2011 ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁੱਢਲੀ ਗੱਲ[ਸੋਧੋ]

ਵਿਸਵ ਕੱਪ ਵਾਂਗ ਚੈਂਪੀਅਨਜ਼ ਟਰਾਫ਼ੀ ਦੀ ਗੱਲ ਵੀ ਪਾਕਿਸਤਾਨ ਦੇ ਸਾਬਕਾ ਖ਼ਿਡਾਰੀਆਂ ਨਾਲ ਜਾ ਜੁੜਦੀ ਹੈ।ਗੱਲ 1978 ਦੀ ਹੈ ਜਦ ਪਾਕਿਸਤਾਨੀ ਹਾਕੀ ਫ਼ੈਡਰੇਸ਼ਨ ਦੇ ਮੁਖੀ ਏਅਰ ਮਾਰਸ਼ਲ ਜਨਾਬ ਨੂਰ ਖ਼ਾਨ ਨੇ ਅਲੀ ਇਕਿਤਦਾਰ ਸ਼ਾਹ ਦਾਰਾ ਦੀਆਂ ਹਾਕੀ ਸਕੀਮਾਂ ਅਨੁਸਾਰ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਦੀ ਕੌਂਸਲ ਮੀਟਿੰਗ ਵਿੱਚ ਵਿਸ਼ਵ ਦੀਆਂ 6 ਟੀਮਾਂ ਚੋਟੀ ਦੀਆਂ ਟੀਮਾਂ ਦਰਮਿਆਂਨ ਕਰਵਾਏ ਜਾਣ ਵਾਲੇ ਹਾਕੀ ਮੁਕਾਬਲੇ ਲਈ ਪ੍ਰਸਤਾਵ ਰੱਖਿਆ। ਉਦੋਂ ਜਨਾਬ ਦਾਰਾ ਐਫ਼ ਆਈ ਐਚ ਦੇ ਮੀਤ ਪ੍ਰਧਾਨ ਸਨ। ਉਹਨਾਂ ਨੇ ਫ਼ੈਡਰੇਸ਼ਨ ਦੇ ਜਨਰਲ ਅੱਜਲਾਸ ਸਮੇਂ ਇਹ ਪ੍ਰਸਤਾਵ ਪਾਸ ਕਰਵਾ ਲਿਆ। ਐਫ਼ ਆਈ ਐਚ ਦੇ ਪ੍ਰਧਾਂਨ ਰੈਨੀ ਫ਼ਰੈਂਕ ਨੇ ਇਸ ਮੁਕਾਬਲੇ ਨੂੰ ਹਰੀ ਝੰਡੀ ਦੇ ਦਿੱਤੀ। 17 ਨਵੰਬਰ 1978 ਦੇ ਦਿਨ ਲਾਹੌਰ ਦੇ ਨੈਸ਼ਨਲ ਸਟੇਡੀਅਮ ਵਿੱਚ ਚੈਂਪੀਅਨਜ਼ ਟਰਾਫ਼ੀ ਦਾ ਪਹਿਲਾ ਮੁਕਾਬਲਾ ਸ਼ੁਰੂ ਹੋਇਆ। ਸਪੇਨ,ਇੰਗਲੈਡ,ਨਿਊਜ਼ੀਲੈਂਡ,ਆਸਟਰੇਲੀਆ,ਅਤੇ ਪਾਕਿਸਤਾਨ ਨੇ ਸ਼ਿਰਕਤ ਕੀਤੀ। 24 ਨਵੰਬਰ ਦਾ ਫਾਈਨਲ ਪਾਕਿਸਤਾਨ ਨੇ ਆਸਟਰੇਲੀਆ ਨੂੰ ਹਰਾਕੇ ਜਿਤਿਆ।, ਆਪਣੀ ਜ਼ਿਮੇਵਾਰੀ ‘ਤੇ ਤਿਆਰ ਕਰਵਾਈ ਟਰਾਫ਼ੀ ਜਿਸ ਨੂੰ ਪੀ ਆਈ ਏ (ਪਾਕਿਸਤਾਨ ਇੰਟਰ ਨੈਸ਼ਨਲ ਏਅਰਲਾਈਨਜ਼) ਦਾ ਨਾਂਅਦਿਤਾ ਗਿਆ ਸੀ,ਅਤੇ ਟਰਾਫ਼ੀ ਪਹਿਲੀ ਵਾਰ ਕਪਤਾਨ ਇਸਲਾਹੂਦੀਨ ਨੇ ਪ੍ਰਾਪਤ ਕੀਤੀ। ਦੂਸਰਾ ਮੁਕਾਬਲਾ ਕਰਾਚੀ ਵਿੱਚ 3 ਤੋਂ 11 ਜਨਵਰੀ ਤੱਕ ਹੋਇਆ,7 ਟੀਮਾਂ ਸ਼ਾਮਲ ਹੋਈਆਂ।

ਭਾਰਤ ਦੀ ਸਥਿਤੀ;-[ਸੋਧੋ]

ਭਾਰਤ ਦੀ ਟੀਮ ਨੇ ਮਰਹੂਮ ਸਟਾਰ ਖ਼ਿਡਾਰੀ ਸੁਰਜੀਤ ਸਿੰਘ ਦੀ ਕਪਤਾਨੀ ਅਧੀਨ ਪਹਿਲੀ ਵਾਰੀ ਹਿੱਸਾ ਲਿਆ,ਅਤੇ 5ਵੇਂ ਸਥਾਨ ‘ਤੇ ਰਹੀ। ਪਾਕਿਸਤਾਨ ਦੇ ਕਪਤਾਨ ਮੁਨੱਵਰ ਜ਼ਮਾਂ ਨੇ ਜੇਤੂ ਟਰਾਫ਼ੀ ਹਾਸਲ ਕੀਤੀ। ਭਾਰਤ ਦੀ ਜ਼ਿਕਰਯੋਗ ਪ੍ਰਾਪਤੀ ਸੁਰਿੰਦਰ ਸਿੰਘ ਸੋਢੀ ਦੀ ਕਪਤਾਨੀ ਅਧੀਨ ਤੀਜਾ ਸਥਾਨ 1982 ਵਿੱਚ ਐਮਸਟਰਡਮ (ਹਾਲੈਂਡ) ਵਿਖੇ ਰਹੀ ਹੈ। ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5-4 ਨਾਲ ਮਾਤ ਦਿੱਤੀ ਸੀ। ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿੱਚ ਭਾਰਤ ਨੇ ਇੱਕੋ ਇੱਕ ਗੋਲ ਹੈਟ੍ਰਿਕ ਬਣਾਈ ਹੈ,ਜਿਸ ਦਾ ਸੁਭਾਗ ਰਾਜਿੰਦਰ ਸਿੰਘ ਦੇ ਹਿੱਸੇ ਦਰਜ ਹੈ। ਜ਼ਫ਼ਰ ਇਕਬਾਲ ਦੀ ਕਪਤਾਨੀ ਅਧੀਨ 1983 ਵਿੱਚ ਚੌਥਾ,1989 ਬਰਲਿਨ ਵਿੱਚ ਆਖ਼ਰੀ ਪੁਜ਼ੀਸ਼ਨ,ਇਸ ਤੋਂ ਇਲਾਵਾ ਐਮ ਪੀ ਸਿੰਘ ਦੀ ਕਪਤਾਨੀ ਅਧੀਨ,1996 ਵਿੱਚ ਪਰਗਟ ਸਿੰਘ ਦੀ ਕਪਤਾਨੀ ਤਹਿਤ,2005 ਨੂੰ ਗਗਨਦੀਪ ਸਿੰਘ ਦੀ ਅਗਵਾਈ ਅਧੀਨ, ਖੇਡੀ ਹੈ,ਪਰ ਕਦੇ ਵੀ ਤੀਜੀ ਪੁਜ਼ੀਸ਼ਨ ਤੱਕ ਨਹੀਂ ਪਹੁੰਚ ਸਕੀ। ਹੁਣ 2012 ਦੀ ਆਸਟਰੇਲੀਆ ਟਰਾਫ਼ੀ ਲਈ ਕੁਆਲੀਫ਼ਾਈ ਕਰਨ ਦਾ ਵਧੀਆ ਮੌਕਾ ਸੀ,ਪਰ ਭਾਰਤੀ ਟੀਮ ਨੇ ਪਹਿਲੇ ਮੈਚਾਂ ਦੇ ਮੁਕਾਬਲੇ ਸੈਮੀਫ਼ਾਈਨਲ ਵਿੱਚ ਮਲੇਸ਼ੀਆ ਵਿਰੁੱਧ ਅਤੇ ਫ਼ਾਈਨਲ ਵਿੱਚ ਬਹੁਤ ਹੀ ਕਲੱਚਰ ਖੇਡ ਦਾ ਪਰਦਰਸ਼ਨ ਕੀਤਾ,ਜਿਸ ਦਾ ਸਿੱਟਾ ਹੀ ਹੈ ਬੈਲਜੀਅਮ ਹੱਥੋਂ ਇਸ ਮੁਕਾਬਲੇ ਚੈਂਪੀਅਨਜ਼ ਚੈਲੈਂਜ-1 ਦੇ ਫਾਈਨਲ ਵਿੱਚ ਹਾਰ ਜਾਣਾ। 33 ਵੀਂ ਚੈਪੀੳਨਜ਼ ਟਰਾਫ਼ੀ 3 ਦਸੰਬਰ ਤੋਂ 11 ਦਸੰਬਰ ਤੱਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚਲੇ ਨਾਰਥ ਹਾਰਬਰ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ। ਪਹਿਲਾਂ ਇਹ ਮੁਕਾਬਲਾ 4 ਫਰਵਰੀ 2011 ਨੂੰ (ਦਿੱਲੀ) ਭਾਰਤ ਵਿੱਚ ਕਰਵਾਉਣਾ ਮਿਥਿਆ ਗਿਆ ਸੀ। ਪਰ 6 ਸਤੰਬਰ 2011 ਨੂੰ ਇਸ ਬਾਰੇ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੇ ਨਿਰੀਖਣ ਕੀਤਾ ਅਤੇ ਭਾਰਤੀ ਹਾਕੀ ਸੰਸਥਾਵਾਂ ਦੀ ਆਪਸੀ ਖਿੱਚੋਤਾਣ ਦਰਮਿਆਂਨ 13 ਸਤੰਬਰ ਨੂੰ ਇਹ ਐਲਾਨ ਕਰ ਦਿੱਤਾ ਕਿ ਹੁਣ ਇਹ ਮੁਕਾਬਲਾ ਭਾਰਤ ਦੀ ਬਜਾਇ ਨਿਊਜ਼ੀਲੈਂਡ ਵਿੱਚ ਹੋਵੇਗਾ। ਨਿਊਜ਼ੀਲੈਂਡ ਵਿੱਚ ਹੁਣ ਤੱਕ ਦਾ ਇਹ ਸ੍ਭ ਤੋਂ ਵੱਡਾ ਹਾਕੀ ਮੁਕਾਬਲਾ ਰਿਹਾ,ਜਿਸ ਵਿੱਚ ਵੱਖ ਵੱਖ ਦੇਸ਼ਾਂ ਦੇ 4000 ਪ੍ਰਬੰਧਕ,ਅਧਿਕਾਰੀ ਵੀ ਪਹੁੰਚੇ,ਉਥੇ ਇਸ ਮੁਕਾਬਲੇ ਨੂੰ ਦੁਨੀਆ ਵਿੱਚ 38 ਮਿਲੀਅਨ ਦਰਸ਼ਕਾਂ ਨੇ ਵੀ ਮਾਣਿਆਂ। ਇਸ ਨਾਲ ਨਿਊਜ਼ੀਲੈਂਡ ਨੂੰ ਕਰੀਬ ਇੱਕ ਮਿਲੀਅਨ ਦਾ ਆਰਥਿਕ ਲਾਭ ਵੀ ਮਿਲਿਆ।

ਫਾਰਮਿਟ:-[ਸੋਧੋ]

ਜਿੱਥੇ ਪਹਿਲੇ ਮੁਕਾਬਲੇ ਸਮੇਂ 1978 ਵਿੱਚ ਸਿਰਫ਼ 5 ਟੀਮਾਂ ਨੇ ਹਿੱਸਾ ਲਿਆ ਸੀ,ਉਥੇ 1980 ਵਿੱਚ 7 ਨੇ ਅਤੇ 1987 ਵਿੱਚ 8 ਟੀਮਾਂ ਦੇ ਖੇਡਣ ਵਾਂਗ ਹੀ ਇਸ ਵਾਰੀ ਵੀ 8 ਟੀਮਾਂ ਨੇ ਹੀ ਭਾਗ ਲਿਆ। ਨਵੇਂ ਤੌਰ ਤਰੀਕੇ ਅਨੁਸਾਰ ਪਹਿਲੀ ਵਾਰ ਟੀਮਾਂ ਦੀ ਗਰੁਪ ਬੰਦੀ ਕੀਤੀ ਗਈ। ਹਾਲੈਂਡ ਬਨਾਮ ਕੋਰੀਆ ਨੇ ਉਦਘਾਟਨੀ ਮੈਚ ਖੇਡਿਆ। ਦੋਹਾਂ ਪੂਲਾਂ ਵਿੱਚ 6-6 ਮੈਚ 3 ਦਸੰਬਰ ਤੋਂ 6 ਦਸੰਬਰ ਤਕ ਹੋਏ। ਫਿਰ ਦੋਹਾਂ ਪੂਲਾਂ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ ਬਣਾਇਆ ਗਿਆ। ਪੂਲ ਏ ਦੀ ਟਾਪਰ ਟੀਮ ਆਸਟਰਏਲੀਆ ਨੂੰ ਆਪਣੇ ਪਹਿਲੇ ਹੀ ਮੈਚ ਦੀ ਸਪੇਨ ਵਿਰੁੱਧ 3-2 ਨਾਲ ਪ੍ਰਾਪਤ ਜਿੱਤ ਦਾ ਲਾਹਾ ਮਿਲਿਆ। ਇਸ ਜਿੱਤ ਵਜੋਂ 3 ਅੰਕਾਂ ਦਾ ਲਾਭ ਮਿਲਿਆ। ਜਦੋਂ ਕਿ ਸਪੇਨ ਟੀਮ ਨੂੰ ਕੋਈ ਅੰਕ ਨਾ ਮਿਲਿਆ ਅਤੇ -1 ਨਾਲ ਉਹ ਪੂਲ ਸੀ ਵਿੱਚ ਚੌਥੇ ਸਥਾਨ ‘ਤੇ ਦਰਜ ਕੀਤੀ ਗਈ। ਪੂਲ ਸੀ ਦੂਜੀਆਂ ਟੀਮਾਂ ਦਾ ਨਿਬੇੜਾ ਪੂਲ ਬੀ ਵਿੱਚ ਖੇਡੇ ਆਖ਼ਰੀ ਮੈਚ ‘ਤੇ ਅਧਾਰਤ ਕੀਤਾ ਗਿਆ, ਦੋਹਾਂ ਦਾ ਇਹ ਮੈਚ 3-3 ਗੋਲਾਂ ਨਾਲ ਬਰਾਬਰ ਰਿਹਾ ਸੀ।ਇਸ ਲਈ ਦੋਹਾਂ ਨੂੰ ਇੱਕ ਇੱਕ ਅੰਕ ਦਿੱਤਾ ਗਿਆ। ਇਵੇਂ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਗਿਆ। ਜਿਸ ਵਿੱਚ ਪੂਲ ਏ ਦੇ ਦੂਜੇ ਮੈਚ ਪਾਕਿਸਤਾਨ-ਇੰਗਲੈਂਡ ਸਕੋਰ 1-2 ਨੂੰ ਅਧਾਰ ਬਣਾ ਕੇ ਇੰਗਲੈਡ ਨੂੰ 3 ਅੰਕ ਦਿੱਤੇ ਗਏ। ਇਹਨਾਂ ਦੋ ਟੀਮਾਂ ਤੋਂ ਇਲਾਵਾ ਪੂਲ ਬੀ ਵਿੱਚ ਹੇਠਲੇ ਸਥਾਨ’ਤੇ ਰਹੀਆਂ ਦੋਨਾਂ ਟੀਮਾਂ ਦੇ ਆਖ਼ਰੀ ਮੈਚ 3-3 ਨੂੰ ਅਧਾਰ ਬਣਾ ਕੇ ਦੱਖਣੀ ਕੋਰੀਆ ਅਤੇ ਜਰਮਨੀ ਨੂੰ ਇਸ ਪੂਲ ਡੀ ਵਿੱਚ ਸ਼ਾਮਲ ਕੀਤਾ ਗਿਆ। ਜਿਸਦੇ 4 ਮੈਚ 8 ਦਸੰਬਰ ਨੂੰ ਦੋ ਪੂਲ ਸੀ,ਚ ਅਤੇ ਦੋ ਪੂਲ ਡੀ,ਚ ਖੇਡੇ ਗਏ।,ਇਵੇਂ ਹੀ 4 ਮੈਚ ਦੋਹਾਂ ਪੂਲਾਂ ਸੀ ਅਤੇ ਡੀ ਵਿੱਚ ਦੋ ਦੋ ਅਨੁਸਾਰ 10 ਦਸੰਬਰ ਨੂੰ ਹੋਏ। ਇਸ ਤੋਂ ਬਾਅਦ 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭੇੜ ਕੀਤਾ। ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਿਆ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਿਆ।

ਕੁੱਝ ਹੋਰ ਗੱਲਾਂ:-[ਸੋਧੋ]

ਆਸਟਰੇਲੀਆ 29 ਵਾਰ ਸੈਮੀਫ਼ਾਈਨਲ ਖੇਡਕੇ,22 ਵਾਰੀ ਫਾਈਨਲ ’ਚ ਪਹੁੰਚ ਕਿ 12 ਵਾਰੀ,ਲਗਾਤਾਰ ਚੌਥੀ ਵਾਰੀ,ਅਰਥਾਤ ਸਭ ਤੋਂ ਵੱਧ ਵਾਰੀ ਖਿਤਾਬ ਜੇਤੂ ਬਣਿਆਂ ਹੈ। ਦੂਜਾ ਸਥਾਨ ਮੱਲਣ ਵਾਲੇ ਜਰਮਨੀ ਨੇ 24 ਸੈਮੀਫ਼ਾਈਨਲ ਖੇਡਦਿਆਂ,16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ। ਹਾਲੈਂਡ ਨੇ 28 ਸੈਮੀਫ਼ਾਈਨਲ ਖੇਡੇ ਹਨ,ਜਿਹਨਾਂ ਵਿੱਚੋਂ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 22 ਸੈਮੀਫ਼ਾਈਨਲ ਖੇਡਦਿਆਂ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸਪੇਨ ਨੇ ਖੇਡੇ 8 ਸੈਮੀਫਾਈਨਲਾਂ ਵਿੱਚੋਂ 3 ਵਾਰ ਫ਼ਾਈਨਲ ਖੇਡ ਕਿ ਇੱਕ ਵਾਰ ਜਿੱਤ ਹਾਸਲ ਕੀਤੀ ਹੈ। ਹੋਰਨਾਂ ਟੀਮਾਂ ਦੱਖਣੀ ਕੋਰੀਆ ਨੇ 5,ਇੰਗਲੈਂਡ ਨੇ 6 ਸੈਮੀਫ਼ਾਈਨਲ ਤਾਂ ਖੇਡੇ ਹਨ,ਪਰ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ। ਭਾਰਤ 6 ਵਾਰ ਸੈਮੀਫ਼ਾਈਨਲ ਖੇਡਕੇ ਸਿਰਫ਼ ਇੱਕ ਵਾਰ ਤੀਜੀ ਪੁਜ਼ੀਸ਼ਨ’ਤੇ ਰਿਹਾ ਹੈ। ਅਰਜਨਟੀਨਾਂ,ਨਿਊਜ਼ੀਲੈਂਡ,ਸੋਵੀਅਤ ਸੰਘ,ਨੇ ਇੱਕ ਇੱਕ ਸੈਮੀਫ਼ਾਈਨਲ ਹੀ ਖੇਡਿਆ ਹੈ,ਅਰਜਨਟੀਨਾ ਨੇ ਵੀ ਇੱਕ ਵਾਰ ਹੀ ਤੀਜਾ ਸਥਾਨ ਲਿਆ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ। ਇਸ ਵਾਰ ਖੇਡੇ ਗਏ 24 ਮੈਚਾਂ ਵਿੱਚ 124 ਗੋਲ,5.17 ਦੀ ਔਸਤ ਨਾਲ ਹੋਏ ਹਨ। ਹਰ ਸਾਲ ਹੋਣ ਵਾਲੇ ਇਸ ਹਾਕੀ ਟੂਰਨਾਮੈਂਟ ਦੀ ਪਾਕਿਸਤਾਨ ਨੇ 11 ਵਾਰੀ, ਹਾਲੈਂਡ ਨੇ 6 ਵਾਰੀ,ਆਸਟਰੇਲੀਆ – ਜਰਮਨੀ ਨੇ 5-5 ਵਾਰੀ,ਮਲੇਸ਼ੀਆ ਭਾਰਤ ਨੇ 2-2 ਵਾਰੀ ਅਤੇ ਸਪੇਨ,ਨਿਊਜ਼ੀਲੈਂਡ ਨੇ ਇੱਕ ਵਾਰੀ ਮੇਜ਼ਬਾਨੀ ਕੀਤੀ ਹੈ। ਸਨ 2012 ਦਾ ਮੁਕਾਬਲਾ ਆਸਟਰੇਲੀਆ ਵਿੱਚ ਅਤੇ 2014 ਦਾ ਅਰਜਨਟੀਨਾਂ ਵਿੱਚ ਹੋਣਾ ਹੈ। ਜਦੋਂ ਕਿ ਭਾਰਤ ਇਸ ਵਾਰੀ ਇਹ ਮੌਕਾ ਗੁਆ ਚੁੱਕਾ ਹੈ,ਜਿਸ ਦੇ ਨਾਲ ਹੀ ਆਰਥਿਕ ਲਾਭ ਵੀ ਗੁੰਮ ਸੁੰਮ ਹੋਏ ਹਨ।

ਸ਼ਾਮਲ ਟੀਮਾਂ:-[ਸੋਧੋ]

  • ਆਸਟਰੇਲੀਆ (2010 ਵਿਸ਼ਵ ਕੱਪ ਜੇਤੂ)
  • ਜਰਮਨੀ (2008 ਉਲੰਪਿਕ ਜੇਤੂ ਅਤੇ 2010 ਉਪ-ਵਿਜੇਤਾ ਵਿਸ਼ਵ ਕੱਪ)
  • ਹਾਲੈਂਡ (2010 ਵਿਸ਼ਵ ਕੱਪ ’ਚੋਂ ਤੀਜਾ ਸਥਾਨ)
  • ਇੰਗਲੈਂਡ ( 2010 ਵਿਸ਼ਵ ਕੱਪ ‘ਚੋ ਚੌਥਾ ਸਥਾਨ)
  • ਸਪੇਨ (2010 ਵਿਸ਼ਵ ਕੱਪ ‘ਚੋ 5ਵਾਂ ਸਥਾਨ)
  • ਦੱਖਣੀ ਕੋਰੀਆ (ਇਨਵੀਟੇਸ਼ਨ ਟੀਮ)
  • ਪਾਕਿਸਤਾਨ (ਇਨਵੀਟੇਸ਼ਨ ਟੀਮ)
  • ਨਿਊਜ਼ੀਲੈਂਡ (ਮੇਜ਼ਬਾਨ)

'ਟੇਬਲ ਪੂਲ ਏ,ਪਹਿਲਾ ਗੇੜ [ਸੋਧੋ]

ਟੀਮ ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇੰਟ
ਆਸਟਰੇਲੀਆ 3 3 0 0 13 4 +9 9
ਸਪੇਨ 3 2 0 1 14 6 +8 6
ਇੰਗਲੈਂਡ 3 1 0 2 4 13 −9 3
ਪਾਕਿਸਤਾਨ 3 0 0 3 4 12 −8 0

ਪੂਲ ਏ ਮੈਚ ਵੇਰਵਾ

ਤਾਰੀਖ਼ ਮੈਚ ਜੇਤੂ ਟੀਮ ਗੋਲ
3 ਦਸੰਬਰ 2011 ਆਸਟਰੇਲੀਆ-ਸਪੇਨ ਆਸਟਰੇਲੀਆ 3 – 2
3 ਦਸੰਬਰ 2011 ਇੰਗਲੈਂਡ-ਪਾਕਿਸਤਾਨ ਇੰਗਲੈਂਡ 2 – 1
5 ਦਸੰਬਰ 2011 ਆਸਟਰੇਲੀਆ-ਇੰਗਲੈਂਡ ਆਸਟਰੇਲੀਆ 4 - 1
5 ਦਸੰਬਰ 2011 ਸਪੇਨ-ਪਾਕਿਸਤਾਨ ਸਪੇਨ 4 – 2
6 ਦਸੰਬਰ 2011 ਸਪੇਨ-ਇੰਗਲੈਂਡ ਸਪੇਨ 8 – 1
6 ਦਸੰਬਰ 2011 ਆਸਟਰੇਲੀਆ-ਪਾਕਿਸਤਾਨ ਆਸਟਰੇਲੀਆ 6 – 1

ਟੇਬਲ ਪੂਲ ਬੀ[ਸੋਧੋ]

ਟੀਮ ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇੰਟ
ਹਾਲੈਂਡ 3 2 1 0 8 5 +3 7
ਨਿਊਜ਼ੀਲੈਂਡ 3 1 1 1 10 6 +4 4
ਜਰਮਨੀ 3 1 1 1 7 7 0 4
ਦੱਖਣੀ ਕੋਰੀਆ 3 0 1 2 4 11 −7 1

ਪੂਲ ਬੀ ਮੈਚ ਵੇਰਵਾ

ਤਾਰੀਖ਼ ਮੈਚ ਜੇਤੂ ਟੀਮ ਗੋਲ
3 ਦਸੰਬਰ 2011 ਜਰਮਨੀ-ਨਿਊਜ਼ੀਲੈਂਡ ਜਰਮਨੀ 2 – 1
3 ਦਸੰਬਰ 2011 ਹਾਲੈਂਡ-ਦੱਖਣੀ ਕੋਰੀਆ ਹਾਲੈਂਡ 2 – 0
5 ਦਸੰਬਰ 2011 ਹਾਲੈਂਡ-ਜਰਮਨੀ ਹਾਲੈਂਡ 3 – 2
5 ਦਸੰਬਰ 2011 ਨਿਊਜ਼ੀਲੈਂਡ-ਦੱਖਣੀ ਕੋਰੀਆ ਨਿਊਜ਼ੀਲੈਂਡ 6 - 1
6 ਦਸੰਬਰ 2011 ਜਰਮਨੀ-ਦੱਖਣੀ ਕੋਰੀਆ ਬਰਾਬਰ 3 – 3
6 ਦਸੰਬਰ 2011 ਨਿਊਜ਼ੀਲੈਂਡ-ਹਾਲੈਂਡ ਬਰਾਬਰ 3 – 3

ਦੂਜਾ ਗੇੜ, ਟੇਬਲ ਪੂਲ ਸੀ[ਸੋਧੋ]

ਟੀਮ ਖੇਡੇ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਂਇਟਸ
ਆਸਟਰੇਲੀਆ 3 3 0 0 9 5 +4 9
ਸਪੇਨ 3 2 0 1 8 6 +2 6
ਨਿਊਜ਼ੀਲੈਂਡ 3 0 1 2 6 8 −2 1
ਹਾਲੈਂਡ 3 0 1 2 6 10 −4 1

'ਪੂਲ ਸੀ ਮੈਚ ਵੇਰਵਾ'

ਤਾਰੀਖ਼ ਮੈਚ ਜੇਤੂ ਟੀਮ ਗੋਲ
8 ਦਸੰਬਰ 2011 ਹਾਲੈਂਡ-ਆਸਟਰੇਲੀਆ ਆਸਟਰੇਲੀਆ 2 − 4
8 ਦਸੰਬਰ 2011 ਸਪੇਨ-ਨਿਊਜ਼ੀਲੈਂਡ ਸਪੇਨ 3 − 2
10 ਦਸੰਬਰ 2011 ਹਾਲੈਂਡ-ਸਪੇਨ ਸਪੇਨ 1 − 3
10 ਦਸੰਬਰ 2011 ਆਸਟਰੇਲੀਆ-ਨਿਊਜ਼ੀਲੈਂਡ ਆਸਟਰੇਲੀਆ 2 − 1

ਟੇਬਲ ਪੂਲ ਡੀ[ਸੋਧੋ]

Team ਖੇਡੇ ਮੈਚ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲ ਅੰਤਰ ਪੁਆਇਂਟਸ
ਜਰਮਨੀ 3 2 1 0 10 4 +6 7
ਇੰਗਲੈਂਡ 3 2 0 1 7 6 +1 6
ਪਾਕਿਸਤਾਨ 3 1 0 2 7 9 −2 3
ਦੱਖਣੀ ਕੋਰੀਆ 3 0 1 2 8 13 −5 1

ਪੂਲ ਡੀ ਦੇ ਮੈਚਾਂ ਦਾ ਵੇਰਵਾ

ਤਾਰੀਖ਼ ਮੈਚ ਜੇਤੂ ਟੀਮ ਗੋਲ
8 ਦਸੰਬਰ 2011 ਪਾਕਿਸਤਾਨ-ਦੱਖਣੀ ਕੋਰੀਆ ਪਾਕਿਸਤਾਨ 6 − 2
8 ਦਸੰਬਰ 2011 ਇੰਗਲੈਂਡ-ਜਰਮਨੀ ਜਰਮਨੀ 1 − 2
10 ਦਸੰਬਰ 201 ਜਰਮਨੀ-ਪਾਕਿਸਤਾਨ ਜਰਮਨੀ 5 − 0
10 ਦਸੰਬਰ 201 ਇੰਗਲੈਂਡ-ਦੱਖਣੀ ਕੋਰੀਆ ਇੰਗਲੈਂਡ 4 − 3

ਤੀਜਾ ਗੇੜ ਪੁਜ਼ੀਸ਼ਨ ਮੈਚ[ਸੋਧੋ]

ਤਾਰੀਖ਼ ਮੈਚ ਜੇਤੂ ਟੀਮ ਸਥਾਨ ਗੋਲ
11 ਦਸੰਬਰ 2011 ਪਾਕਿਸਤਾਨ-ਕੋਰੀਆ ਪਾਕਿਸਤਾਨ 7ਵਾਂ 8ਵਾਂ ਸਥਾਨ 5 – 4 (ਗੋਲਡਨ ਗੋਲ)
11 ਦਸੰਬਰ 2011 ਜਰਮਨੀ-ਇੰਗਲੈਂਡ ਜਰਮਨੀ 5ਵਾਂ 6ਵਾਂ ਸਥਾਨ 1 – 0
11 ਦਸੰਬਰ 2011 ਨਿਊਜ਼ੀਲੈਂਡ-ਹਾਲੈਂਡ ਹਾਲੈਂਡ 3,4 ਸਥਾਨ 3 – 5

ਫ਼ਾਈਨਲ[ਸੋਧੋ]

ਤਾਰੀਖ਼ ਮੈਚ ਜੇਤੂ ਟੀਮ ਸਥਾਨ ਗੋਲ
11 ਦਸੰਬਰ 2011 ਆਸਟਰੇਲੀਆ-ਸਪੇਨ ਆਸਟਰੇਲੀਆ 1,2 ਸਥਾਨ 1 – 0

ਸਰਵੋਤਮ ਖਿਡਾਰੀ/ ਟੀਮ[ਸੋਧੋ]

ਉੱਤਮ ਖ਼ਿਡਾਰੀ ਟਾਪ ਸਕੋਰਰ ਵਧੀਆ ਗੋਲਕੀਪਰ ਫ਼ੇਅਰ ਪਲੇਅ ਟਰਾਫ਼ੀ
ਸਾਂਤੀ ਫੀਰਿਕਸਾ ਜੈਮੀ ਡਵਾਇਰ ਕੈਲੇ ਪੌਂਟੀਫਿਕਸ ਆਸਟਰੇਲੀਆ