26 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੨੬ ਅਕਤੂਬਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31
2018

26 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 299ਵਾਂ (ਲੀਪ ਸਾਲ ਵਿੱਚ 300ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 66 ਦਿਨ ਬਾਕੀ ਹਨ।

ਵਾਕਿਆ[ਸੋਧੋ]

 • 1619– ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ।
 • 1710ਅਮੀਨਗੜ੍ਹ ਦੀ ਲੜਾਈ 'ਚ ਰਾਹੋਂ ਦੇ ਕਿਲ੍ਹੇ ਉਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ, ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ।
 • 1733ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰ ਤੋਂ ਦਰਬਾਰ ਸਾਹਿਬ ਵਿਚ ਦੀਵਾਲੀ ਦੇ ਦਿਨਾਂ ਵਿਚ ਇਕੱਠ ਕਰਨ ਦੀ ਇਜਾਜ਼ਤ ਲਈ ਜਿਸ ਦਾ ਮੁਗ਼ਲ ਸਰਕਾਰ ਨੇ, 10 ਹਜ਼ਾਰ ਰੁਪਏ ਟੈਕਸ ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ।
 • 1831 – ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਇਤਿਹਾਸਕ ਸੰਧੀ ਹੋਈ।
 • 1863ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਸਥਾਪਨਾ ਹੋਈ।
 • 1905ਨਾਰਵੇ ਨੇ ਸਵੀਡਨ ਨਾਲ ਅਪਣੀ ਯੂਨੀਅਨ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਡੈਨਮਾਰਕ ਦੇ ਪਿ੍ੰਸ ਚਾਰਲਸ ਨੂੰ 'ਹਾਕੋਨ ਸਤਵੇਂ' ਵਜੋਂ ਅਪਣਾ ਨਵਾਂ ਰਾਜਾ ਚੁਣ ਲਿਆ।
 • 1947– ਕਸ਼ਮੀਰ ਦੇ ਰਾਜੇ ਡੋਗਰਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ ਹਾਲਾਂਕਿ ਉਥੋਂ ਦੇ 75 ਫ਼ੀ ਸਦੀ ਲੋਕ ਮੁਸਲਮਾਨ ਸਨ।
 • 1957ਰੂਸ ਦੀ ਸਰਕਾਰ ਨੇ ਮੁਲਕ ਦੇ ਸੱਭ ਤੋਂ ਅਹਿਮ ਮਿਲਟਰੀ ਹੀਰੋ ਜਿਓਰਜੀ ਜ਼ੂਕੋਫ਼ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ।
 • 1967ਮੁਹੰਮਦ ਰਜ਼ਾ ਪਹਿਲਵੀ ਨੇ ਈਰਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਕਰਵਾਈ।
 • 1977ਚੇਚਕ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ ਆਇਆ।
 • 1979ਦੱਖਣੀ ਕੋਰੀਆ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਮੁਖੀ ਕਿਮ ਜਾਏਗਿਊ ਨੇ ਦੇਸ਼ ਦੇ ਰਾਸ਼ਟਰਪਤੀ ਪਾਰਕ ਚੁੰਗ-ਹੀ ਨੂੰ ਗੋਲੀ ਮਾਰ ਕੇ ਮਾਰ ਦਿਤਾ।
 • 2002– ਇਕ ਥੀਏਟਰ 'ਚ 800 ਲੋਕਾਂ ਨੂੰ ਬੰਦੀ ਬਣ ਕੇ ਬੈਠੇ ਅਗਵਾਕਾਰਾਂ ਨੂੰ ਕਾਬੂ ਕਰਨ ਵਾਸਤੇ ਰੂਸੀ ਸਰਕਾਰ ਨੇ ਬੇਹੋਸ਼ੀ ਦੀ ਗੈਸ ਛੱਡੀ; ਇਸ ਨਾਲ 116 ਬੰਦੀ ਤੇ 50 ਅਗਵਾਕਾਰ ਮਾਰੇ ਗਏ।

ਜਨਮ[ਸੋਧੋ]

ਦਿਹਾਂਤ[ਸੋਧੋ]