ਪੈਂਥਰ - ਦ ਡਿਟੈਕਟਿਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(Home tv ਤੋਂ ਰੀਡਿਰੈਕਟ)

ਪੈਂਥਰ - ਦ ਡਿਟੈਕਟਿਵ ਇੱਕ ਹਿੰਦੀ ਲੜੀਵਾਰ ਨਾਟਕ ਸੀ,ਜੋ ਸਾਲ 1996 ਦੇ ਦੌਰਾਨ ਹਿੰਦੀ ਚੈਨਲ ਹੋਮ ਟੀਵੀ ਤੇ ਪ੍ਰਸਾਰਿਤ ਸੀ। ਨਾਟਕ ਦਾ ਮੁੱਖ ਪਾਤਰ ਇੱਕ ਜਾਸੂਸ ਸੀ ਜੋ ਹਰ ਲੜੀਵਾਰ ਚ ਇੱਕ ਉਲਝਿਆ ਹੋਇਆ ਜ਼ੁਰਮ ਸਬੰਧਿਤ ਮਸਲਾ ਹੱਲ ਕਰਦਾ ਸੀ। ਇਸ ਜਾਸੂਸ ਦਾ ਨਾਮ ਮਿਸਟਰ ਪੈਂਥਰ ਸੀ, ਮਿਸਟਰ ਪੈਂਥਰ ਦੀ ਅਦਾਕਾਰੀ ਪੰਜਾਬ ਦੇ ਮਸ਼ਹੂਰ ਹਿੰਦੀ ਅਦਾਕਾਰ ਮੰਗਲ ਢਿੱਲੋਂ ਨੇ ਨਿਭਾਈ।