( ਸਿਗਮੰਡ ਫ਼ਰਾਇਡ): ਸਿਰਜਣਾਤਮਕ ਲੇਖਕ ਅਤੇ ਸੁਪਨਸਾਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਗਮੰਡ ਫ਼ਰਾਇਡ[ਸੋਧੋ]

ਸਿਗਮੰਡ ਫ਼ਰਾਇਡ ਦਾ ਜਨਮ 6 ਮਈ 1856 ਨੂੰ  ਆਸਟਰੀਆ ਸਲਤਨਤ ਦੇ ਇੱਕ ਨਗਰ ਪਰੀਬੋਰ ( ਹੁਣ ਚੈੱਕ ਲੋਕਰਾਜ) ਵਿਖੇ ਹੋਇਆ।ਉਹਨਾਂ ਦੇ ਪਿਤਾ ਦਾ ਨਾਂ ਜੈਕਬ ਫ਼ਰਾਇਡ ਸੀ , ਜਿਹੜੇ ਕਿ ਉੱਨ ਦਾ ਵਪਾਰ ਕਰਦੇ ਸੀ।ਉਹਨਾਂ ਦੀ ਮਾਤਾ ਦਾ ਨਾਂ ਮਾਲੀਆ ਸੀ।ਉਹਨਾਂ ਨੂੰ ਨਾਜ਼ੀਵਾਦ ਦੇ ਸਮੇਂ ਭਗੌੜਾ ਹੋਣਾ ਪਿਆ। ਸਿਗਮੰਡ  ਫ਼ਰਾਇਡ ਦਾ ਦੇਹਾਂਤ 23 ਸਤੰਬਰ 1939 ਨੂੰ( ਲੰਦਨ) ਇੰਗਲੈਂਡ ਵਿਖੇ ਹੋਇਆ

1. ਸਿਰਜਣਾਤਮਕ ਲੇਖਕ ਅਤੇ ਸੁਪਨਸਾਜੀ[ਸੋਧੋ]

ਸਿਗਮੰਡ ਫ਼ਰਾਇਡ ਦਾ ਇਸ ਲੇਖ ਬਾਰੇ ਲੈਕਚਰ 6 ਦਸੰਬਰ 1907 ਵਿਚ 90 ਸਰੋਤਿਆ ਸਾਹਮਣੇ ਹਿਊਗੋ ਹੇਲਰ ਨਾਂ ਦੇ ਇਕ ਵਿਐਨੀਜ਼ ਪ੍ਰਕਾਸ਼ਕ ਅਤੇ ਬੁੱਕ ਸੇਲਰ ਦੇ ਕਮਰੇ ਵਿਚ ਪੇਸ਼ ਕੀਤਾ ਗਿਆ।ਸਿਗਮੰਡ ਫ਼ਰਾਇਡ ਦਾ ਇਹ ਲੇਖ  ਸਿਰਜਣਾਤਮਕ ਲੇਖਕ ਅਤੇ ਸੁਪਨਸਾਜੀ ਬਰਲਿਨ ਸਾਹਿਤਿਕ ਪ੍ਰਤਿਕਾ ਵਿਚ ਛਪਿਆ ਗਿਆ। ਇਸਦੇ ਨਾਲ ਹੀ I. F Grant Duff ਨਾਮ ਦੇ ਲੇਖਕ ਦੁਆਰਾ 1925 ਵਿਚ ਇਸ ਲੇਖ ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ।      [1]   

ਮੁੱਖ ਵਿਸ਼ਾ[ਸੋਧੋ]

ਫ਼ਰਾਇਡ ਇਸ ਲੇਖ ਵਿੱਚ ਮੁੱਖ ਤੌਰ ਤੇ ਕਿਸੇ ਸਾਹਿਤਕ ਕਿਰਤ ਦੀ ਹੋਂਦ ਵਿਧੀ ਦੀ ਪ੍ਰਕ੍ਰਿਆ ਦਾ ਲੇਖਕ ਦੀ ਮਾਨਸਿਕਤਾ ਨਾਲ ਸੰਬੰਧ ਬਾਰੇ ਗੱਲ ਕਰਦਾ ਹੈ ਭਾਵ ਉਹ ਲੇਖਕ ਦੇ ਮਨੋਵਿਗਿਆਨ ਦਾ ਉਸਦੇ ਸਾਹਿਤਕ ਕਿਰਤ ਨਾਲ ਸੰਬੰਧ ਦਾ ਅਧਿਅੈਨ ਕਰਦਾ ਹੋਇਆਂ ਆਪਣੇ ਵਿਚਾਰ ਪੇਸ਼ ਕਰਦਾ ਹੈ। ਉਸਦਾ ਮੰਨਣਾ ਹੈ ਕਿ ਰਚਨਾ ਨੂੰ ਸਮਝਣਾ ਅਸਲ ਵਿੱਚ ਰਚਨਾਕਾਰ ਨੂੰ ਸਮਝਣਾ ਹੈ। ਭਾਵ ਲੇਖਕ ਅਤੇ ਉਸਦੀ ਰਚਨਾ ਦੇ ਵਿਚਕਾਰ ਸੰਬੰਧ ਵਿੱਚ ਦਿਲਚਸਪੀ ਦਿਖਾਉਂਦਾ ਹੈ.  ਉਹ ਰਚਨਾਤਮਕ ਲਿਖਤ ਦੇ ਟੁਕੜੇ ਨੂੰ ਨਿਰੰਤਰਤਾ ਜਾਂ ਬਚਪਨ ਦੇ ਖੇਡ ਦੇ ਬਦਲਣ ਵਜੋਂ ਵੇਖਦਾ ਹੈ |

ਸਿਗਮੰਡ ਫ਼ਰਾਇਡ ਦੇ ਦੋ ਮੁੱਖ ਸਵਾਲਾਂ :[ਸੋਧੋ]


ਸਿਗਮੰਡ ਫ਼ਰਾਇਡ ਦੋ ਸਵਾਲਾਂ ਦੇ ਨਾਲ ਆਪਣੀ ਵਾਰਤਾ ਦਾ ਆਾਰੰਭ ਕਰਦਾ ਹੈ।
 1.ਉਹ ਪਹਿਲਾ ਸਵਾਲ ਇਹ ਖੜਾ ਕਰਦਾ ਕਿ ਸਿਰਜਣਾਤਮਕ ਲੇਖਕ ਆਪਣੀ ਸਮੱਗਰੀ ਕਿਥੋਂ ਲਿਆਂਦਾ ਹੈ?
 2.ਲੇਖਕ ਆਪਣੀ ਲਿਖਤ ਦੁਆਰਾ ਸਾਡੀਆ ਭਾਵਨਾਵਾਂ ਨੂੰ ਕਿਵੇਂ ਟੁੰਬਦੇ ਹਨ?


ਉੱਤਰ ਵਿੱਚ ਆਪ ਹੀ ਕਹਿੰਦਾ ਹੈ ਕਿ ਲੇਖਕ ਆਪਣੀ ਸਮੱਗਰੀ ਖੇਡ ਦੇ ਨਿਆਣਿਆਂ ਅਤੇ ਗੱਭਰੂਆਂ ਦੇ ਖਿਆਲੀ ਪੁਲਾਵਾਂ/ਸੁਪਨਿਆ `ਚੋਂ । ਦੋਵੇਂ ਮਿਲ ਕੇ ਸਾਹਿਤਕਾਰ ਨੂੰ ਲਿਖਣ ਲਈ ਵਿਸ਼ਾ-ਵਸਤੂ ਦਿੰਦੇ ਹਨ।

ਰਿਚਰਡ ਔਸਬੌਰਨ:[ਸੋਧੋ]

ਸਿਗਮੰਡ ਫ਼ਰਾਇਡ ਦੀ ਪੁਸਤਕ Interpretation of Dreams ਦੀ ਪ੍ਰਸੰਸਾ ਕਰਦਿਆਂ ਲਿਖਦਾ ਹੈ:

          The interpretation of Dreams is in fact royal road to the knowledge of the unconsciousness; it is the surest foundation of Psychoanalysis.

ਉਸ ਦਾ ਕਹਿਣਾ ਹੈ ਕਿ ਖੁੱਲੇ ਮੇਲ-ਜੋਲ (Free association)ਦੁਆਰਾ ਛੁਪੇ ਵਿਚਾਰਾਂ ਨੂੰ  (Latent Meanings) ਅਤੇ ਮਾਨਸਿਕ ਬਿੰਬਾਂ ਦਰਮਿਆਨ ਸੰਬੰਧ ਜੌੜਿਆ ਜਾ ਸਕਦਾ ਹੈ। ਉਹ ਸੱਪਸ਼ਟ ਕਹਿੰਦਾ ਹੈ ਕਿ ਹਰ ਸੁਪਨੇ ਦਾ ਕਰਨ ਹੁੰਦਾ ਹੈ। ਪ੍ਰਤੱਖ (Manifest) ਅਤੇ ਛੁਪੇ (Latent) ਦਰਮਿਆਨ ਜਟਿਲ ਸੰਬੰਧ ਹੁੰਦਾ ਹੈ ਜੋ ਖੁੱਲੇ ਮੇਲਜੋਲ (Free association) ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਸਵਾਲਾਂ ਦਾ ਸਵਾਲ ਹੈ ਕਿ ਸੁਪਨੇ ਕਿਥੋਂ ਆਉਂਦੇ ਨੇ ? ਕਿਵੇਂ ਇੱਕ ਵਿਸ਼ੇਸ਼ ਸੁਪਨਾ ਆਉਂਦਾ ਹੈ। ਫ਼ਰਾਇਡ ਕਹਿੰਦਾ ਹੈ ਕਿ ਤਾਜ਼ੀਆ ਘਟਨਾਵਾਂ ਅਤੇ ਪ੍ਰਤੱਖ ਭਾਵੁਕ ਤੱਥ ਜਿਵੇਂ ਕ੍ਰੋਧ/ਬਦਲਾ ਸੁਪਨੇ `ਚ ਪੂਰੇ ਹੋ ਜਾਂਦੇ ਹਨ ਜਿਨਾਂ ਨੂੰ ਅਸੀਂ ਸੰਘਣਨਾਪਨ (Condensation) ਕਹਿੰਦੇ ਹਾਂ। ਗ਼ੈਰ-ਜ਼ਰੂਰੀ ਯਾਦ/ਮੱਲੋਮੱਲੀ ਆਈ ਯਾਦ ਰਾਹੀਂ ਵੀ ਵਿਸ਼ੇਸ਼ ਘਟਨਾਵਾਂ ਦੀ ਪੇਸ਼ਕਾਰੀ ਹੋ ਸਕਦੀ ਹੈ ਜਿਸ ਨੂੰ ਅਸੀ ਅਦਲਾ ਬਦਲੀ (Displacement) ਕਹਿ ਸਕਦੇ ਹਾਂ।

ਫਰੈਡਰਿਕ ਸ਼ੀਲਰ ਦੇ ਵਿਚਾਰਾਂ ਦਾ ਸਮਰਥਨ ਕਰਦਾ ਹੋਇਆ ਫ਼ਰਾਇਡ ਲਿਖਦਾ ਹੈ ਕਿ ਸਾਹਿਤਕ ਪ੍ਰਕਿਰਿਆ ਉਦੋਂ ਹੋਂਦ ਵਿੱਚ ਆਉਂਦੀ ਹੈ ਜਦੋਂ ਕਲਪਨਾ ਤਰਕ ਦੇ ਕਾਬੂ `ਚੋਂ ਆਜ਼ਾਦ ਹੁੰਦੀ ਹੈ ਅਤੇ ਕਲਪਨਾ ਨੂੰ ਪੂਰੀ ਖੁੱਲ ਮਿਲ ਜਾਂਦੀ ਹੈ। ਅਜਿਹੀ ਲੋੜ ਲੇਖਕ ਦੀ ਹਉਮੈਂ (Ego) ਦੀ ਹੁੰਦੀ ਹੈ। ਇਸ ਹਾਲਤ ਵਿੱਚ ਤਰਕ ਦਾ ਸਥਾਨ ਗੌਣ ਹੁੰਦਾ ਹੈ। ਤਰਕ ਤਾਂ ਕਲਪਨਾ ਦੁਆਰਾ ਪ੍ਰਗਟ ਕੀਤੇ ਵਿਚਾਰਾਂ ਨੂੰ ਸੰਗਠਿਤ ਕਰਨ ਦਾ ਕਾਰਜ ਹੀ ਕਰਦਾ ਹੈ। ਕਲਪਨਾ ਦੀ ਦਿਸ਼ਾ ਵਿੱਚ ਹਰ ਮੁੱਨਖ ਕਲਾਕਾਰ ਹੁੰਦਾ ਹੈ। ਸਿਰਜਣ ਪ੍ਰਕਿਰਿਅ ਪਾਗ਼ਲਪਨ ਦੀ ਅਵਸਥਾ ਵਾਂਗ ਹੀ ਹੁੰਦੀ ਹੈ। ਮਾਨਸਿਕ ਕਿਰਤ ਦੇ ਦੋ ਸਿਧਾਂਤ ਹਨ। ਪਹਿਲਾ ਆਨੰਦ ਦਾ ਸਿਧਾਂਤ (Pleasure Principle) ਦੂਜਾ ਯਥਾਰਥ ਦਾ ਸਿਧਾਂਤ (Reality Principle) ਮੁੱਢਲੀ ਪ੍ਰਕਿਰਿਆ ਨੂੰ (Primary Process) ਨੂੰ ਆਨੰਦ ਦਾ ਸਿਧਾਂਤ ਆਖਿਆ ਜਾਂ ਸਕਦਾ ਹੈ। ਪਰ ਆਨੰਦ ਵਾਲੇ ਸਿਧਾਂਤ ਦੀ ਸਮਾਜਿਕ ਮਰਯਾਦਾ ਅਤੇ ਕਾਨੂੰਨ ਪ੍ਰਤਿਬੱਧ ਹਮੇਸ਼ਾਂ ਵਿਰੋਧ ਕਰਦੇ ਆਏ ਹਨ।[2]

2. ਸਿਰਜਣਾ ਅਤੇ ਖ਼ਿਆਲੀ ਪੁਲਾਵਾਂ ਵਿਚਕਾਰ ਅੰਤਰ :[ਸੋਧੋ]
               ਜਿੱਥੋਂ ਤੱਕ ਸਿਰਜਣਾ ਅਤੇ ਖ਼ਿਆਲੀ ਪੁਲਾਵਾਂ ਦੀ ਪ੍ਰਕਿਰਿਆ ਦਾ ਸੰਬੰਧ ਹੈ। ਉਸ ਪ੍ਰਕਿਰਿਆ ਸੰਬੰਧੀ ਇਸ ਟਿਕ (Talk) ਵਿੱਚੋਂ ਇੰਝ ਸਮਝਾਇਆ ਜਾ ਸਕਦਾ ਹੈ ਕਿ ਫ਼ਰਾਇਡ ਨਿਆਣੇ ਨੂੰ ਸਿਰਜਣਾਤਮਕ ਲੇਖਕ ਮੰਨਦਾ ਹੈ। ਬੱਚਾ ਆਪਣੀ ਕਲਪਨਾ ਨਾਲ ਆਪਣੇ ਸਵੈ ਲਈ ਨਵਾਂ ਸੰਸਾਰ ਸਿਰਜਦਾ ਹੈ ਜਿਵੇਂ ਵੀ ਉਸ ਦਾ ਜੀਅ ਕਰਦਾ ਹੈ। ਨਿਆਣਾ ਆਪਣੇ ਵਲਵਲਿਆਂ ਨਾਲ ਖੇਡਦਾ ਹੈ । ਬਿਲਕੁਲ ਇਸੇ ਤਰ੍ਹਾਂ ਗਲਪ-ਸਿਰਜਕ ਆਪਣੀ ਸਿਰਜਣਾ ਨਾਲ ਖੇਡਦਾ ਹੈ। ਦੋਵੇਂ (ਲੇਖਕ ਅਤੇ ਬੱਚਾ) ਆਪਣੀ ਕਲਪਨਾ ਨਾਲ ਪਾਤਰ, ਗੋਂਦ,ਸੈਂਟਿੰਗ ਢੂੰਡਦੇ ਹਨ। ਫ਼ਰਾਇਡ ਕਹਿੰਦਾ ਹੈ ਕਿ ਬੱਚੇ ਆਪਣੀ ਯੋਗਤਾ ਨਾਲ ਯਥਾਰਥ ਨਾਲੋਂ ਨਿਖੇੜ ਸਕਦੇ ਹਨ। ਇੱਥੋਂ ਤੱਕ ਕਿ ਨਿਆਣੇ ਤਾਂ ਖੇਡ ਦੇ ਹੋਏ ਆਪਣੇ ਆਪ ਨੂੰ ਭੁੱਲ ਜਾਂਦੇ ਹਨ। ਕਲਪਨਾ ਵਿੱਚੋਂ ਆਨੰਦ ਪ੍ਰਾਪਤ ਹੁੰਦਾ ਹੈ ਜੋ ਯਥਾਰਥ ਦੀਆਂ ਵਸਤੂਆਂ ਨਹੀ ਦੇ ਸਕਦੀਆਂ। ਲੇਖਕ ਦੀ ਲਿਖਤ ਵਿੱਚ ਦੁੱਖਦਾਈ ਗੱਲਾਂ ਵੀ ਆਨੰਦ-ਦਾਇਕ ਹੋ ਸਕਦੀਆਂ ਹਨ। ਨਿਆਣੇ ਤਾਂ ਇਉਂ ਖੇਡਦੇ ਹਨ ਜਿਵੇਂ ਕਿਵੇਂ ਗਲਪ ਦੇ ਹੀਰੋ (ਨਾਇਕ) ਹੋਣ। ਖੇਡਦੇ ਹੋਏ ਚੋਟਾਂ ਵੀ ਖਾ ਜਾਂਦੇ ਹਨ ਫਿਰ ਵੀ ਠੀਕ ਹੋ ਜਾਂਦੇ ਹਨ। ਫ਼ਰਾਇਡ ਨਿਆਣਿਆਂ ਅਤੇ ਗੱਭਰੂਆਂ ਦੀ ਤੁਲਨਾ ਕਰਦਾ ਹੈ। ਓੁਮਰ ਵਿੱਚ ਵੱਡੇ ਹੋ ਜਾਣ ਨਾਲ ਸ਼ਖ਼ਸੀਅਤ ਦੇ ਵਿਕਾਸ ਨਾਲ ਕਈ ਵਿਸ਼ੇਸ਼ਤਾਵਾਂ ਆ ਜਾਂਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਬਚਪਨ ਵਾਂਗ ਖੇਡਣਾ ਬੰਦ ਕਰ ਦਿੰਦਾ ਹੈ। ਇਉਂ ਖੇਡਣ ਦਾ ਆਨੰਦ ਗੁਆਚ ਜਾਂਦਾ ਹੈ। ਸਮਾਜ ਤੋਂ ਸੰਗ-ਸੰਕੋਚ ਕਰਨ ਲੱਗ ਪੈਂਦਾ ਹੈ ਬਈ ਲੋਕ ਕੀ ਕਹਿਣਗੇ ਬੱਚਿਆਂ ਵਾਲੀਆਂ ਗੱਲਾਂ ਕਰੀਂ ਜਾਂਦਾ ਹੈ। ਗੱਭਰੂ ਇਹ ਖਿਆਲੀ ਪਲਾਓ ਵਿੱਚ ਢੂੰਡਣ ਲੱਗ ਪੈਂਦਾ ਹੈ। ਇੰਝ ਗੱਭਰੂ ਆਪਣਾ ਬਚਪਨ ਵਾਲਾ ਭੋਲਾਪਨ ਗੁਆ ਬਹਿੰਦਾ ਹੈ। ਉਸ ਦਾ ਆਨੰਦ ਗੁਆਚ ਜਾਂਦਾ ਹੈ।ਬੱਚੇ ਦੇ ਉਦੇਸ਼ਾਂ ਨਾਲ ਵੱਡੇ ਫ਼ਰਕ ਆਉਣਾ ਸੁਭਾਵਿਕ ਹੈ। ਨਿਆਣੇ ਸੋਚਣ ਲੱਗ ਪੈਂਦੇ ਹਨ ਕਿ ਹੁਣ ਤਾਂ ਉਹ ਵੱਡੇ ਹੋ ਗਏ। ਬਚਪਨ ਦੀਆਂ ਖੇਡਾਂ ਤਿਆਗ ਦੇਣੀਆਂ ਚਾਹੀਦੀਆਂ ਹਨ ਵੱਡੇਰੇ ਖ਼ਿਆਲੀ ਪਲਾਓ ਦੀ ਅਵਸਥਾ ਵਿੱਚ ਬੱਚਿਆਂ ਵਾਂਗ ਖੇਡਣ ਲੱਗ ਪੈਂਦੇ ਹਨ।[3]

ਸਿਰਜਣਾਤਮਕ ਲੇਖਕ ਬਚਪਨ ਦੀਆਂ ਯਾਦਾਂ ਚੇਤੇ ਕਰਦਿਆਂ ਦਿਮਾਗ਼ੀ ਕੰਮ ਇੱਛਾ ਨਾਲ ਕਰਦਾ ਹੈ। ਮਨੁੱਖ ਦੀਆਂ ਅਣਗਿਣਤ ਇੱਛਾਵਾਂ ਅਤੇ ਚਾਹਤਾਂ ਜਾ ਖ਼ਾਹਿਸ਼ਾਂ ਹੁੰਦੀਆਂ ਹਨ ਜਿਹੜੀਆਂ ਸਮਾਜਿਕ ਬੰਧੇਜਾ, ਨੈਤਿਕਤਾ ਅਤੇ ਹੋਰਾਂ ਪਾਬੰਦੀਆਂ ਕਾਰਨ ਖੁੱਲ ਕੇ ਪ੍ਰਗਟ ਨਹੀ ਹੁੰਦੀਆਂ। ਇਹ ਇੱਛਾਵਾਂ ਤੇ ਖ਼ਾਹਿਸ਼ਾਂ ਸਾਡੇ ਅਚੇਤ ਮਨ ਵਿੱਚ ਦੱਬੀਆਂ ਰਹਿੰਦੀਆਂ ਹਨ। ਫਿਰ ਵੀ ਅਸੀਂ ਇਨ੍ਹਾਂ ਨੂੰ ਜ਼ਾਹਰ ਕਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਫ਼ਰਾਇਡ ਅਨੁਸਾਰ ਅਜਿਹਾ ਕਾਰਨ ਦੇ ਤਿੰਨ ਤਾਰੀਕੇ ਹਨ - ਕਾਮ, ਅਨੇਭੜ ਹੀ ਕੁਝ ਕਿਹਾ ਜਾਣਾ ਅਤੇ ਸਾਹਿਤਕ ਰਚਨਾ ।

ਫ਼ਰਾਇਡ ਫ਼ੈਂਟਸੀ ਬਣਾਉਣ ਦੀਆਂ ਕੁੱਝ ਮੱਹਤਵਪੂਰਨ ਵਿਸ਼ੇਸ਼ਤਾਵਾਂ ਨੂੰ ਦਰਸਾਉਦਾਂ ਹੈ ਉਸ ਮੁਤਾਬਿਕ ਫ਼ੈਂਟਸੀ ਦਾ ਸਰੋਤ ਅਸੁੰਤਸ਼ਟ ਇੱਛਾਵਾਂ ਹਨ। ਫ਼ਰਾਇਡ ਅਨੁਸਾਰ ਇੱਛਾਵਾਂ ਜਾ ਖ਼ਾਹਿਸ਼ਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ:

 1.ਜੀਵਨ-ਅਭਿਲਾਸ਼ਾਵਾਂ
 2. ਕਾਮ-ਵਾਸਨਾਤਮਕ ਕਲਪਨਾਵਾਂ
ਅਭਿਲਾਸ਼ਾ (ਲਾਲਸਾ) _[ਸੋਧੋ]

                                ਫਰਾਇਡ ਦੇ ਅਨੁਸਾਰ ਜੋ ਅਭਿਲਾਸ਼ਾ ਸਿਰਫ਼ ਮਰਦਾਂ ਵਿੱਚ ਹੁੰਦੀ ਹੈ, ਔਰਤਾਂ ਵਿੱਚ ਨਹੀਂ। ਇਹ ਅਭਿਲਾਸ਼ਾ ਉਸਦੀ ਸਖ਼ਸ਼ੀਅਤ ਨੂੰ ਉੱਚਾ ਚੁੱਕਦੀ ਹੈ। ਮਰਦ ਅਭਿਲਾਸ਼ਾਵਾਂ ਨੂੰ ਜਿਆਦਾ ਮਹੱਤਵ ਦਿੰਦੇ ਹਨ।

ਕਾਮਵਾਸਨਾਤਮਕ ਕਲਪਨਾਵਾਂ -[ਸੋਧੋ]

ਇੱਛਾ ਮਰਦ ਅਤੇ ਔਰਤ ਦੋਵਾਂ ਵਿੱਚ ਹੋ ਸਕਦੀ ਹੈ। ਪਰ ਔਰਤਾਂ ਲਈ ਕਾਮਵਾਸਨਾਤਮਕ ਖ਼ਾਹਿਸ਼ਾਂ ਜਿਆਦਾ ਮਹੱਤਵਪੂਰਨ ਹੁੰਦੀਆਂ ਹਨ।

ਸਾਹਿਤਕ ਰਚਨਾ ਰਾਹੀਂ ਲੇਖਕ ਆਪਣੀਆਂ ਇੱਛਾਵਾਂ ਦਾ ਪ੍ਰਗਟਾਵਾ ਕਰਦਾ ਹੈ । ਉਹ ਆਪਣੇ ਸੁਨਹਿਰੀ ਅਤੀਤ ਨੂੰ ਯਾਦ ਕਰਦਾ ਹੈ ਅਤੇ ਆਪਣੇ ਭੂਤਕਾਲ ਦੇ ਤਜ਼ਰਬੇ ਨੂੰ ਵਰਤਮਾਨ ਪ੍ਰਗਟ ਕਰਨਾ ਚਾਹੁੰਦਾ ਪਰ ਅਜਿਹਾ ਕਰ ਨਹੀ ਸਕਦਾ। ਇਸ ਲਈ ਉਹ ਆਪਣੀਆਂ ਫ਼ੈਂਟਸੀਆਂ ਅਤੇ ਇੱਛਾਵਾਂ ਨੂੰ ਕਲਾ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ।[4]

       

ਦਿਨ - ਦੀਵੀ ਅਤੇ ਰਾਤ ਦੇ ਸੁਪਨਿਆਂ ਵਿਚਕਾਰ ਅੰਤਰ:[ਸੋਧੋ]


    ਦਿਨ ਦੇ ਸੁਪਨੇ ਵੀ ਰਾਤ ਦੇ ਸੁਪਨਿਆਂ ਵਾਂਗ ਖ਼ਾਹਿਸਾਂ ਦੀ ਪੂਰਤੀ ਦੇ ਤੋਰ ਤੇ ਕੰਮ ਕਰਦੇ ਹਨ ਅੰਤਰ ਇਨ੍ਹਾਂ ਵਿਚਕਾਰ ਇਹ ਹੈ ਕਿ ਰਾਤ ਦੇ ਸੁਪਨਿਆਂ ਵਿੱਚ ਪੇਸ਼ ਕੀਤੀਆਂ ਗਈਆਂ ਇੱਛਾਵਾਂ ਦਮਿਤ ਖ਼ਾਹਿਸਾਂ ਹੁੰਦੀਆਂ ਹਨ ਜਿਨਾਂ ਕਰਕੇ ਸਾਨੂੰ ਸ਼ਰਮ ਆਉਂਦੀ ਹੈ ਅਤੇ ਇਨ੍ਹਾਂ ਨੂੰ ਆਪਣੇ ਆਪ ਤੋਂ ਲੁਕਾਉਂਦੇ ਹਾਂ। ਪਰ ਦਿਨ-ਦੀਵੀ ਸੁਪਨੇ ਤਾਂ ਬੰਦਾ ਆਪ ਲੈਦਾ ਹੈ ਜਦੋਂ ਉਹ ਸੁਚੇਤ ਜਾਂ ਅਰਧ ਚੇਤੰਨ ਹੁੰਦਾ ਹੈ। ਉਹਨਾਂ ਤੋਂ ਉਹ ਸ਼ਰਮਾਉਂਦਾ ਨਹੀ ਪਰ ਇਨ੍ਹਾਂ ਨੂੰ ਵੀ ਕਿਸੇ ਸਾਹਮਣੇ ਪੇਸ਼ ਕਰਨ ਤੋਂ ਡਰਦਾ ਹੈ।
 ਇਦ,ਈਗੋ ਅਤੇ ਸੁਪਰ ਈਗੋ ਸਿਗਮੰਡ ਫ਼ਰਾਇਡ ਦੇ ਦਿੱਤੇ ਗਏ ਸੰਕਲਪ ਹਨ।
    ਜੋ ਮੁੱਨਖ ਦੀ ਮਾਨਸਿਕ ਜਿੰਦਗੀ  ਨਾਲ ਸੰਬੰਧਿਤ ਹਨ। ਉਸ ਅਨੁਸਾਰ ਇੱਕ ਮੁੱਨਖ ਦੀਆਂ ਮੂਲ ਪ੍ਰਵਿਰਤੀਆ ਇੱਛਾਵਾਂ ਹਨ ਜਿਨਾਂ ਉੱਤੇ ਸਮਾਜ ਸੱਭਿਆਚਾਰ ਚੋਗਿਰਦੇ ਦੇ ਕੋਈ ਨੈਤਿਕ ਨਿਯਮ ਲਾਗੂ ਨਹੀ ਹੁੰਦੇ ਇਹ ਮੁਕੰਮਲ ਤੋਰ`ਤੇ ਵਿਅਕਤੀ ਦੇ ਅਚੇਤ ਮਨ `ਚ ਕੰਮ ਕਰਦੀਆਂ ਹਨ। ਇਸ ਦੇ ਉਲਟ ਸਪਰੁ ਈਗੋ ਇਦ ਨੂੰ ਕਾਬੂ ਵਿੱਚ ਕਰਨ ਵਾਲੀ ਸ਼ਕਤੀ ਹੈ ਜੋ ਵਿਅਕਤੀ ਨੂੰ ਸਮਾਜਿਕ ਸੱਭਿਆਚਾਰ ਨਿਯਮਾ ਤੇ ਨੈਤਿਕਤਾ ਵਿੱਚ ਬੰਨਣ ਲਈ ਕਾਰਜਸ਼ੀਲ ਹੁੰਦਾ ਹੈ। ਈਗੋ ਇਨ੍ਹਾਂ ਦੇ ਦਰਮਿਆਨ ਸੰਤੁਲਨ ਬਣਾਉਣ ਵਾਲੀ ਸ਼ਕਤੀ ਹੈ। ਇਹ ਮੁੱਨਖ ਨੂੰ ਵਿਵਹਾਰਕ ਜੀਵਨ ਵੱਲ ਤੋਰਦੀ ਹੈ।

    ਫ਼ਰਾਇਡ ਉਹਨਾਂ ਲੇਖਕਾਂ ਬਾਰੇ ਵੀ ਚਿੰਤਨ ਕਰਦਾ ਹੈ ਜੋ ਆਪਣੀ ਲਿਖਤ ਦੇ ਆਧਾਰ ਤੇ ਹੋਰਨਾਂ ਲੇਖਕਾਂ ਵਾਂਗ ਕਰਦੇ ਹਨ, ਫ਼ਰਾਇਡ ਉਸ ਲਿਖਤ ਵੱਲ ਵੀ ਸੰਕੇਤ ਕਰਦਾ ਹੈ ਜਿਸਦਾ ਮੁੱਖ ਪਾਤਰ ' ਹੀਰੋ ' ਹੁੰਦਾ ਹੈ। ਹੀਰੋ ਪਾਠਕ ਦੀ ਹਮਦਰਦੀ ਹਾਸਲ ਕਰਦਾ ਹੈ ਅਤੇ ਵਿਸ਼ੇਸ਼ ਮਿਹਰ ਦੁਆਰਾ ਸੁੱਰਖਿਅਤ ਰਹਿੰਦਾ ਹੈ। ਉਹ ਦਲੇਰੀ ਨਾਲ ਕਹਿੰਦਾ ਹੈ ਕਿ ਮੈਨੂੰ ਕੁੱਝ ਨਹੀ ਹੁੰਦਾ। "Nothing can happen to me." ਲੇਖਕ ਦੀ ਕਲਪਨਾ ਵਿੱਚ ਈਗੋ ਦਾ ਵਾਸ ਹੁੰਦਾ ਹੈ। ਹੀਰੋ ਕਿਸੇ ਇਸਤਰੀ ਪਾਤਰ ਨਾਲ ਪਿਆਰ ਦੀ ਖੇਡ ਖੇਡਦੇ ਹਨ। ਬਾਕੀ ਪਾਤਰ ਚੰਗੇ / ਮਾੜੇ ਹੋ ਸਕਦੇ ਹਨ। ਲੇਖਕ ਦੀ ਮਨਸ਼ਾ ਹੀਰੋ ਨਾਲ ਜੁੜਦੀ ਹੈ। ਹੀਰੋ ਦੀ ਈਗੋ ਕਈ ਹਿੱਸਿਆ ਵਿੱਚ ਵਿਭਾਜਿਤ ਹੋ ਜਾਂਦੀ ਹੈ।[5]

    ਅੰਤ ਵਿੱਚ ਦੂਜੇ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ ਕਰਦਾ ਹੈ।

ਦਿਨ-ਦੀਵੀ ਸੁਪਨੇ ਲੈਣ ਵਾਲਾ ਬੰਦਾ ਆਪਣੀਆਂ ਕਲਪਨਾਵਾਂ ਨੂੰ ਦੂਜਿਆ ਤੋਂ ਲੁਕਾਉਦਾ ਹੈ ਕਿਉਕਿ ਉਹ ਇਨ੍ਹਾਂ ਤੋਂ ਸਰਮਿੰਦਾ ਹੁੰਦਾ ਹੈ। ਉਹ ਨੂੰ ਲੱਗਦਾ ਹੈ ਕਿ ਫ਼ੈਂਟਸੀਆਂ ਹੋਰ ਲੋਕਾਂ`ਸਾਹਮਣੇ ਪੇਸ਼ ਕੀਤੀਆਂ ਤਾਂ ਉਸ ਨੂੰ ਦੁਰਕਾਰ ਦਿੱਤਾ ਜਾਵੇਗਾਂ।

3.ਜੁਗਤਾਂ[ਸੋਧੋ]

ਫ਼ਰਾਇਡ ਅਨੁਸਾਰ ਲੇਖਕ ਮੁੁੱਖ ਤੋਰ 'ਤੇ ਦੋ ਜੁਗਤਾਂ ਵਰਤਦਾ ਹੈ ਪਹਿਲਾ ਉਹ ਪਾਤਰਾਂ ਦੀ ਉਸਾਰੀ ਕਰਦਾ ਹੈ ਤੇ ਖੁਦ ਲੁਕ ਜਾਂਦਾ ਹੈ। ਇਨ੍ਹਾਂ ਪਾਤਰਾਂ ਨਾਲ ਪਾਠਕ ਅੰਦਰ ਹਮਦਰਦੀ ਦੀ ਭਾਵਨਾ ਪੈਂਦਾ ਕਰਦਾ ਹੈ। ਦੂਜਾ ਉਹ ਆਪਣੀ ਰਚਨਾ ਨੂੰ ਸਾਹਿਤਕ ਗੁਣਾਂ ਨਾਲ ਸੁਹਜ ਭਰਪੂਰ ਬਣਾ ਦਿੰਦਾ ਹੈ। ਲੇਖਕ  ਕਲਾਤਮਕ ਸਿਰਜਣਾ ਕਰਦੇ ਹੋਏ ਚਾਰ ਪੜਾਵਾਂ ਵਿੱਚੋਂ ਨਿਕਲਦਾ ਹੈ। ਇਨ੍ਹਾਂ ਵਿਚੋਂ ਪਹਿਲੇ ਦੋਵਾਂ ਦੀ ਹੋਂਦ ਮਨੋਵਿਗਿਆਨਕ ਹੈ ਜੋ ਸਾਡੇ ਮਨ ਵਿੱਚ ਅਦਿੱਖ ਰੂਪ ਵਿੱਚ ਸਥਿਤ ਹੁੰਦੇ ਹਨ। ਪਰੰਤੂ ਤੀਜਾ ਅਤੇ ਚੋਥਾ ਭਾਸ਼ਾ ਵਿੱਚ ਪ੍ਰਗਟ ਹੁੰਦੇ ਹਨ।

4.ਚਾਰ ਪੜਾਅ :-[ਸੋਧੋ]

                  1.ਸੰਘਣਨ

                  2.ਅਵਿਅਕਤੀਕਰਨ ਜਾਂ ਲੋਪਨ

                  3.ਅਦਲਾ-ਬਦਲੀ

                  4.ਪ੍ਰਤੀਕਾਤਮਕ ਜਾਂ ਬਿੰਬਾਵਲੀ ਪ੍ਰਗਟਾਵਾਂ

1.ਸੰਘਣਨ

ਮਨ ਦੀਆਂ ਅਣਗਿਣਤ ਖ਼ਾਹਿਸ਼ਾਂ ਵਿੱਚੋਂ ਲੋੜੀਦੀਆਂ ਖ਼ਾਹਿਸ਼ਾਂ ਦੀ ਚੋਣ ਅਤੇ ਉਹਨਾਂ ਦਾ ਇੱਕ ਸੰਗਠਿਤ ਰੂਪ ਬਣਾਉਣ ਦੀ ਪ੍ਰਕਿਰਿਆ

2.ਅਵਿਅਕਤੀਕਰਨ ਜਾਂ ਲੋਪਨ

ਦਮਿਤ ਇੱਛਾਵਾਂ ਨੂੰ ਉਸੇ ਰੂਪ ਵਿੱਚ ਪੇਸ਼ ਕਰਨ ਦੀ ਬਜਾਇ ਉਹਨਾਂ ਨੂੰ ਲੋਪ ਕਰਨਾ ਅਤੇ ਉਹਨਾਂ ਦਾ ਗਿ਼ਲਾਫ ਮਾਤਰ ਦਿਖਾਉਣਾ।

3. ਅਦਲਾ-ਬਦਲੀ

ਵਾਸਨਾਮਈ ਖ਼ਾਹਿਸ਼ਾਂ ਦੀ ਗੈਰ - ਵਾਸਨਾਮੀ ਖਿਆਲਾ ਨਾਲ ਅਦਲਾ-ਬਦਲੀ ਤੇ ਕਾਮੁਕ ਅੰਗ/ਵਰਤਾਰਿਅਾਂ ਦਾ ਚਿੰਨੀਕਰਨ।

4. ਪ੍ਰਤੀਕਾਂ/ਬਿੰਬਾਂ ਦਾ ਪ੍ਰਗਟਾਵਾਂ

ਖ਼ਾਹਿਸ਼ਾਂ ਨੂੰ ਪੇਸ਼ਕਾਰੀ ਵਿੱਚ ਢਾਲਣ ਸਮੇਂ ਪ੍ਰਤੀਕਾਂ , ਬਿੰਬਾਂ ਦਾ ਇਸਤੇਮਾਲ ਕਰਨਾ ਤੇ ਉਸ ਨੂੰ ਰਚਨਾਤਮਕ ਤੇ ਦਿਲਚਸਪ ਬਣਾਉਣਾ।

 1. ਪਰਮਜੀਤ ਸਿੰਘ, ਸੁਰਜੀਤ ਸਿੰਘ,. ਆਧੁਨਿਕ ਪੱਛਮੀ ਕਾਵਿ-ਸਿਧਾਂਤ. ਲੁਧਿਆਣਾ: ਚੇਤਨਾ ਪ੍ਰਕਾਸ਼ਨ. 
 2. ਵਾਤਿਸ਼, ਡਾ. ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. Azeez Book House. p. 86. ISBN 978-1-989310-56-4. 
 3. ਵਾਤਿਸ਼, ਡਾ. ਧਰਮ ਚੰਦ (2020). ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. Azeez Book House. p. 87. ISBN 978-1-989310-56-4. 
 4. ਪੀਟਰ ਗੇ,, ਫ੍ਰੌਡ:. ਏ ਲਾਈਫ ਫਾਰ ਅਵਰ ਟਾਈਮ. (1989). p. 307. 
 5. ਵਾਤਿਸ਼, ਡਾ. ਧਰਮ ਚੰਦ. ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. Azeez Book House. p. 88. ISBN 978-1-989310-56-4.