ਅਨਵਰ ਮਕਸੂਦ ਹਮੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨਵਰ ਮਕਸੂਦ
انور مقصود
ਜਨਮਅਨਵਰ ਮਕਸੂਦ ਹਮੀਦ
7 ਸਤੰਬਰ 1935 (ਉਮਰ 81)
ਹੈਦਰਾਬਾਦ ਸਟੇਟ, ਬ੍ਰਿਟਿਸ਼ ਇੰਡੀਆ
ਕਿੱਤਾਨਾਟਕਕਾਰ, ਗੀਤਕਾਰ, ਵਿਅੰਗਕਾਰ, ਚਿੱਤਰਕਾਰ, ਕਵੀ, ਬੁੱਤਘਾੜਾ ਅਤੇ ਮੇਜ਼ਬਾਨ
ਰਾਸ਼ਟਰੀਅਤਾਪਾਕਿਸਤਾਨੀ
ਵਿਸ਼ਾEntertainment
ਪ੍ਰਮੁੱਖ ਕੰਮLoose Talk
Aangan Terha

ਅਨਵਰ ਮਕਸੂਦ ਹਮੀਦ ਪਾਕਿਸਤਾਨੀ ਸ਼ੋ ਬਿਜ ਦੀਆਂ ਸਭ ਤੋਂ ਪ੍ਰਸਿੱਧ ਹਸਤੀਆਂ ਵਿੱਚੋਂ ਇੱਕ ਹੈ ਜੋ 35 ਸਾਲ ਤੋਂ ਇਸ ਉਦਯੋਗ ਨਾਲ ਜੁੜਿਆ ਹੈ। ਉਹ ਇੱਕ ਐਕਟਰ, ਕਵੀ, ਲੇਖਕ, ਟੀਵੀ ਹੋਸਟ, ਹਾਸਰਸ ਲੇਖਕ ਹੋਣ ਦੇ ਨਾਲ ਨਾਲ ਇੱਕ ਕਲਾਕਾਰ ਵੀ ਹੈ।

ਅਨਵਰ ਮਕਸੂਦ ਨੇ ਆਪਣੇ 35 ਸਾਲ ਦੇ ਕਾਰਜ ਕਾਲ ਵਿੱਚ ਸਮਾਜ ਦੇ ਮਹੱਤਵਪੂਰਨ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਹੈ। ਉਸ ਦੇ ਕੀਤੇ ਗਏ ਸਾਰੇ ਪਰੋਗਰਾਮ ਦਰਸ਼ਕਾਂ ਵਿੱਚ ਬੇਹੱਦ ਲੋਕਪ੍ਰਿਯ ਹੋਏ ਅਤੇ ਪਾਕਿਸਤਾਨ ਟੈਲੀਵਿਜਨ ਦੀ ਪਹਿਚਾਣ ਬਣੇ। ਮਹੱਤਵਪੂਰਨ ਸਮਾਜਕ ਸਮਸਿਆਵਾਂ ਨੂੰ ਬੇਹੱਦ ਸਰਲ ਅਤੇ ਹਲਕੀ ਫੁਲ੍ਕੀ ਹਾਸ ਸ਼ੈਲੀ ਵਿੱਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਾ ਉਸ ਦਾ ਖਾਸਾ ਹੈ। ਅਤੇ ਆਪਣੇ ਹੀ ਤਰੀਕੇ ਦੀ ਵਜ੍ਹਾ ਨਾਲ ਉਹ ਪਾਕਿਸਤਾਨ ਟੈਲੀਵਿਜਨ ਦੇ ਪ੍ਰਸ਼ੰਸਕਾਂ ਦੀ ਪਸੰਦੀਦਾ ਹਸਤੀਆਂ ਵਿੱਚੋਂ ਇੱਕ ਹੈ।

ਸ਼ੁਰੂਆਤੀ ਜੀਵਨ ਅਤੇ ਪਰਿਵਾਰ[ਸੋਧੋ]

ਮਕਸੂਦ ਦ ਜਨਮ 7 ਸਤੰਬਰ 1935 ਨੂੰ ਹੈਦਰਾਬਾਦ ਸਟੇਟ ਵਿੱਚ ਹੋਇਆ ਸੀ। ਮਕਸੂਦ ਨੇ ਔਰੰਗਾਬਾਦ ਦੇ ਗੁਲਬਰਗਾ ਟਰੱਸਟ ਸਕੂਲ ਵਿੱਚ ਪੜ੍ਹਾਈ ਕੀਤੀ।[1]

ਹਵਾਲੇ[ਸੋਧੋ]