1984
Jump to navigation
Jump to search
| ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
|---|---|
| ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
| ਸਾਲ: | 1981 1982 1983 – 1984 – 1985 1986 1987 |
1984 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ[ਸੋਧੋ]
- 15 ਜਨਵਰੀ – ਇੰਦਰਾ ਗਾਂਧੀ ਨੇ ਜਨਰਲ ਵੈਦਯ ਨੂੰ ਦਰਬਾਰ ਸਾਹਿਬ 'ਤੇ ਹਮਲੇ ਦੇ ਹੁਕਮ ਦਿਤੇ।
- 29 ਫ਼ਰਵਰੀ – ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ।
- 4 ਮਈ – ਫੂ ਦੋਰਜੀ ਬਿਨਾ ਆਕਸੀਜਨ ਦੇ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਰਹੇ।
- 12 ਮਈ – ਦੱਖਣੀ ਅਫ਼ਰੀਕਾ ਵਿੱਚ ਕੈਦ ਨੈਲਸਨ ਮੰਡੇਲਾ ਦੀ ਪਤਨੀ ਵਿੱਨੀ ਨੂੰ ਅਪਣੇ ਪਤੀ ਨੂੰ ਮਿਲਣ ਦੀ ਇਜਾਜ਼ਤ 20 ਸਾਲ ਮਗਰੋਂ ਪਹਿਲੀ ਵਾਰ ਦਿਤੀ ਗਈ।
- 28 ਮਈ – ਸ਼੍ਰੋਮਣੀ ਅਕਾਲੀ ਦਲ ਨੇ 3 ਜੂਨ ਤੋਂ ਨਾ-ਮਿਲਵਰਤਣ ਲਹਿਰ ਚਲਾਉਣ ਦਾ ਐਲਾਨ ਕੀਤਾ।
- 3 ਜੂਨ – ਪੰਜਾਬ ਵਿੱਚ ਭਾਰਤੀ ਫ਼ੌਜ ਨੇ ਕੰਟਰੋਲ ਕਰ ਲਿਆ।
- 4 ਜੂਨ – ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਅਾਦਿ
- 5 ਜੂਨ – ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲਾ ਜਾਰੀ।
- 7 ਜੂਨ – ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਦੀ ਬਗ਼ਾਵਤ, ਅੰਮ੍ਰਿਤਸਰ ਜਾਂਦੇ ਬਹੁਤ ਸਾਰੇ ਧਰਮੀ ਫ਼ੌਜੀ ਸਿੱਖ ਸ਼ਹੀਦ।
- 10 ਜੂਨ – ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
- 14 ਜੂਨ – ਡਾ: ਗੰਡਾ ਸਿੰਘ ਨੇ ਪਦਮ ਸ੍ਰੀ ਦਾ ਖ਼ਿਤਾਬ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
- 16 ਜੂਨ – ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਦਾ ਖ਼ਿਤਾਬ ਵਾਪਸ ਕਰ ਦਿਤਾ।
- 20 ਜੂਨ –ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੌਰਾਨ 4 ਅਫ਼ਸਰਾਂ, 4 ਜੇ.ਸੀ.ਓਜ਼. ਅਤੇ 92 ਫ਼ੌਜੀਆਂ ਦਾ ਮਰਨਾ ਮੰਨਿਆ ਪਰ ਗ਼ੈਰ-ਸਰਕਾਰੀ ਰੀਪੋਰਟਾਂ ਮੁਤਾਬਕ 1208 ਫ਼ੌਜੀ, 122 ਦੇ ਕਰੀਬ ਖਾੜਕੂ ਅਤੇ 3228 ਸਿੱਖ ਯਾਤਰੂ ਤੇ ਬੰਗਲਾਦੇਸ਼ੀ ਮੁਸਾਫ਼ਰ ਮਾਰੇ ਗਏ ਸਨ। ਗ਼ੈਰ-ਸਰਕਾਰੀ ਸੋਮਿਆਂ ਮੁਤਾਬਕ ਜ਼ਖ਼ਮੀਆਂ ਵਿੱਚ 3000 ਫ਼ੌਜੀ, 12 ਖਾੜਕੂ ਅਤੇ 1526 ਸਿੱਖ ਤੇ ਬੰਗਲਾਦੇਸ਼ੀ ਮੁਸਾਫ਼ਰ ਸ਼ਾਮਲ ਸਨ।
- 23 ਜੂਨ –ਇੰਦਰਾ ਗਾਂਧੀ, ਦਰਬਾਰ ਸਾਹਿਬ ਵਿੱਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।
- 12 ਜੁਲਾਈ – ਅਮਰੀਕਾ ਦੀਆਂ ਚੋਣਾਂ ‘ਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਾਲਟਰ ਮੌਂਡੇਲ ਨੇ ਗੇਰਾਲਡਿਨ ਫੈਰਾਰੋ ਨੂੰ ਉਪ ਰਾਸ਼ਟਰਪਤੀ ਵਾਸਤੇ ਅਪਣਾ ਉਮੀਦਵਾਰ ਚੁਣਿਆ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਨਾਮਜ਼ਦ ਹੋਣ ਵਾਲੀ ਉਹ ਕਿਸੇ ਵੀ ਪਾਰਟੀ ਦੀ ਪਹਿਲੀ ਔਰਤ ਉਮੀਦਵਾਰ ਸੀ।
- 25 ਜੁਲਾਈ – ਰੂਸ ਦੀ ਸਵੇਤਲਾਨਾ ਸਵਿਤਸਕਾਯਾ ਪੁਲਾੜ ਵਿੱਚ ਟੁਰਨ ਵਾਲੀ ਪਹਿਲੀ ਔਰਤ ਬਣੀ।
- 29 ਜੁਲਾਈ – ਕਵੀ, ਪੱਤਰਕਾਰ ਅਤੇ ਸੰਪਾਦਕ ਸਾਧੂ ਸਿੰਘ ਹਮਦਰਦ ਦੀ ਮੌਤ ਹੋਈ।
- 12 ਅਕਤੂਬਰ – ਆਇਰਸ਼ ਰੀਪਬਲਿਕ ਆਰਮੀ ਨੇ ਬੰਬ ਚਲਾ ਕੇ ਬਰਤਾਨਵੀ ਪ੍ਰਾਈਮ ਮਨਿਸਟਰ ਮਾਰਗਰੈੱਟ ਥੈਚਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ; ਥੈਚਰ ਆਪ ਤਾਂ ਬਚ ਗਈ ਪਰ 5 ਹੋਰ ਸ਼ਖ਼ਸ ਮਾਰੇ ਗਏ।
- 27 ਨਵੰਬਰ – ਨੇਪਾਲ ਜਾਣ ਦੀ ਕੋਸ਼ਿਸ਼ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਚਾਰ ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ।
- 3 ਦਸੰਬਰ – ਭੋਪਾਲ ਵਿਚ ਯੂਨੀਅਨ ਕਾਰਬਾਈਡ ਕੰਪਨੀ ਦੇ ਪਲਾਂਟ ਵਿਚੋਂ ਜ਼ਹਿਰੀਲੀ ਗੈਸ ਲੀਕ ਕਰਨ ਨਾਲ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਹੋਰਾਂ 'ਤੇ ਬਹੁਤ ਖ਼ਤਰਨਾਕ ਅਸਰ ਪਿਆ |
- 10 ਦਸੰਬਰ – ਸਾਊਥ ਅਫ਼ਰੀਕਾ ਦੇ ਕਾਲੇ ਪਾਦਰੀ ਡੈਸਮੰਡ ਟੂਟੂ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
- 19 ਦਸੰਬਰ – ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ ਤੇ ਚੀਨੀ ਪ੍ਰੀਮੀਅਮ ਜ਼ਾਓ ਜ਼ਿਆਂਗ ਵਿਚ ਇਕ ਸਮਝੌਤਾਂ ਹੋਇਆ ਜਿਸ ਹੇਠ ਹਾਂਗਕਾਂਗ 1 ਜੁਲਾਈ, 1997 ਦੇ ਦਿਨ ਚੀਨ ਨੂੰ ਦਿਤਾ ਜਾਣਾ ਸੀ |
ਜਨਮ[ਸੋਧੋ]
- 17 ਫਰਵਰੀ – ਦੱਖਣ ਅਫਰੀਕੀ ਕ੍ਰਿਕਟਰ ਏ.ਬੀ.ਡਿਵੀਲੀਅਰ
- 29 ਫ਼ਰਵਰੀ – ਭਾਰਤੀ ਹਾਕੀ ਖਿਡਾਰੀ ਅਦਮ ਸਿੰਕਲੇਅਰ ਦਾ ਜਨਮ।
- 5 ਅਪ੍ਰੈਲ – ਪਾਕਿਸਤਾਨੀ ਅਦਾਕਾਰਾ ਸਬਾ ਕਮਰ
- 14 ਮਈ – ਫੇਸਬੁੱਕ ਸੰਸਥਾਪਕ ਮਾਰਕ ਜੁਕਰਬਰਗ
ਮਰਨ[ਸੋਧੋ]
| ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |