25 ਜਨਵਰੀ
Jump to navigation
Jump to search
<< | ਜਨਵਰੀ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2022 |
25 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 25ਵਾਂ ਦਿਨ ਹੁੰਦਾ ਹੈ। ਸਾਲ ਦੇ 340 (ਲੀਪ ਸਾਲ ਵਿੱਚ 341) ਦਿਨ ਬਾਕੀ ਹੁੰਦੇ ਹਨ।
ਵਾਕਿਆ[ਸੋਧੋ]
- ਭਾਰਤ ਵਿੱਚ ਰਾਸ਼ਟਰੀ ਵੋਟਰ ਦਿਵਸ।
- 1565 – ਦੱਖਣੀ ਏਸ਼ੀਆ ਦੇ ਮੁਲਕ ਵਿਜੈਨਗਰ ਭਾਰਤ ਦਾ ਦੱਖਣੀ 'ਚ ਨਗਰ ਤਾਲੀਕੋਤਾ 'ਤੇ ਮੁਸਲਮ ਫ਼ੌਜਾਂ ਦਾ ਹਮਲਾ। ਸਭ ਤੋਂ ਵੱਡੇ ਮੁਲਕ 'ਤੇ ਮੁਸਲਮਾਨਾਂ ਦਾ ਕਬਜ਼ਾ ਹੋ ਗਿਆ।
- 1755 – ਮਾਸਕੋ ਸਟੇਟ ਯੂਨੀਵਰਸਿਟੀ ਕਾਇਮ ਹੋਈ।
- 1915 – ਟੈਲੀਫ਼ੋਨ ਦੀ ਕਾਢ ਕੱਢਣ ਵਾਲੇ ਅਲੈਗ਼ਜ਼ੈਂਡਰ ਗਰਾਹਮ ਬੈਲ ਨੇ ਨਿਊਯਾਰਕ ਤੋਂ ਸਾਨ ਫ਼ਰਾਂਸਿਸਕੋ ਵਿੱਚ ਟੈਲੀਫ਼ੋਨ ਕਰਨ ਦਾ ਕਾਮਯਾਬ ਤਜਰਬਾ ਕੀਤਾ।
- 1919 – ਲੀਗ ਆਫ਼ ਨੇਸ਼ਨਜ਼ ਕਾਇਮ ਹੋਈ।
- 1921 – ਤਰਨਤਾਰਨ ਵਿੱਚ ਮਹੰਤਾਂ ਨੇ ਸਿੱਖਾਂ 'ਤੇ ਹਮਲਾ ਕੀਤਾ।
- 1924 – ਪਹਿਲੀਆਂ ਸਰਦ ਰੁੱਤ ਦੀਆਂ ਉਲੰਪਿਕ ਖੇਡਾਂ ਫ਼ਰਾਂਸ ਵਿੱਚ ਸ਼ੁਰੂ ਹੋਇਆਂ।
- 1950 – ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ।
- 1952 – ਸਿੱਖ ਅਰਦਾਸ ਵਿੱਚ 'ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ, ਜਿਹਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ' ਲਫ਼ਜ਼ ਜੋੜ ਦਿਤੇ ਗਏ।
- 1955 – ਕੋਲੰਬੀਆ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਪਹਿਲੀ ਐਟੋਮਿਕ ਘੜੀ ਬਣਾਈ ਜਿਸ ਦਾ ਸਮਾਂ 300 ਸਾਲ ਵਿੱਚ ਇੱਕ ਸਕਿੰਟ ਦਾ ਵੀ ਫ਼ਰਕ ਨਹੀਂ ਦੇਵੇਗਾ।
- 1971 – ਹਿਮਾਚਲ ਪ੍ਰਦੇਸ਼ ਭਾਰਤ ਦਾ 18ਵਾਂ ਸੂਬਾ ਬਣਿਆ।
- 1980 – ਮਦਰ ਟਰੇਸਾ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿਤਾ ਗਿਆ।
- 1981 – ਮਾਓ ਦੀ ਵਿਧਵਾ ਜਿਆਂਗ ਕਿੰਗ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ (ਜੋ ਮਗਰੋਂ ਮੁਆਫ਼ ਕਰ ਦਿਤੀ ਗਈ)।
- 1985 – ਮਾਈਕਲ ਜੈਕਸਨ ਦਾ ਗਾਣਾ 'ਵੀ ਆਰ ਦ ਵਰਲਡ', ਜਿਸ ਵਿੱਚ ਦੁਨੀਆ ਦੇ ਤਕਰੀਬਨ ਹਰ ਮਸ਼ਹੂਰ ਸ਼ਾਇਰ ਨੇ ਹਿੱਸਾ ਪਾਇਆ, ਰਿਕਾਰਡ ਕੀਤਾ ਗਿਆ।
- 2014 – ਬਰਤਾਨੀਆ ਵਿੱਚ ਲੋਹ ਟੋਪ ਪਾਉਣ ਤੋਂ ਛੋਟ।
ਜਨਮ[ਸੋਧੋ]
- 1882 – ਅੰਗਰੇਜ਼ੀ ਪ੍ਰਤਿਭਾਵਾਨ ਮੋਹਰੀ ਆਧੁਨਿਕਤਾਵਾਦੀ ਲੇਖਕ ਵਰਜੀਨੀਆ ਵੁਲਫ਼ ਦਾ ਜਨਮ।
- 1905 – ਪੋਲੈਂਡੀ ਅਤੇ ਸੋਵੀਅਤ ਨਾਵਲਕਾਰ ਅਤੇ ਕਮਿਊਨਿਸਟ ਸਿਆਸੀ ਕਾਰਕੁਨ ਵਾਂਦਾ ਵਾਸਿਲਿਊਸਕਾ ਦਾ ਜਨਮ।
- 1920 – ਤਮਿਲਨਾਡੂ ਦੇ ਧਾਰਮਿਕ ਸੰਗੀਤਕਾਰ ਪਿਥੁਕੁਲੀ ਮੁਰਗਦਾਸ ਦਾ ਜਨਮ।
- 1938 – ਰੂਸੀ ਗਾਇਕ-ਗੀਤਕਾਰ, ਕਵੀ ਅਤੇ ਅਭਿਨੇਤਾ ਵਲਾਦੀਮੀਰ ਵਾਈਸੋਤਸਕੀ ਦਾ ਜਨਮ।
- 1942 – ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਦਾ ਜਨਮ।
- 1952 – ਪੰਜਾਬੀ ਕਵੀ, ਆਲੋਚਕ ਅਤੇ ਲੇਖਕ ਲਾਭ ਸਿੰਘ ਖੀਵਾ ਦਾ ਜਨਮ।
- 1958 – ਭਾਰਤੀ ਫ਼ਿਲਮੀ ਅਤੇ ਕਲਾਸੀਕਲ ਗਾਇਕਾ ਕਵਿਤਾ ਕ੍ਰਿਸ਼ਨਾਮੂਰਤੀ ਦਾ ਜਨਮ।
- 1961 – ਪੰਜਾਬੀ ਲੋਕ ਅਤੇ ਪਾਪ ਗਾਇਕ ਸਰਦੂਲ ਸਿਕੰਦਰ ਦਾ ਜਨਮ।
ਦਿਹਾਂਤ[ਸੋਧੋ]
- 1640 – ਆਕਸਫੋਰਡ ਯੂਨੀਵਰਸਿਟੀ ਦਾ ਵਿਦਵਾਨ ਰਾਬਰਟ ਬਰਟਨ ਦਾ ਦਿਹਾਂਤ।
- 1979 – ਚਿਟਗਾਂਗ ਆਰਮਰੀ ਰੇਡ 1930 ਈ. ਵਿੱਚ ਹਿੱਸਾ ਲੈਣ ਵਾਲਾ ਭਾਰਤੀ ਕ੍ਰਾਂਤੀਕਾਰੀ ਅਨੰਤਾ ਸਿੰਘ ਦਾ ਦਿਹਾਂਤ।
- 2008 – ਪੰਜਾਬੀ ਕਵੀ ਸਤੀ ਕੁਮਾਰ ਦਾ ਦਿਹਾਂਤ।