀਂ, ਰਾਜ ਨਹੀਂ, ਇਥੋਂ ਤੱਕ ਦੇਸ਼ ਵੀ ਨਹੀਂ, ਕਿਉਂਕਿ ਇਹ ਨਿਰੋਲ ਜੀਵਨ ਜਿਉਣ ਵਿਚ ਰੁਕਾਵਟਾਂ ਹਨ। ਹਿੱਪੀ ਸਭਿਆਚਾਰ ਵਿਚ ਹਿੱਪੀ ਲੋਕਾਂ ਦੇ ਕਈ ਸੂਤਰ ਹਨ ਜਿਵੇਂ:-ਹਿੱਪੀ ਕਹਿੰਦੇ ਹਨ ਅਸੀਂ ਮਨੁੱਖੀ ਸਮਾਜ ਨੂੰ ਵੰਡਾਂਗੇ ਨਹੀਂ ਅਸੀਂ ਬਿਨਾਂ ਵੰਡੇ ਹੋਏ ਸਮਾਜ `ਚ ਰਹਿਣਾ ਹੈ।ਅਸੀਂ ਕਿਸੇ ਵਾਦ ਵਿਚ ਨਹੀਂ ਆਉਣਾ। ਉਨ੍ਹਾਂ ਅਨੁਸਾਰ ਉਹ ਇਨ੍ਹਾਂ ਵਾਦਾਂ ਤੋਂ ਅੱਕ ਚੁੱਕੇ ਹਨ। ਸਾਨੂੰ ਸਿਰਫ ਨਿਰੋਲ ਮਨੁੱਖ ਤਰ੍ਹਾਂ ਜੀਣਾ ਹੈ, ਜਿਵੇਂ ਉਹ ਹਨ। ਉਹ ਉਵੇਂ ਹੀ ਰਹਿਣਗੇ। ਉਨ੍ਹਾਂ ਅਨੁਸਾਰ ਉਹਨਾਂ ਦੇ ਮਨ ਵਿਚ ਜੋ ਆਵੇਗਾ ਉਹ ਸਹਿਜ ਰੂਪ ਵਿਚ ਦੂਜੇ ਨੂੰ ਕਹਿ ਦੇਣਗੇ ਤਾਂ ਕਿ ਠੱਗੀ, ਧੋਖਾ, ਪਾਖੰਡ, ਡਿਸੇਪਲਨ ਦਾ ਵਿਵਾਦ ਨਾ ਖੜਾ ਹੋਵੇ, ਅਸੀਂ ਕੁਝ ਛੁਪਾਵਾਂਗੇ ਨਹੀਂ।ਕੁੱਲ ਮਿਲਾ ਕੇ ਸਭਿਅਕ ਮਨੁੱਖ ਸਮਾਜਿਕ ਬਣਤਰ ਆਦਿ ਸਭ ਨੂੰ ਹਿੱਪੀ ਲੋਕ ਜਾਲ ਮੰਨਦੇ ਹਨ, ਇਸਦੇ ਵਿਰੋਧ `ਚ ਹੀ ਹਿੱਪੀ ਕਲਚਰ ਹੋਂਦ ਵਿਚ ਆਉਂਦਾ ਹੈ।

ਸੂਤਰ[ਸੋਧੋ]

ਪਹਿਲਾ ਸੂਤਰ[ਸੋਧੋ]

ਡਾ. ਪਰੱਲਸ ਇਕ ਮਨੋਵਿਗਿਆਨੀ ਹੈ, ਜੋ ਹਿੱਪੀਆਂ ਦਾ ਗੁਰੂ ਆਖਿਆ ਜਾ ਸਕਦਾ ਹੈ। ਇਕ ਔਰਤ ਉਸ ਕੋਲ ਗਈ। ਉਸਨੇ ਜੋ ਕੁਝ ਦੇਖਿਆ ਉਸ ਨਾਲ ਘਬਰਾ ਗਈ, ਉਹ ਡਾਕਟਰ ਬਿਲਕੁਲ ਨੰਗਾ ਲੋਕਾਂ ਦੇ ਵਿਚਕਾਰੋਂ ਚਲਿਆ ਆ ਰਿਹਾ ਸੀ। ਉਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਨੰਗਾ ਰਹਿਣਾ ਠੀਕ ਲੱਗਦਾ ਹੈ ਤਾਂ ਉਹ ਉਸਦੀ ਮਰਜ਼ੀ ਹੈ। ਇਸ ਵਿਚ ਕਿਸੇ ਦਾ ਲੈਣ ਦੇਣ ਨਹੀਂ ਨਾ ਕੋਈ ਉਸਨੂੰ ਹੈਰਾਨੀ ਨਾਲ ਦੇਖੇ, ਨਾ ਕੁਝ ਕਹੇ ਨਾ ਚੀਕੇ ਨਾ ਹੀ ਉਸਨੂੰ ਰੋਕੇ।

ਦੂਜਾ ਸੂਤਰ[ਸੋਧੋ]

ਹਿੱਪੀ ਕਲਚਰ ਵਿਚ ਹਿੱਪੀ ਲੋਕ ਆਖਦੇ ਹਨ ਜੋ ਅਸੀਂ ਕਰਨਾ ਹੈ, ਉਹ ਕਰਾਂਗੇ, ਉਸ ਲਈ ਜੋ ਉਹਨਾਂ ਨੂੰ ਭੋਗਣਾ ਪਿਆ ਭੋਗਣਗੇ। ਉਹਨਾਂ ਅਨੁਸਾਰ ਮਨੁੱਖ ਜਿਹੋ ਜਿਹਾ ਬਾਹਰੋਂ ਲੋਕਾਂ ਨੂੰ ਪ੍ਰਤੀਤ ਹੁੰਦਾ ਹੈ ਚੰਗਾ/ਮਾੜਾ ਓਵੇਂ ਅੰਦਰੋਂ ਵੀ ਓਵੇਂ ਹੀ ਹੋਵੇ ਨਾ ਕਿ ਮਖੋਟੇ ਪਾ ਕੇ ਫਿਰੇ।

ਤੀਜਾ ਸੂਤਰ[ਸੋਧੋ]

ਹਿੱਪੀ ਸਭਿਆਚਾਰ ਦਾ ਤੀਜਾ ਸੂਤਰ ਵਿਦਰੋਹ ਹੈ। ਇਨਕਾਰ ਕਰਨ ਦਾ ਹੋਸਲਾ ਇਨਕਾਰ ਵਿਚ ਸ਼ਕਤੀ ਹੈ। ‘ਹਾਂ` ਬੁਧੀ ਰਹਿਤ ਵਿਅਕਤੀ ਕਹਿੰਦੇ ਹਨ। ਹਿਪੀ ਸਭਿਆਚਾਰ ਵਿਚ ਹੁਣ ਅਜਿਹੇ ਲੜਕੇ-ਲੜਕੀਆਂ ਹਨ ਜੋ ਆਪਸ ਵਿਚ ਬਿਨਾਂ ਵਿਆਹ ਤੋਂ ਸਰੀਰਕ ਸਬੰਧ ਬਣਾਉਂਦੇ ਹਨ, ਕਿਉਂਕਿ ਹਿੱਪੀ ਕਹਿੰਦੇ ਹਨ ਕਿ ਵਿਆਹ ਲੀਗਲਾਈਜ਼ਡ ਪ੍ਰਾਸਟੀਚਿਉਸਨ ਹੈ। ਸਮਾਜ ਦੁਆਰਾ ਲਾਇਸੰਸਡ ਵੇਸਵਾਗਿਰੀ, ਜਿਸਨੂੰ ਉਹ ਨਹੀਂ ਮੰਨਦੇ। ਹਿੱਪੀ ਸਭਿਆਚਾਰ ਅਨੁਸਾਰ ਜੇਕਰ ਮਰਦ ਔਰਤ ਆਪਸ ਵਿਚ ਸਬੰਧ ਬਣਾਉਣਾ ਚਾਹੁੰਦੇ ਹਨ ਤਾਂ ਇਸ ਵਿਚ ਕਿਸੇ ਹੋਰ ਬਾਹਰੀ ਵਿਅਕਤੀ, ਸਮਾਜ, ਧਰਮ ਮਰਿਆਦਾ ਆਦਿ ਦਾ ਰੋਲ ਨਾ ਹੋਵੇ ਹੈ। ਉਹ ਉਨ੍ਹਾਂ ਦੀ ਲੋੜ ਹੈ, ਜਿਸਨੂੰ ਉਹ ਪੂਰਾ ਕਰਦੇ ਹਨ।

ਚੌਥਾ ਸੂਤਰ[ਸੋਧੋ]

ਆਪਣੀ ਚੇਤਨਾ ਦਾ ਪਾਸਾਰ ਕਰਨਾ ਹੈ ਮਨੁੱਖ ਸੰਪਤੀ ਸਹੂਲਤਾਂ, ਸਮੱਗਰੀ ਇਕੱਠੀ ਕਰਨ ਵਿਚ ਲੱਗਾ, ਫਿਰੇ ਵੀ ਅਸੰਤੁਸਟ ਹੈ। ਹਿੱਪੀ ਸਭਿਆਚਾਰ ਦੇ ਲੋਕ ਵਰਤਮਾਨ ਵਿਚ ਰਹਿੰਦੇ ਹਨ, ਮਸਤ ਰਹਿੰਦੇ ਨਸ਼ਾ ਕਰਦੇ ਹਨ। ਉਹ ਕਾਨੂੰਨ ਦਾ ਵਿਰੋਧ ਵੀ ਕਰਦੇ ਹਨ ਜੋ ਉਨ੍ਹਾਂ ਨੂੰ ਨਸ਼ਾ ਕਰਨ ਜਾਂ ਡ੍ਰੱਗਸ ਲੈਣ ਤੋਂ ਰੋਕਦਾ ਹੈ।

ਹਿੱਪੀ ਸਭਿਆਚਾਰ ਵਿਚ ਡਾ. ਲਿਯਰੀ ਬੜੇ ਗਹਿਰੇ ਪ੍ਰਯੋਗ ਕਰ ਰਹੇ ਹਨ। ਹਿੱਪੀ ਲੋਕਾਂ ਦੀਆਂ ਛੋਟੀਆਂ-ਛੋਟੀਆਂ ਜਮਾਤਾਂ ਬਣੀਆ ਹੋਈਆਂ ਹਨ। ਉਹ ਜੰਗਲਾਂ ਪਹਾੜਾਂ ਜਾਂ ਪਿੰਡਾਂ ਤੋਂ ਬਾਹਰ ਰਹਿੰਦੇ ਹਨ। ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਹੈ ਤੇ ਉਨ੍ਹਾਂ ਨੂੰ ਉਖਾੜ ਰਹੀ ਹੈ। ਅਮਰੀਕਾ ਵਿਚ ਦੋ ਲੱਖ ਹਿੱਪੀ ਹਨ। ਅਜਿਹੇ ਲੋਕਾਂ ਦੀ ਗਿਣਤੀ ਨਹੀਂ ਜੋ ਕੁਝ ਸਮੇਂ ਲਈ ਹਿੱਪੀ ਬਣਦੇ ਹਨ- ਮਹੀਨੇ ਲਈ, ਸਾਲ ਲਈ.......।

ਰਿਸਿਬਰਗ ਹਿੱਪੀ ਕਵੀ ਹੈ।ਉਸਦੇ ਮਨ ਵਿਚ ਜੋ ਅਸ਼ਲੀਲ ਸ਼ਬਦ ਆਉਂਦੇ ਹਨ, ਨੂੰ ਆਪਣੀ ਰਚਨਾ ਦੇ ਵਿਚ ਵਰਤਦਾ ਹੈ। ਭਾਰਤ ਵਿਚ ਹਿੱਪੀ ਸਭਿਆਚਾਰ ਦੀ ਹੋਂਦ ਅਜੇ ਸੰਭਵ ਨਹੀਂ।

ਹਵਾਲੇ[ਸੋਧੋ]

  1. ਗੁਰਬਖ਼ਸ਼ ਸਿੰਘ ਫ਼ਰੈਂਕ,ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2015, ਪੰਨਾ ਨੰਬਰ, 15