24 ਜਨਵਰੀ
Jump to navigation
Jump to search
<< | ਜਨਵਰੀ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2021 |
24 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 24ਵਾਂ ਦਿਨ ਹੁੰਦਾ ਹੈ। ਸਾਲ ਦੇ 341 (ਲੀਪ ਸਾਲ ਵਿੱਚ 342) ਦਿਨ ਬਾਕੀ ਹੁੰਦੇ ਹਨ।
ਵਾਕਿਆ[ਸੋਧੋ]
- 1739 – ਪੇਸ਼ਵਾ ਚਿਮਨਾਜੀ ਅੱਪਾ ਨੇ ਪੁਰਤਗਾਲੀ ਫ਼ੌਜ਼ਾ ਨੂੰ ਹਰਾ ਕਿ ਤਾਰਾਪੁਰ ਕਿਲ੍ਹੇ ਤੇ ਕਬਜ਼ਾ ਕੀਤਾ।
- 1839 – ਚਾਰਲਸ ਡਾਰਵਿਨ ਰਾਇਲ ਸੁਸਾਇਟੀ ਦਾ ਮੈਂਬਰ ਬਣਾਇਆ ਗਿਆ।
- 1848 – ਜੇਮਸ ਮਾਰਸ਼ਲ ਨੂੰ ਕੋਲਾਮਾ, ਕੈਲੀਫੋਰਨੀਆ ਵਿੱਚ ਸੋਨਾ ਲੱਭਾ ਜਿਸ ਦੀ ਬਦੌਲਤ ਕੈਲੀਫੋਰਨੀਆ ਗੋਲਡ ਰਸ਼ ਦੀ ਸ਼ੁਰੂਆਤ ਹੋਈ।
- 1857 – ਭਾਰਤੀ ਉਪਮਹਾਂਦੀਪ ਦੀ ਪਹਿਲੀ ਆਧੁਨਿਕ ਯੂਨੀਵਰਸਿਟੀ ਕੋਲਕਾਤਾ ਯੂਨੀਵਰਸਿਟੀ ਦੀ ਸ਼ੁਰੂਆਤ ਹੋਈ।
- 1921 – ਸ਼੍ਰੋਮਣੀ ਅਕਾਲੀ ਦਲ ਬਣਿਆ, ਸੁਰਮੁਖ ਸਿੰਘ ਝਬਾਲ ਪਹਿਲੇ ਪ੍ਰਧਾਨ ਬਣੇ।
- 1924 – ਰੂਸ ਵਿੱਚ ਸੇਂਟ ਪੀਟਰਸਬਰਗ ਸ਼ਹਿਰ ਦਾ ਨਾਂ ਬਦਲ ਕੇ ਲੈਨਿਨਗਰਾਡ ਰਖਿਆ ਗਿਆ।
- 1928 – ਸੈਂਟਰਲ ਸਿੱਖ ਐਸੋਸੀਏਸ਼ਨ ਬਣੀ।
- 1935 – ਕੈਨ (ਟੀਨ ਦੇ ਡੱਬਾ) 'ਚ ਪਹਿਲੀ ਬੀਅਰ ਅਮਰੀਕਾ ਦੀ ਕਰੂਗਰ ਕੰਪਨੀ ਨੇ ਸ਼ੁਰੂ ਕੀਤੀ।
- 1939 – ਚਿੱਲੀ ਵਿੱਚ ਭੂਚਾਲ ਨਾਲ 30 ਹਜ਼ਾਰ ਲੋਕ ਮਰੇ।
- 1943 – ਅਡੋਲਫ ਹਿਟਲਰ ਨੇ ਸਟਾਲਿਨਗਰਾਡ 'ਚ ਤਾਇਨਾਤ ਨਾਜ਼ੀ ਫ਼ੌਜਾਂ ਨੂੰ ਮਰਦੇ ਦਮ ਤਕ ਲੜਨ ਦਾ ਹੁਕਮ ਦਿਤਾ।
- 1965 – ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਮੌਤ।
- 1966 – ਫ਼ਰਾਂਸ ਵਿੱਚ ਅਲਪ ਪਹਾੜੀਆਂ ਵਿੱਚ ਮਾਊਂਟ ਬਲੈਂਕ ਦੀ ਚੋਟੀ ਨਾਲ ਟਕਰਾਉਣ ਕਾਰਨ ਇੱਕ ਭਾਰਤੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਵਿੱਚ 117 ਮੁਸਾਫ਼ਿਰਾਂ ਦੀ ਮੌਤ ਹੋਈ।
- 1972 – ਗੁਆਮ ਵਿੱਚ ਕਿਸਾਨਾਂ ਨੂੰ ਜੰਗਲ ਵਿੱਚ ਇੱਕ ਜਾਪਾਨੀ ਸਾਰਜੰਟ ਲੱਭਾ। ਇਹ ਜਾਪਾਨੀ ਫ਼ੌਜੀ ਦੂਜੀ ਵੱਡੀ ਜੰਗ ਵੇਲੇ ਤੋਂ ਪਿਛਲੇ 28 ਸਾਲ ਤੋਂ ਉਥੇ ਲੁਕਿਆ ਹੋਇਆ ਸੀ ਤੇ ਜਾਪਾਨੀ ਫ਼ੌਜ ਦੇ ਜਰਨੈਲਾਂ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ | ਉਸ ਨੂੰ ਪਤਾ ਹੀ ਨਹੀਂ ਸੀ ਕਿ ਜੰਗ ਮੁੱਕੀ ਨੂੰ 28 ਸਾਲ ਹੋ ਚੁੱਕੇ ਹਨ।
- 1985 – ਅਮਰੀਕਾ ਨੇ 15ਵਾਂ ਸਪੇਸ ਉਡਾਣ 'ਡਿਸਕਵਰੀ 3' ਪੁਲਾੜ ਵਿੱਚ ਭੇਜਿਆ।
ਜਨਮ[ਸੋਧੋ]
- 1862 – ਅਮਰੀਕੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ ਏਡਿਥ ਵਾਰਟਨ ਦਾ ਜਨਮ।
- 1893 – ਰੂਸੀ ਅਤੇ ਸੋਵੀਅਤ ਆਲੋਚਕ, ਲੇਖਕ, ਅਤੇ ਕਿਤਾਬਚਾਕਾਰ ਵਿਕਟਰ ਸ਼ਕਲੋਵਸਕੀ ਦਾ ਜਨਮ।
- 1914 – ਦੂਜੇ ਵਿਸ਼ਵ ਯੁੱਧ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਦਾ ਅਫ਼ਸਰ ਸ਼ਾਹ ਨਵਾਜ਼ ਖਾਨ ਦਾ ਜਨਮ।
- 1945 – ਭਾਰਤੀ ਫ਼ਿਲਮ ਡਾਇਰੈਕਟਰ, ਫ਼ਿਲਮ ਨਿਰਮਾਤਾ, ਅਦਾਕਾਰ,ਅਤੇ ਸਕਰੀਨ ਲੇਖਕ ਸੁਭਾਸ਼ ਘਈ ਦਾ ਜਨਮ।
- 1996 – ਭੂਤਕਾਲੀਨ ਬਾਲ ਅਦਾਕਾਰਾ ਝਨਕ ਸ਼ੁਕਲਾ ਦਾ ਜਨਮ।
ਦਿਹਾਂਤ[ਸੋਧੋ]
- 1965 – ਅੰਗਰੇਜ਼ ਰਾਜਨੀਤੀਵਾਨ, ਦੂਸਰੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦੇ ਪ੍ਰਧਾਨਮੰਤਰੀ ਵਿੰਸਟਨ ਚਰਚਿਲ ਦਾ ਦਿਹਾਂਤ।
- 1966 – ਭਾਰਤੀ ਪਰਮਾਣੂ ਵਿਗਿਆਨੀ ਹੋਮੀ ਭਾਬਾ ਦਾ ਦਿਹਾਂਤ।
- 2011 – ਭਾਰਤ ਰਤਨ ਨਾਲ ਸਨਮਾਨਿਤ ਸ਼ਾਸਤਰੀ ਗਾਇਕ ਭੀਮਸੇਨ ਜੋਸ਼ੀ ਦਾ ਦਿਹਾਂਤ।