Hukam Singh (Punjab politician)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Sardar Hukam Singh
ਤਸਵੀਰ:SardarHukamSingh.jpg
Governor of Rajasthan
ਦਫ਼ਤਰ ਵਿੱਚ
16 ਅਪਰੈਲ 1967 – 1 ਅਪਰੈਲ 1972
ਸਾਬਕਾSampurnanand
ਉੱਤਰਾਧਿਕਾਰੀSardar Jogendra Singh
3rd Speaker of the Lok Sabha
ਦਫ਼ਤਰ ਵਿੱਚ
17 ਅਪਰੈਲ 1962 – 16 ਮਾਰਚ 1967
ਡਿਪਟੀS. V. Krishnamoorthy Rao
ਸਾਬਕਾM. A. Ayyangar
ਉੱਤਰਾਧਿਕਾਰੀN. Sanjiva Reddy
ਹਲਕਾPatiala
ਨਿੱਜੀ ਜਾਣਕਾਰੀ
ਜਨਮ30 ਅਗਸਤ 1895
Montgomery
ਮੌਤ27 May 1983
Delhi

ਸਰਦਾਰ ਹੁਕਮ ਸਿੰਘ (30 ਅਗਸਤ 1895 - 27 ਮਈ 1983) ਇੱਕ ਭਾਰਤੀ ਸਿਆਸਤਦਾਨ ਅਤੇ 1962 ਤੋਂ 1967 ਤੱਕ ਲੋਕ ਸਭਾ ਦਾ ਸਪੀਕਰ ਸੀ। ਉਹ 1967 ਤੋਂ 1972 ਤੱਕ ਰਾਜਸਥਾਨ ਦਾ ਰਾਜਪਾਲ ਵੀ ਰਿਹਾ।

ਅਰੰਭਕ ਜੀਵਨ[ਸੋਧੋ]

ਹੁਕਮ ਸਿੰਘ ਦਾ ਜਨਮ ਸਾਹੀਵਾਲ ਜ਼ਿਲ੍ਹੇ (ਮੌਜੂਦਾ ਪਾਕਿਸਤਾਨ ਵਿੱਚ ) ਦੇ ਮੋਂਟਗੋਮਰੀ ਵਿਖੇ ਹੋਇਆ ਸੀ। ਉਸ ਦੇ ਪਿਤਾ ਸ਼ਾਮ ਸਿੰਘ ਇਕ ਵਪਾਰੀ ਸਨ। ਉਸਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ 1913 ਵਿਚ ਗੌਰਮਿੰਟ ਹਾਈ ਸਕੂਲ, ਮੋਂਟਗੋਮੇਰੀ ਤੋਂ ਪਾਸ ਕੀਤੀ ਅਤੇ 1917 ਵਿਚ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਗ੍ਰੈਜੂਏਟ ਹੋਏ। ਉਸਨੇ ਆਪਣੀ ਐਲ.ਐਲ ਬੀ. ਦੀ ਪ੍ਰੀਖਿਆ ਲਾਅ ਕਾਲਜ, ਲਾਹੌਰ ਤੋਂ 1921 ਵਿਚ ਪਾਸ ਕੀਤੀ ਅਤੇ ਇਸ ਤੋਂ ਬਾਅਦ ਮੋਂਟਗੋਮਰੀ ਵਿਚ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ।

ਇਕ ਸ਼ਰਧਾਲੂ ਸਿੱਖ, ਹੁਕਮ ਸਿੰਘ ਬ੍ਰਿਟਿਸ਼ ਸਿਆਸੀ ਪ੍ਰਭਾਵ ਤੋਂ ਸਿੱਖ ਗੁਰਦੁਆਰੇ ਖਾਲੀ ਕਰਨ ਦੀ ਲਹਿਰ ਵਿਚ ਹਿੱਸਾ ਲਿਆ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰਕਾਨੂੰਨੀ ਘੋਸ਼ਿਤ ਕੀਤਾ ਗਿਆ ਅਤੇ ਇਸਦੇ ਬਹੁਤੇ ਨੇਤਾਵਾਂ ਨੂੰ ਅਕਤੂਬਰ 1923 ਵਿਚ ਗ੍ਰਿਫਤਾਰ ਕੀਤਾ ਗਿਆ, ਤਾਂ ਸਿੱਖਾਂ ਨੇ ਉਸੇ ਨਾਮ ਦੀ ਇਕ ਹੋਰ ਸੰਸਥਾ ਬਣਾਈ। ਸਰਦਾਰ ਹੁਕਮ ਸਿੰਘ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਮੈਂਬਰ ਸੀ ਅਤੇ ਉਹਨਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ 7 ਜਨਵਰੀ 1924 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋ ਸਾਲ ਕੈਦ ਦੀ ਸਜਾ ਸੁਣਾਈ ਗਈ ਸੀ। ਇਸ ਪਿੱਛੋਂ ਸਿੱਖ ਗੁਰਦੁਆਰਾ ਐਕਟ, 1925 ਅਧੀਨ ਹੋਈਆਂ ਪਹਿਲੀਆਂ ਚੋਣਾਂ ਵਿਚ ਇਸ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਕਈ ਸਾਲਾਂ ਤਕ ਵਾਰ ਵਾਰ ਚੁਣਿਆ ਜਾਂਦਾ ਰਿਹਾ। ਉਸਨੇ 1928 ਵਿਚ ਸਾਈਮਨ ਕਮਿਸ਼ਨ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਵੀ ਹਿੱਸਾ ਲਿਆ ਸੀ ਅਤੇ ਮੌਂਟਗੋਮਰੀ ਦੀਆਂ ਗਲੀਆਂ ਵਿਚ ਇਕ ਜਲੂਸ ਤੇ ਪੁਲਿਸ ਦੀ ਲਾਠੀਚਾਰਜ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਮੌਂਟਗੋਮਰੀ ਕਸਬਾ ਅਤੇ ਇਸੇ ਨਾਮ ਦਾ ਜ਼ਿਲ੍ਹਾ, ਪੰਜਾਬ ਦੇ ਮੁਸਲਮਾਨ ਬਹੁਗਿਣਤੀ ਖਿੱਤੇ ਵਿੱਚ ਪੈਂਦਾ ਸੀ, ਅਤੇ ਸਿੱਖ ਅਤੇ ਹਿੰਦੂਆਂ ਨੂੰ ਮੁਸਲਿਮ ਕੱਟੜਪੰਥੀਆਂ ਦੇ ਹੱਥੋਂ ਆਪਣੀ ਜਾਨ ਲਈ ਖ਼ਤਰਾ ਸੀ, ਖ਼ਾਸਕਰ ਅਗਸਤ 1947 ਵਿਚ ਭਾਰਤ ਦੀ ਵੰਡ ਅਤੇ ਪਾਕਿਸਤਾਨ ਦੀ ਸਿਰਜਣਾ ਬਾਰੇ ਐਲਾਨ ਦੇ ਬਾਅਦ ਹੋਏ ਦੰਗਿਆਂ ਵੇਲੇ। ਹੁਕਮ ਸਿੰਘ ਦੇ ਪਰਿਵਾਰ ਸਮੇਤ ਜ਼ਿਲ੍ਹੇ ਦੇ ਬਹੁਤੇ ਹਿੰਦੂਆਂ ਅਤੇ ਸਿੱਖਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਚਾਰਦੀਵਾਰੀ ਵਾਲੇ ਅਹਾਤੇ ਵਿਚ ਸ਼ਰਨ ਲਈ ਜਿਸ ਦਾ ਉਹ ਖ਼ੁਦ ਪ੍ਰਧਾਨ ਸੀ। ਉਹ ਨਿਜੀ ਜੋਖਮ ਲੈ ਕੇ ਵੀ ਕਸਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣ, ਮੁਰਦਿਆਂ ਨੂੰ ਦਫ਼ਨਾਉਣ ਅਤੇ ਗੰਭੀਰ ਜ਼ਖਮੀਆਂ ਨੂੰ ਵਿਚ ਹਸਪਤਾਲ ਲਿਜਾਣ ਦੇ ਕੰਮ ਵਿੱਚ ਜੁਟਿਆ ਰਿਹਾ। ਉਹ ਦੰਗਾਕਾਰੀਆਂ ਦੀ ਹਿੱਟ ਲਿਸਟ ਦੇ ਸਿਖਰ 'ਤੇ ਸੀ। ਜਦੋਂ 19-20 ਅਗਸਤ 1947 ਦੀ ਰਾਤ ਨੂੰ, ਬਾਉਂਡਰੀ ਫੋਰਸ ਦੇ ਇੱਕ ਯੂਰਪੀਅਨ ਫ਼ੌਜੀ ਅਧਿਕਾਰੀ ਨੇ ਉਸ ਨੂੰ, ਖਾਕੀ ਵਰਦੀ ਵਿੱਚ ਭੇਸ ਭੁੱਖੇ ਤਿਹਾਏ ਨੂੰ ਕੱਢ ਕੇ, ਫਿਰੋਜ਼ਪੁਰ ਦੇ ਸੈਨਾ ਦੇ ਅੱਡੇ' ਤੇ ਪਹੁੰਚਾਇਆ