ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (ਫ਼ਿਲਮ)
ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (ਹੈਰੀ ਪੌਟਰ ਅਤੇ ਪਾਰਸ ਪੱਥਰ) | |
---|---|
ਅੰਤਰਰਾਸ਼ਟਰੀ ਫ਼ਿਲਮ ਦਾ ਪੋਸਟਰ | |
ਨਿਰਦੇਸ਼ਕ | ਕ੍ਰਿਸ ਕੋਲੰਬਸ |
ਸਕਰੀਨਪਲੇਅ | ਸਟੀਵ ਕਲੋਵਸ |
ਨਿਰਮਾਤਾ | ਡੇਵਿਡ ਹੇਅਮੈਨ |
ਸਿਤਾਰੇ | |
ਸਿਨੇਮਾਕਾਰ | ਜੌਨ ਸੀਲ |
ਸੰਪਾਦਕ | ਰਿਚਰਡ ਫ਼ਰਾਂਸਿਸ-ਬਰੂਸ |
ਸੰਗੀਤਕਾਰ | ਜੌਨ ਵਿਲੀਅਮਜ਼ |
ਡਿਸਟ੍ਰੀਬਿਊਟਰ | ਵਾਰਨਰ ਬ੍ਰਦਰਜ਼ ਪਿਕਚਰਜ਼ |
ਰਿਲੀਜ਼ ਮਿਤੀਆਂ |
|
ਮਿਆਦ | 152 ਮਿੰਟ[1] |
ਦੇਸ਼ | |
ਭਾਸ਼ਾ | ਅੰਗਰੇਜ਼ੀ |
ਬਜ਼ਟ | $125 ਮਿਲੀਅਨ[4] |
ਬਾਕਸ ਆਫ਼ਿਸ | $974.8 ਮਿਲੀਅਨ[4] |
ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (Harry Potter and the Philosopher's Stone) (ਸੰਯੁਕਤ ਰਾਜ ਅਮਰੀਕਾ ਵਿੱਚ ਹੈਰੀ ਪੌਟਰ ਐਂਡ ਦ ਸੌਰਸਰਰਜ਼ ਸਟੋਨ)[5] ਜਾਂ ਹੈਰੀ ਪੌਟਰ ਅਤੇ ਪਾਰਸ ਪੱਥਰ 2001 ਵਿੱਚ ਰਿਲੀਜ਼ ਹੋਈ ਇੱਕ ਕਾਲਪਨਿਕ ਫ਼ਿਲਮ ਹੈ ਜਿਸਨੂੰ ਕ੍ਰਿਸ ਕੋਲੰਬਸ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਸਦੀ ਵੰਡ ਦੁਨੀਆ ਭਰ ਵਿੱਚ ਵਾਰਨਰ ਬ੍ਰਦਰਜ਼ ਨੇ ਕੀਤੀ ਹੈ।[4] ਇਹ ਇਸੇ ਨਾਮ ਹੇਠ ਛਪੇ ਜੇ. ਕੇ. ਰਾਓਲਿੰਗ ਦੇ ਅੰਗਰੇਜ਼ੀ ਨਾਵਲ ਉੱਪਰ ਆਧਾਰਿਤ ਹੈ। ਇਹ ਹੈਰੀ ਪੌਟਰ ਫ਼ਿਲਮ ਲੜੀ ਦੀ ਸਭ ਤੋਂ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਸਟੀਵ ਕਲੋਵਸ ਨੇ ਲਿਖਿਆ ਹੈ ਅਤੇ ਇਸਦਾ ਨਿਰਮਾਣ ਡੇਵਿਡ ਹੇਅਮੈਨ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਦੇ ਜਾਦੂ ਦੇ ਮਹਾਂਵਿਦਿਆਲੇ ਹੌਗਵਰਟਜ਼ ਦੇ ਵਿੱਚ ਪਹਿਲੇ ਸਾਲ ਨੂੰ ਵਿਖਾਇਆ ਗਿਆ ਹੈ ਜਿੱਥੇ ਉਸਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਮਹਾਨ ਜਾਦੂਗਰ ਹੈ ਅਤੇ ਉਹ ਜਾਦੂ ਨੂੰ ਸਿੱਖਣਾ ਆਰੰਭ ਕਰਦਾ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਦੀ ਭੂਮਿਕਾ ਡੇਨੀਅਲ ਰੈੱਡਕਲਿਫ ਨੇ, ਰੌਨ ਵੀਸਲੀ ਦੀ ਭੂਮਿਕਾ ਰੂਪਰਟ ਗਰਿੰਟ ਨੇ ਅਤੇ ਹਰਮਾਈਨੀ ਗਰੇਂਜਰ ਦੀ ਭੂਮਿਕਾ ਐਮਾ ਵਾਟਸਨ ਨੇ ਨਿਭਾਈ ਹੈ।
ਵਾਰਨਰ ਬ੍ਰਦਰਜ਼ ਨੇ ਇਸ ਫ਼ਿਲਮ ਦੇ ਅਧਿਕਾਰ 1999 ਵਿੱਚ 1 ਮਿਲੀਅਨ ਯੂਰੋ ਵਿੱਚ ਖਰੀਦੇ ਸਨ। ਇਸ ਫ਼ਿਲਮ ਦਾ ਨਿਰਮਾਣ 2000 ਵਿੱਚ ਸ਼ੁਰੂ ਹੋਇਆ ਜਿਸਦੇ ਨਿਰਦੇਸ਼ਨ ਲਈ ਕ੍ਰਿਸ ਕੋਲੰਬਸ ਨੂੰ ਚੁਣਿਆ ਗਿਆ ਸੀ, ਇਸ ਦੌੜ ਵਿੱਚ ਸਟੀਵਨ ਸਪੀਲਬਰਗ ਅਤੇ ਰੌਬ ਰੀਨਰ ਵੀ ਸ਼ਾਮਿਲ ਸਨ। ਰਾਓਲਿੰਗ ਸਾਰੇ ਪਾਤਰ ਅੰਗਰੇਜ਼ ਜਾਂ ਆਇਰਿਸ਼ ਲੈਣ ਲਈ ਹੀ ਜ਼ੋਰ ਦਿੱਤਾ ਸੀ ਅਤੇ ਇਹ ਫ਼ਿਲਮ ਵਾਰਨਰ ਬ੍ਰਦਰਜ਼ ਸਟੂਡੀਓਜ਼, ਲੀਵਸਡੇਨ ਅਤੇ ਇੰਗਲੈਂਡ ਵਿਚਲੀਆਂ ਇਤਿਹਾਸਿਕ ਇਮਾਰਤਾਂ ਵਿੱਚ ਫ਼ਿਲਮਾਈ ਗਈ ਸੀ।
ਇਸ ਫ਼ਿਲਮ ਨੂੰ ਇੰਗਲੈਂਡ ਅਤੇ ਅਮਰੀਕਾ ਦੇ ਥਿਏਟਰਾਂ ਵਿੱਚ 16 ਨਵੰਬਰ, 2001 ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਫ਼ਿਲਮ ਆਲੋਚਨਾਮਕ ਅਤੇ ਆਰਥਿਕ ਪੱਖ ਤੋਂ ਬਹੁਤ ਹੀ ਕਾਮਯਾਬ ਸਿੱਧ ਹੋਈ ਜਿਸ ਵਿੱਚ ਇਸਨੇ ਦੁਨੀਆ ਭਰ ਤੋਂ 974.8 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ। ਇਹ ਸਭ ਤੋਂ ਵਧੇਰੇ ਪੈਸਾ ਕਮਾਉਣ ਵਾਲੀਆਂ ਫ਼ਿਲਮਾਂ ਵਿੱਚ 33ਵੇਂ ਸਥਾਨ ਤੇ ਆਉਂਦੀ ਹੈ ਅਤੇ ਇਹ ਹੈਰੀ ਪੌਟਰ ਫ਼ਿਲਮ ਲੜੀ ਵਿੱਚ ਦੂਜੀ ਸਭ ਤੋਂ ਵੱਧ ਪੈਸਾ ਕਮਾਉਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਕਈ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਸਭ ਤੋਂ ਵਧੀਆ ਮੂਲ ਸੰਗੀਤ, ਸਭ ਤੋਂ ਵਧੀਆ ਆਰਟ ਡਾਇਰੈਕਸ਼ਨ ਅਤੇ ਸਭ ਤੋਂ ਵਧੀਆ ਕੌਸਟਿਊਮ ਡਿਜ਼ਾਈਨ ਲਈ ਅਕਾਦਮੀ ਅਵਾਰਡ ਸ਼ਾਮਿਲ ਹਨ। ਇਸ ਫ਼ਿਲਮ ਤੋਂ ਬਾਅਦ ਹੈਰੀ ਪੌਟਰ ਫ਼ਿਲਮ ਲੜੀ ਵਿੱਚ 7 ਹੋਰ ਫ਼ਿਲਮਾਂ ਬਣੀਆਂ ਹਨ, ਜਿਸ ਵਿੱਚ 2002 ਵਿੱਚ ਦੂਜੀ ਫ਼ਿਲਮ ਹੈਰੀ ਪੌਟਰ ਐਂਡ ਦ ਚੇਂਬਰ ਔਫ਼ ਸੀਕਰੇਟਜ਼ ਅਤੇ 2011 ਵਿੱਚ ਆਖ਼ਰੀ ਫ਼ਿਲਮ ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼-ਭਾਗ ਦੂਜਾ ਹਨ।
ਫ਼ਿਲਮ ਦਾ ਕਥਾਨਕ
[ਸੋਧੋ]ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (੨੦੦੧) ਹੈਰੀ ਦੀ ਕਹਾਣੀ ਦੱਸਦੀ ਹੈ, ਜੋ ਕਿ ਇੱਕ ੧੧ ਸਾਲਾ ਦਾ ਮੁੰਡਾ ਹੈ ਜਿਸ ਨੂੰ ਆਪਣੇ ੧੧ਵੇਂ ਜਨਮਦਿਨ ‘ਤੇ ਪਤਾ ਲੱਗਦਾ ਹੈ ਕਿ ਉਹ ਇੱਕ ਜਾਦੂਗਰ ਹੈ। ਉਸ ਨੂੰ ਹੌਗਵਰਟਸ ਲਿਜਾਇਆ ਜਾਂਦਾ ਹੈ ਜੋ ਕਿ ਇੱਕ ਜਾਦੂਗਰੀ ਦਾ ਸਕੂਲ ਹੈ, ਜਿੱਥੇ ਉਸ ਨੂੰ ਉਸ ਦੇ ਨਵੇਂ ਦੋਸਤ ਰੌਨ ਅਤੇ ਹਰਮਾਇਨੀ ਮਿਲਦੇ ਹਨ, ਅਤੇ ਤਿੰਨੋ ਰਲ਼ ਕੇ ਫਿਲੌਸਫਰਜ਼ ਸਟੋਨ ਦੇ ਰਹੱਸ ਦਾ ਪਰਦਾਫਾਸ਼ ਕਰਦੇ ਹਨ, ਜੋ ਕਿ ਇੱਕ ਮਨੁੱਖ ਨੂੰ ਅਮਰ ਬਣਾਉਣ ਦੀ ਸ਼ਕਤੀ ਰੱਖਦਾ ਹੈ। ਜਿਵੇਂ-ਜਿਵੇਂ ਹੈਰੀ ਅਤੇ ਉਸਦੇ ਦੋਸਤ ਤਫ਼ਤੀਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਫਿਲੌਸਫਰਜ਼ ਸਟੋਨ ਉੱਤੇ ਵੌਲਡੇਮੋਰਟ ਨਾਮਾਂ ਨਾਮੁਰਾਦ ਜਾਦੂਗਰ ਦੀ ਅੱਖ ਹੈ, ਜਿਸ ਨੇ ਹੈਰੀ ਦੇ ਮਾਪਿਆਂ ਦੀ ਹੱਤਿਆ ਕੀਤੀ ਸੀ। ਅੰਤ ਵਿੱਚ ਹੈਰੀ ਜਦ ਵੌਲਡੇਮੋਰਟ ਦਾ ਮੁਕਾਬਲਾ ਕਰਦਾ ਹੈ ਤਾਂ ਉਹ ਉਸ ਨੂੰ ਫਿਲੌਸਫਰਜ਼ ਸਟੋਨ ਪ੍ਰਾਪਤ ਕਰਨ ਤੋਂ ਨਾਕਾਮ ਕਰ ਦਿੰਦਾ ਹੈ, ਅਤੇ ਆਪਣੀ ਦੁਨੀਆ ਅਤੇ ਆਪਣੇ ਦੋਸਤਾਂ ਨੂੰ ਬਚਾਅ ਲੈਂਦਾ ਹੈ।
ਪਾਤਰ
[ਸੋਧੋ]- ਡੇਨੀਅਲ ਰੈੱਡਕਲਿਫ, ਹੈਰੀ ਪੌਟਰ (ਪਾਤਰ)
- ਰੂਪਰਟ ਗਰੰਟ, ਰੌਨ ਵੀਸਲੀ
- ਐਮਾ ਵਾਟਸਨ, ਹਰਮਾਈਨੀ ਗਰੇਂਜਰ
- ਟੌਮ ਫ਼ੈਟਲਨ, ਡਰੇਕੋ ਮੈਲਫ਼ੌਏ
- ਰੌਬੀ ਕੌਲਟਰੇਨ, ਰੂਬੀਅਸ ਹੈਗਰਿਡ
- ਵਾਰਵਿਕ ਡੇਵਿਸ, ਫ਼ਿਲੀਅਸ ਫ਼ਲਿਟਵਿਕ
- ਰਿਚਰਡ ਗ੍ਰਿਫ਼ਿਥਸ, ਵਰਨੌਨ ਡਰਸਲੀ
- ਰਿਚਰਡ ਹੈਰਿਸ, ਐਲਬਸ ਡੰਬਲਡੋਰ
- ਇਆਨ ਹਾਰਟ, ਪ੍ਰੋਫ਼ੈਸਰ ਕੁਈਰਲ
- ਜੌਨ ਹਰਟ, ਮਿਸਟਰ ਓਲੀਵੈਂਡਰ
- ਐਲਨ ਰਿਕਮੈਨ, ਸੈਵੇਰਸ ਸਨੇਪ
- ਫ਼ਿਓਨਾ ਸ਼ਾਅ, ਪਿਟੂਨੀਆ ਡਰਸਲੀ
- ਮੈਗੀ ਸਮਿੱਥ, ਮਿਨਰਵਾ ਮਕਗੋਨਾਗਲ
- ਜੂਲੀ ਵਾਲਟਰਜ਼, ਮੌਲੀ ਵੀਸਲੀ
ਹਵਾਲੇ
[ਸੋਧੋ]- ↑ "Harry Potter and the Philosopher's Stone". British Board of Film Classification. Retrieved 10 December 2014.
- ↑ "Harry Potter and the Sorcerer's Stone (2001)". British Film Institute. Retrieved 26 December 2017.
- ↑ "British Council Film: Harry Potter and the Philosopher's Stone (aka Harry Potter and the Sorcerer's Stone)". British Council. Retrieved 26 December 2017.
- ↑ 4.0 4.1 4.2 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBOM
- ↑ Anthikad-Chhibber, Mini. "Harry Comes to Hyderabad". The Hindu. Archived from the original on 4 ਨਵੰਬਰ 2002. Retrieved 7 February 2010.
{{cite web}}
: Unknown parameter|dead-url=
ignored (|url-status=
suggested) (help) Archived 4 November 2002[Date mismatch] at the Wayback Machine.