2012 ਬ੍ਰਿਕਸ ਸਿਖਰ ਸੰਮੇਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚੌਥਾ ਬ੍ਰਿਕਸ ਸਿਖਰ ਸੰਮੇਲਨ
ब्रिक्स सम्मेलन

ਅਧਿਕਾਰਿਤ ਬ੍ਰਿਕਸ ਲੋਗੋ
ਮੇਜ਼ਬਾਨਦੇਸ਼ ਭਾਰਤ ਭਾਰਤ
ਮਿਤੀ 29 ਮਾਰਚ 2012
ਸਥਾਨ ਹੋਟਲ ਤਾਜ ਮਹਲ
ਸ਼ਹਿਰ ਨਵੀਂ ਦਿੱਲੀ
ਭਾਗੀਦਾਰ ਬ੍ਰਿਕਸ
ਅਗਲਾ ਤੀਜਾ ਬ੍ਰਿਕਸ ਸਿਖਰ ਸੰਮੇਲਨ
ਪਿਛਲਾ 5ਵਾਂ ਬ੍ਰਿਕਸ ਸਿਖਰ ਸੰਮੇਲਨ

2012 ਬ੍ਰਿਕਸ ਸਿਖਰ ਸੰਮੇਲਨ, ਬ੍ਰਿਕਸ (ਪਹਿਲਾਂ ਬ੍ਰਿਕ) ਦੇਸ਼ਾਂ ਦਾ ਚੌਥਾ ਵਾਰਸ਼ਿਕ ਸਿਖਰ ਸੰਮੇਲਨ ਸੀ, ਜਿਸ ਵਿੱਚ ਇਸ ਦੇ ਪੰਜ ਮੈਂਬਰ ਰਾਸ਼ਟਰਾਂ ਬਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣ ਅਫਰੀਕਾ ਦੇ ਰਾਸ਼ਟਰ ਜਾਂ ਸਰਕਾਰ ਦੇ ਮੁਖੀਆਂ ਨੇ ਭਾਗ ਲਿਆ। ਸਿਖਰ ਸੰਮੇਲਨ ਦਾ ਪ੍ਰਬੰਧ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਪੰਜ ਸਿਤਾਰਾ ਹੋਟਲ ਤਾਜ ਮਹਲ ਵਿੱਚ 29 ਮਾਰਚ, 2012 ਨੂੰ ਕੀਤਾ ਗਿਆ ਸੀ।[1][2] ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਕਿਸੇ ਬ੍ਰਿਕਸ ਸਿਖਰ ਸੰਮੇਲਨ ਦੀ ਮੇਜਬਾਨੀ ਕੀਤੀ ਹੈ। ਸਿਖਰ ਸੰਮੇਲਨ ਦਾ ਵਿਸ਼ਾ ਸੀ ਸੰਸਾਰਿਕ ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਲਈ ਬ੍ਰਿਕਸ ਦੇਸ਼ਾਂ ਦੀ ਭਾਗੀਦਾਰੀ। ਸਿਖਰ ਸੰਮੇਲਨ ਵਿੱਚ ਚਰਚਾ ਦਾ ਮੁੱਖ ਵਿਸ਼ਾ ਵਿਕਾਸਸ਼ੀਲ ਦੇਸ਼ਾਂ ਲਈ ਸੰਸਾਰ ਬੈਂਕ ਦੇ ਸਮਾਨ ਇੱਕ ਬ੍ਰਿਕਸ ਬੈਂਕ ਦਾ ਗਠਨ ਕਰਨਾ ਸੀ। ਸਿਖਰ ਸੰਮੇਲਨ ਕਰੜੀ ਸੁਰੱਖਿਆ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ, ਲੇਕਿਨ ਇਸ ਦੇ ਬਾਵਜੂਦ ਇਸਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ, ਜਿਹਨਾਂ ਵਿੱਚ ਸਭ ਤੋਂ ਪ੍ਰਮੁੱਖ ਤਿੱਬਤੀਆਂ ਦੁਆਰਾ ਚੀਨ ਦਾ ਵਿਰੋਧ ਕੀਤਾ ਜਾਣਾ ਸੀ।

ਭਾਗ ਲੈਣ ਵਾਲੇ ਪੰਜ ਦੇਸ਼ਾਂ ਦੇ ਮੁਖੀ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png