ਸਮੱਗਰੀ 'ਤੇ ਜਾਓ

ਵਰਤੋਂਕਾਰ:Swaran1036

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਰਬਜੀਤ ਕੌਰ ਜੱਸ

[ਸੋਧੋ]

ਲੇਖਿਕਾ ਬਾਰੇ

[ਸੋਧੋ]

ਇਹ ਨਵੀਂ ਪੰਜਾਬੀ ਕਵਿਤਾ ਦੇ ਲੇਖਿਕਾ ਹਨ! ਪਿਛਲੇ ਚਾਰ ਪੰਜ ਵਰ੍ਹਿਆ ਵਿਚ ਇਹਨਾ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣੀ ਇਕ ਨਿਵੇਕਲੀ ਪਹਿਚਾਣ ਸਥਾਪਿਤ ਕਰ ਲਈ ਹੈ! ੧[1]ਜੱਸ ਦੇ ਸੰਬੰਧ ਵਿੱਚ ਇੱਕ ਹੋਰ ਉਲੇਖਯੋਗ ਤੱਥ ਇਹ ਹੈ ਕਿ ਉਹ ਨਾਰੀ ਲੇਖਿਕਾ ਤਾਂ ਹੈ, ਨਾਰੀਵਾਦੀ ਲੇਖਿਕਾ ਨਹੀਂ! ਇਹ ਕਾਰਨ ਹੈ ਉਸਦੀਆਂ ਕਵਿਤਾਵਾਂ ਵਿੱਚ ਨਾਰੀਵਾਦੀ ਰੁਦਨ ਜਾਂ ਉਪਭਾਵੁਕਤਾ ਦੇ ਵੇਰਵੇ ਨਹੀਂ ਮਿਲਦੇ!2[2] ਜੱਸ ਖਾ਼ਮੋਸ਼ ਰਹਿ ਕੇ ਕੀਤੇ ਗਏ ਪ੍ਰਤਿਰੋਧ ਨੁੰ ਵੀ ਖੂਬ ਸਮਝਦੀ ਹੈ!ਉਹਨਾ ਦੀ ਧਾਰਨਾ ਹੈ ਕਿ ਨਾਰੀ ਦਾ ਖਾ਼ਮੋਸ ਰਹਿਣਾ ਵੀ ਉਸਦੇ ਵਿਰੋਧ ਦਾ ਇੱਕ ਪੈਂਤੜਾ ਹੀ ਹੈ! ਖਾ਼ਮੋਸ ਰਹਿਣ ਦੇ ਅਰਥ ਸਦਾ ਸਹਿਮਤੀ ਵਾਲੇ ਹੀ ਨਹੀ ਹੁੰਦੇ,ਖਾਮੋਸੀ ਸਿਰਫ਼ ਬੇਜ਼ਬਾਨ ਹੀ ਨਹੀ ਹੁੰਦੀ,ਸਹਿਮਤੀ ਦੇ ਪ੍ਰਗਟਾਅ ਦਾ ਵਿਰੋਧ ਕਰਦਾ ,ਅਸਹਿਮਤ ਮੁੱਦਿਆਂ ਦਾ ਮੂਕ ਵਿਖਾਵਾ ਵੀ ਹੈ!ਇਹਨਾ ਦੀ ਕਵਿਤਾਵਾਂ ਲਿਖਣ ਦੀ ਸੁ਼ਰੁਆਤ14-15 ਸਾਲ ਦੀ ਉਮਰ ਚੋਂ ਕੀਤੀ!3[3] ਜੱਸ ਨੇ ਆਪਣੀ ਕਵਿਤਾ ਵਿੱਚ ਨਵੇਕਲੇ ਢੰਗ ਨਾਲ ਲੀਕ ਤੋਂ ਹਟ ਕੇ ਕੁਝ ਨਵੇਂ ਵਿਸਿ਼ਆਂ ਤੇ ਵੀ ਗੱਲ ਕੀਤੀ ਹੈਂ! ਕਵਿਤਾਵਾਂ ਦਾ ਮੁੱਖ ਵਿਸਾ ਲੋਕਪੱਖੀ ਅਤੇ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾਵਾਂ ਹੈ!

ਜਨਮ

[ਸੋਧੋ]

ਸਰਬਜੀਤ ਕੋਰ ਜੱਸ ਦਾ ਜਨਮ 20 ਨਵੰਬਰ 1977 ਨੂੰ ਹੋਇਆ!ਉਹਨਾਂ ਦਾ ਜਨਮ ਸਥਾਨ ਪਿੰਡ ਸ਼ਹਿਜਾਦਾ ਸੰਤ ਸਿੰਘ ਜੀ਼ਰਾ (ਫਿਰੋਜ਼ਪੁਰ) ਹੈ! ਪਿਛੋਕੜ ਦੇਸ਼ ਵੰਡ ਤੋਂ ਪਹਿਲਾਂ ਪਰਿਵਾਰ ਲਾਹੋਰ ਦਾ ਵਸਨੀਕ ਸੀ!ਪਿਤਾ ਦਾ ਨਾਂ -ਸ.ਹਰਦਿੱਤ ਸਿੰਘ ਮਾਤਾ ਦਾ ਨਾਂ ਸੀ੍ਰਮਤੀ ਕੁਲਵਿੰਦਰ ਕੋਰ ਹੈ! ਪਤੀ ਦਾ ਨਾਂ ਸ. ਤੇਜਿੰਦਰਪਾਲ ਸਿੰਘ ਅਤੇ ਬੱਚੇ ਗੁਰਮਨਦੀਪ ਸਿੰਘ ਅਤੇ ਹਰਮਿਲਾਪ ਸਿੰਘ ਹੈ!ਵਿਦਿਅਕ ਯੋਗਤਾ ਬੀ.ਏ ਪਾ੍ਰਈਵੇਟ ਕਾਲਿਜ਼ ਜੀ਼ਰਾ,ਅੇੱਮ.ਏ(ਪੰਜਾਬੀ)ਪਾ੍ਰਈਵੇਟ ਕਾਲਿਜ਼ ਜੀ਼ਰਾ,ਬੀ ਐੱਡ ਪੰਜਾਬੀ ਯੂਨੀਵਰਸਿਟੀ ਪਟਿਆਲਾ!ਕਿੱਤਾ. ਸਰਕਾਰੀ ਅਧਿਆਪਕ!ਪਤਾ. ਅੱਜ-ਕੱਲ ਸਰਬਜੀਤ ਕੋਰ ਜੱਸ ਪਟਿਆਲਾ#218,ਘੁੰਮਣ ਨਗਰ,ਸਰਹਿੰਦ ਰੋਡ,ਪਟਿਆਲਾ ਰਹਿ ਰਹੇ ਹਨ!

ਸਾਹਿਤਕ ਕਿਰਤਾਂ

[ਸੋਧੋ]

ਸਰਬਜੀਤ ਕੋਰ ਜੱਸ ਦੇ ਤਿੰਨ ਕਾਵਿ ਸੰਗ੍ਰਹਿ ਹਨ:ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਬਲਦੀਆਂ ਛਾਵਾਂ(2007)ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ!"ਬਲਦੀਆਂ ਛਾਂਵਾਂ ਕਿਤਾਬ ਵਿੱਚ62 ਕਵਿਤਾਵਾਂ ਦਰਜ ਹਨ! ਇਹ ਉਹਨਾ ਦੀ ਪਹਿਲੀ ਪਲੇਠੀ ਕਿਤਾਬ ਹੈ! ਆਪਣੀ ਕਿਤਾਬ "ਬਲਦੀਆਂ ਛਾਂਵਾਂ" ਵਿੱਚ ਜੱਸ ਨੇ ਆਪਣੀਆਂ ਸੱਧਰਾਂ ਨੂੰ ਮਾਰ ਕੇ ਜਿਉਣ ਵਾਲੀ ਮੁਟਿਆਰ ਦੀ ਗੱਲ ਕੀਤੀ ਹੈ! ਇੰਝ ਹੁਣ ਇਹ ਵੀ ਆਖਿਆਂ ਜਾਂ ਸਕਦਾ ਹੈ ਕਿ" ਬਲਦੀਆਂ ਛਾਂਵਾਂ" ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਕੋਮਲਤਾ ਤਰਕਸੀ਼ਲ ਚਿੰਤਨ ਨੂੰ ਪ੍ਰਭਾਵਿਤ ਕਰਨ ਵਾਲੇ ਵਹਿਣ ਵਾਂਗ ਹਨ!

2.ਰਾਹਾਂ ਦੀ ਤਪਸ਼ ਇਹ ਉਹਨਾਂ ਦੀ ਕਿਤਾਬ ਹੈ,ਜੋ 2012 ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਪ੍ਰਕਾਸਿਤ ਹੋਈ!ਇਸ ਕਿਤਾਬ ਵਿੱਚ ਕੁੱਲ64 ਕਵਿਤਾਵਾਂ ਦਰਜ ਹਨ!"ਰਾਹਾਂ ਦੀ ਤਪਸ਼" ਇੱਕ ਅਜਿਹੀ ਸੰਵੇਦਨਸੀਲ ਅਤੇ ਵਚਨਬੱਧ ਨਾਰੀ ਦਾ ਡਿਸਕੋਰਸ ਹੈ,ਜਿਸਨੇ ਆਪਣੀਆਂ ਸੀਮਾਵਾਂ ਅਤੇ ਸਮਰੱਥਾਵਾਂ ਨੂੰ ਪੂਰਨ ਭਾਂਤ ਸਮਝ ਲਿਆਂ ਹੈ! ਉਸਦੀ ਪਾ੍ਰਪਤੀ ਇਸ ਗੱਲ ਵਿੱਚ ਵੀ ਹੈ ਕਿ,ਉਸਨੇ ਆਪਣੀ ਸਮਝ ਨੂੰ ਨਿਰਾ-ਪੁਰਾ ਆਪਣੇ-ਆਪ ਤੱਕ ਹੀ ਸੀਮਤ ਨਹੀਂ ਰੱਖਿਆਂ ਬਲਕਿ ਆਪਣੇ ਜਿਹੀ ਹੋਣੀ ਹੋਰ ਵਿਅਕਤੀਆਂ ਨਾਲ ਵੀ ਸਾਂਝਾਂ ਕੀਤਾ ਹੈ!4[4]

3.ਸ਼ਬਦਾਂ ਦੀ ਨਾਟ ਮੰਡਲੀ ਇਹ ਇਹਨਾਂ ਦੀ ਤੀਸਰੀ ਕਿਤਾਬ ਹੈ,2016 ਨੂੰ ਚੇਤਨਾ ਪ੍ਰਕਿਸ਼ਨ ਲੁਧਿਆਣਾ ਤੋਂ ਪ੍ਰਕਾਸਿਤ ਹੋਈ!"ਸ਼ਬਦਾ ਦੀ ਨਾਟ ਮੰਡਲੀ ਕਿਤਾਬ ਵਿੱਚ ਕੁੱਲ 51ਕਵਿਤਾਵਾਂ ਦਰਜ ਹਨ!"ਸ਼ਬਦਾ ਦੀ ਨਾਟ ਮੰਡਲੀ" ਕਿਤਾਬ ਉਪਰ ਦੋਂ ਆਰਟੀਕਲ ਹਨ!ਇੱਕ ਆਰਟੀਕਲ'ਬਲਵਿੰਦਰ ਸੰਧੂ' ਦਾ ਹੈ! ਇਸ ਆਰਟੀਕਲ ਵਿੱਚ ਬਲਵਿੰਦਰ ਸੰਧੂ ਨੇ ਸ਼ਬਦਾ ਦੀ ਨਾਟ ਮੰਡਲੀ ਕਿਤਾਬ ਵਿੱਚ ਸਾਮਿਲ ਕਵਿਤਾਵਾਂ ਨੂੰ ਸਾਬਤ ਸਬੂਤੀਆਂ ਕਵਿਤਾਵਾਂ ਦਾ ਗੁਲਦਸਤਾ ਕਿਹਾ ਹੈ!ਉਹਨਾ ਅਨੁਸਾਰ ਸਰਬਜੀਤ ਕੋਰ ਜੱਸ ਦੀ ਨਵ ਪ੍ਰਕਾਸਿਤ ਕਾਵਿ-ਪੁਸਤਕ"ਸ਼ਬਦਾ ਦੀ ਨਾਟ ਮੰਡਲੀ" ਵਿਚਲੀਆਂ ਕਾਵਿਤਾਵਾਂ ਦੀ ਸੰਗਤ ਮਾਨ ਕੇ ਹਟਦਾ ਹਾਂ ਤਾਂ ਮੇਰਾ ਕਾਵਿ-ਪਾਠਕ ਜੋ ਪ੍ਰਥਮ ਮਹਿਸੂਸਦਾ ਹੈ,ਕਿਉਕੀ ਇਸ ਪੁਸਤਕ ਵਿੱਚ ਸੰਮਲਿਤ ਸਾਰੀਆਂ ਦੀਆਂ ਸਾਰੀਆਂ ਸਾਬਤ- ਸਬਤੀਆਂ ਤੇ ਭਵਵੇਂ ਵਜੂਦ ਵਾਲੀਆਂ ਹਨ!ਹਰ ਕਵਿਤਾਂ ਦਾ ਆਪਣਾ ਘਰ ਆਪਣੀ ਸਰ ਜ਼ਮੀਨ ,ਆਪਣਾ ਸੰਸਾਰ,ਆਪਣਾ ਅਕਾਸ਼ ਤੇ ਆਪਣਾ ਆਭਾ-ਮੰਡਲ ਹੈ!ਹਰ ਕਵਿਤਾ ਆਪਣੀ ਸਮੁੱਚਤਾ ਅਤੇ ਭਰਪੁਰਤਾ'ਚ ਪੇਸ਼ ਹੋਈ!ਜੱਸ ਨੇ ਆਪਣੇ ਕਾਵਿ-ਹਿਰਦੇ ਅੰਦਰ ਪਨਪਦੇ ਜਿਸ ਵੀ ਬਿੰਦੂ ਨੂੰ ਛੂਹਿਆ ਜਾਂ ਜਨਮ ਦਿੱਤਾ ਹੈ ਉਸਨੂੰ ਸੁਘੜ ਮਾਂ ਵਾਂਗ ਰੱਜਵੀਂ ਪਰਵਰਿਸ਼ ਦੇ ਕੇ ਵਿਰਾਸਣ ਦਾ ਮੋਕਾ ਦਿੱਤਾ ਹੈ!ਦੂਸਰਾ ਆਰਟੀਕਲ ਡਾ. ਲਾਭ ਸਿੰਘ ਖੀਵਾ ਦਾ ਹੈ!ਜਿਸ ਵਿੱਚ ਉਹਨਾਂ ਨੇ ਲਿਖਿਆਂ ਹੈ ਕਿ ਇਸ ਸੰਗ੍ਰਹਿ ਰਾਂਹੀ ਜੱਸ ਦੀ ਕਾਵਿ ਸਮੱਰਥਾ ,ਸੰਭਾਵਨਾ,ਸੁਹਜ,ਸਮਝ ਤੇ ਸੈ਼ਲੀ ਨੁਮਾਇਆਂ ਰੂਪ ਵਿੱਚ ਸਾਹਮਣੇ ਆਉਂਦੀ ਹੈ!ਉਹ ਕਾਵਿ ਸੁਹਜ ਪੱਖੋ ਸੰਵੇਦਨਸੀਲ ਸਿ਼ਲਪਕਾਰ ਕਾਵਿ ਰੂਪ ਪੱਖੋ ਸੈ਼ਲੀਕਾਰ ਤੇ ਕਾਵਿ-ਦਿ੍ਰਸ਼ਟੀ ਪੱਖੋ ਚਿੰਤਨਸੀ਼ਲ ਕਲਮਕਾਰ ਹੈ! "ਸ਼ਬਦਾ ਦੀ ਨਾਟ ਮੰਡਲੀ " ਪੁਸਤਕ ਵਿੱਚ' ਨਾ ਨੀ ਚਿੜੀਉ ਤੇ'ਕੋਡੀਆਂ'ਚ ਵਿਕਦੀ ਪਹਿਚਾਣ ਵਰਗੀਆਂ ਉੱਚੇ ਸੰਬੋਧਨ ਤੇ ਸੰਬੋਧ ਵਾਲੀਆਂ ਕਵਿਤਾਵਾਂ ਵੀ ਹਨ! ਪਰ'ਧਰਤੀ ਦਾ ਮੋਹ' ਸਿਰਲੇਖ ਦੀ ਨਜ਼ਮ ਵਿੱਚ ਉਹ ਜਮੀਨੀਂ ਹਕੀਕਤਾਂ ਨਾਲ ਜੁੜੀ ਸਾ਼ਇਰਾ ਬਣੇ ਰਹਿਣ ਦਾ ਐਲਾਨ ਕਰਦੀ ਹੈ!

ਮਾਨ-ਸਨਮਾਨ

[ਸੋਧੋ]

ਸਰਬਜੀਤ ਕੋਰ ਜੱਸ ਨੂੰ ਬਹੁਤ ਸਾਰੇ ਸਨਮਾਨ ਪਾ੍ਰਪਤ ਹਨ!

1.ਭਾਸਾ਼ ਵਿਭਾਗ ਪੰਜਾਬ ਵੱਲੋਂ ਗਿਆਨੀ ਗੁਰਮੱਖ ਸਿੰਘ ਮੁਸਾਫਿ਼ਰ ਪੁਰਸਕਾਰ (ਪੁਸਤਕ'ਰਾਹਾਂ ਦੀ ਤਪਸ਼'ਲਈ-2013)

2.ਸਰਵਸੇ੍ਰਸ਼ਠ ਪੰਜਿਬੀ ਕਵਿੱਤਰੀ ਪੁਰਸਕਾਰ-2012(ਮਾਲਵਾ ਰਿਸਰਚ ਸੈਂਟਰ ਵੱਲੋਂ)

3. ਨਵ-ਪ੍ਰਤਿਵਾ ਪੁਰਸਕਾਰ (ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰਰ ਮੰਚ ਵੱਲੋਂ)

4. ਕੋਮਾਤਂਰੀ ਲੇਖਕ ਮੰਚ(ਕਲਮ) ਵੱਲੋਂ ਪੁਰਸਕਾਰ!

5.ਮਾਲਵਾ ਲਿਖਾਰੀ ਸ਼ਭਾ ਸੰਗਰੂਰ ਵੱਲੋਂ ਵਿਸੇ਼ਸ ਸਨਮਾਨ!

ਹਵਾਲੇ

[ਸੋਧੋ]
  1. ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸ਼ਨ ਲੁਧਿਆਣਾ. 2007. p. 9.
  2. ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸ਼ਨ ਲੁਧਿਆਣਾ. 2012. p. 12.
  3. ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸਨ ਲੁਧਿਆਣਾ. 2012. p. 13.
  4. ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸ਼ਨ ਲੁਧਿਆਣਾ. 2012. pp. 13–14.