21 ਨਵੰਬਰ
ਦਿੱਖ
(੨੧ ਨਵੰਬਰ ਤੋਂ ਮੋੜਿਆ ਗਿਆ)
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
21 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 325ਵਾਂ (ਲੀਪ ਸਾਲ ਵਿੱਚ 326ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 40 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 7 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1831 – ਲਿਓਨ ਦੇ ਵਿਦਰੋਹ ਫ੍ਰਾਂਸ ਦੇ ਮਜ਼ਦੂਰਾ ਦਾ ਵਿਦਰੋਹ ਸ਼ੁਰੂ ਹੋਇਆ।
- 1871 – ਐਮ.ਐਫ਼. ਗੇਲਥੇ ਨੇ ਸਿਗਰਟ ਲਾਈਟਰ ਪੇਟੈਂਟ ਕਰਵਾਇਆ।
- 1904 – ਪੈਰਿਸ (ਫ਼ਰਾਂਸ) ਵਿੱਚ ਘੋੜਿਆਂ ਨਾਲ ਚੱਲਣ ਵਾਲੀਆਂ ਬੱਘੀਆਂ ਦੀ ਥਾਂ ਪਬਲਿਕ ਦੀ ਸਵਾਰੀ ਵਾਸਤੇ ਇੰਜਨ ਨਾਲ ਚੱਲਣ ਵਾਲੀਆਂ ਓਮਨੀ ਬਸਾਂ ਆ ਗਈਆਂ।
- 1911 – ਲੰਡਨ ਵਿੱਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ ਦੌਰਾਨ ਬੀਬੀਆਂ ਲੰਡਨ ਵਿੱਚ ਪਾਰਲੀਮੈਂਟ ਹਾਊਸ ਵਿੱਚ ਆ ਵੜੀਆਂ | ਸਭ ਨੂੰ ਗਿ੍ਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ।
- 1927 – ਅਮਰੀਕਾ ਦੇ ਸ਼ਹਿਰ ਕੋਲੋਰਾਡੋ ਵਿੱਚ ਪੁਲਿਸ ਨੇ ਹੜਤਾਲ ਕਰ ਰਹੇ ਖ਼ਾਨਾਂ ਦੇ ਕਾਮਿਆਂ 'ਤੇ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾ ਕੇ 5 ਮਜ਼ਦੂਰ ਮਾਰ ਦਿਤੇ ਤੇ 20 ਜ਼ਖ਼ਮੀ ਕਰ ਦਿਤੇ।
- 1961 – ਜੀਵਨ ਸਿੰਘ ਉਮਰਾਨੰਗਲ ਨੇ ਭੁੱਖ ਹੜਤਾਲ ਸ਼ੁਰੂ ਕੀਤੀ।
- 1979 – ਇਸਲਾਮਾਬਾਦ (ਪਾਕਿਸਤਾਨ) ਵਿੱਚ ਇੱਕ ਭੀੜ ਨੇ ਅਮਰੀਕਨ ਐਮਬੈਸੀ 'ਤੇ ਹਮਲਾ ਕਰ ਕੇ ਬਿਲਡਿੰਗ ਨੂੰ ਅੱਗ ਲਾ ਦਿਤੀ | ਇਸ ਘਟਨਾ ਵਿੱਚ ਦੋ ਅਮਰੀਕਨ ਮਾਰੇ ਗਏ।
- 1980 – ਲਾਸ ਵੇਗਸ (ਅਮਰੀਕਾ) ਵਿੱਚ ਐਮ.ਜੀ.ਐਮ. ਹੋਟਲ ਕੈਸੀਨੋ ਵਿੱਚ ਅੱਗ ਲੱਗਣ ਨਾਲ 87 ਲੋਕ ਮਾਰੇ ਗਏ।
- 1985 – ਪਾਕਿਸਤਾਨ ਵਿੱਚ ਫ਼ੈਸਲਾਬਾਦ ਜੇਲ ਵਿਚੋਂ ਕੈਦ ਸਿੱਖਾਂ ਵਲੋਂ ਦੌੜਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਗੋਲੀ ਚਲਾਈ ਗਈ।
- 2012 – ਮੁੰਬਈ ਵਿੱਚ 26 ਤੋਂ 29 ਨਵੰਬਰ ਦੇ ਕਤਲੇਆਮ ਦੇ ਦੋਸ਼ੀ ਅਜਮਲ ਕਸਾਬ ਨੂੰ ਫਾਂਸੀ ਦਿਤੀ।
ਜਨਮ
[ਸੋਧੋ]- 1694 – ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਵੋਲਟੇਅਰ ਦਾ ਜਨਮ।
- 1818 – ਅਮਰੀਕੀ ਮਾਨਵ-ਵਿਗਿਆਨੀ ਅਤੇ ਸਮਾਜ-ਵਿਗਿਆਨੀ ਲਿਊਸ ਐਚ ਮਾਰਗਨ ਦਾ ਜਨਮ।
- 1925 – ਪੰਜਾਬ ਦਾ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਦਾ ਜਨਮ।
- 1931 – ਹਿੰਦੀ ਨਾਵਲਕਾਰ ਅਤੇ ਕਹਾਣੀਕਾਰ ਗਿਆਨਰੰਜਨ ਦਾ ਜਨਮ।
- 1939 – ਹਿੰਦੀ ਸਿਨੇਮਾ ਦੀ ਅਦਾਕਾਰਾ ਅਤੇ ਡਾਂਸਰ ਹੈਲਨ ਦਾ ਜਨਮ।
- 1941 – ਭਾਰਤੀ ਸਿਆਸਤਦਾਨ ਅਤੇ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਦਾ ਜਨਮ।
ਦਿਹਾਤ
[ਸੋਧੋ]- 1517 – ਲੋਦੀ ਖ਼ਾਨਦਾਨ ਦਾ ਦੂਸਰਾ ਸ਼ਾਸਕ ਸਿਕੰਦਰ ਲੋਧੀ ਦਾ ਦਿਹਾਂਤ।
- 1970 – ਭਾਰਤੀ ਨੋਬਲ ਜੇਤੂ ਵਿਗਿਆਨੀ ਚੰਦਰਸ਼ੇਖਰ ਵੈਂਕਟ ਰਾਮਨ ਦਾ ਦਿਹਾਂਤ।
- 1996 – ਪਾਕਿਸਤਾਨੀ ਨੋਬਲ ਜੇਤੂ ਭੌਤਿਕ ਵਿਗਿਆਨੀ ਅਬਦੁਸ ਸਲਾਮ ਦਾ ਦਿਹਾਂਤ।