2018 ਦੇ ਸ੍ਰੀਲੰਕਾਈ ਮੁਸਲਿਮ-ਵਿਰੋਧੀ ਫ਼ਸਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ੍ਰੀਲੰਕਾ ਦੇ ਮੁਸਲਿਮ-ਵਿਰੋਧੀ ਦੰਗੇ ਇੱਕ ਪ੍ਰਕਾਰ ਦੇ ਫਿਰਕੂ ਦੰਗੇ ਸਨ ਜੋ ਕਿ 26 ਫਰਵਰੀ ਨੂੰ ਸ਼ਿਰੀਲੰਕਾ ਦੇ ਸ਼ਹਿਰ ਅੰਪਾਰਾ ਤੋਂ ਸ਼ੁਰੂ ਹੋਏ ਅਤੇ ਫਿਰ ਕੈਂਡੀ ਜਿਲ੍ਹੇ ਵਿੱਚ 2 ਮਾਰਚ 2018 ਨੂੰ ਸ਼ੁਰੂ ਹੋਏ ਅਤੇ 10 ਮਾਰਚ 2010 ਨੂੰ ਖਤਮ ਹੋਏ। ਸਿੰਹਾਲੀ ਬੋਧੀ ਉਗਰ ਭੀੜਾਂ ਨੇ ਮੁਸਲਮਾਨ ਨਾਗਰਿਕਾਂ, ਮਸਜਿਦਾਂ ਅਤੇ ਹੋਰ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਅਤੇ  ਇਸੇ ਪ੍ਰਕਾਰ ਮੁਸਲਮਾਨ ਉਗਰ ਭੀੜਾਂ ਨੇ ਸਿੰਹਲੀ ਨਾਗਰਿਕਾਂ ਅਤੇ ਬੋਧੀ ਮੰਦਰਾਂ ਨੂੰ ਨਿਸ਼ਾਨਾ ਬਣਾਇਆ। ਸ੍ਰੀਲੰਕਾ ਸਰਕਾਰ ਨੇ ਹਾਲਤ ਕਾਬੂ ਵਿੱਚ ਕਰਨ ਲਈ ਐਮਰਜੈਂਸੀ ਲਾਗੂ ਕੀਤੀ ਅਤੇ ਦੰਗਿਆਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਦੀ ਮਦਦ ਲਈ ਸ੍ਰੀਲੰਕਾ ਸਸ਼ਤਰ ਬਲਾਂ ਦੀ ਨਿਯੁਕਤੀ ਕਰ ਦਿੱਤੀ ਗਈ। ਹਾਲਤ 9 ਮਾਰਚ ਦੇ ਬਾਅਦ ਕਾਬੂ ਵਿੱਚ ਆਏ। ਇਨ੍ਹਾਂ ਦੰਗਿਆਂ ਵਿੱਚ ਦੋ ਮੌਤਾਂ ਅਤੇ 10 ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਪੁਲਿਸ ਦੇ ਅਨੁਸਾਰ ਪੈਤਾਲੀ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਹੋਇਆ ਹੈ, ਜਦੋਂ ਕਿ ਚਾਰ ਧਾਰਮਿਕ ਸਥਾਨਾਂ ਉੱਤੇ ਹਮਲੇ ਹੋਏ ਹਨ। ਪੁਲਿਸ ਨੇ ਦੰਗਾ ਫੈਲਾਣ ਦੇ ਇਲਜ਼ਾਮ ਵਿੱਚ 81 ਲੋਕਾਂ ਨੂੰ ਗਿਰਫਤਾਰ ਕੀਤਾ ਹੈ।[1][2][3][4]

ਹਵਾਲੇ[ਸੋਧੋ]

  1. "Kandy communal violence: Main suspect arrested". Retrieved 18 March 2018.
  2. "Ampara tense following attack on shop and mosque". colombogazette.com (in ਅੰਗਰੇਜ਼ੀ (ਅਮਰੀਕੀ)). Retrieved 28 February 2018.
  3. "Ampara tense following attack on shop and mosque". www.thesundayleader.lk (in ਅੰਗਰੇਜ਼ੀ (ਅਮਰੀਕੀ)). Archived from the original on 2 ਮਾਰਚ 2018. Retrieved 28 February 2018. {{cite web}}: Unknown parameter |dead-url= ignored (help)
  4. "Sri Lanka declares emergency to quell anti-Muslim riots". The Nation. 7 March 2018. Archived from the original on 31 March 2019. Retrieved 7 March 2018. {{cite news}}: Unknown parameter |dead-url= ignored (help)