ਸਮੱਗਰੀ 'ਤੇ ਜਾਓ

ਹੀਰਾ ਲਾਲ ਸਿੱਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ: ਏ.ਪੀ.ਜੇ. ਅਬਦੁੱਲ ਕਲਾਮ ਸ਼੍ਰੀ ਹੀਰਾ ਲਾਲ ਲਾਲ ਸਿੱਬਲ ਨੂੰ ਪਦਮ ਭੂਸ਼ਣ ਭੇਟ ਕਰਦੇ ਹੋਏ

ਹੀਰਾ ਲਾਲ ਸਿੱਬਲ (ਅੰ. 1915[1] - 2012) ਇੱਕ ਭਾਰਤੀ ਵਕੀਲ, ਨਿਆਇਕ ਅਤੇ ਦੋ ਵਾਰੀ ਪੰਜਾਬ ਦਾ ਐਡਵੋਕੇਟ ਜਨਰਲ ਸੀ, ਜੋ 1945 ਵਿੱਚ ਉਰਦੂ ਲੇਖਕਾਂ ਇਸਮਤ ਚੁਗਤਾਈ ਅਤੇ ਸਆਦਤ ਹਸਨ ਮੰਟੋ ਦੇ ਖਿਲਾਫ ਕੇਸਾਂ ਦੇ ਕਾਨੂੰਨੀ ਬਚਾਅ ਲਈ ਜਾਣਿਆ ਜਾਂਦਾ ਸੀ।[2] ਉਸਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪ੍ਰੈਕਟਸ ਕੀਤੀ।[3]

ਸਿੱਬਲ ਨੇ ਆਪਣੀ ਪ੍ਰੈਕਟਸ 1937 ਵਿੱਚ ਬ੍ਰਿਟਿਸ਼ ਇੰਡੀਆ ਦੇ ਲਾਹੌਰ ਵਿਖੇ ਸ਼ੁਰੂ ਕੀਤੀ[4] ਅਤੇ ਭਾਰਤੀ ਆਜ਼ਾਦੀ ਤੋਂ ਬਾਅਦ 1948 ਵਿੱਚ ਸ਼ਿਮਲਾ ਵੱਸ ਗਿਆ ਪਰ ਬਾਅਦ ਵਿੱਚ 1955 ਵਿੱਚ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਭਿਆਸ ਕਰਨ ਲਈ ਚੰਡੀਗੜ੍ਹ ਵੱਸ ਗਿਆ।[5] ਉਸਨੇ ਦੋ ਵਾਰ[2] ਪੰਜਾਬ ਰਾਜ ਦੇ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਈ ਪਰੰਤੂ ਇੱਕ ਖ਼ਬਰ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੱਜ ਬਣਨ ਦੀ ਪੇਸ਼ਕਸ਼ ਤੋਂ ਉਸਨੇ ਇਨਕਾਰ ਕਰ ਦਿੱਤਾ ਸੀ।[6] ਆਪਣੇ ਲਾਹੌਰ ਦੇ ਦਿਨਾਂ ਦੌਰਾਨ, ਉਸਨੇ ਮਲਿਕ ਗੁਲਾਮ ਨਬੀ ਦਾ ਅਗਵਾ ਕੇਸ ਵਿੱਚ ਸਫਲਤਾਪੂਰਵਕ ਬਚਾਅ ਕੀਤਾ। ਉਹ ਬਾਅਦ ਵਿੱਚ ਜ਼ੁਲਫਿਕਰ ਅਲੀ ਭੁੱਟੋ ਦੀ ਸਰਕਾਰ ਵਿੱਚ ਮੰਤਰੀ ਬਣਿਆ ਸੀ ਅਤੇ ਇਸਮਤ ਚੁੱਗਤਾਈ ਅਤੇ ਸਆਦਤ ਹਸਨ ਮੰਟੋ ਦੇ ਖਿਲਾਫ਼ ਅਸ਼ਲੀਲਤਾ ਦੇ ਕੇਸਾਂ ਵਿੱਚ 1945 ਵਿੱਚ ਉਨ੍ਹਾਂ ਦਾ ਵਕੀਲ ਸੀ। ਲਿਖਣਾ; ਇਸਮਤ ਨੂੰ 90 ਰੁਪਏ ਜ਼ੁਰਮਾਨਾ ਕੀਤਾ ਗਿਆ ਸੀ ਜਦੋਂਕਿ ਮੰਟੋ ਬਰੀ ਕਰ ਦਿੱਤਾ ਗਿਆ ਸੀ।

ਸਿੱਬਲ, ਪੰਜਾਬ ਸਰਕਾਰ ਦੇ ਪੰਜਾਬ ਰਤਨ ਅਵਾਰਡ[7] ਪ੍ਰਾਪਤਕਰਤਾ ਸਨ ਅਤੇ ਅੰਤਰਰਾਸ਼ਟਰੀ ਬਾਰ ਐਸੋਸੀਏਸ਼ਨ ਨੇ 1994 ਵਿੱਚ ਉਨ੍ਹਾਂ ਨੂੰ ਲਿਵਿੰਗ ਲੈਜੈਂਡ ਆਫ਼ ਲਾਅ ਸਨਮਾਨ ਦਿੱਤਾ।[5] ਭਾਰਤ ਸਰਕਾਰ ਨੇ ਉਸ ਨੂੰ ਕਾਨੂੰਨ ਵਿੱਚ ਯੋਗਦਾਨ ਪਾਉਣ ਬਦਲੇ 2006 ਵਿੱਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਪਦਮ ਭੂਸ਼ਣ ਦਿੱਤਾ ਸੀ।[8] ਉਹ 29 ਦਸੰਬਰ 2012 ਨੂੰ 98 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਿਆ, ਉਸਦੇ ਚਾਰ ਪੁੱਤਰ ਅਤੇ ਉਸਦੀ ਬੇਟੀ ਆਸ਼ਾ ਨੰਦਾ ਹੈ।[3] ਵਰਿੰਦਰ ਸਿੱਬਲ ਅਤੇ ਜਿਤੇਂਦਰ ਸਿੱਬਲ, ਉਸਦੇ ਵੱਡੇ ਦੋ ਪੁੱਤਰ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸਾਬਕਾ ਅਧਿਕਾਰੀ ਹਨ, ਜਦਕਿ ਤੀਜਾ ਪੁੱਤਰ ਕੰਵਲ ਸਿੱਬਲ, ਭਾਰਤ ਦਾ ਸਾਬਕਾ ਵਿਦੇਸ਼ ਸਕੱਤਰ ਹੈ।[9] ਪੁੱਤਰਾਂ ਵਿੱਚੋਂ ਸਭ ਤੋਂ ਛੋਟਾ, ਕਪਿਲ ਸਿੱਬਲ, ਇੱਕ ਪ੍ਰਸਿੱਧ ਵਕੀਲ, ਇੱਕ ਭਾਰਤੀ ਰਾਸ਼ਟਰੀ ਕਾਂਗਰਸ ਦੇ ਆਗੂ ਅਤੇ ਇੱਕ ਸਾਬਕਾ ਕੇਂਦਰੀ ਮੰਤਰੀ ਹੈ, ਜਿਸ ਨੇ 2009 ਤੋਂ 2014 ਤੱਕ ਯੂਪੀਏ ਸਰਕਾਰ ਵਿੱਚ ਵੱਖ ਵੱਖ ਪੋਰਟਫੋਲੀਓ ਰੱਖੇ ਹਨ।

ਹਵਾਲੇ

[ਸੋਧੋ]
  1. "Once there was Manto". Sify (in ਅੰਗਰੇਜ਼ੀ). Retrieved 2019-09-14.
  2. 2.0 2.1 "Kapil Sibal bereaved - Hira Lall Sibal dead". Yes Punjab. 29 December 2012. Retrieved 13 June 2016.[permanent dead link]
  3. 3.0 3.1 "Kapil Sibal bereaved". Zee News. 29 December 2012. Retrieved 13 June 2016.
  4. "Hira Lal Sibal Kapil Sibal and his 98 year old father in the difference". Bhaskar. 18 July 2012. Retrieved 13 June 2016.
  5. 5.0 5.1 "Living legend of the law Hira Lal Sibal breathes his last". Times of India. 29 December 2012. Retrieved 13 June 2016.
  6. "Kapil Sibal's lawyer father Hira Lal dies in Chandigarh". Indian Express. 30 December 2012. Retrieved 13 June 2016.
  7. "Padma Awards" (PDF). Ministry of Home Affairs, Government of India. 2016. Archived from the original (PDF) on 15 November 2014. Retrieved 3 January 2016. {{cite web}}: Unknown parameter |dead-url= ignored (|url-status= suggested) (help)
  8. "Kapil Sibal's Father Hira Lall Sibal Dead". Outlook India. 29 December 2012. Retrieved 13 June 2016.