ਅਸੁਰ (ਵੈੱਬ ਸੀਰੀਜ਼)
ਅਸੁਰ | |
---|---|
ਸ਼ੈਲੀ | ਅਪਰਾਧ ਗਲਪ ਰਹੱਸ ਕਹਾਣੀ ਰੋਮਾਂਚਕ[1] |
ਦੁਆਰਾ ਬਣਾਇਆ | ਗੌਰਵ ਸ਼ੁਕਲਾ ਸ਼ਵੇਤਾ ਮੋਰੇ ਵੈਭਵ ਸ਼ਿਕਾਦਾਰ |
ਦੁਆਰਾ ਵਿਕਸਿਤ |
|
ਲੇਖਕ | ਗੌਰਵ ਸ਼ੁਕਲਾ ਨੀਰੇਨ ਭੱਟ ਅਭਿਜੀਤ ਖੁੰਮਾ ਪ੍ਰਣੈ ਪਟਵਾਰਧਨ |
ਨਿਰਦੇਸ਼ਕ | ਓਨੀ ਸੇਨ |
ਸਟਾਰਿੰਗ | ਅਰਸ਼ਦ ਵਾਰਸੀ ਬਾਰੂਨ ਸੋਬਤੀ ਅਨੁਪ੍ਰੀਯਾ ਗੋਏਨਕਾ ਰਿਧੀ ਡੋਗਰਾ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਸੀਜ਼ਨ ਸੰਖਿਆ | 1 |
No. of episodes | 8 |
ਨਿਰਮਾਤਾ ਟੀਮ | |
ਨਿਰਮਾਤਾ | ਤਨਵੀਰ ਬੁੱਕਵਾਲਾ |
Production locations | ਮੁੰਬਈ, ਭਾਰਤ |
Camera setup | ਬਹੁ-ਕਮਰਾ |
ਲੰਬਾਈ (ਸਮਾਂ) | 34-63 ਮਿੰਟ |
Production company | ਡਿੰਗ ਐਂਟਰਟੇਨਮੈਂਟ |
Distributor | ਵੂਟ |
ਰਿਲੀਜ਼ | |
Original network | ਵੂਟ |
Picture format | HDTV, 1080i |
ਆਡੀਓ ਫਾਰਮੈਟ | ਡੌਲਬੀ ਡਿਜੀਟਲ |
Original release | 2 ਮਾਰਚ 2020 |
ਅਸੁਰ 2020 ਦੀ ਭਾਰਤੀ ਹਿੰਦੀ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ਹੈ ਜੋ ਡਿੰਗ ਐਂਟਰਟੇਨਮੈਂਟ ਦੇ ਤਨਵੀਰ ਬੁੱਕਵਾਲਾ ਦੁਆਰਾ ਵੂਟ 'ਤੇ ਬਣਾਈ ਗਈ ਹੈ।[2] ਇਸ ਸੀਰੀਜ਼ ਵਿੱਚ ਅਰਸ਼ਦ ਵਾਰਸੀ ਅਤੇ ਬਾਰੂਨ ਸੋਬਤੀ ਮੁੱਖ ਭੂਮਿਕਾ 'ਚ ਹਨ। ਇਹ ਸੀਰੀਜ਼ ਸੀਰੀਅਲ ਕਤਲੇਆਮ ਦੁਆਲੇ ਘੁੰਮਦੀ ਹੈ। ਅਰਸ਼ਦ ਵਾਰਸੀ ਨੇ ਇਸ ਸੀਰੀਜ਼ ਤੋਂ ਆਪਣੀ ਵੈੱਬ ਡੈਬਿਊ ਕੀਤਾ ਹੈ।[3]
ਪਲਾਟ
[ਸੋਧੋ]ਸੀਰੀਜ਼ ਦਾ ਪਿਛੋਕੜ ਰਹੱਸਮਈ ਸ਼ਹਿਰ ਵਾਰਾਣਸੀ ਵਿੱਚ ਹੈ। ਅਸੁਰ ਫੌਰੈਂਸਿਕ ਮਾਹਰ ਅਤੇ ਅਧਿਆਪਕ ਨਿਖਿਲ ਨਾਇਰ ਦਾ ਪਿੱਛਾ ਕਰਦਾ ਹੈ। ਨਿਖਿਲ ਵਾਪਸ ਕੇਂਦਰੀ ਜਾਂਚ ਬਿਊਰੋ ਵਿੱਚ ਸ਼ਾਮਲ ਹੋਇਆ ਹੈ ਅਤੇ ਆਪਣੇ ਸਾਬਕਾ ਗੁਰੂ ਧਨੰਜੈ ਰਾਜਪੂਤ ਨਾਲ ਇੱਕ ਬੇਰਹਿਮੀ ਸੀਰੀਅਲ ਕਾਤਲ ਦੀ ਚੂਹੇ ਬਿੱਲੀ ਵਾਲੀ ਖੇਡ ਵਿੱਚ ਫਸ ਗਿਆ ਹੈ।[4] ਇਸ ਤੋਂ ਬਾਅਦ ਸੀਰੀਜ਼ ਵਿੱਚ ਕਈ ਮੋੜ ਆਉਂਦੇ ਹਨ ਜੋ ਮਿਥਿਹਾਸ ਨਾਲ ਸਬੰਧਿਤ ਹੁੰਦੇ ਹਨ ਅਤੇ ਕੁਝ ਲੋਕਾਂ ਦੇ ਕਤਲ ਜਿਹਨਾਂ ਦਾ ਕਹਾਣੀ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ।
ਕਾਸਟ
[ਸੋਧੋ]- ਅਰਸ਼ਦ ਵਾਰਸੀ - ਧਨੰਜਯ ਰਾਜਪੂਤ
- ਬਾਰੂਨ ਸੋਬਤੀ - ਨਿਖਿਲ ਨਾਇਰ
- ਅਨੁਪ੍ਰੀਯਾ ਗੋਏਨਕਾ - ਨੈਨਾ ਨਾਇਰ
- ਰਿਧੀ ਡੋਗਰਾ - ਨੁਸਰਤ ਸਈਦ
- ਸ਼ਾਰਿਬ ਹਾਸ਼ਮੀ - ਲੋਲਾਰਕ ਦੂਬੇ
- ਅਮੇ ਵਾਘ - ਰਸੂਲ ਸ਼ੇਖ
- ਪਵਨ ਚੋਪੜਾ - ਸ਼ਸ਼ਾਂਕ ਅਵਸਥੀ
- ਵਿਸ਼ੇਸ਼ ਬਾਂਸਲ - ਸ਼ੁਭ
- ਗੌਰਵ ਅਰੋੜਾ - ਕੇਸਰ ਭਾਰਦਵਾਜ
- ਅੰਵਿਤਾ ਸੁਦਰਸ਼ਨ - ਰੈਨਾ ਸਿੰਘ
- ਨਿਸ਼ਾਂਕ ਵਰਮਾ - ਸਮਰਾਥ ਅਹੂਜਾ
- ਅਰਚਕ ਛਾਬੜਾ - ਆਦਿਤਿਆ ਜਲਨ
- ਆਦਿਤਿਆ ਲਾਲ - ਮੋਕਸ਼
- ਦੀਪਕ ਕਾਜ਼ੀਰ - ਨੀਲਕਾਂਤ ਜੋਸ਼ੀ
- ਅੰਕਿਤ ਸ਼ਰਮਾ - ਬੌਨਦੀਪ ਸਰਮਾ
- ਜੈਅੰਤ ਰੈਨਾ - ਰਾਧਾਚਰਨ ਜੋਸ਼ੀ
- ਸੁਨੈਨਾ ਬੇਲੇ- ਲੋਲਾਰਕ ਦੀ ਪਤਨੀ
ਐਪੀਸੋਡ
[ਸੋਧੋ]No. | Title | Directed by | Written by | Original release date | |
---|---|---|---|---|---|
1 | "The dead can talk" | ਓਨੀ ਸੇਨ | ਗੌਰਵ ਸ਼ੂਕਲਾ | ਮਾਰਚ 2, 2020 | |
ਐਪੀਸੋਡ 11 ਸਾਲ ਪੁਰਾਣੀ ਕਹਾਣੀ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਸ਼ੁਭ ਨਾਮ ਦਾ ਇੱਕ ਛੋਟਾ ਬੱਚਾ ਆਪਣੇ ਪਿਤਾ ਅਤੇ ਇੱਕ ਵਿਅਕਤੀ ਦੇ ਨਾਲ ਪੂਜਾ ਕਰਦਾ ਦਿਖਾਈ ਦਿੰਦਾ ਹੈ। ਉਸਦਾ ਪਿਤਾ ਉਸ ਨਾਲ ਕਿਸ਼ਤੀ ਵਿੱਚ ਵਾਪਸ ਪਰਤਦਿਆਂ ਨਦੀ ਵਿੱਚ ਡੁੱਬ ਕੇ ਮਰ ਜਾਂਦਾ ਹੈ। ਇਹ ਛੋਟਾ ਬੱਚਾ ਬਿਲਕੁਲ ਭਾਵਹੀਨ ਹੈ ਅਤੇ ਇਹ ਲੱਗਦਾ ਹੈ ਕਿ ਸ਼ਾਇਦ ਇਸ ਨੇ ਹੀ ਆਪਣੇ ਪਿਤਾ ਨੂੰ ਜ਼ਹਿਰ ਦਿੱਤਾ ਸੀ। ਕਹਾਣੀ ਮੌਜੂਦਾ ਸਮੇਂ ਵੱਲ ਵਧਦੀ ਹੈ, ਜਿੱਥੇ ਇੱਕ ਫੋਰੈਂਸਿਕ ਮਾਹਰ, ਨਿਖਿਲ ਨਾਇਰ ਨੂੰ ਐਫ.ਬੀ.ਆਈ. ਦੇ ਮੁੱਖ ਦਫ਼ਤਰ ਵਿਖੇ ਪੜ੍ਹਾ ਰਿਹਾ ਹੁੰਦਾ ਹੈ। ਬਾਅਦ ਵਿੱਚ ਉਹ ਆਪਣੀ ਪਤਨੀ ਨੈਨਾ ਨਾਲ ਸੀ ਬੀ ਆਈ ਦੀ ਨੌਕਰੀ ਛੱਡਣ ਬਾਰੇ ਬਹਿਸ ਕਰਦਾ ਹੈ। ਇਸ ਦੌਰਾਨ, ਭਾਰਤ ਵਿੱਚ, ਇੱਕ ਕਾਤਲ ਇੱਕ ਔਰਤ ਦਾ ਕਤਲ ਕਰ ਦਿੰਦਾ ਹੈ। ਅਗਲੇ ਦਿਨ ਪੁਲਿਸ ਨੂੰ ਉਸਦੀ ਲਾਸ਼ ਮਿਲਦੀ ਹੈ, ਜਿਸਦਾ ਪੋਸਟਮਾਰਟਮ ਸੀਬੀਆਈ ਦੇ ਇੱਕ ਸੀਨੀਅਰ ਫੋਰੈਂਸਿਕ ਮਾਹਰ ਧਨੰਜਯ "ਡੀਜੇ" ਰਾਜਪੂਤ ਦੁਆਰਾ ਕੀਤਾ ਜਾਂਦਾ ਹੈ। ਕਤਲ ਤੋਂ ਲੱਗਦਾ ਹੈ ਕਿ ਇਹ ਕਾਤਲ ਲੜੀਵਾਰ ਕਤਲ ਕਰਨ 'ਤੇ ਲੱਗਿਆ ਹੈ। | |||||
2 | "Rabbit hole" | Oni Sen | Gaurav Shukla | ਮਾਰਚ 2, 2020 | |
ਐਪੀਸੋਡ 18 ਸਾਲ ਪਹਿਲਾਂ ਦੀ ਇੱਕ ਕਹਾਣੀ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਇੱਕ ਨੌਜਵਾਨ ਬੇਰਹਿਮ ਅਤੇ ਜ਼ਾਲਮ ਮੁੰਡੇ ਸ਼ੁਭ ਨੂੰ ਉਸਦਾ ਪਿਤਾ ਅਸੁਰ (ਭੂਤ / ਸ਼ੈਤਾਨ) ਕਹਿੰਦਾ ਦਿਖਾਇਆ ਗਿਆ ਹੈ। ਮੌਜੂਦਾ ਸਮੇਂ ਵਿੱਚ, ਨਿਖਿਲ ਵਾਪਸ ਸੀਬੀਆਈ ਦੇ ਨਾਲ ਕੰਮ ਕਰਨ ਲੱਗ ਜਾਂਦਾ ਹੈ। ਐਪੀਸੋਡ ਦੇ ਅਖੀਰ 'ਤੇ, ਡੀਜੇ ਨੂੰ ਇੱਕ ਲਿਫਾਫਾ ਮਿਲਦਾ ਹੈ ਜਿਸ ਵਿੱਚ ਉਸ ਦੀ ਪਤਨੀ ਸੰਧਿਆ ਦੇ ਬੇ-ਰਹਿਮੀ ਨਾਲ ਕੀਤੇ ਕਤਲ ਦੀ ਵੀਡੀਓ ਹੈ। ਕਤਲ ਨਾਲ ਸਿੱਧਾ ਸਬੰਧਿਤ ਹੋਣ ਕਰਕੇ ਡੀਜੇ ਹੁਣ ਕੇਸ ਨੂੰ ਨਹੀਂ ਸੰਭਾਲ ਸਕਦਾ ਅਤੇ ਨਿਖਿਲ ਇਸ ਕੇਸ ਨੂੰ ਸੰਭਾਲਦਾ ਹੈ। ਇਸ ਤੋਂ ਪਹਿਲਾਂ ਡੀਜੇ ਇਸ ਹਾਦਸੇ 'ਚੋਂ ਬਾਹਰ ਨਿਕਲਦਾ, ਨਿਖਿਲ ਜਾਂਚ ਪੜਤਾਲ ਕਰਕੇ ਦੀ ਉਸ ਨੂੰ ਆਪਣੀ ਪਤਨੀ ਸੰਧਿਆ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲੈਂਦਾ ਹੈ। | |||||
3 | "Peek - a - boo" | Oni Sen | Gaurav Shukla | ਮਾਰਚ 2, 2020 | |
ਐਪੀਸੋਡ 18 ਸਾਲ ਪਹਿਲਾਂ ਦੀ ਇੱਕ ਕਹਾਣੀ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਸ਼ੁਭ ਵਿੱਚ ਸਵੈਲੀਨਤਾ ਦੇ ਲੱਛਣ ਪਾਏ ਜਾਂਦੇ ਹਨ ਅਤੇ ਉਹ ਆਪਣੇ ਪਿਤਾ ਦੇ ਮਾੜੇ ਵਿਵਹਾਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਮੌਜੂਦਾ ਸਮੇਂ ਵਿੱਚ, ਧਨੰਜਯ ਜੇਲ੍ਹ ਵਿੱਚ ਹੈ ਅਤੇ ਨਿਖਿਲ ਸੋਚਦਾ ਹੈ ਕਿ ਇਹ ਸਭ ਖਤਮ ਹੋ ਹੋ ਗਿਆ ਪਰ ਅਚਾਨਕ ਉਸਨੂੰ ਉਸੇ ਰਹੱਸਮਈ ਸਰੋਤ ਤੋਂ 3 ਨਵੇਂ ਨਿਰਦੇਸ਼ਾਂਕ ਪ੍ਰਾਪਤ ਹੁੰਦੇ ਹਨ। ਕਾਤਲ ਉਸੇ ਤਰੀਕੇ ਨਾਲ ਕੰਮ ਕਰਦਾ ਹੈ। ਉਹ ਬੇਤਰਤੀਬੇ ਸਥਾਨਾਂ 'ਤੇ ਬੇਤਰਤੀਬੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਪੂਰੀ ਤਿਆਰੀ ਨਾਲ ਹਮਲਾ ਕਰਦਾ ਹੈ। | |||||
4 | "Ashes from the past" | Oni Sen | Gaurav Shukla | ਮਾਰਚ 2, 2020 | |
ਐਪੀਸੋਡ 11 ਸਾਲ ਪਹਿਲਾਂ ਦੀ ਇੱਕ ਕਹਾਣੀ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਇਹ ਦਿਖਾਇਆ ਜਾਂਦਾ ਹੈ ਕਿ ਡੀਜੇ ਹੀ ਉਹ ਵਿਅਕਤੀ ਸੀ ਜੋ ਪੂਜਾ ਦੀ ਰਸਮ ਕਰ ਰਿਹਾ ਸੀ। ਪੂਜਾ ਕਰਦੇ ਸਮੇਂ ਡੀਜੇ ਨੂੰ ਸ਼ੁਭ ਕੁਝ ਅਜੀਬ ਜਿਹਾ ਲੱਗਦਾ ਹੈ। ਡੀਜੇ ਸਭ ਨੂੰ ਦੱਸਦਾ ਹੈ ਕਿ ਸ਼ੁਭ ਦੇ ਪਿਤਾ ਦੀ ਮੌਤ ਡੁੱਬਣ ਕਾਰਨ ਨਹੀਂ ਬਲਕਿ ਜ਼ਹਿਰ ਨਾਲ ਹੋਈ ਹੈ। ਮੌਜੂਦਾ ਸਮੇਂ ਵਿੱਚ, ਨਿਖਿਲ ਕਾਤਲ ਦੇ ਟਿਕਾਣੇ ਦਾ ਪਤਾ ਲਗਾਉਣ ਵਿੱਚ ਲਗਭਗ ਸਫਲ ਹੋ ਜਾਂਦਾ ਹੈ, ਪਰ ਇੱਕ ਸਵੈਚਾਲਤ ਟ੍ਰਾਂਸਕੁਇਲਾਇਜ਼ਰ ਹਮਲੇ ਕਾਰਨ ਕਾਤਲ ਨਿਖਿਲ ਨੂੰ ਫੜ੍ਰਿਹ ਲੈਂਦਾ ਹੈ ਅਤੇ ਇੱਕ ਗੁਪਤ ਥਾਂ 'ਤੇ ਲੈ ਜਾਂਦਾ ਹੈ ਜਿੱਥੇ ਉਸ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਅਤੇ ਧਨੰਜੈ ਜੇਲ੍ਹ ਵਿੱਚ ਹੈ। ਇਸ ਦੌਰਾਨ, ਧਨੰਜੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਸ ਸਭ ਆਪਸ ਵਿੱਚ ਕਿਵੇਂ ਜੁੜਿਆ ਹੋਇਆ ਹੈ। | |||||
5 | "The devil has a face" | Oni Sen | Gaurav Shukla | ਮਾਰਚ 2, 2020 | |
ਐਪੀਸੋਡ 11 ਸਾਲ ਪਹਿਲਾਂ ਦੀ ਇੱਕ ਕਹਾਣੀ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਸ਼ੁਭ ਨੂੰ ਉਸਦੇ ਪਿਤਾ ਦੀ ਹੱਤਿਆ ਲਈ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਸ਼ੁਭ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਅਤੇ ਉਹ ਜੇਲ ਦੇ ਅੰਦਰੋਂ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇੱਕ ਕੈਦੀ ਉਸ ਨਾਲ ਜੁੜਦਾ ਹੈ ਅਤੇ ਉਸਦਾ ਚੇਲਾ ਬਣ ਜਾਂਦਾ ਹੈ। ਮੌਜੂਦਾ ਸਮੇਂ ਵਿੱਚ, ਧਨੰਜੈ ਨੂੰ ਸੀਬੀਆਈ ਨੇ ਜੇਲ੍ਹ ਵਿਚ ਰਹਿੰਦੇ ਹੋਏ ਇਸ ਕੇਸ 'ਤੇ ਕੰਮ ਕਰਨ ਦਾ ਕੰਮ ਸੌਂਪਿਆ ਹੈ। ਕੇਸ ਉੱਤੇ ਕੰਮ ਕਰਨ ਦੌਰਾਨ, ਉਹ ਕੇਸਰ ਭਾਰਦਵਾਜ ਨੂੰ ਮਿਲਿਆ, ਜੋ ਅਧਿਆਤਮਵਾਦ ਬਾਰੇ ਪ੍ਰੇਰਕ ਸਪੀਕਰ ਹੈ। ਨੈਨਾ ਆਪਣੀ ਧੀ ਰਿਆ ਨਾਲ ਨਿਖਿਲ ਦੀ ਭਾਲ ਕਰਨ ਸੀਬੀਆਈ ਪਹੁੰਚੀ ਪਰ ਜਦੋਂ ਧਨੰਜੇ ਦੀ ਟੀਮ ਅਣਜਾਣੇ ਵਿੱਚ ਇਸ ਦੱਸ ਦਿੰਦੀ ਹੈ ਕਿ ਨਿਖਿਲ ਲਾਪਤਾ ਹੋ ਗਿਆ ਹੈ ਤਾਂ ਉਸ ਉਹਨਾਂ 'ਤੇ ਭੜਕ ਜਾਂਦੀ ਹੈ। ਧਨੰਜੇ ਆਪਣੇ ਸਹਿਯੋਗੀ, ਲੋਲਾਰਕ, ਨੂੰ ਸ਼ੁਭ ਦੇ ਅਤੀਤ ਬਾਰੇ ਪਤਾ ਕਰਨ ਲਈ ਬਨਾਰਸ ਭੇਜਦਾ ਹੈ। ਕੇਸਰ ਨੂੰ ਲੱਗਦਾ ਹੈ ਕਿ ਧਨੰਜੇ ਦਾ ਅਤੀਤ ਇਸ ਸਭ ਨਾਲ ਜੁੜਿਆ ਹੈ। ਧਨੰਜੈ ਦੀ ਸਾਰੀ ਟੀਮ ਪੀੜਤਾਂ ਵਿਚਕਾਰ ਸਬੰਧ ਲੱਭਣ ਦੀ ਕੋਸ਼ਿਸ਼ ਕਰਦੀ ਹੈ ਅਤੇ ਸਿੱਟਾ ਕੱਢਦੇ ਹਨ ਕਿ ਮਾਰੇ ਗਏ ਸਾਰੇ ਲੋਕ ਬਹੁਤ ਚੰਗੇ ਸਨ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਇਸ ਦੌਰਾਨ, ਨਿਖਿਲ, ਨੈਨਾ ਅਤੇ ਉਨ੍ਹਾਂ ਦੀ ਧੀ ਰੀਆ ਦੀ ਜਾਣ ਬਚਾਉਣ ਲਈ ਕਾਤਿਲ ਨਦੀ ਇੱਕ ਤੰਤੂ ਵਿਗਿਆਨੀ ਨੂੰ ਮਾਰਨ ਵਿੱਚ ਮਦਦ ਕਰਦਾ ਹੈ। ਧਨੰਜੈ ਨੂੰ ਇਕ ਰਹੱਸਮਈ ਸੁਰਾਗ ਮਿਲਿਆ, ਜਿਸ ਨਾਲ ਉਸਨੂੰ ਅਹਿਸਾਸ ਹੁੰਦਾ ਹੈ ਕਿ ਨਿਖਿਲ ਜਿਉਂਦਾ ਹੈ ਅਤੇ ਇਸ ਕਤਲ ਵਿੱਚ ਉਸਦਾ ਹੱਥ ਹੈ। | |||||
6 | "The firewall" | Oni Sen | Gaurav Shukla | ਮਾਰਚ 2, 2020 | |
10 ਸਾਲ ਪਹਿਲਾਂ ਸ਼ੁਭ ਗ੍ਰਿਫਤਾਰ ਹੋ ਜਾਂਦਾ ਹੈ। ਲੋਲਾਰਕ ਰਿਟਾਇਰਡ ਪੁਲਿਸ ਅਧਿਕਾਰੀ ਤੋਂ ਪੁੱਛਗਿੱਛ ਕਰਦਾ ਹੈ। ਅਧਿਕਾਰੀ ਉਸ ਨੂੰ ਕਹਿੰਦਾ ਹੈ ਕਿ ਸ਼ੁਭ ਆਪਣੇ ਸਾਥੀ ਕੈਦੀਆਂ ਨੂੰ ਉਂਗਲੀ ਕੱਟਣੀ ਸਿਖਾਉਂਦਾ ਹੈ। ਉਹ ਕੰਧ 'ਤੇ ਅਸੁਰਾਂ ਦੀਆਂ ਫੋਟੋਆਂ ਬਣਾਉਂਦਾ ਸੀ ਅਤੇ ਅਸੁਰਾਂ ਦੇ ਗ੍ਰੰਥ ਪੜ੍ਹਦਾ ਰਹਿੰਦਾ ਸੀ। ਲੋਲਾਰਕ ਫਿਰ ਸ਼ੁਭ ਦੇ ਦਾਦਾ ਨੂੰ ਮਿਲਣ ਗਿਆ, ਜਿਸ ਤੋਂ ਉਸਨੂੰ ਪਤਾ ਚਲਿਆ ਕਿ ਸ਼ੁਭ ਦਾ ਜਨਮ "ਅਸੁਰ" ਦੇ ਦਿਨ ਹੋਇਆ ਸੀ ਜਦੋਂ ਉਸਦੇ ਪਿਤਾ ਚਾਹੁੰਦੇ ਸਨ ਕਿ ਉਸ ਦਿਨ ਉਸ ਦਾ ਜਨਮ "ਦੇਵਤੇ" ਵਾਲੇ ਦਿਨ ਹੋਵੇ। ਇਸੇ ਕਾਰਨ ਸ਼ੁਭ ਦਾ ਪਿਉ ਉਸਨੂੰ ਹਮੇਸ਼ਾ ਅਸੁਰ ਅਤੇ ਰਾਕਸ਼ਸ ਕਹਿੰਦਾ ਸੀ ਅਤੇ ਇਸ ਨਫ਼ਰਤ ਕਰਕੇ ਉਸਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਸੀ। ਲੋਲਾਰਕ ਨੇ ਇਹ ਜਾਣਕਾਰੀ ਧਨੰਜਯ ਨਾਲ ਸਾਂਝੀ ਕੀਤੀ ਅਤੇ ਉਹ ਸ਼ੁਭ ਦੀ ਸੋਚ ਨੂੰ ਸਮਝਣ ਅਤੇ ਉਹ ਕਿਸ ਕਿਸਮ ਦਾ ਅਸੁਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਦੀ ਪੜਤਾਲ ਵਿੱਚ ਲੱਗ ਜਾਂਦੇ ਹਨ। ਨਿਖਿਲ ਨੂੰ ਆਦਿਤਿਆ ਜਲਾਨ ਜੋ ਮਸ਼ਹੂਰ ਵਪਾਰੀ ਹੈ ਜੋ ਖੁੱਲ੍ਹੇ ਦਿਲ ਨਾਲ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਦਾਨ ਕਰਨ ਲਈ ਦੇਣਾ ਚਾਹੁੰਦਾ ਹੈ, ਨੂੰ ਮਾਰਨ ਦਾ ਕੰਮ ਦਿੱਤਾ ਜਾਂਦਾ ਹੈ। ਕੇਸਰ ਸਾਰੇ ਪੀੜਤਾਂ ਦੀਆਂ ਕੁੰਡਲੀਆਂ ਪੜ੍ਹ ਕੇ ਧਨੰਜਯ ਦੀ ਮਦਦ ਕਰਦਾ ਹੈ ਅਤੇ ਇਹ ਪਤਾ ਲਗਾਉਂਦਾ ਹੈ ਕਿ ਉਹ ਇਕ ਵਿਸ਼ੇਸ਼ ਹਿੰਦੂ ਰਾਸ਼ੀ ਨਾਲ ਸੰਬੰਧਿਤ ਹਨ। ਧਨੰਜੈ, ਨੈਨਾ ਦੀ ਮਦਦ ਨਾਲ, ਐਨਆਈਸੀ ਦੀ ਫਾਇਰਵਾਲ ਹੈਕ ਕਰਦਾ ਹੈ ਜੋ ਲੋਕਾਂ ਦੇ ਜਨਮ ਦੀ ਮਿਤੀ, ਸਥਾਨ ਅਤੇ ਸਮਾਂ ਦੱਸਦਾ ਹੈ। ਇਸ ਤੋਂ ਧਨੰਜਯ ਨੂੰ ਅਹਿਸਾਸ ਹੁੰਦਾ ਹੈ ਕਿ ਅਗਲਾ ਨਿਸ਼ਾਨਾ ਆਦਿਤਿਆ ਜਲਾਨ ਹੈ। ਕਾਤਲ ਧਨੰਜੇ ਨੂੰ ਫੋਨ 'ਤੇ ਦੱਸਦਾ ਹੈ ਕਿ ਉਹ ਜਾਣਦਾ ਹੈ ਕਿ ਟੀਮ ਆਦਿਤਿਆ ਜਲਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਕਾਰਨ ਧਨੰਜਯ ਆਦਿਤਿਆ ਨੂੰ ਆਪਣੀ ਕੁੜਮਾਈ ਰੱਦ ਕਰਨ ਲਈ ਕਹਿੰਦਾ ਹੈ ਪਰ ਆਦਿਤਿਆ ਇਸਨੂੰ ਅਣਗੌਲਿਆਂ ਕਰ ਦਿੰਦਾ ਹੈ। ਧਨੰਜੈ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਂਦਾ ਹੈ। ਉਹ ਨਿਖਿਲ ਦੀ ਹਰ ਯੋਜਨਾ ਦਾ ਤੋੜ ਲੱਭ ਲੈਂਦਾ ਹੈ ਪਰ ਫਿਰ ਵੀ ਨਿਖਿਲ ਮੰਗਣੀ ਪਾਰਟੀ ਦੌਰਾਨ ਆਦਿਤਿਆ ਨੂੰ ਮਾਰਨ ਵਿੱਚ ਕਾਮਯਾਬ ਹੋ ਜਾਂਦਾ ਹੈ। | |||||
7 | "Let there be darkness" | Oni Sen | Gaurav Shukla | ਮਾਰਚ 2, 2020 | |
Dhananjay, aggrieved at his failure to save Jalan, seeks Kesar's help again, and finds out that the victims were born under a certain star. Knowing that the killer could very well come after him, Dhananjay stakes himself and asks Naina to manipulate the NIC database in order to get the killer to promptly plan his murder. Initially reluctant, Naina agrees. She receives a connected call from Nikhil and is relieved to find out he is alive, but the kidnapper cuts the call short. Parallel to this, a flashback shows that Nikhil met Shubh in prison and promised him that he would help him. Shubh responds by assuring him that he will be back. Nikhil gets a hint of his kidnapper and realizes that it may be Shubh, but he is unable to speak to him at all. | |||||
8 | "End is the beginning" | Oni Sen | Gaurav Shukla | ਮਾਰਚ 2, 2020 | |
10 years earlier, Nikhil finds out that DJ had framed the evidence to send Shubh to prison, which is the reason why Nikhil resigned from the CBI. At present, Nikhil is assigned DJ as the next victim and tells the killer that he has to go to jail to kill him since the central jail has high surveillance. The killer gets into the jail and as per plotted, reaches DJ and is about to kill him, but gets tied up by DJ instead. Since the killer is in jail, Nikhil finds a way to get out of jail. There, the killer reveals there are many Shubhs and not one, prompting DJ to conclude that Kesar is the mastermind who murdered his wife. Additionally, a female journalist, a Hindu preacher and an Islamic preacher are locked in a chamber where they have only 12 hours of oxygen supply available. Naina has, meanwhile, left Ria to the care of a househelp. Meanwhile, Lolark spots a deep scar on Rasool's hand, and along the highway, he questions Rasool again, but Rasool, in turn, has his college friends speak to Lolark about him, which somewhat convinces Lolark. By this time, Nikhil manages to escape the killer's custody by mapping his fingerprints on a water tumbler and putting them in the biometric machine, but is unable to do anything to save the captives. The Islamic preacher tries to convince the Hindu Preacher to kill the female journalist, but the Hindu Preacher disagrees, in response to which the Islamic preacher tries to strangle the Hindu Preacher to death, even as the female journalist comes forward to stop them both from killing each other. Lolark and Rasool successfully discover the killer's hideout, when Lolark stumbles upon a notebook in Rasool's bag and finds out that the drawings in his notebook are the same as what Shubh's grandfather gave him. Rasool reveals that he is actually Shubh in disguise, and that he is the commander of a spiritual cult where multiple people follow his preachings, Kesar turning out to be one of them. Kesar, upon being confronted, makes DJ confess what he did with the evidence against Shubh and compels him to self-harm, in return for telling the location of the journalist and the preachers. Eventually, it is revealed in a flashback that Kesar is actually Shubh's first disciple, the wilful one who joined him in prison. Shubh ties up Lolark after attacking him brutally and contacts Nikhil when he reunites with Naina upon discovering the location of the captives. DJ collapses after consuming the tablets offered to him by Kesar, which increased his heartbeat and blood pressure significantly, but Nushrat and the officers are able to rescue him. With time running out, Shubh offers Nikhil on phone the option of choosing between Ria and the captives, and Nikhil, exasperated, sacrifices Ria, who is revealed to have died through the househelp, revealed to be one of Shubh's followers, who spiked the food she was eating. He then shoots Lolark dead. However, the female journalist suddenly grabs a pistol from one of the lady officers and shoots the Islamic preacher dead. DJ's revelation spews another rivalry between Nikhil and DJ since it was DJ's mistake 10 years ago that led to all these killings and thus, Ria's death, in the form of revenge. Finally, the camera pans out as Shubh has one last stare at DJ, hinting at an unfinished business, i.e. an upcoming season. |
ਹਵਾਲੇ
[ਸੋਧੋ]- ↑ "Asur review: Arshad Warsi, Barun Sobti show mixes up CID with Sacred Games for a pulpy new offering". Hindustan Times. April 2, 2020.
{{cite web}}
: CS1 maint: url-status (link) - ↑ "Asur first impression: This thriller holds promise". Indian Express. March 5, 2020.
- ↑ "Arshad Warsi makes his digital debut with Asur". India Today. March 4, 2020.
- ↑ "Asur Review: Arshad Warsi and Barun Sobti starrer is gripping and will keep you hooked on to it till the end". PINKVILLA (in ਅੰਗਰੇਜ਼ੀ). Retrieved 2020-03-23.