2015 ਪੈਰਿਸ ਹਮਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

13 ਨਵੰਬਰ 2015 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਇੱਕ ਕਨਸਰਟ ਹਾਲ (ਸੰਗੀਤਕ ਪ੍ਰੋਗਰਾਮ ਵਾਲੇ ਸਥਾਨ), ਰੇਸਤਰਾਂ ਅਤੇ ਰਾਸ਼ਟਰੀ ਖੇਡ ਸਟੇਡੀਅਮ ਸਮੇਤ 6 ਥਾਵਾਂ ਉੱਪਰ ਇੱਕ ਫ਼ਿਦਾਇਨ ਹਮਲਾ ਹੋਇਆ।[1][2] ਇਸ ਵਿੱਚ 128 ਵਿਅਕਤੀਆਂ ਦੀ ਮੌਤ ਹੋ ਗਈ। ਹਮਲਿਆਂ ’ਚ 250 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਮਲਿਆਂ ਦੀ ਜ਼ਿੰਮੇਵਾਰੀ ਇਸਸਲਾਮਿਕ ਸਟੇਟ ਨੇ ਲਈ ਹੈ। ਫਰਾਂਸ ਸਰਕਾਰ ਨੇ ਦੇਸ਼ ’ਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਹਮਲੇ ਤੋਂ ਬਾਅਦ ਔਲਾਂਦੇ ਨੇ ਫਰਾਂਸ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ। ਪੈਰਿਸ ਦੀਆਂ ਸੜਕਾਂ ਉੱਪਰ ਖ਼ੂਨ-ਖ਼ਰਾਬਾ ਕਰਨ ਵਾਲੇ 8 ਹਮਲਾਵਰਾਂ ’ਚੋਂ ਜ਼ਿਆਦਾਤਰ ਨੇ ਆਤਮਘਾਤੀ ਬੈਲਟ ਪਹਿਨ ਰੱਖੀ ਸੀ। 2004 ਦੇ ਮੈਡਰਿਡ ਟਰੇਨ ਬੰਬ ਧਮਾਕਿਆਂ ਤੋਂ ਬਾਅਦ ਯੂਰਪ ’ਚ ਇਹ ਹੁਣ ਤਕ ਦਾ ਸਭ ਤੋਂ ਖ਼ੌਫ਼ਨਾਕ ਹਮਲਾ ਸੀ।

ਕਾਰਣ[ਸੋਧੋ]

  • ਫਰਾਂਸ ਦਾ ਸੀਰੀਆ, ਇਰਾਕ, ਮਾਲੀ ਤੇ ਲਿਬੀਆ ਵਿੱਚ ਅਮਰੀਕੀ ਫ਼ੌਜ ਦਾ ਸਾਥ। ਫਰਾਂਸ ਦੀ ਫ਼ੌਜ ਅਮਰੀਕਾ ਦੀ ਅਗਵਾਈ ’ਚ ਅਤਿਵਾਦ ਵਿਰੁੱਧ ਲੜਾਈ ਲੜ ਰਹੀ ਹੈ।
  • ਯੂਰਪ ਵਿੱਚ ਇਸਸਲਾਮਿਕ ਸਟੇਟ ਵਲੋਂ ਸਲੀਪਰ ਸੈੱਲ ਬਣਾਉਣੇ।

ਹੋਰ ਵੇਖੋ[ਸੋਧੋ]

  • ਪੈਰਿਸ ਹਮਲਾ 2014

ਹਵਾਲੇ[ਸੋਧੋ]