1928 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
IX ਓਲੰਪਿਕ ਖੇਡਾਂ
Olympic flag.svg
ਮਹਿਮਾਨ ਸ਼ਹਿਰ ਅਮਸਤੱਰਦਮ, ਨੀਦਰਲੈਂਡ
ਭਾਗ ਲੈਣ ਵਾਲੇ ਦੇਸ਼ 46
ਭਾਗ ਲੈਣ ਵਾਲੇ ਖਿਡਾਰੀ 2,883 (2,606 men, 277 women)
ਈਵੈਂਟ 109 in 14 ਖੇਡਾਂ
ਉਦਘਾਟਨ ਸਮਾਰੋਹ ਜੁਲਾਈ 28
ਸਮਾਪਤੀ ਸਮਾਰੋਹ 12 ਅਗਸਤ
ਉਦਘਾਟਨ ਕਰਨ ਵਾਲਾ ਰਾਜਕੁਮਾਰ ਹੈਨਰੀ
ਖਿਡਾਰੀ ਦੀ ਸਹੁੰ ਹੈਰੀ ਡੈਨਿਸ
ਓਲੰਪਿਕ ਟਾਰਚ ਕੋਈ ਨਹੀਂ
ਓਲੰਪਿਕ ਸਟੇਡੀਅਮ ਓਲੰਪੀਸਚ ਸਟੇਡੀਅਮ
ਗਰਮ ਰੁੱਤ
1924 ਓਲੰਪਿਕ ਖੇਡਾਂ 1932 ਓਲੰਪਿਕ ਖੇਡਾਂ  >
ਸਰਦ ਰੁੱਤ
1928 ਸਰਦ ਰੁੱਤ ਓਲੰਪਿਕ ਖੇਡਾਂ 1932 ਸਰਦ ਰੁੱਤ ਓਲੰਪਿਕ ਖੇਡਾਂ  >
ਸਟੇਡੀਅਮ 1928
ਰਾਜਕੁਮਾਰ ਮੈਚ ਦੇਖਦੇ ਹੋਏ

1928 ਓਲੰਪਿਕ ਖੇਡਾਂ ਜਾਂ IX ਓਲੰਪੀਆਡ 1928 ਵਿੱਚ ਨੀਦਰਲੈਂਡ ਦੇ ਸ਼ਹਿਰ ਅਮਸਤੱਰਦਮ ਵਿੱਖੇ ਹੋਈਆ।

ਝਲਕੀਆਂ[ਸੋਧੋ]

ਪਾਰਕਿੰਗ ਦਾ ਚਿੰਨ
 • ਪਹਿਲੀ ਵਾਰ ਓਲੰਪਿਕ ਜੋਤੀ ਜਗਾਈ ਗਈ।[1]
 • ਪਹਿਲੀ ਵਾਰ ਗ੍ਰੀਸ ਦੇ ਖਿਡਾਰੀਆਂ ਨਾਲ ਓਲੰਪਿਕ ਪਰੇਡ ਸ਼ੁਰੂ ਹੋਈ ਅਤੇ ਮਹਿਮਾਨ ਦੇਸ਼ ਦੇ ਖਿਡਾਰੀਆਂ ਨਾਲ ਸਮਾਪਤ ਹੋਈ।
 • ਐਥਲੈਟਿਕ ਦੀ ਖੇਡਾਂ 400 ਮੀਟਰ ਦੇ ਟਰੈਕ 'ਚ ਕਰਵਾਈਆ ਗਈਆ ਜੋ ਬਾਅਦ ਦਾ ਪੈਮਾਨਾ ਬਣ ਗਿਆ।
 • ਇਹ ਖੇਡਾਂ 16 ਦਿਨਾਂ ਵਿੱਚ ਸਮਾਪਤ ਹੋਈ ਜੋ ਰੀਤ ਹੁਣ ਤੱਕ ਚਲਦੀ ਹੈ।
 • ਤੈਰਾਕੀ ਵਿੱਚ ਦੋ ਸੋਨ ਤਗਮੇ ਜਿੱਤਣ ਵਾਲਾ ਜੋਹਨੀ ਵਾਇਸਮੂਲਰ ਬਾਅਦ ਵਿੱਚ ਬਹੁਤ ਸਾਰੀਆ ਟਾਰਜਨ ਫ਼ਿਲਮਾਂ ਵਿੱਚ ਕੰਮ ਕੀਤਾ।
 • ਫ਼ਿਨਲੈਂਡ ਦੇ ਪਾਵੋ ਨੁਰਮੀ ਨੇ 10,000ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਆ ਜਿਸ ਕੋਲ ਹੁਣ ਨੌ ਤਗਮੇ ਹੋ ਗਏ।
 • ਕੈਨੇਡਾ ਦੇ ਪਰਸੀ ਵਿਲਿਅਮ ਨੇ 100ਮੀਟਰ ਅਤੇ 200ਮੀਟਰ ਦੀਆਂ ਦੋਨੋ ਦੌੜਾਂ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
 • ਭਾਰਤ ਨੇ ਹਾਕੀ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।
 • ਜਾਪਾਨ ਦੇ ਮਿਕੀਓ ਓਡਾ ਨੇ 15.21 ਮੀਟਰs (49 ਫ਼ੁੱਟ 11 ਇੰਚ) ਦੀ ਤੀਹਰੀ ਛਾਲ ਲਗਾ ਕੇ ਏਸ਼ੀਆ ਦਾ ਪਹਿਲਾ ਸੋਨ ਤਗਮਾ ਜਿਤਣ ਵਾਲ ਬਣਿਆ।
 • ਅਲਜੀਰੀਆ ਦਾ ਜਮਪਲ ਬਾਓਘੇਰਾ ਏਲ ਊਫੀ ਨੇ ਫ਼ਰਾਂਸ ਲਈ ਮੈਰਾਥਨ ਵਿੱਚ ਸੋਨ ਤਗਮਾ ਜਿੱਤਿਆ।
 • ਨਵਾ ਅਜਾਦ ਹੋਇਆ ਆਈਰਲੈਂਡ ਦੇ ਹੈਮਰ ਥਰੋ ਖਿਡਾਰੀ ਪੈਟ ਓ' ਕੈਲਾਘਨ ਨੇ ਸੋਨ ਤਗਮਾ ਜਿਤਿਆ।
 • ਕੋਕਾ ਕੋਲਾ ਬਤੌਰ ਸਪਾਂਸਰ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸਾਮਿਲ ਹੋਇਆ।
 • ਇਹਨਾਂ ਖੇਡਾਂ ਨੂੰ ਪਹਿਲੀ ਵਾਰ ਗਰਮ ਰੁੱਤ ਦੀਆਂ ਖੇਡਾਂ ਦਾ ਨਾਮ ਦਿਤਾ ਗਿਆ।
 • 1920 ਅਤੇ 1924 ਦੀਆਂ ਖੇਡਾਂ ਵਿੱਚ ਬੈਨ ਕਰਨ ਤੋਂ ਬਾਅਦ ਜਰਮਨੀ ਖੇਡਾਂ ਵਿੱਚ ਸਮਿਲ ਹੋਇਆ ਤੇ ਤਗਮਾ ਸੂਚੀ ਵਿੱਚ ਦੁਜੇ ਸਥਾਨ ਤੇ ਰਿਹਾ।
 • ਕਾਰਾਂ ਦੀ ਪਾਰਕਿੰਗ ਲਈ ਪਹਿਲੀ ਵਾਰ ਗੋਲ ਨੀਲਾ ਨਾਲ P ਦਾ ਚਿੱਨ ਦੀ ਵਰਤੋਂ ਕੀਤੀ ਗਈ ਜੋ ਬਾਅਦ ਵਿੱਚ ਪਾਰਕਿੰਗ ਦਾ ਚਿੱਨ ਬਣ ਗਿਆ।[2]

ਹਵਾਲੇ[ਸੋਧੋ]

ਪਿਛਲਾ
1924 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਅਮਸਤੱਰਦਮ

IX ਓਲੰਪੀਆਡ (1928)
ਅਗਲਾ
1932 ਓਲੰਪਿਕ ਖੇਡਾਂ