ਅਸਟ੍ਰੇਲੀਅਨ ਸਿੱਖ ਹੈਰੀਟੇਜ ਟਰੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਸਟ੍ਰੇਲੀਅਨ ਸਿੱਖ ਹੈਰੀਟੇਜ ਟਰੇਲ ਇੱਕ ਖੁੱਲ੍ਹਾ ਮੈਦਾਨ ਅਜਾਇਬ ਘਰ[1] ਹੈ ਜੋ ਪੱਛਮੀ ਆਸਟਰੇਲੀਆ ਵਿੱਚ ਵਾਕਿਆ ਇੱਕ ਪੁਰਾਣੀ ਇਤਹਾਸਕ ਸਿੱਖ ਕਬਰਸਤਾਨ ਦੀ ਯਾਦਗਾਰੀ ਸਾਈਟ[2] ਤੇ ਬਣਾਇਆਂ ਗਿਆ ਹੈ। ਇਹ ਉੱਥੋਂ ਦੇ ਕੈਨਿੰਗ ਦਰਿਆ ਦੇ ਵਾਤਾਵਰਨ ਸੰਭਾਲ਼ ਸਰਕਾਰੀ ਪਰੋਜੈਕਟ ਅਡੇਨੀਆ ਪਾਰਕ ਪਰੋਜੈਕਟ ਅਧੀਨ ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੁਆਰਾ ਪੂਰੀ ਸਰਕਾਰੀ ਮਦਦ ਨਾਲ ਸਿੱਖ ਵਿਰਾਸਤੀ ਪਰੋਜੈਕਟ[3] ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ਦਾ ਰੱਖ ਰਖਾਵ ਕੈਨਿੰਗ ਸ਼ਹਿਰ ਦੀ ਮਿਊਨਸਪਲ ਕਮੇਟੀ ਦੁਆਰਾ ਕੀਤਾ ਜਾਂਦਾ ਹੈ।ਅਸਟ੍ਰੇਲੀਆ ਵਿੱਚ ਸਿੱਖ ਸਮਾਜ ਦੀ ਆਮਦ 150 ਸਾਲ ਤੋਂ ਵੀ ਪਹਿਲਾਂ ਸ਼ੁਰੂ ਹੋ ਗਈ ਸੀ। 1860ਵਿਆਂ ਵਿੱਚ ਸਿੱਖ ਜਿਨ੍ਹਾਂ ਨੂੰ ਉਸ ਵੇਲੇ ਅਫ਼ਗ਼ਾਨ ਕਰਕੇ ਜਾਣਿਆ ਗਿਆ ਹੈ ਦੇ ਜਹਾਜ਼ ਭਰ ਕੇ ਊਠ ਇੱਥੇ ਦਰਾਮਦ ਕਰਨ ਦਾ ਜ਼ਿਕਰ ਹੈ।ਸਿੱਖ ਇਥੇ ਊਠ ਵਾਹਕ, ਹਾਕਰ, ਕਾਸ਼ਤਕਾਰ ਤੇ ਕਦੀ ਭਲਵਾਨ ਬਣ ਕੇ ਵੱਖ ਵੱਖ ਕਿੱਤਿਆਂ ਵਿੱਚ ਇੱਥੇ ਆਏ।ਸਿੱਖਾਂ ਦੀ ਗਿਣਤੀ ਭਾਵੇਂ ਘੱਟ ਸੀ ਪਰ ਅਸਟ੍ਰੇਲੀਆ ਦੇਸ਼ ਤੇ ਸਮਾਜ ਨੂੰ ਉਸਾਰਨ ਤੇ ਵਿਕਸਿਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵ ਪੂਰਨ ਹੈ।1932 ਈ ਸੰਨ ਵਿੱਚ ਸਿੱਖਾਂ ਨੇ ਆਪਣੇ ਯਤਨਾਂ ਨਾਲ ਆਪਣੇ ਰੀਤੀ ਰਿਵਾਜਾਂ ਅਨੁਸਾਰ ਮ੍ਰਿਤਕ ਦੇਹਾਂ ਨੂੰ ਦਾਹ ਸਸਕਾਰ ਕਰਨ ਦਾ ਕਨੂੰਨ ਸਰਕਾਰ ਕੋਲੋਂ ਪਾਸ ਕਰਵਾ ਲਿਆ ਸੀ। ਉਸੇ ਕਨੂੂੰਨ ਅਧੀਨ .2 ਹੈਕਟੇਅਰ ( .5 ਏਕੜ ) ਇਸ ਜਗ੍ਹਾ ਦੀ ਜ਼ਮੀਨ ਸਿੱਖਾਂ ਨੂੰ ਸ਼ਮਸ਼ਾਨ ਘਾਟ ਲਈ ਮਿਲੀ ਸੀ[2]।1977 ਵਿੱਚ ਰਾਖਵਾਂਕਰਨ ਭਾਵੇਂ ਖਤਮ ਕਰ ਦਿੱਤਾ ਗਿੱਧਾ ਪਰ ਵਾਤਾਵਰਨ ਸੰਭਾਲ਼ ਪਰੋਜੈਕਟ ਤਿਆਰ ਕਰਨ ਲੱਗਿਆਂ ਕਰਾਏ ਗਏ ਸਰਵੇਖਣ ਵਿੱਚ ਇਸ ਸ਼ਮਸ਼ਾਨ ਘਾਟ ਦਾ ਜ਼ਿਕਰ ਹੈ।ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੇ ਇਸ ਵਿਰਾਸਤੀ ਸਾਈਟ[4] ਨੂੰ ਨਵੇਂ ਪਰੋਜੈਕਟ ਅਧੀਨ ਖੁੱਲ੍ਹਾ ਮੈਦਾਨ ਅਜਾਇਬ ਘਰ ਤੇ ਸੈਰਗਾਹ ਬਣਾਉਣ ਦਾ ਬੀੜਾ ਚੁੱਕਿਆ। ਉਥੋਂ ਦੀ ਸਰਕਾਰ ਨੇ ਵਿਸ਼ੇਸ਼ ਗਰਾਂਟ ਰਾਹੀਂ ਤੇ ਮਾਹਰ ਉਪਲਬਧ ਕਰਵਾ ਕੇ ਮਦਦ ਕੀਤੀ।ਮਾਰਚ 2018 ਵਿੱਚ ਇਹ ਅਜੋਕੀ ਸ਼ਕਲ ਵਿੱਚ ਤਿਆਰ ਹੋਇਆ। ਇੱਥੇ ਇੱਕ ਯਾਦਗਾਰੀ ਪਲਾਕ ਸਥਾਪਿਤ ਹੈ ਤੇ ਇੱਥੋਂ ਦੇ ਸਿੱਖਾਂ ਦੇ ਸਮਾਜ ਉਸਾਰੂ ਕੰਮਾਂ ਵਿੱਚ, ਫੌਜ ਵਿੱਚ, ਸੰਸਾਰ ਜੰਗਾਂ ਵਿੱਚ ਪਾਏ ਯੋਗਦਾਨ ਦਰਸਾਂਦੀਆਂ ਤਖਤੀਆਂ ਹਨ।19 ਅਪ੍ਰੈਲ 2018 ਨੂੰ ਅਸਟ੍ਰੇਲੀਆ ਸਰਕਾਰ ਦੇ ਵਾਤਾਵਰਨ ਵਜ਼ੀਰ ਦੁਆਰਾ ਉਦਘਾਟਨ ਕਰ ਕੇ ਇਸ ਅਸਟ੍ਰੇਲੀਅਨ ਸਿੱਖ ਹੈਰੀਟੇਜ ਟਰੇਲ ਨੂੰ ਲੋਕ ਸਮਰਪਣ ਕੀਤਾ ਗਿਆ।

ਹਵਾਲੇ[ਸੋਧੋ]

  1. "On the Heritage Trail". The Indian Express (in Indian English). 2018-04-22. Retrieved 2019-03-01.
  2. 2.0 2.1 "inHerit - State Heritage Office". inherit.stateheritage.wa.gov.au. Retrieved 2019-03-01.
  3. "Adenia Park - Enhancement Project —". www.australiansikhheritage.com (in Australian English). Retrieved 2019-03-01.
  4. "GA11867 - Former Sikh Cemetery - Municipal Heritage Inventory - City of Canning by jinta29 - Geocaching Australia - Free and Open Global Geocaching". geocaching.com.au. Retrieved 2019-03-02.