23 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੨੩ ਅਕਤੂਬਰ ਤੋਂ ਰੀਡਿਰੈਕਟ)
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

23 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 296ਵਾਂ (ਲੀਪ ਸਾਲ ਵਿੱਚ 297ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 69 ਦਿਨ ਬਾਕੀ ਹਨ।

ਰਾਸ਼ਟਰੀ ਦਿਵਸ[ਸੋਧੋ]

  • ਅੱਜ ਦੇ ਦਿਨ ਹੰਗਰੀ ਦਾ 'ਰਾਸ਼ਟਰੀ ਦਿਵਸ' ਹੈ।
  • ਅੰਤਰ-ਰਾਸ਼ਟਰੀ ਪੱਧਰ 'ਤੇ ਮਾਨਕੀਕਰਣ ਦਿਵਸ(international Observance) ਹੈ।
  • ਲੀਬੀਆ ਦੇਸ਼ ਦਾ ਪੁਸਤਕਾਲਿਆ/ਲਾਇਬ੍ਰੇਰੀ ਦਿਵਸ ਹੈ।
  • ਪੈਰਿਸ ਸ਼ਾਂਤੀ ਸਮਝੌਤਾ ਦਿਵਸ(ਕੰਬੋਡੀਆ ਦੇ ਸੰਦਰਭ ਵਿੱਚ)।

ਵਾਕਿਆ[ਸੋਧੋ]

  • 1295- ਸਕਾਟਲੈਂਡ ਤੇ ਫ਼ਰਾਂਸ ਵਿਚਕਾਰ 'ਆਲਡ ਅਲਾਇੰਸ' ਦੀ ਪਹਿਲੀ ਸੰਧੀ ਹੋਈ।
  • 1707-ਮਹਾਨ ਬ੍ਰਿਟੇਨ ਦੀ ਪਹਿਲੀ ਪਾਰਲੀਮੈਂਟ ਦੀ ਮੀਟਿੰਗ ਹੋਈ।
  • 1814-ਪਹਿਲੀ ਵਾਰ ਇੰਗਲੈਂਡ ਵਿੱਚ ਪਲਾਸਟਿਕ ਸਰਜਰੀ ਦੀ ਪ੍ਰਦਰਸ਼ਨੀ ਹੋਈ।
  • 1824- ਪਹਿਲੀ ਵਾਰ ਭਾਫ਼ ਦੇ ਇੰਜਣ ਬਾਰੇ ਦਸਿਆ ਗਿਆ।
  • 1850- ਅਮਰੀਕਾ ਦੇ ਵਾਰਸੈਸਟਰ(ਮਸਾਚੂਸੈਟਸ 'ਚ) ਵਿੱਚ ਪਹਿਲਾਂ ਔਰਤ ਅਧਿਕਾਰ ਸੰਮੇਲਨ ਸ਼ੁਰੂ ਹੋਇਆ।
  • 1861-ਅਮਰੀਕੀ ਰਾਸ਼ਟਰਪਤੀ 'ਅਬਰਾਹਿਮ ਲਿੰਕਨ ਹਬੀਅਸ ਕੌਰਪਸ ਦੀ ਵਾਸ਼ਿੰਗਟਨ ਡੀ.ਸੀ। 'ਚ ਪਾਈ ਰਿੱਟ ਰਾਹੀਂ ਸਾਰੇ ਫ਼ੌਜ ਸੰਬੰਧੀ ਕੇਸਾਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ
  • 1911-ਤੁਰਕੀ ਤੇ ਇਟਲੀ ਦੀ ਲੜਾਈ ਵਿੱਚ ਪਹਿਲੀ ਵਾਰ ਜੰਗੀ ਜਹਾਜ਼ ਦੀ ਵਰਤੋਂ ਕੀਤੀ ਗਈ।
  • 1917ਵਲਾਦੀਮੀਰ ਲੈਨਿਨ ਨੇ ਅਕਤੂਬਰ ਇਨਕ਼ਲਾਬ ਲਈ ਸੱਦਾ ਦਿਤਾ।
  • 1941-ਦੂਸਰੀ ਸੰਸਾਰ ਜੰਗ ਦੌਰਾਨ ਜੰਗ 'ਚ ਫੀਲਡ ਮਾਰਸ਼ਲ 'ਜਾਰਜ ਯਕੌਵ' ਨੇ ਰੂਸੀ ਤੇ ਜਰਮਨ ਫ਼ੌਜ ਦੀ ਅਗਵਾਈ ਕਰ ਰਹੇ 'ਲਾਲ ਫ਼ੌਜ' ਦੇ ਕਾਮਰੇਡ ਨਾਲ਼ ਪਿਛਲੇਰੇ ਤੇ ਅਗਾਉਂ ਮੁੱਦਿਆਂ ਦੇ ਅਤੇ ਮਾਸਕੋ ਸੰਦਰਭ 'ਚ ਮਹੱਤਵਪੂਰਨ ਗੱਲਬਾਤ ਕੀਤੀ।

-1956-ਹਜ਼ਾਰਾਂ ਦੀ ਗਿਣਤੀ 'ਚ ਹੰਗਰੀ ਲੋਕਾਂ ਨੇ ਸਰਕਾਰ ਤੇ ਸੋਵੀਅਤ ਕਿੱਤਾਕਾਰੀ ਵਿਰੁੱਧ ਸੰਘਰਸ਼ ਕੀਤਾ(ਭਾਵੇਂ ਇਹ ਸੰਘਰਸ਼ 4 ਨਵੰਬਰ ਨੂੰ ਕੁਚਲ ਦਿੱਤਾ ਗਿਆ ਸੀ)

ਜਨਮ[ਸੋਧੋ]

ਫ਼ੈਲਿਕਸ ਬਲੋਕ
  • 1905 – ਸਵਿਟਜ਼ਰਲੈਂਡ ਦਾ ਭੌਤਿਕ ਵਿਗਿਆਨੀ ਫ਼ੈਲਿਕਸ ਬਲੋਕ ਦਾ ਜਨਮ।
  • 1908-ਨੋਬਲ ਪੁਰਸਕਾਰ ਵਿਜੇਤਾ, ਰੂਸੀ ਸਾਈਕਿਰਸਟ ਤੇ ਅਕਾਦਮੀਸ਼ੀਅਨ 'ਇਲਯਾ ਫ਼ਰੈਂਕ' ਦਾ ਜਨਮ।
  • 1921 – ਭਾਰਤ ਦਾ ਵਿਅੰਗ-ਚਿੱਤਰਕਾਰ ਅਤੇ ਕਾਰਟੂਨਿਸਟ ਆਰ ਕੇ ਲਕਸ਼ਮਣ ਦਾ ਜਨਮ।
  • 1927-ਅਮਰੀਕੀ ਸੈਕਸੋਫ਼ੋਨਿਸਟ ਤੇ ਗੀਤ-ਕੰਪੋਜਰ 'ਸੋਨੀ ਕਰਿਸਸ' ਦਾ ਜਨਮ।
  • 1932 – ਸੋਵੀਅਤ/ਰੂਸੀ ਲੇਖਕ, ਕਵੀ ਅਤੇ ਨਾਟਕਕਾਰ ਵਸੀਲੀ ਬੇਲੋਵ ਦਾ ਜਨਮ।
  • 1937 – ਭਾਰਤੀ ਫ਼ਿਲਮੀ ਹਾਸਰਸੀ ਭੂਮਿਕਾਵਾਂ ਵਾਲਾ ਅਦਾਕਾਰ ਦੇਵੇਨ ਵਰਮਾ ਦਾ ਜਨਮ।
  • 1948-ਅਕੌਰਨ ਕੰਪਿਊਟਰ ਤੇ ਓਲੀਵਿਟੀ ਖੋਜ ਲੈਬਾਰਟੀ ਦੇ ਸਹਿ-ਸੰਸਥਾਪਕ ਅਤੇ ਆਸਟਰੀਅਨ-ਅੰਗਰੇਜ਼ੀ ਬਿਜਨਸਮੈਨ 'ਹਰਮਨ ਹੌਸਰ' ਦਾ ਅੱਜ ਦੇ ਦਿਨ ਜਨਮ।
  • 1974 – ਭਾਰਤ ਦਾ ਅੰਗਰੇਜ਼ੀ ਲੇਖਕ ਅਰਵਿੰਦ ਅਡਿਗ ਦਾ ਜਨਮ।
  • 1975-ਆਸਟ੍ਰੇਲੀਆਈ ਕ੍ਰਿਕਟ ਸ਼ਹਿਨਸ਼ਾਹ 'ਫ਼ਿਲਿਪ ਗਲੀਸਪਾਈ' ਦਾ ਜਨਮ।
  • 1976- ਡੀ.ਸੀ। ਦੇ ਗਰੀਨ ਲੈਂਟਨ ਅਤੇ ਮਾਰਵਲ ਦੇ ਡੈੱਡਪੂਲ ਸੁਪਰਹੀਰੋ ਦਾ ਕਿਰਦਾਰ ਨਿਭਾਉਣ ਵਾਲ਼ੇ ਕਨੇਡੀ-ਅਮਰੀਕੀ ਅਦਾਕਾਰ ਤੇ ਨਿਰਮਾਤਾ ਰਿਆਨ ਰਿਨੋਲਡ ਦਾ ਜਨਮ।
  • 1979-ਬਾਹੂਬਲੀ ਤੇ 'ਸਾਹੋ' ਫ਼ਿਲਮ ਨਾਲ਼ ਨਾਮਣਾ ਖੱਟਣ ਵਾਲ਼ੇ ਤੇਲੁਗੂ ਫ਼ਿਲਮ ਅਦਾਕਾਰ 'ਪ੍ਰਭਾਸ' ਦਾ ਜਨਮ।
  • 1979ਪੰਜਾਬ, ਭਾਰਤ ਦਾ ਟ੍ਰੈਪ ਨਿਸ਼ਾਨੇਬਾਜ਼ ਰੰਜਨ ਸੋਢੀ ਦਾ ਜਨਮ।
  • 1986 ਈ. 'ਚ 'ਗੇਮ ਆਫ਼ ਥਰੌਨਜ਼' ਜਿਹੀ ਸੀਰੀਜ ਨੂੰ ਅਦਾਕਾਰੀ ਨਾਲ਼ ਨਿਖਾਰਨ ਵਾਲ਼ੀ ਅਦਾਕਾਰ 'ਐਮੀਲਾ ਇਸਾਬੇਲਾ ਇਯੂਫੀਮੀਆ ਰੋਜ਼ ਕਲਾਰਕ'(ਐਮੀਲਾ ਕਲਾਰਕ) ਦਾ ਇੰਗਲੈਂਡ ਦੇ ਲੰਡਨ 'ਚ ਜਨਮ ਹੋਇਆ ਤੇ ਬੇਰਕਸ਼ਾਇਰ 'ਚ ਵੱਡੀ ਹੋਈ।

ਦਿਹਾਂਤ[ਸੋਧੋ]

  • 1872ਫ਼ਰਾਂਸ ਦਾ ਕਵੀ, ਲੇਖਕ, ਨਾਵਲਕਾਰ, ਡਰਾਮਾਲੇਖਕ ਅਤੇ ਪੱਤਰਕਾਰ ਥੋਪਫਿਲ ਗੋਤੀਰ ਦਾ ਦਿਹਾਂਤ ਹੋਇਆ।
  • 1944-ਅੰਗਰੇਜ਼ੀ-ਸਕਾਟਿਸ਼ ਫ਼ਿਜਿਸਟ ਤੇ ਅਕਾਦਮੀਸ਼ੀਅਨ ਅਤੇ ਨੋਬਲ ਪੁਰਸਕਾਰ ਵਿਜੇਤਾ 'ਚਾਰਲਸ ਗਲੋਬਰ ਬਾਰਕਲਾ'(ਜਨਮ-1877) ਦੀ ਅੱਜ ਦੇ ਦਿਨ ਮੌਤ ਹੋਈ।
  • 1971-ਵਿਗਿਆਨੀ ਡਾ. ਪ੍ਰੋਫੈ਼ਸਰ 'ਸ਼ਿਵ ਰਾਮ ਕੇਸ਼ਪ' ਦਾ ਦਿਹਾਂਤ।
  • 1971-ਵਿਗਿਆਨੀ ਮੇਜਰ ਜਨਰਲ ਮੈਡੀਕਲ ਖੋਜ ਦੇ ਬਾਨੀ ਸਾਹਿਬ ਸਿੰਘ ਸੇਖੋਂ ਦਾ ਦਿਹਾਂਤ ਹੋਇਆ।
  • 1984-ਆਸਟ੍ਰੇਰੀਅਨ-ਜਰਮਨ ਅਦਾਕਾਰ 'ਆਸਕਰ ਵਰਨਰ'(ਜਨਮ-1922) ਦੀ ਅੱਜ ਦੇ ਦਿਨ ਮੌਤ ਹੋਈ।
  • 1986-ਅਮਰੀਕੀ ਬਾਇਓ-ਕੈਮੀਸਟ ਤੇ ਅਕਾਦਮੀਸ਼ੀਅਨ ਤੇ ਨੋਬਲ ਪੁਰਸਕਾਰ ਵਿਜੇਤਾ 'ਐਡਵਰਡ ਅਡੈਲਬਰਟ ਡੋਆਇਸੀ'(ਜਨਮ-1893) ਦੀ ਅੱਜ ਦੇ ਦਿਨ ਮੌਤ ਹੋਈ।
  • 2001-ਫ਼ਰਾਸੀਸੀ ਆਰਟ-ਡੀਲਰ ਤੇ ਇਤਿਹਾਸਕਾਰ' ਡੇਨੀਅਲ ਵਾਇਲਡੈੱਨਸਟਰਨ' (ਜਨਮ-1917 ਈ.) ਦੀ ਅੱਜ ਦੇ ਦਿਨ ਮੌਤ ਹੋਈ
  • 2011-ਨੋਬਲ ਪੁਰਸਕਾਰ ਵਿਜੇਤਾ ਹਰਬਰਟ ਏ. ਹਾਊਟਮੈਨ ਜੋ 1917 'ਚ ਜਨਮੇ ਸਨ ਤੇ ਅਮਰੀਕੀ ਕੈਮਿਸਟ ਤੇ ਗਣਿਤ-ਮਾਹਿਰ ਸਨ, ਦੀ ਅੱਜ ਦੇ ਦਿਨ ਮੌਤ ਹੋਈ,
  • 2012ਬੰਗਾਲੀ ਕਵੀ ਅਤੇ ਨਾਵਲਕਾਰ ਸੁਨੀਲ ਗੰਗੋਪਾਧਿਆਏ ਦਾ ਦਿਹਾਂਤ ਹੋਇਆ। ਜਿਸ ਦੇ ਨਾਵਲ 'ਪ੍ਰਤੀਧ੍ਵਨੀ' ਤੇ ਸਤਿਆਜੀਤ ਰੇਅ ਫ਼ਿਲਮ ਬਣਾ ਚੁੱਕੇ ਹਨ।