ਵੁਜ਼ੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੁਜ਼ੂʾ (ਅਰਬੀ: الوضوء al-wuḍūʼ  IPA: [wʊˈdˤuːʔ]) ਸਫ਼ਾਈ ਦੇ ਇੱਕ ਅਮਲ ਦਾ ਨਾਮ ਹੈ ਜੋ ਮੁਸਲਮਾਨਾਂ ਲਈ ਨਮਾਜ਼ ਜਾਂ ਕੁਰਆਨ ਨੂੰ ਛੂਹਣ ਤੋਂ ਪਹਿਲਾਂ ਜਰੂਰੀ ਹੈ। ਇਸ ਵਿੱਚ ਪਾਣੀਨਾਲ ਮੂੰਹ ਹਥ ਧੋਤੇ ਜਾਂਦੇ ਹਨ ਔਰ ਮਸ੍ਹਾ ਕੀਤਾ ਜਾਂਦਾ ਹੈ। ਮੁਸਲਮਾਨਾਂ ਅੰਦਰ ਵੁਜ਼ੂ ਦੇ ਮੁਖ਼ਤਲਿਫ਼ ਤਰੀਕੇ ਰਾਇਜ ਹਨ ਮਗਰ ਘੱਟ ਵਧ ਇਕੋ ਜਿਹੇ ਹਨ ਅਤੇ ਇਸ ਦਾ ਬੁਨਿਆਦੀ ਮਕਸਦ ਜਿਸਮਾਨੀ ਤੇ ਰੂਹਾਨੀ ਪਾਕੀਜ਼ਗੀ ਹੈ। ਕੁਰਆਨ ਵਿੱਚ ਇੱਕ ਆਇਤ ਵੁਜ਼ੂ ਦੇ ਨਾਮ ਤੇ ਮੌਜੂਦ ਹੈ ਜਿਸ ਵਿੱਚ ਵੁਜ਼ੂ ਦੇ ਤਰੀਕਾਤੇ ਰੌਸ਼ਨੀ ਮਿਲਦੀ ਹੈ। " ਇਸਲਾਮ ਵਿੱਚ ਅੱਲ੍ਹਾ ਲਗਾਤਾਰ ਉਸ ਵੱਲ ਰੁਝਾਨ ਰੱਖਣ ਵਾਲੇ ਨੂੰ ਪਿਆਰ ਕਰਦਾ ਹੈ, ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜਿਹੜੇ ਆਪਣੇ ਆਪ ਨੂੰ ਸ਼ੁੱਧ ਅਤੇ ਸਾਫ ਰੱਖਦੇ ਹਨ।"[1]

ਹਵਾਲੇ[ਸੋਧੋ]