ਹੋਲੀ ਦਾ ਤਿਉਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੋਲੀ ਇਕ ਸਰਬ ਸਾਂਝਾ ਤਿਉਹਾਰ ਹੈ ਕੇਵਲ ਦੱਖਣ ਭਾਰਤ ਨੂੰ ਛੱਡ ਕੇ ਬਾਕੀ ਸਾਰੀ ਥਾਵਾਂ ਉੱਪਰ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਫੱਗਣ ਮਹਿਨੇ ਦੀ ਪੂਰਨਮਾਸੀ ਵਾਲੇ ਦਿਨ ਮਨਾਇਆ ਜਾਂਦਾ ਹੈ।[1] ਇਹ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਬਲਕਿ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ਕੇ ਭਾਵਨਾਂ ਨਾਲ ਮਨਾਉਂਦੇ ਹਨ। ਇਸਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਇਸ ਦਿਨ ਲੋਕ ਰੰਗਾਂ ਨਾਲ ਇੱਕ ਦੂਜੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਅਤੇ ਖੁਸ਼ ਹੁੰਦੇ ਹਨ।

ਵੱਖ-ਵੱਖ ਨਾਵਾਂ ਨਾਲ ਪ੍ਰਚਿਲਤ[ਸੋਧੋ]

ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ ਜਿਵੇਂ ਉੱਤਰ ਪ੍ਰਦੇਸ਼ ਵਿਚ ਇਸਨੂੰ ਫਾਗ ਜਾਂ ਫਾਗੂ ਪੂਰਨਿਮਾ ਦੇ ਨਾਂ ਨਾਵ ਜਾਣਿਆ ਜਾਂਦਾ ਹੈ। ਹਰਿਆਣੇ ਵਿੱਚ ਧੂਲੇਂਡੀ, ਮਹਾਰਾਸ਼ਟਰ ਵਿਚ ਰੰਗ ਪੰਚਮੀ, ਕੋਂਕਣ ਵਿਚ ਸ਼ਮੀਗੋ, ਬੰਗਾਲ ਵਿਚ ਬੰਸਤੇਤਣ ਅਤੇ ਤਾਮਿਲਨਾਡੂ ਵਿਚ ਪੋਂਡੀਗਈ ਦੇ ਨਾਵਾਂ ਨਾਵ ਜਾਣਿਆਂ ਜਾਂਦਾ ਹੈ।[2] ਇਹ ਸਾਂਝੀਵਾਲਤਾ, ਆਪਸੀ ਸਨੇਹ-ਮੁਹੱਬਤ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ।

ਪੁਰਾਤਨ ਗ੍ਰੰਥਾਂ ਅਨੁਸਾਰ ਹੋਲੀ ਦਾ ਮਹੱਤਵ[ਸੋਧੋ]

ਇਤਿਹਾਸਕਾਰਾਂ ਅਨੁਸਾਰ ਇਹ ਤਿਉਹਾਰ ਪੁਰਤਾਨ ਕਾਲ ਤੋਂ ਮਨਾਇਆ ਜਾ ਰਿਹਾ ਹੈ। ਮਹਾਂ ਕਵੀ ਕਾਲੀਦਾਸ ਨੇ ਆਪਣੀ ਰਚਨਾ ਰਘੂ ਬੰਸ਼ ਵਿਚ ਇਰ ਉਤਸਵ ਨੂੰ ਰਿਤੂ-ਉਤਸਵ ਵਜੋਂ ਪੇਸ਼ ਕੀਤਾ ਹੈ। ਜੈਮਿਨੀ ਰਚਿਤ ਗ੍ਰੰਥਾਂ ਸੀਮਾਂਸਾ ਸੂਤਰ ਅਤੇ ਕਥਾ ਗਾਹਰਿਆਂ ਸੂਤਰ ਵਿੱਚ ਹੋਲੀ ਮਨਾਏ ਜਾਣ ਦਾ ਵਰਣਨ ਆਉਂਦਾ ਹੈ। ਇਸਤੋਂ ਇਲਾਵਾ ਨਾਰਦ ਪੁਰਾਣ ਅਤੇ ਭਵਿਸ਼ਯ ਪੁਰਾਣ ਪੁਰਾਣਾਂ ਦੀਆਂ ਪੁਰਾਤਨ ਹਸਤ ਲਿਪੀਆਂ ਅਤੇ ਗ੍ਰੰਥਾਂ ਵਿੱਚ ਵੀ ਇਸਦਾ ਜ਼ਿਕਰ ਹੈ। ਸਤਵੀਂ ਸਦੀ ਵਿੱਚ ਦਾਨੇਸ਼ਵਰ ਹਰਿਆਣਾ ਵਿਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। [3]

ਬ੍ਰਿਜ ਦੀ ਹੋਲੀ ਦਾ ਮਹੱਤਵ[ਸੋਧੋ]

ਕ੍ਰਿਸ਼ਨ ਭਗਵਾਨ ਆਪਣੀਆਂ ਗੋਪੀਆਂ ਨਾਲ ਮਿਲ ਕੇ ਹੋਲੀ ਖੇਡਦੇ ਸਨ। ਰਾਧਾ-ਕ੍ਰਿਸ਼ਨ ਦੇ ਜੀਨ ਕਾਲ ਸਮੇਂ ਹੀ ਬ੍ਰਿਜ ਦੇ ਲੋਕਾਂ ਦੇ ਘਰਾਂ ਵਿੱਚ ਹੋਲੀ ਮਨਾਉਣ ਦਾ ਰਿਵਾਜ ਪ੍ਰਚਿਲਤ ਹੋ ਗਿਆ ਸੀ। [4] ਆਧੁਨਿਕ ਸਮੇਂ ਵਿੱਚ ਵੀ ਬ੍ਰਿਜ ਵਿੱਚ ਹੋਲੀ ਪਰੰਪਰਾਗਤ ਰੂਪ ਵਿੱਚ ਬੜੇ ਰਾਸ ਹੁਲਾਸ ਨਾਲ ਮਨਾਈ ਜਾਂਦੀ ਹੈ।

ਮਿਥਿਹਾਸਕ ਕਥਾਵਾਂ ਨਾਲ ਸੰਬੰਧਿਤ[ਸੋਧੋ]

ਹੋਲੀ ਦੇ ਤਿਉਹਾਰ ਨਾਲ ਕਈ ਮਿੱਥ ਕਥਾਵਾਂ ਜੁੜੀਆਂ ਹੋਈਆਂ ਹਨ। ਇਸਦਾ ਸਭ ਤੋਂ ਪੁਰਾਣਾ ਪਿਛੋਕੜ ਹੋਲੀਕਾ ਹੈ। ਕਹਿੰਦੇ ਹਨ ਕਿ ਹੋਲੀਕਾ ਪ੍ਰਲਾਦ ਦੀ ਭੂਆ ਸੀ ਤੇ ਉਸਨੂੰ ਵਰ ਸੀ ਕਿ ਉਹ ਅੱਗ ਵਿਚ ਨਹੀਂ ਸੜ ਸਕੇਗੀ। ਜਦੋਂ ਹਰਨਾਖਸ਼ ਪ੍ਰਹਿਲਾਦ ਹੋਲਿਕਾ ਨੇ ਆਪਣੇ ਭਰਾ ਦਾ ਪੱਖ ਲੈਂਦਿਆ ਪ੍ਰਲਾਦ ਨੂੰ ਸਾੜ ਕੇ ਸੁਆਹ ਕਰਨ ਦੀ ਹਾਮੀ ਭਰੀ ਸੋ ਉਹ ਨਿਮਯਤ ਵਕਤ ਪ੍ਰਹਿਲਾਦ ਨੂੰ ਝੋਲੀ ਵਿੱਚ ਲੈ ਕੇ ਬੈਠ ਗਈ ਅਤੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਪ੍ਰਹਿਲਾਦ ਦਾ ਵਾਲ ਵੀ ਵਿੰਗਾਂ ਨਹੀਂ ਹੋਇਆ ਪਰ ਹੋਲੀਕਾ ਸੜ ਕੇ ਸੁਆਹ ਹੋ ਗਈ ਇਸ ਤਰ੍ਹਾਂ ਹੋਲੀਕਾ ਦੇ ਸੜਨ ਦੀ ਖੁਸ਼ੀ ਵਿਚ ਹੋਲੀ ਦਾ ਤਿਉਹਾਰ ਮਨਾਇਆ ਜਾਣ ਲੱਗਿਆ।[5] ਇਸ ਤੋਂ ਬਿਨਾ ਇਹ ਵੀ ਕਥਾ ਵੀ ਪ੍ਰਚਲਿਤ ਹੈ ਭਗਵਾਨ ਸ਼ਿਵ ਨੇ ਕ੍ਰੋਧ ਵਿਚ ਆ ਕੇ ਕਾਮਦੇਵ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ। ਸ਼ਿਵ ਦੇ ਸਰਧਾਲੂ ਹੋਲੀ ਵਾਲੇ ਦਿਨ ਭੰਗ ਦੇ ਪਕੌੜੇ ਅਤੇ ਭੰਗ ਦੀ ਠੰਡਿਆਈ ਦਾ ਸੇਵਨ ਕਰਕੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਹਨ।

ਹਵਾਲਾ[ਸੋਧੋ]

  1. ਲੋਕ ਸਭਿਆਚਾਰ ਵਿਰਾਸਤੀ ਮੇਲੇ ਤੇ ਤਿਉਹਾਰ, ਸੁਖਦੇਵ ਮਾਦਪੁਰੀ
  2. ਉਹੀ, ਪੰਨਾ ਨੰ.79
  3. ਉਹੀ, ਪੰਨਾ ਨੰ.79
  4. ਭਾਰਤ ਦੇ ਤਿਉਹਰ, ਪ੍ਰਭਜੋਤ ਕੌਰ
  5. ਉਹੀ, ਪੰਨਾ ਨੰ.38