ਅਲ-ਅਜ਼ਹਰ ਯੂਨੀਵਰਸਿਟੀ

ਗੁਣਕ: 30°02′45″N 31°15′45″E / 30.04583°N 31.26250°E / 30.04583; 31.26250
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲ-ਅਜ਼ਹਰ ਯੂਨੀਵਰਸਿਟੀ
جامعة الأزهر (الشريف)
Jāmiʻat al-Azhar (al-Sharīf)
ਕਾਹਿਰਾ ਵਿੱਚ ਅਲ-ਅਜ਼ਹਰ ਮਸਜਿਦ, ਮਿਸਰ
ਕਿਸਮਪਬਲਿਕ
ਸਥਾਪਨਾ970~972 – ਮਦਰਸਾ
1961 – ਯੂਨੀਵਰਸਿਟੀ ਦਾ ਰੁਤਬਾ
ਧਾਰਮਿਕ ਮਾਨਤਾ
ਸੁੰਨੀ ਇਸਲਾਮ
ਪ੍ਰਧਾਨਡਾ. ਮੁਹੰਮਦ ਹੁਸੈਨ
ਟਿਕਾਣਾ,
30°02′45″N 31°15′45″E / 30.04583°N 31.26250°E / 30.04583; 31.26250
ਕੈਂਪਸਸ਼ਹਿਰੀ
ਵੈੱਬਸਾਈਟwww.azhar.edu.eg
www.azhar.eg
ਯੂਨੀਵਰਸਿਟੀ ਰੈਂਕਿੰਗ

ਅਲ-ਅਜ਼ਹਰ ਯੂਨੀਵਰਸਿਟੀ (/ˈɑːzhɑːr//ˈɑːzhɑːr/ AHZ-har; [undefined] Error: {{Lang-xx}}: no text (help) Jāmiʻat al-Azhar (al-Sharīf), IPA: [ˈɡæmʕet elˈʔɑzhɑɾ eʃʃæˈɾiːf],) ਕਾਹਿਰਾ, ਮਿਸਰ ਵਿੱਚ ਇੱਕ ਯੂਨੀਵਰਸਿਟੀ ਹੈ। ਇਸਲਾਮੀ ਕਾਹਿਰਾ ਵਿੱਚ ਅਲ-ਅਜ਼ਹਰ ਮਸਜਿਦ ਨਾਲ ਜੁੜੀ, ਇਹ ਮਿਸਰ ਦੀ ਸਭ ਤੋਂ ਪੁਰਾਣੀ ਡਿਗਰੀ-ਬਖਸ਼ ਯੂਨੀਵਰਸਿਟੀ ਹੈ ਅਤੇ ਇਸ ਨੂੰ" ਸੁੰਨੀ ਇਸਲਾਮ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ "ਵਜੋਂ ਜਾਣਿਆ ਜਾਂਦਾ ਹੈ।[1] ਉੱਚ ਸਿੱਖਿਆ ਦੇ ਇਲਾਵਾ, ਅਲ-ਅਜ਼ਹਰ ਲਗਭਗ 20 ਲੱਖ ਵਿਦਿਆਰਥੀਆਂ ਵਾਲੇ ਇੱਕ ਸਕੂਲਾਂ ਦੇ ਇੱਕ ਰਾਸ਼ਟਰੀ ਨੈਟਵਰਕ ਦੀ ਨਿਗਰਾਨੀ ਕਰਦੀ ਹੈ। [2] 1996 ਨੂੰ ਮਿਸਰ ਵਿੱਚ 4000 ਤੋਂ ਵੱਧ ਸਿੱਖਿਆ ਸੰਸਥਾਵਾਂ ਯੂਨੀਵਰਸਿਟੀ ਨਾਲ ਸਬੰਧਿਤ ਸਨ।[3]

ਇਸਦੀ  ਸਥਾਪਨਾ 970 ਜਾਂ 972 ਵਿੱਚ ਫ਼ਾਤਮੀ ਸਲਤਨਤ ਨੇ ਇਸਲਾਮੀ ਸਿੱਖ਼ਿਆ ਦੇ ਇੱਕ ਕੇਂਦਰ ਦੇ ਤੌਰ 'ਤੇ ਕੀਤੀ ਸੀ। ਇਸਦੇ ਵਿਦਿਆਰਥੀਆਂ ਨੂੰ ਕੁਰਆਨ ਅਤੇ ਇਸਲਾਮੀ ਕਾਨੂੰਨ ਵਿਸਥਾਰ ਵਿੱਚ ਪੜ੍ਹਾਇਆ ਜਾਂਦਾ, ਅਤੇ ਤਰਕ, ਵਿਆਕਰਣ, ਭਾਸ਼ਣ-ਕਲਾ ਅਤੇਪ ਇਹ ਵੀ ਕਿ ਚੰਦਰਮਾ ਦੇ ਪੜਾਆਂ ਦੀ ਗਣਨਾ ਕਿਵੇਂ ਕੀਤੀ ਜਾਵੇ। ਇਹ ਦੁਨੀਆ ਦੀਆਂ ਸਭ ਤੋਂ ਪਹਿਲਾਂ ਯੂਨੀਵਰਸਿਟੀਆਂ ਵਿੱਚੋਂ ਇੱਕ ਸੀ, ਅਤੇ ਅਰਬੀ ਸੰਸਾਰ ਵਿੱਚ ਕੇਵਲ ਇੱਕ ਹੀ ਹੈ ਜੋ ਆਧੁਨਿਕ ਯੁਨੀਵਰਸਿਟੀ ਦੇ ਤੌਰ 'ਤੇ ਚੱਲ ਰਹੀ ਹੈ, ਜਿਸ ਵਿੱਚ ਪਾਠਕ੍ਰਮ ਵਿੱਚ ਧਰਮ-ਨਿਰਪੱਖ ਵਿਸ਼ੇ ਵੀ ਸ਼ਾਮਲ ਹਨ। ਅੱਜ ਇਹ ਦੁਨੀਆ ਵਿੱਚ ਅਰਬੀ ਸਾਹਿਤ ਅਤੇ ਇਸਲਾਮਿਕ ਸਿੱਖਿਆ ਦਾ ਮੁੱਖ ਕੇਂਦਰ ਹੈ। [4] 1961 ਵਿੱਚ ਹੋਰ ਗੈਰ-ਧਾਰਮਿਕ ਵਿਸ਼ਿਆਂ ਨੂੰ ਇਸਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਸਦਾ ਉਦੇਸ਼ ਇਸਲਾਮ ਅਤੇ ਇਸਲਾਮਿਕ ਸੱਭਿਆਚਾਰ ਦਾ ਪ੍ਰਸਾਰ ਕਰਨਾ ਹੈ। ਇਸ ਲਈ, ਇਸਦੇ ਇਸਲਾਮਿਕ ਵਿਦਵਾਨ (ਉਲਮਾ) ਮੁਸਲਿਮ ਵਿਅਕਤੀਆਂ ਅਤੇ ਸਮਾਜਾਂ ਲਈ ਸਹੀ ਆਚਰਨ ਦੇ ਸੰਬੰਧ ਵਿੱਚ ਸੁੰਨੀ ਇਸਲਾਮੀ ਦੁਨੀਆ ਭਰ ਤੋਂ ਉਹਨਾਂ ਨੂੰ ਪੇਸ਼ ਕੀਤੇ ਗਏ ਵਿਵਾਦਾਂ ਬਾਰੇ ਹੁਕਮ (ਫਤਵੇ) ਜਾਰੀ ਕਰਦੇ ਹਨ। ਅਲ-ਅਜ਼ਹਰ ਮਿਸਰੀ ਸਰਕਾਰ ਦੇ ਨਿਯੁਕਤ ਪ੍ਰਚਾਰਕਾਂ ਨੂੰ ਦਾਅਵਾ ਦੀ ਵੀ ਸਿਖਲਾਈ ਦਿੰਦੀ ਹੈ। [ਹਵਾਲਾ ਲੋੜੀਂਦਾ]

ਇਸਦੀ ਲਾਇਬਰੇਰੀ ਮਿਸਰ ਵਿੱਚ ਕੇਵਲ ਮਿਸਰੀ ਨੈਸ਼ਨਲ ਲਾਇਬ੍ਰੇਰੀ ਅਤੇ ਆਰਕਾਈਵਜ਼ ਤੋਂ ਬਾਅਦ ਦੂਜੀ ਮਹੱਤਵਪੂਰਨ ਲਾਇਬਰੇਰੀ ਮੰਨੀ ਜਾਂਦੀ ਹੈ। ਮਈ 2005 ਵਿੱਚ ਅਲ-ਅਜ਼ਹਰ ਨੇ ਦੁਬਈ ਸੂਚਨਾ ਤਕਨਾਲੋਜੀ ਉਦਯੋਗ ਨਾਲ ਭਾਈਵਾਲੀ ਕੀਤੀ, ਆਈ.ਟੀ. ਸਿੱਖਿਆ ਪ੍ਰੋਜੈਕਟ (ਆਈ.ਈ.ਈ.ਟੀ.ਪੀ.) ਨੇ ਐਚ.ਐਚ. ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਪ੍ਰੋਜੈਕਟ ਅਲ ਅਜ਼ਹਰ ਲਿਪੀਆਂ ਦੀ ਸੰਭਾਲ ਕਰਨ ਅਤੇ ਉਹਨਾਂ ਨੂੰ ਆਨ ਲਾਈਨ ਪਬਲਿਸ਼ ("ਅਲ-ਅਜ਼ਹਰ ਔਨਲਾਈਨ ਪ੍ਰੋਜੈਕਟ") ਕਰਨ ਅਤੇ ਅਖ਼ੀਰ ਨੂੰ ਲਾਇਬਰੇਰੀ ਦੇ ਸਾਰੇ ਦੁਰਲਭ ਖਰੜਿਆਂ, ਜਿਸ ਵਿੱਚ ਤਕਰੀਬਨ 70 ਲੱਖ ਪੇਜ ਸਾਮੱਗਰੀ ਸ਼ਾਮਲ ਹੈ, ਨੂੰ ਆਨਲਾਇਨ ਪਬਲਿਸ਼ ਕਰਨਾ ਸ਼ੁਰੂ ਕੀਤਾ।[5][6][ਹਵਾਲਾ ਲੋੜੀਂਦਾ]

ਮਸਜਿਦ ਅਤੇ ਯੂਨੀਵਰਸਿਟੀ ਦਾ ਇੱਕ ਪ੍ਰਵੇਸ਼ ਦੁਆਰ। ਕੂਨਸਾਹ ਅਲ ਗ਼ੁਰੀ ਦਾ ਮੀਨਾਰ ਸੱਜੇ ਪਾਸੇ ਨਜ਼ਰ ਆਉਂਦਾ ਹੈ।

ਹਵਾਲੇ[ਸੋਧੋ]

  1. Delman, Edward (February 26, 2015). "An Anti-ISIS Summit in Mecca". The Atlantic.
  2. Brown, Nathan J. (September 2011). Post-Revolutionary al-Azhar (PDF). Carnegie Endowment for International Peace. p. 4. Retrieved 4 April 2015.
  3. Roy, Olivier (2004). Globalized Islam: The Search for a New Ummah. Columbia University Press. pp. 92–3. Retrieved 4 April 2015. In Egypt the number of teaching institutes dependent on Al-Azhar University increased from 1855 in 1986-7 to 4314 in 1995-6.
  4. "Al-Azhar University". Encyclopædia Britannica Online. Encyclopædia Britannica. Retrieved 2015-08-19.
  5. "AME Info, 26 September 2005". AME Info. Archived from the original on 19 April 2010. Retrieved 2010-03-21. {{cite web}}: Unknown parameter |dead-url= ignored (help)
  6. ITEP press release, 10 October 2006